ਅਕਤੂਬਰ ਦੇ ਲਈ ਸੇਵਾ ਸਭਾਵਾਂ
ਹਫ਼ਤਾ ਆਰੰਭ 4 ਅਕਤੂਬਰ
ਗੀਤ 164
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
17 ਮਿੰਟ: “ਬੱਚੇ ‘ਯਹੋਵਾਹ ਵੱਲੋਂ ਮਿਰਾਸ ਹਨ।’” ਬਜ਼ੁਰਗ, ਖ਼ਾਸ ਕਰਕੇ ਪਰਿਵਾਰ ਦਾ ਸਿਰ, ਸਵਾਲ ਅਤੇ ਜਵਾਬ ਦੁਆਰਾ ਚਰਚਾ ਕਰੇਗਾ। ਤੇਜ਼ੀ ਨਾਲ ਬਦਲ ਰਹੇ ਇਸ ਮਾਹੌਲ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਬਾਕਾਇਦਾ ਪਰਿਵਾਰਕ ਅਧਿਐਨ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿਓ। ਜ਼ਿਕਰ ਕਰੋ ਕਿ ਤੁਹਾਡੀ ਕਲੀਸਿਯਾ ਦੇ ਕਿੰਨੇ ਪਰਿਵਾਰਾਂ ਨੂੰ ਅਜੇ ਵੀ ਆਪਣੇ ਪਰਿਵਾਰਕ ਅਧਿਐਨ ਸ਼ੁਰੂ ਕਰਨ ਦੀ ਲੋੜ ਹੈ। ਅਤੇ ਇਸ ਗੱਲ ਉੱਤੇ ਵੀ ਜ਼ੋਰ ਦਿਓ ਕਿ ਪਰਿਵਾਰ ਵਿਚ ਬਾਕਾਇਦਾ ਅਧਿਐਨ ਕਰਾਉਣ ਦੀ ਜ਼ਿੰਮੇਵਾਰੀ ਮਾਤਾ-ਪਿਤਾ ਦੀ ਹੈ।
18 ਮਿੰਟ: ਰਸਾਲਿਆਂ ਨੂੰ ਵੰਡਣ ਲਈ ਹਮੇਸ਼ਾ ਤਿਆਰ ਰਹੋ! ਕਲੀਸਿਯਾ ਦੁਆਰਾ ਪਿਛਲੇ ਮਹੀਨੇ ਵੰਡੇ ਗਏ ਰਸਾਲਿਆਂ ਦੀ ਕੁੱਲ ਗਿਣਤੀ ਦੱਸੋ। ਸੋਸਾਇਟੀ ਤੋਂ ਮਿਲੇ ਰਸਾਲਿਆਂ ਨਾਲੋਂ ਇਹ ਗਿਣਤੀ ਕਿੰਨੀ ਕੁ ਘੱਟ ਹੈ? ਜੇਕਰ ਇਨ੍ਹਾਂ ਦੋਹਾਂ ਵਿਚ ਬਹੁਤ ਫ਼ਰਕ ਹੈ, ਤਾਂ ਕੀ ਕਰਨ ਦੀ ਲੋੜ ਹੈ? ਹਾਜ਼ਰੀਨ ਨੂੰ ਹੇਠ ਲਿਖੀਆਂ ਗੱਲਾਂ ਉੱਤੇ ਟਿੱਪਣੀ ਕਰਨ ਦਾ ਸੱਦਾ ਦਿਓ: (1) ਹਰ ਪ੍ਰਕਾਸ਼ਕ ਨੂੰ ਰਸਾਲਿਆਂ ਦੀ ਕਾਫ਼ੀ ਪਰ ਲੋੜੀਂਦੀ ਸਪਲਾਈ ਦਾ ਆਰਡਰ ਦੇਣਾ ਚਾਹੀਦਾ ਹੈ। (2) ਹਰ ਸਿਨੱਚਰਵਾਰ ਰਸਾਲੇ ਵੰਡੋ। (3) ਹਰ ਮਹੀਨੇ ਆਪਣੀ ਨਿੱਜੀ ਖੇਤਰ ਸੇਵਾ ਸਮਾਂ-ਸਾਰਣੀ ਵਿਚ ਰਸਾਲੇ ਵੰਡਣ ਦਾ ਪ੍ਰਬੰਧ ਕਰੋ। (4) ਰਸਾਲਿਆਂ ਦਾ ਇਸਤੇਮਾਲ ਕਰਦੇ ਹੋਏ ਗੱਲ-ਬਾਤ ਸ਼ੁਰੂ ਕਰਨ ਦੁਆਰਾ ਹੋਰ ਜ਼ਿਆਦਾ ਗ਼ੈਰ-ਰਸਮੀ ਗਵਾਹੀ ਦੇਣ ਦੀ ਯੋਜਨਾ ਬਣਾਓ। (5) ਵਪਾਰੀਆਂ ਅਤੇ ਪੇਸ਼ਾਵਰ ਵਿਅਕਤੀਆਂ ਲਈ ਖ਼ਾਸ ਲੇਖ ਲੈ ਕੇ ਜਾਓ ਜੋ ਕਿ ਉਨ੍ਹਾਂ ਨੂੰ ਪਸੰਦ ਆ ਸਕਦੇ ਹਨ। (6) ਵੰਡੇ ਗਏ ਰਸਾਲਿਆਂ ਦਾ ਸਹੀ ਰਿਕਾਰਡ ਰੱਖੋ ਅਤੇ ਇਕ ਰਸਾਲਾ ਮਾਰਗ ਸ਼ੁਰੂ ਕਰੋ ਤੇ ਨਿਯਮਿਤ ਤੌਰ ਤੇ ਨਵੇਂ ਅੰਕ ਆਪਣੇ ਨਾਲ ਲੈ ਕੇ ਜਾਓ। (7) ਰਸਾਲਿਆਂ ਦੀਆਂ ਪੁਰਾਣੀਆਂ ਕਾਪੀਆਂ ਨੂੰ ਵੀ ਵੰਡੋ ਤਾਂਕਿ ਉਨ੍ਹਾਂ ਦਾ ਢੇਰ ਨਾ ਲੱਗੇ। ਨਵੇਂ ਅੰਕ ਦਿਖਾ ਕੇ ਉਨ੍ਹਾਂ ਲੇਖਾਂ ਵੱਲ ਧਿਆਨ ਖਿੱਚੋ ਜੋ ਸ਼ਾਇਦ ਦਿਲਚਸਪੀ ਜਗਾਉਣ। ਇਕ ਭੈਣ ਜਾਂ ਭਰਾ ਕੋਲੋਂ ਅਤੇ ਇਕ ਬੱਚੇ ਕੋਲੋਂ ਰਸਾਲੇ ਵੰਡਣ ਦੀਆਂ ਦੋ ਸੰਖੇਪ ਪੇਸ਼ਕਾਰੀਆਂ ਪ੍ਰਦਰਸ਼ਿਤ ਕਰਵਾਓ।—ਜਨਵਰੀ 1996 (ਹਿੰਦੀ) ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ ਦੇਖੋ।
ਗੀਤ 105 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 11 ਅਕਤੂਬਰ
ਗੀਤ 194
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: “ਸਭਾਵਾਂ ਤੋਂ ਅਸੀਂ ਹੋਰ ਜ਼ਿਆਦਾ ਖ਼ੁਸ਼ੀ ਕਿਵੇਂ ਪ੍ਰਾਪਤ ਕਰੀਏ।” ਸਵਾਲ ਅਤੇ ਜਵਾਬ। ਕੁਝ ਖ਼ਾਸ ਉਦਾਹਰਣਾਂ ਦੱਸੋ ਕਿ ਅਸੀਂ ਸਭਾਵਾਂ ਵਿਚ ਇਕ ਦੂਸਰੇ ਪ੍ਰਤੀ ਕਿਵੇਂ ਪਰਵਾਹ ਦਿਖਾ ਸਕਦੇ ਹਾਂ ਅਤੇ ਅਧਿਆਤਮਿਕ ਤੌਰ ਤੇ ਉਤਸ਼ਾਹਿਤ ਕਰ ਸਕਦੇ ਹਾਂ। ਹਾਜ਼ਰੀਨ ਨੂੰ ਆਪਣੇ ਅਨੁਭਵ ਦੱਸਣ ਦਾ ਸੱਦਾ ਦਿਓ।
ਗੀਤ 152 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 18 ਅਕਤੂਬਰ
ਗੀਤ 196
15 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਖੇਤਰ ਸੇਵਾ ਦੇ ਅਨੁਭਵ। “ਨਵਾਂ ਵਿਸ਼ੇਸ਼ ਸੰਮੇਲਨ ਦਿਨ ਪ੍ਰੋਗ੍ਰਾਮ” ਉੱਤੇ ਚਰਚਾ।
15 ਮਿੰਟ: “ਕੀ ਤੁਸੀਂ ਘਰ ਬਦਲ ਰਹੇ ਹੋ?” ਸੈਕਟਰੀ ਦੁਆਰਾ ਉਤਸ਼ਾਹਜਨਕ ਭਾਸ਼ਣ। ਜਦੋਂ ਪ੍ਰਕਾਸ਼ਕਾਂ ਲਈ ਕਲੀਸਿਯਾ ਬਦਲਣੀ ਜ਼ਰੂਰੀ ਹੋ ਜਾਂਦੀ ਹੈ, ਤਾਂ ਉਨ੍ਹਾਂ ਨੂੰ ਆਪਣੇ ਆਪ ਨੂੰ ਨਵੀਂ ਕਲੀਸਿਯਾ ਵਿਚ ਚੰਗੀ ਤਰ੍ਹਾਂ ਢਾਲ਼ਣ ਦੀ ਜ਼ਰੂਰਤ ਹੈ ਤਾਂਕਿ ਉਨ੍ਹਾਂ ਦੀ ਅਧਿਆਤਮਿਕਤਾ ਵਿਚ ਕੋਈ ਫ਼ਰਕ ਨਾ ਪਵੇ। ਇਸ ਗੱਲ ਉੱਤੇ ਜ਼ੋਰ ਦਿਓ ਕਿ ਤੁਹਾਨੂੰ ਕਲੀਸਿਯਾ ਦੇ ਬਜ਼ੁਰਗਾਂ ਨੂੰ ਅਜਿਹੀਆਂ ਯੋਜਨਾਵਾਂ ਬਾਰੇ ਪਹਿਲਾਂ ਤੋਂ ਹੀ ਦੱਸਣਾ ਚਾਹੀਦਾ ਹੈ ਤਾਂਕਿ ਉਹ ਨਵੀਂ ਕਲੀਸਿਯਾ ਨਾਲ ਸੰਪਰਕ ਕਰਨ ਵਿਚ ਤੁਹਾਡੀ ਮਦਦ ਕਰ ਸਕਣ।
15 ਮਿੰਟ: “ਮੰਗ ਬਰੋਸ਼ਰ ਤੋਂ ਬਾਈਬਲ ਅਧਿਐਨ ਸ਼ੁਰੂ ਕਰਾਉਣੇ।” ਸਵਾਲ ਅਤੇ ਜਵਾਬ।
ਗੀਤ 142 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 25 ਅਕਤੂਬਰ
ਗੀਤ 179
15 ਮਿੰਟ: ਸਥਾਨਕ ਘੋਸ਼ਣਾਵਾਂ। ਨਵੰਬਰ ਦੌਰਾਨ ਮੰਗ ਬਰੋਸ਼ਰ ਜਾਂ ਗਿਆਨ ਕਿਤਾਬ ਪੇਸ਼ ਕਰਨ ਲਈ ਸਾਰਿਆਂ ਦੀ ਮਦਦ ਕਰੋ। ਦੱਸੋ ਕਿ ਇਕ ਪੇਸ਼ਕਾਰੀ ਕਿਵੇਂ ਤਿਆਰ ਕੀਤੀ ਜਾ ਸਕਦੀ ਹੈ ਜੋ ਸਵਾਲ “ਕੀ ਪਰਮੇਸ਼ੁਰ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ?” ਉੱਤੇ ਧਿਆਨ ਕੇਂਦ੍ਰਿਤ ਕਰੇ। ਬਰੋਸ਼ਰ ਦੇ ਅਧਿਆਇ 7 ਜਾਂ ਕਿਤਾਬ ਦੇ ਅਧਿਆਇ 16 ਦੇ ਪੈਰੇ 12-14 ਵਿੱਚੋਂ ਕੁਝ ਨੁਕਤੇ ਇਸਤੇਮਾਲ ਕਰੋ। ਇਕ ਸਰਲ ਪੇਸ਼ਕਾਰੀ ਵੀ ਪ੍ਰਦਰਸ਼ਿਤ ਕਰੋ ਜਿਸ ਵਿਚ ਇਕ ਸ਼ਾਸਤਰਵਚਨ ਵੀ ਸ਼ਾਮਲ ਹੋਵੇ।
15 ਮਿੰਟ: ਬਾਈਬਲ ਸੰਬੰਧੀ ਸਵਾਲਾਂ ਦੇ ਜਵਾਬ ਲੱਭਣੇ। ਸਹਾਇਕ ਸੇਵਕ ਇਕ ਪ੍ਰਕਾਸ਼ਕ ਨਾਲ ਗੱਲ ਕਰਦਾ ਹੈ ਜਿਸ ਨੂੰ ਖੇਤਰ ਸੇਵਕਾਈ ਵਿਚ ਮਿਲੇ ਇਕ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੇ ਬਾਈਬਲ ਸੰਬੰਧੀ ਸਵਾਲ ਪੁੱਛਿਆ ਹੈ। ਉਸ ਸਵਾਲ ਦਾ ਜਵਾਬ ਖ਼ੁਦ ਦੇਣ ਦੀ ਬਜਾਇ, ਸਹਾਇਕ ਸੇਵਕ ਦੱਸਦਾ ਹੈ ਕਿ ਉਸ ਦਾ ਜਵਾਬ ਕਿਵੇਂ ਲੱਭਣਾ ਹੈ। ਪਹਿਲਾਂ, ਉਹ ਸਕੂਲ ਗਾਈਡਬੁੱਕ, ਪਾਠ 7 ਦੇ ਪੈਰੇ 8-9 ਵਿਚ ਦਿੱਤੇ ਗਏ ਸੁਝਾਵਾਂ ਉੱਤੇ ਪੁਨਰ-ਵਿਚਾਰ ਕਰਦਾ ਹੈ। ਇਸ ਤੋਂ ਬਾਅਦ ਉਹ ਇਕੱਠੇ ਮਿਲ ਕੇ ਇਕ ਸਵਾਲ ਉੱਤੇ ਰਿਸਰਚ ਕਰਦੇ ਹਨ ਜੋ ਆਮ ਤੌਰ ਤੇ ਸਥਾਨਕ ਖੇਤਰ ਵਿਚ ਪੁੱਛਿਆ ਜਾਂਦਾ ਹੈ। ਉਹ ਵਿਸ਼ੇ ਨਾਲ ਸੰਬੰਧਿਤ ਖ਼ਾਸ ਪ੍ਰਕਾਸ਼ਨਾਂ ਦੇ ਹਵਾਲੇ ਅਤੇ ਕਾਇਲ ਕਰਨ ਵਾਲੇ ਨੁਕਤੇ ਲੱਭਦੇ ਹਨ ਜੋ ਬਾਈਬਲ ਦੇ ਜਵਾਬਾਂ ਦੇ ਬੁਨਿਆਦੀ ਕਾਰਨਾਂ ਨੂੰ ਸਪੱਸ਼ਟ ਕਰਦੇ ਹਨ। ਹਾਜ਼ਰੀਨ ਨੂੰ ਉਤਸ਼ਾਹਿਤ ਕਰੋ ਕਿ ਉਹ ਬਾਈਬਲ ਸੰਬੰਧੀ ਸਵਾਲਾਂ ਦੀ ਰਿਸਰਚ ਕਰਨ ਲਈ ਇਸ ਤਰ੍ਹਾਂ ਦਾ ਲਾਭਦਾਇਕ ਅਧਿਐਨ ਕਰਨ।
15 ਮਿੰਟ: ਟੀਚੇ ਜੋ ਅਸੀਂ ਰੱਖ ਸਕਦੇ ਹਾਂ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। 15 ਮਾਰਚ 1997 ਦੇ ਪਹਿਰਾਬੁਰਜ (ਹਿੰਦੀ) ਦੇ ਸਫ਼ਾ 11 ਉੱਤੇ ਦਿੱਤੀ ਗਈ ਡੱਬੀ ਵਿਚਲੇ ਵਿਵਹਾਰਕ ਟੀਚਿਆਂ ਉੱਤੇ ਪੁਨਰ-ਵਿਚਾਰ ਕਰੋ। ਸਹਿਯੋਗੀ ਜਾਂ ਨਿਯਮਿਤ ਪਾਇਨੀਅਰ ਸੇਵਾ ਵਿਚ ਹਿੱਸਾ ਲੈਣ ਲਈ ਉਤਸ਼ਾਹ ਵੀ ਦਿਓ। ਦੱਸੋ ਕਿ ਇਨ੍ਹਾਂ ਟੀਚਿਆਂ ਨੂੰ ਨਿੱਜੀ ਤੌਰ ਤੇ ਪ੍ਰਾਪਤ ਕਰਨ ਤੇ ਸਾਨੂੰ ਕਿਵੇਂ ਲਾਭ ਮਿਲ ਸਕਦਾ ਹੈ। ਹਾਜ਼ਰੀਨ ਨੂੰ ਕੁਝ ਖ਼ਾਸ ਅਧਿਆਤਮਿਕ ਟੀਚਿਆਂ ਨੂੰ ਪ੍ਰਾਪਤ ਕਰ ਕੇ ਮਿਲੀ ਖ਼ੁਸ਼ੀ ਬਾਰੇ ਦੱਸਣ ਦਾ ਸੱਦਾ ਦਿਓ।
ਗੀਤ 151 ਅਤੇ ਸਮਾਪਤੀ ਪ੍ਰਾਰਥਨਾ।