ਘੋਸ਼ਣਾਵਾਂ
◼ ਅਕਤੂਬਰ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀ ਸਬਸਕ੍ਰਿਪਸ਼ਨ। ਜਿੱਥੇ ਸਬਸਕ੍ਰਿਪਸ਼ਨ ਨਹੀਂ ਲਿਆ ਜਾਂਦਾ ਹੈ, ਉੱਥੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਕਾਪੀਆਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਨਵੰਬਰ: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਦਸੰਬਰ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦੇ ਨਾਲ ਨਿਊ ਵਰਲਡ ਟ੍ਰਾਂਸਲੇਸ਼ਨ। ਜਨਵਰੀ: ਕੋਈ ਵੀ ਪੁਰਾਣੀ 192 ਸਫ਼ਿਆਂ ਵਾਲੀ ਪੁਸਤਕ ਜੋ ਕਲੀਸਿਯਾ ਦੇ ਸਟਾਕ ਵਿਚ ਹੈ।
◼ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਦੇ ਅੰਤਰ-ਪੱਤਰ ਵਿਚ “ਸਾਲ 2000 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ” ਦਿੱਤੀ ਗਈ ਹੈ। ਇਸ ਨੂੰ ਸਾਲ 2000 ਦੇ ਦੌਰਾਨ ਇਸਤੇਮਾਲ ਕਰੋ।
◼ ਜੇਕਰ 1 ਜਨਵਰੀ ਤੋਂ ਤੁਹਾਡੀ ਕਲੀਸਿਯਾ ਦੀਆਂ ਸਭਾਵਾਂ ਦੇ ਸਮੇਂ ਬਦਲੇ ਜਾ ਰਹੇ ਹਨ, ਤਾਂ ਤੁਹਾਨੂੰ ਨਵੇਂ ਸੱਦਾ ਪੱਤਰਾਂ ਲਈ ਆਰਡਰ ਕਰਨਾ ਚਾਹੀਦਾ ਹੈ, ਜਿਨ੍ਹਾਂ ਉੱਤੇ ਸਭਾਵਾਂ ਦੇ ਨਵੇਂ ਸਮੇਂ ਦਿੱਤੇ ਗਏ ਹੋਣਗੇ।
◼ ਜਿਨ੍ਹਾਂ ਕਲੀਸਿਯਾਵਾਂ ਨੇ ਸਾਹਿੱਤ ਸੂਚੀ ਫਾਰਮ (S-AB-18) ਅਤੇ ਕਲੀਸਿਯਾ ਵਿਸ਼ਲੇਸ਼ਣ ਰਿਪੋਰਟ ਫਾਰਮ (S-10) ਅਜੇ ਤਕ ਨਹੀਂ ਭੇਜਿਆ ਹੈ, ਉਨ੍ਹਾਂ ਨੂੰ ਯਾਦ ਦਿਲਾਇਆ ਜਾਂਦਾ ਹੈ ਕਿ ਉਹ ਇਨ੍ਹਾਂ ਨੂੰ ਫ਼ੌਰਨ ਭੇਜਣ।