ਸਾਲ 2000 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ
ਹਿਦਾਇਤਾਂ
ਸਾਲ 2000 ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਸੰਚਾਲਿਤ ਕਰਨ ਦੇ ਪ੍ਰਬੰਧ ਹੇਠਾਂ ਦਿੱਤੇ ਗਏ ਹਨ।
ਮੁਢਲੀ ਸਾਮੱਗਰੀ: ਭਾਸ਼ਣ ਪਵਿੱਤਰ ਬਾਈਬਲ, ਪਹਿਰਾਬੁਰਜ [w], ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ [kl-PJ], “ਚਰਚਾ ਲਈ ਬਾਈਬਲ ਵਿਸ਼ੇ” [td-PJ], ਉੱਤੇ ਆਧਾਰਿਤ ਹੋਣਗੇ।
ਸਕੂਲ ਨੂੰ ਗੀਤ, ਪ੍ਰਾਰਥਨਾ ਅਤੇ ਸੁਆਗਤ ਦੇ ਕੁਝ ਸ਼ਬਦਾਂ ਨਾਲ ਸਮੇਂ ਸਿਰ ਸ਼ੁਰੂ ਕਰਨਾ ਚਾਹੀਦਾ ਹੈ। ਜਿਨ੍ਹਾਂ ਕਲੀਸਿਯਾਵਾਂ ਦੀਆਂ ਸਭਾਵਾਂ ਉਨ੍ਹਾਂ ਦੀਆਂ ਆਪਣੀਆਂ ਭਾਸ਼ਾਵਾਂ ਵਿਚ ਹੁੰਦੀਆਂ ਹਨ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਹੀ ਭਾਸ਼ਾ ਦੀ ਗੀਤ-ਪੁਸਤਕ ਜਾਂ ਗੀਤ-ਪੁਸਤਿਕਾ ਇਸਤੇਮਾਲ ਕਰਨ। ਪ੍ਰੋਗ੍ਰਾਮ ਵਿਚ ਕੀ-ਕੀ ਸ਼ਾਮਲ ਹੈ ਉਸ ਬਾਰੇ ਸੰਖੇਪ ਵਿਚ ਦੱਸਣ ਦੀ ਲੋੜ ਨਹੀਂ ਹੈ। ਜਦੋਂ ਸਕੂਲ ਨਿਗਾਹਬਾਨ ਹਰ ਭਾਸ਼ਣ ਬਾਰੇ ਦੱਸਦਾ ਹੈ, ਤਾਂ ਉਹ ਇਸ ਦਾ ਵਿਸ਼ਾ ਦੱਸੇਗਾ। ਫਿਰ ਹੇਠਾਂ ਦਿੱਤੇ ਗਏ ਤਰੀਕੇ ਅਨੁਸਾਰ ਸਕੂਲ ਸੰਚਾਲਿਤ ਕੀਤਾ ਜਾਣਾ ਚਾਹੀਦਾ ਹੈ:
ਭਾਸ਼ਣ ਨੰ. 1: 15 ਮਿੰਟ। ਇਕ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਇਹ ਭਾਸ਼ਣ ਦੇਣਾ ਚਾਹੀਦਾ ਹੈ ਅਤੇ ਇਹ ਪਹਿਰਾਬੁਰਜ ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਉੱਤੇ ਆਧਾਰਿਤ ਹੋਵੇਗਾ। ਜਦੋਂ ਪਹਿਰਾਬੁਰਜ ਉੱਤੇ ਆਧਾਰਿਤ ਹੋਵੇ, ਤਾਂ ਇਸ ਭਾਸ਼ਣ ਨੂੰ ਜ਼ਬਾਨੀ ਪੁਨਰ-ਵਿਚਾਰ ਤੋਂ ਬਿਨਾਂ ਇਕ 15 ਮਿੰਟ ਦੇ ਹਿਦਾਇਤੀ ਭਾਸ਼ਣ ਵਜੋਂ ਦਿੱਤਾ ਜਾਣਾ ਚਾਹੀਦਾ ਹੈ; ਜਦੋਂ ਇਹ ਗਿਆਨ ਪੁਸਤਕ ਉੱਤੇ ਆਧਾਰਿਤ ਹੋਵੇ, ਤਾਂ ਇਸ ਨੂੰ 10 ਤੋਂ 12 ਮਿੰਟ ਦੇ ਹਿਦਾਇਤੀ ਭਾਸ਼ਣ ਦੇ ਤੌਰ ਤੇ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਕਿਤਾਬ ਵਿਚ ਛਪੇ ਸਵਾਲਾਂ ਨੂੰ ਇਸਤੇਮਾਲ ਕਰਦੇ ਹੋਏ 3 ਤੋਂ 5 ਮਿੰਟ ਤਕ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਮਕਸਦ ਸਾਮੱਗਰੀ ਨੂੰ ਸਿਰਫ਼ ਪੂਰਾ ਕਰਨਾ ਹੀ ਨਹੀਂ ਹੋਣਾ ਚਾਹੀਦਾ, ਬਲਕਿ ਚਰਚਾ ਕੀਤੀ ਜਾ ਰਹੀ ਜਾਣਕਾਰੀ ਦੀ ਵਿਵਹਾਰਕ ਵਰਤੋਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਗੱਲਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ ਜੋ ਕਲੀਸਿਯਾ ਲਈ ਸਭ ਤੋਂ ਜ਼ਿਆਦਾ ਲਾਭਦਾਇਕ ਹੋਣਗੀਆਂ। ਦਿੱਤੇ ਗਏ ਵਿਸ਼ੇ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ।
ਜਿਨ੍ਹਾਂ ਭਰਾਵਾਂ ਨੂੰ ਇਹ ਭਾਸ਼ਣ ਸੌਂਪਿਆ ਜਾਂਦਾ ਹੈ, ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਇਸ ਨੂੰ ਸਮੇਂ ਤੇ ਖ਼ਤਮ ਕਰਨ। ਜੇਕਰ ਜ਼ਰੂਰੀ ਹੋਵੇ ਜਾਂ ਭਾਸ਼ਣਕਾਰ ਦੁਆਰਾ ਬੇਨਤੀ ਕੀਤੀ ਜਾਂਦੀ ਹੈ, ਤਾਂ ਨਿੱਜੀ ਸਲਾਹ ਦਿੱਤੀ ਜਾ ਸਕਦੀ ਹੈ।
ਬਾਈਬਲ ਪਠਨ ਤੋਂ ਮੁੱਖ ਅੰਸ਼: 6 ਮਿੰਟ। ਇਕ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਇਹ ਭਾਸ਼ਣ ਦੇਣਾ ਚਾਹੀਦਾ ਹੈ, ਜੋ ਸਾਮੱਗਰੀ ਨੂੰ ਸਥਾਨਕ ਲੋੜਾਂ ਮੁਤਾਬਕ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰੇਗਾ। ਇਸ ਦਾ ਵਿਸ਼ਾ ਹੋਣਾ ਜ਼ਰੂਰੀ ਨਹੀਂ ਹੈ। ਇਸ ਵਿਚ ਹਫ਼ਤੇ ਦੌਰਾਨ ਪੜ੍ਹੇ ਗਏ ਅਧਿਆਵਾਂ ਦਾ ਸਾਰ ਹੀ ਨਹੀਂ ਦਿੱਤਾ ਜਾਣਾ ਚਾਹੀਦਾ। ਅਧਿਆਵਾਂ ਦਾ 30 ਤੋਂ 60 ਸਕਿੰਟ ਤਕ ਪੁਨਰ-ਵਿਚਾਰ ਕੀਤਾ ਜਾ ਸਕਦਾ ਹੈ। ਪਰ, ਇਸ ਦਾ ਮੁੱਖ ਮਕਸਦ ਹਾਜ਼ਰੀਨ ਨੂੰ ਇਸ ਗੱਲ ਦੀ ਕਦਰ ਕਰਨ ਵਿਚ ਮਦਦ ਦੇਣੀ ਹੈ ਕਿ ਇਹ ਜਾਣਕਾਰੀ ਸਾਡੇ ਲਈ ਕਿਉਂ ਅਤੇ ਕਿਵੇਂ ਲਾਭਦਾਇਕ ਹੈ। ਇਸ ਤੋਂ ਬਾਅਦ ਸਕੂਲ ਨਿਗਾਹਬਾਨ ਵਿਦਿਆਰਥੀਆਂ ਨੂੰ ਆਪਣੇ-ਆਪਣੇ ਕਲਾਸ-ਰੂਮ ਵਿਚ ਭੇਜ ਦੇਵੇਗਾ।
ਭਾਸ਼ਣ ਨੰ. 2: 5 ਮਿੰਟ। ਇਸ ਵਿਚ ਇਕ ਭਰਾ ਬਾਈਬਲ ਦੇ ਇਕ ਅਧਿਆਇ ਦੀਆਂ ਨਿਯੁਕਤ ਆਇਤਾਂ ਨੂੰ ਪੜ੍ਹੇਗਾ। ਮੁੱਖ ਸਕੂਲ ਵਿਚ ਅਤੇ ਸਹਾਇਕ ਸਮੂਹਾਂ ਵਿਚ ਵੀ ਇਸੇ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ। ਆਮ ਤੌਰ ਤੇ ਥੋੜ੍ਹੀਆਂ ਆਇਤਾਂ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਹਨ ਤਾਂਕਿ ਵਿਦਿਆਰਥੀ ਭਾਸ਼ਣ ਦੇ ਸ਼ੁਰੂ ਵਿਚ ਅਤੇ ਅਖ਼ੀਰ ਵਿਚ ਅਧਿਆਇ ਨੂੰ ਸਮਝਾਉਂਦੇ ਹੋਏ ਕੁਝ ਟਿੱਪਣੀਆਂ ਕਰ ਸਕੇ। ਇਸ ਵਿਚ ਇਤਿਹਾਸਕ ਪਿਛੋਕੜ, ਭਵਿੱਖ-ਸੂਚਕ ਜਾਂ ਸਿਧਾਂਤਕ ਮਹੱਤਤਾ ਅਤੇ ਸਿਧਾਂਤਾਂ ਦੀ ਵਰਤੋਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਸਾਰੀਆਂ ਆਇਤਾਂ ਨੂੰ ਬਿਨਾਂ ਰੁਕੇ ਪੜ੍ਹਿਆ ਜਾਣਾ ਚਾਹੀਦਾ ਹੈ। ਪਰ, ਜਦੋਂ ਪੜ੍ਹੀਆਂ ਜਾਣ ਵਾਲੀਆਂ ਆਇਤਾਂ ਕ੍ਰਮਵਾਰ ਨਹੀਂ ਹਨ, ਉੱਥੇ ਵਿਦਿਆਰਥੀ ਉਸ ਆਇਤ ਦਾ ਜ਼ਿਕਰ ਕਰ ਸਕਦਾ ਹੈ ਜਿੱਥੋਂ ਪਠਨ ਜਾਰੀ ਰਹਿਣਾ ਹੈ।
ਭਾਸ਼ਣ ਨੰ. 3: 5 ਮਿੰਟ। ਇਹ ਭਾਸ਼ਣ ਇਕ ਭੈਣ ਨੂੰ ਦਿੱਤਾ ਜਾਵੇਗਾ। ਇਸ ਭਾਸ਼ਣ ਦਾ ਵਿਸ਼ਾ “ਚਰਚਾ ਲਈ ਬਾਈਬਲ ਵਿਸ਼ੇ” ਵਿੱਚੋਂ ਲਿਆ ਜਾਵੇਗਾ। ਸੈਟਿੰਗ ਇਕ ਗ਼ੈਰ-ਰਸਮੀ ਗਵਾਹੀ, ਪੁਨਰ-ਮੁਲਾਕਾਤ ਜਾਂ ਗ੍ਰਹਿ ਬਾਈਬਲ ਅਧਿਐਨ ਹੋ ਸਕਦੀ ਹੈ। ਅਤੇ ਭੈਣਾਂ ਖੜ੍ਹੀਆਂ ਹੋ ਕੇ ਜਾਂ ਬੈਠ ਕੇ ਚਰਚਾ ਕਰ ਸਕਦੀਆਂ ਹਨ। ਸਕੂਲ ਨਿਗਾਹਬਾਨ ਖ਼ਾਸ ਤੌਰ ਤੇ ਇਸ ਗੱਲ ਵਿਚ ਦਿਲਚਸਪੀ ਰੱਖੇਗਾ ਕਿ ਵਿਦਿਆਰਥਣ, ਸਾਮੱਗਰੀ ਨੂੰ ਸਮਝਣ ਅਤੇ ਸ਼ਾਸਤਰਵਚਨਾਂ ਉੱਤੇ ਤਰਕ ਕਰਨ ਵਿਚ ਆਪਣੀ ਸਹਾਇਕਣ ਦੀ ਕਿਵੇਂ ਮਦਦ ਕਰਦੀ ਹੈ। ਇਸ ਭਾਸ਼ਣ ਲਈ ਨਿਯੁਕਤ ਕੀਤੀ ਗਈ ਵਿਦਿਆਰਥਣ ਨੂੰ ਪੜ੍ਹਨਾ ਆਉਣਾ ਚਾਹੀਦਾ ਹੈ। ਸਕੂਲ ਨਿਗਾਹਬਾਨ ਉਸ ਲਈ ਇਕ ਸਹਾਇਕਣ ਨਿਯੁਕਤ ਕਰੇਗਾ, ਪਰੰਤੂ ਇਕ ਹੋਰ ਸਹਾਇਕਣ ਨੂੰ ਵੀ ਲਿਆ ਜਾ ਸਕਦਾ ਹੈ। ਸੈਟਿੰਗ ਉੱਤੇ ਖ਼ਾਸ ਧਿਆਨ ਨਹੀਂ ਦਿੱਤਾ ਜਾਣਾ ਚਾਹੀਦਾ ਹੈ, ਬਲਕਿ ਬਾਈਬਲ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤਣ ਉੱਤੇ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਭਾਸ਼ਣ ਨੰ. 4: 5 ਮਿੰਟ। ਇਸ ਭਾਸ਼ਣ ਦਾ ਵਿਸ਼ਾ ਜ਼ਿਆਦਾ ਕਰਕੇ ਬਾਈਬਲ ਦੇ ਪਾਤਰ ਜਾਂ “ਚਰਚਾ ਲਈ ਬਾਈਬਲ ਵਿਸ਼ੇ” ਉੱਤੇ ਆਧਾਰਿਤ ਹੋਵੇਗਾ। ਜਦੋਂ ਇਹ ਭਾਸ਼ਣ ਪਹਿਰਾਬੁਰਜ ਵਿੱਚੋਂ ਹੁੰਦਾ ਹੈ, ਤਾਂ ਵਿਦਿਆਰਥੀ ਨੂੰ ਵਿਸ਼ੇ ਅਨੁਸਾਰ ਆਪਣੇ ਭਾਸ਼ਣ ਨੂੰ ਤਿਆਰ ਕਰਨਾ ਚਾਹੀਦਾ ਹੈ ਅਤੇ ਬਾਈਬਲ ਪਾਤਰ ਦੀ ਜ਼ਿੰਦਗੀ ਨੂੰ ਸਪੱਸ਼ਟ ਤਰੀਕੇ ਨਾਲ ਸਮਝਣ ਲਈ ਸਾਮੱਗਰੀ ਵਿਚ ਦਿੱਤੇ ਗਏ ਬਾਈਬਲ ਦੇ ਹਵਾਲਿਆਂ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਉਸ ਪਾਤਰ ਦੀ ਉਦਾਹਰਣ ਦੇ ਨਾਲ-ਨਾਲ ਉਸ ਦੀ ਸ਼ਖ਼ਸੀਅਤ, ਗੁਣਾਂ ਅਤੇ ਉਸ ਦੇ ਰਵੱਈਏ ਤੋਂ ਕੀ ਸਿੱਖ ਸਕਦੇ ਹਾਂ। ਉਨ੍ਹਾਂ ਦੀ ਵਫ਼ਾਦਾਰੀ, ਬਹਾਦਰੀ, ਨਿਮਰਤਾ ਅਤੇ ਨਿਰਸੁਆਰਥਤਾ ਦੀਆਂ ਚੰਗੀਆਂ ਉਦਾਹਰਣਾਂ ਉੱਤੇ ਸਭ ਨੂੰ ਚੱਲਣਾ ਚਾਹੀਦਾ ਹੈ; ਪਰ ਵਿਸ਼ਵਾਸਘਾਤੀ ਕੰਮ ਅਤੇ ਬੁਰੇ ਗੁਣ ਮਸੀਹੀਆਂ ਨੂੰ ਗੁਮਰਾਹ ਹੋਣ ਤੋਂ ਬਚਣ ਲਈ ਸਖ਼ਤ ਚੇਤਾਵਨੀਆਂ ਦਿੰਦੇ ਹਨ। ਜੇ ਇਹ ਭਾਗ “ਚਰਚਾ ਲਈ ਬਾਈਬਲ ਵਿਸ਼ੇ” ਉੱਤੇ ਆਧਾਰਿਤ ਹੈ, ਤਾਂ ਦੱਸੇ ਗਏ ਵਿਸ਼ੇ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਵਿਦਿਆਰਥੀ ਨੂੰ ਸ਼ਾਸਤਰਵਚਨਾਂ ਦੀ ਵਿਵਹਾਰਕ ਵਰਤੋਂ ਬਾਰੇ ਦੱਸਣਾ ਚਾਹੀਦਾ ਹੈ। ਭਾਸ਼ਣ ਨੰ. 4 ਇਕ ਭਰਾ ਜਾਂ ਭੈਣ ਨੂੰ ਦਿੱਤਾ ਜਾ ਸਕਦਾ ਹੈ। ਜਦੋਂ ਇਹ ਇਕ ਭਰਾ ਨੂੰ ਦਿੱਤਾ ਜਾਂਦਾ ਹੈ, ਤਾਂ ਇਹ ਭਾਸ਼ਣ ਦੇ ਰੂਪ ਵਿਚ ਦਿੱਤਾ ਜਾਣਾ ਚਾਹੀਦਾ ਹੈ। ਜਦੋਂ ਇਹ ਭਾਸ਼ਣ ਇਕ ਭੈਣ ਨੂੰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਭਾਸ਼ਣ ਨੰ. 3 ਵਾਂਗ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਜਦੋਂ ਵੀ ਭਾਸ਼ਣ ਨੰ. 4 ਦੇ ਵਿਸ਼ੇ ਤੋਂ ਪਹਿਲਾਂ # ਨਿਸ਼ਾਨ ਆਉਂਦਾ ਹੈ, ਤਾਂ ਇਹ ਖ਼ਾਸ ਕਰਕੇ ਇਕ ਭਰਾ ਨੂੰ ਦਿੱਤਾ ਜਾਣਾ ਚਾਹੀਦਾ ਹੈ।
*ਸੰਪੂਰਕ ਬਾਈਬਲ-ਪਠਨ ਅਨੁਸੂਚੀ: ਇਹ ਹਰੇਕ ਹਫ਼ਤੇ ਲਈ ਦਿੱਤੇ ਗਏ ਗੀਤ ਨੰਬਰ ਦੇ ਬਾਅਦ ਬ੍ਰੈਕਟਾਂ ਵਿਚ ਦਿੱਤੀ ਗਈ ਹੈ। ਇਸ ਅਨੁਸੂਚੀ ਉੱਤੇ ਚੱਲਦੇ ਹੋਏ ਹਰ ਹਫ਼ਤੇ ਲਗਭਗ ਦਸ ਸਫ਼ੇ ਪੜ੍ਹਨ ਨਾਲ ਪੂਰੀ ਬਾਈਬਲ ਤਿੰਨ ਸਾਲਾਂ ਵਿਚ ਪੜ੍ਹੀ ਜਾ ਸਕਦੀ ਹੈ। ਸਕੂਲ ਪ੍ਰੋਗ੍ਰਾਮ ਜਾਂ ਲਿਖਤੀ ਪੁਨਰ-ਵਿਚਾਰ ਦਾ ਕੋਈ ਵੀ ਸਵਾਲ ਸੰਪੂਰਕ ਬਾਈਬਲ-ਪਠਨ ਅਨੁਸੂਚੀ ਉੱਤੇ ਆਧਾਰਿਤ ਨਹੀਂ ਹੈ।
ਸੂਚਨਾ: ਸਲਾਹ ਦੇਣ ਦੇ ਸੰਬੰਧ ਵਿਚ, ਸਮੇਂ ਦੇ ਸੰਬੰਧ ਵਿਚ, ਲਿਖਤੀ ਪੁਨਰ-ਵਿਚਾਰਾਂ ਅਤੇ ਨਿਯੁਕਤੀਆਂ ਦੀ ਤਿਆਰੀ ਦੇ ਸੰਬੰਧ ਵਿਚ ਹੋਰ ਜਾਣਕਾਰੀ ਅਤੇ ਹਿਦਾਇਤ ਲਈ ਕਿਰਪਾ ਕਰ ਕੇ ਅਕਤੂਬਰ 1996 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 3 ਦੇਖੋ।
ਅਨੁਸੂਚੀ
3 ਜਨ. ਬਾਈਬਲ ਪਠਨ: ਬਿਵਸਥਾ ਸਾਰ 4-6
ਗੀਤ ਨੰ. 9 [*ਯਿਰਮਿਯਾਹ 49-52]
ਨੰ. 1: ਯਹੋਵਾਹ ਦੀਆਂ ਅਸੀਸਾਂ ਦੀ ਕਦਰ ਕਰੋ (w-HI 98 1/1 ਸਫ਼ੇ 22-4)
ਨੰ. 2: ਬਿਵਸਥਾ ਸਾਰ 6:4-19
ਨੰ. 3: td 1ੳ ਪਰਮੇਸ਼ੁਰ ਪੂਰਵਜ-ਪੂਜਾ ਨੂੰ ਕਿਉਂ ਸਵੀਕਾਰ ਨਹੀਂ ਕਰਦਾ ਹੈ
ਨੰ. 4: ਮੂਸਾ ਅਤੇ ਹਾਰੂਨ—ਵਿਸ਼ਾ: #ਯਹੋਵਾਹ ਮਹਾਂ-ਸ਼ਕਤੀ ਦਿੰਦਾ ਹੈ (w96 1/1 ਸਫ਼ੇ 30-1)
10 ਜਨ. ਬਾਈਬਲ ਪਠਨ: ਬਿਵਸਥਾ ਸਾਰ 7-10
ਗੀਤ ਨੰ. 49 [*ਵਿਰਲਾਪ 1-5]
ਨੰ. 1: ਸੱਚੇ ਪਰਮੇਸ਼ੁਰ ਦੀ ਵਡਿਆਈ ਕਰੋ (w-HI 98 1/1 ਸਫ਼ੇ 30-1)
ਨੰ. 2: ਬਿਵਸਥਾ ਸਾਰ 8:1-18
ਨੰ. 3: td 1ਅ ਮਨੁੱਖਾਂ ਦਾ ਸਨਮਾਨ ਕੀਤਾ ਜਾ ਸਕਦਾ ਹੈ, ਪਰੰਤੂ ਉਪਾਸਨਾ ਸਿਰਫ਼ ਪਰਮੇਸ਼ੁਰ ਦੀ ਕੀਤੀ ਜਾਣੀ ਚਾਹੀਦੀ ਹੈ
ਨੰ. 4: ਆਪਣੇ ਬੱਚਿਆਂ ਦੇ ਮਨ ਵਿਚ ਸੱਚਾਈ ਬਿਠਾਓ (w-HI 96 5/15 ਸਫ਼ੇ 8-9)
17 ਜਨ. ਬਾਈਬਲ ਪਠਨ: ਬਿਵਸਥਾ ਸਾਰ 11-14
ਗੀਤ ਨੰ. 132 [*ਹਿਜ਼ਕੀਏਲ 1-9]
ਨੰ. 1: ਆਪਣੇ ਪਰਿਵਾਰ ਦੇ ਮੈਂਬਰਾਂ ਲਈ ਪਹਿਲਾਂ ਤੋਂ ਤਿਆਰੀ ਕਿਉਂ ਕਰੀਏ (w-HI 98 1/15 ਸਫ਼ੇ 19-22)
ਨੰ. 2: ਬਿਵਸਥਾ ਸਾਰ 11:1-12
ਨੰ. 3: td 2ੳ ਆਰਮਾਗੇਡਨ—ਦੁਸ਼ਟਤਾ ਨੂੰ ਖ਼ਤਮ ਕਰਨ ਲਈ ਲੜਾਈ
ਨੰ. 4: ਯੂਨਾਹ—ਵਿਸ਼ਾ: #ਯਹੋਵਾਹ ਦੀ ਦਇਆ ਮਹਾਨ ਹੈ (w-HI 96 5/15 ਸਫ਼ੇ 24-8)
24 ਜਨ. ਬਾਈਬਲ ਪਠਨ: ਬਿਵਸਥਾ ਸਾਰ 15-19
ਗੀਤ ਨੰ. 162 [*ਹਿਜ਼ਕੀਏਲ 10-16]
ਨੰ. 1: ਲੋਕਾਂ ਨੂੰ ਬਦਲਣ ਅਤੇ ਇਕਮੁੱਠ ਕਰਨ ਦੀ ਸੱਚਾਈ ਦੀ ਤਾਕਤ (w-HI 98 1/15 ਸਫ਼ੇ 29-31)
ਨੰ. 2: ਬਿਵਸਥਾ ਸਾਰ 19:11-21
ਨੰ. 3: td 2ਅ ਆਰਮਾਗੇਡਨ ਕਿਉਂ ਪਰਮੇਸ਼ੁਰ ਦੇ ਪ੍ਰੇਮ ਦਾ ਪ੍ਰਗਟਾਵਾ ਹੈ
ਨੰ. 4: #ਵਫ਼ਾਦਾਰੀ ਨਾਲ ਸਹਿਯੋਗ ਦੇਣ ਦੇ ਚੰਗੇ ਨਤੀਜੇ ਨਿਕਲਦੇ ਹਨ (w-HI 96 6/15 ਸਫ਼ੇ 28-30)
31 ਜਨ. ਬਾਈਬਲ ਪਠਨ: ਬਿਵਸਥਾ ਸਾਰ 20-23
ਗੀਤ ਨੰ. 13 [*ਹਿਜ਼ਕੀਏਲ 17-21]
ਨੰ. 1: ਤਾਰੀਫ਼ ਅਤੇ ਚਾਪਲੂਸੀ ਕਰਨ ਬਾਰੇ ਬਾਈਬਲ ਦਾ ਨਜ਼ਰੀਆ (w-HI 98 2/1 ਸਫ਼ੇ 29-31)
ਨੰ. 2: ਬਿਵਸਥਾ ਸਾਰ 20:10-20
ਨੰ. 3: td 3ੳ ਬਪਤਿਸਮਾ—ਇਕ ਮਸੀਹੀ ਮੰਗ
ਨੰ. 4: ਇਪਾਫ਼ਰੋਦੀਤੁਸ—ਵਿਸ਼ਾ: #ਨਿਡਰ ਬਣੋ ਅਤੇ ਪਰਮੇਸ਼ੁਰ ਦੇ ਸੇਵਕਾਂ ਲਈ ਪ੍ਰੇਮ ਦਿਖਾਓ (w-HI 96 8/15 ਸਫ਼ੇ 27-30)
7 ਫਰ. ਬਾਈਬਲ ਪਠਨ: ਬਿਵਸਥਾ ਸਾਰ 24-27
ਗੀਤ ਨੰ. 222 [*ਹਿਜ਼ਕੀਏਲ 22-27]
ਨੰ. 1: ਸੱਚੇ ਆਸ਼ਾਵਾਦ ਲਈ ਆਧਾਰ (w98 2/1 ਸਫ਼ੇ 4-6)
ਨੰ. 2: ਬਿਵਸਥਾ ਸਾਰ 25:5-16
ਨੰ. 3: td 3ਅ ਬਪਤਿਸਮਾ ਪਾਪ ਨਹੀਂ ਧੋਂਦਾ ਹੈ
ਨੰ. 4: ਪਤਰਸ—ਵਿਸ਼ਾ: #ਨਿਧੜਕ ਹੋ ਕੇ ਗਵਾਹੀ ਦੇਣ ਦੇ ਪ੍ਰਭਾਵ (w-HI 96 9/15 ਸਫ਼ੇ 8-9)
14 ਫਰ. ਬਾਈਬਲ ਪਠਨ: ਬਿਵਸਥਾ ਸਾਰ 28-30
ਗੀਤ ਨੰ. 180 [*ਹਿਜ਼ਕੀਏਲ 28-33]
ਨੰ. 1: ਅਹਿਸਾਨਮੰਦ ਹੋਣ ਦੀ ਆਤਮਾ ਪੈਦਾ ਕਰੋ (w-HI 98 2/15 ਸਫ਼ੇ 4-7)
ਨੰ. 2: ਬਿਵਸਥਾ ਸਾਰ 28:1-14
ਨੰ. 3: td 4ੳ ਬਾਈਬਲ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਲਿੱਖੀ ਗਈ ਹੈ
ਨੰ. 4: ਲੁਦਿਯਾ—ਵਿਸ਼ਾ: ਪਰਾਹੁਣਾਚਾਰੀ ਕਰਨ ਨਾਲ ਬਰਕਤਾਂ ਮਿਲਦੀਆਂ ਹਨ (w-HI 96 9/15 ਸਫ਼ੇ 26-8)
21 ਫਰ. ਬਾਈਬਲ ਪਠਨ: ਬਿਵਸਥਾ ਸਾਰ 31-34
ਗੀਤ ਨੰ. 46 [*ਹਿਜ਼ਕੀਏਲ 34-39]
ਨੰ. 1: ਇਹ ਅੰਤ ਦੇ ਦਿਨ ਹਨ! (kl ਅਧਿ. 11)
ਨੰ. 2: ਬਿਵਸਥਾ ਸਾਰ 32:35-43
ਨੰ. 3: td 4ਅ ਬਾਈਬਲ—ਸਾਡੇ ਦਿਨਾਂ ਲਈ ਵਿਵਹਾਰਕ ਮਾਰਗ-ਦਰਸ਼ਕ
ਨੰ. 4: ਅਪੁੱਲੋਸ—ਵਿਸ਼ਾ: #ਅਧਿਆਤਮਿਕ ਵਿਅਕਤੀ ਬਣੋ (w-HI 96 10/1 ਸਫ਼ੇ 20-3)
28 ਫਰ. ਬਾਈਬਲ ਪਠਨ: ਯਹੋਸ਼ੁਆ 1-5
ਗੀਤ ਨੰ. 40 [*ਹਿਜ਼ਕੀਏਲ 40-45]
ਨੰ. 1: ਦੁਸ਼ਟ ਆਤਮਿਕ ਸ਼ਕਤੀਆਂ ਦਾ ਵਿਰੋਧ ਕਰੋ (kl ਅਧਿ. 12)
ਨੰ. 2: ਯਹੋਸ਼ੁਆ 2:8-16
ਨੰ. 3: td 4ੲ ਬਾਈਬਲ—ਸਾਰੇ ਲੋਕਾਂ ਲਈ ਇਕ ਪੁਸਤਕ
ਨੰ. 4: ਦਾਨੀਏਲ—ਵਿਸ਼ਾ: #ਪਰਮੇਸ਼ੁਰ ਦੀ ਸੇਵਾ ਵਫ਼ਾਦਾਰੀ ਨਾਲ ਕਰੋ (w-E 96 11/15 ਸਫ਼ੇ 8-9)
6 ਮਾਰ. ਬਾਈਬਲ ਪਠਨ: ਯਹੋਸ਼ੁਆ 6-9
ਗੀਤ ਨੰ. 164 [*ਹਿਜ਼ਕੀਏਲ 46–ਦਾਨੀਏਲ 2]
ਨੰ. 1: ਮਾਪਿਓ—ਆਪਣੇ ਬੱਚਿਆਂ ਦੀ ਰੱਖਿਆ ਕਰੋ! (w-HI 98 2/15 ਸਫ਼ੇ 8-11)
ਨੰ. 2: ਯਹੋਸ਼ੁਆ 7:1, 10-19
ਨੰ. 3: td 5ੳ ਲਹੂ ਲੈਣਾ ਲਹੂ ਦੀ ਪਵਿੱਤਰਤਾ ਨੂੰ ਭੰਗ ਕਰਦਾ ਹੈ
ਨੰ. 4: ਅਕੂਲਾ ਅਤੇ ਪ੍ਰਿਸਕਿੱਲਾ—ਵਿਸ਼ਾ: #ਜੋਸ਼ ਨਾਲ ਪ੍ਰਚਾਰ ਕਰੋ ਅਤੇ ਪਰਾਹੁਣਾਚਾਰੀ ਦਿਖਾਓ (w96 12/1 ਸਫ਼ੇ 25-7)
13 ਮਾਰ. ਬਾਈਬਲ ਪਠਨ: ਯਹੋਸ਼ੁਆ 10-13
ਗੀਤ ਨੰ. 138 [*ਦਾਨੀਏਲ 3-7]
ਨੰ. 1: ਬਾਈਬਲ ਕਰਾਮਾਤੀ ਅਸਰ ਬਾਰੇ ਕੀ ਕਹਿੰਦੀ ਹੈ (w-HI 98 2/15 ਸਫ਼ੇ 23-7)
ਨੰ. 2: ਯਹੋਸ਼ੁਆ 11:6-15
ਨੰ. 3: td 5ਅ ਕੀ ਆਪਣੀ ਜ਼ਿੰਦਗੀ ਕਿਸੇ ਵੀ ਕੀਮਤ ਤੇ ਬਚਾਉਣੀ ਚਾਹੀਦੀ ਹੈ?
ਨੰ. 4: ਅਲੀਅਜ਼ਰ—ਵਿਸ਼ਾ: #ਯਹੋਵਾਹ ਉੱਤੇ ਭਰੋਸਾ ਰੱਖੋ ਅਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ (w-HI 97 1/1 ਸਫ਼ੇ 30-1)
20 ਮਾਰ. ਬਾਈਬਲ ਪਠਨ: ਯਹੋਸ਼ੁਆ 14-17
ਗੀਤ ਨੰ. 10 [*ਦਾਨੀਏਲ 8–ਹੋਸ਼ੇਆ 2]
ਨੰ. 1: ‘ਸਾਡੇ ਵਰਗੇ ਦੁਖ ਸੁਖ ਭੋਗਣ ਵਾਲੇ’ ਵਫ਼ਾਦਾਰ ਆਦਮੀ (w-HI 98 3/1 ਸਫ਼ੇ 26-9)
ਨੰ. 2: ਯਹੋਸ਼ੁਆ 15:1-12
ਨੰ. 3: td 6ੳ ਪਰਾਈਆਂ ਕੌਮਾਂ ਦਾ ਸਮਾਂ ਕਦੋਂ ਖ਼ਤਮ ਹੋਇਆ?
ਨੰ. 4: ਹਨੋਕ—ਵਿਸ਼ਾ: #ਪਰਮੇਸ਼ੁਰ ਤੋਂ ਡਰੋ ਅਤੇ ਨਿਰਦੋਸ਼ ਰਹੋ (w-HI 97 1/15 ਸਫ਼ੇ 29-31)
27 ਮਾਰ. ਬਾਈਬਲ ਪਠਨ: ਯਹੋਸ਼ੁਆ 18-20
ਗੀਤ ਨੰ. 105 [*ਹੋਸ਼ੇਆ 3-14]
ਨੰ. 1: ਧਰਤੀ ਉੱਤੇ ਯਿਸੂ ਦੇ ਆਖ਼ਰੀ ਦਿਨਾਂ ਨੂੰ ਮੁੜ-ਸੁਰਜੀਤ ਕਰਨਾ (w98 3/1 ਸਫ਼ੇ 3-9)
ਨੰ. 2: ਯਹੋਸ਼ੁਆ 18:1-10
ਨੰ. 3: td 7ੳ ਮਸੀਹੀ ਚਰਚ ਕੀ ਹੈ?
ਨੰ. 4: ਏਹੂਦ—ਵਿਸ਼ਾ: #ਦਲੇਰ ਅਤੇ ਤਕੜੇ ਬਣੋ (w-HI 97 3/15 ਸਫ਼ੇ 29-31)
3 ਅਪ. ਬਾਈਬਲ ਪਠਨ: ਯਹੋਸ਼ੁਆ 21-24
ਨੰ. 1: ਇਕ ਈਸ਼ਵਰੀ ਜੀਵਨ ਬਤੀਤ ਕਰਨਾ ਕਿਉਂ ਖ਼ੁਸ਼ੀ ਲਿਆਉਂਦਾ ਹੈ (kl ਅਧਿ. 13)
ਨੰ. 2: ਯਹੋਸ਼ੁਆ 21:43–22:8
ਨੰ. 3: td 7ਅ ਕੀ ਪਤਰਸ ਹੀ “ਪੱਥਰ” ਹੈ?
ਨੰ. 4: ਅਮਰਾਮ ਅਤੇ ਯੋਕਬਦ—ਵਿਸ਼ਾ: ਬਾਲ ਸਿਖਲਾਈ ਦੇ ਲਾਭ (w-HI 5/1 ਸਫ਼ੇ 30-1)
10 ਅਪ. ਬਾਈਬਲ ਪਠਨ: ਨਿਆਈਆਂ 1-4
ਨੰ. 1: ਤੁਹਾਨੂੰ ਕਿਸ ਦੇ ਅਧਿਕਾਰ ਨੂੰ ਸਵੀਕਾਰ ਕਰਨਾ ਚਾਹੀਦਾ ਹੈ? (kl ਅਧਿ. 14)
ਨੰ. 2: ਨਿਆਈਆਂ 3:1-11
ਨੰ. 3: td 8ੳ ਪ੍ਰਮਾਣਿਤ ਵਿਗਿਆਨ ਬਾਈਬਲ ਦੇ ਸ੍ਰਿਸ਼ਟੀ ਦੇ ਬਿਰਤਾਂਤ ਨਾਲ ਸਹਿਮਤ ਹੈ
ਨੰ. 4: ਇਪਫ੍ਰਾਸ—ਵਿਸ਼ਾ: #ਆਪਣੇ ਭਰਾਵਾਂ ਲਈ ਪ੍ਰਾਰਥਨਾ ਕਰੋ ਅਤੇ ਉਨ੍ਹਾਂ ਦੀ ਸੇਵਾ ਕਰੋ (w-HI 97 5/15 ਸਫ਼ੇ 30-1)
17 ਅਪ. ਬਾਈਬਲ ਪਠਨ: ਨਿਆਈਆਂ 5-7
ਗੀਤ ਨੰ. 193 [*ਮੀਕਾਹ 6–ਸਫ਼ਨਯਾਹ 1]
ਨੰ. 1: ਯਿਸੂ ਦੁਆਰਾ 70 ਚੇਲਿਆਂ ਨੂੰ ਦਿੱਤੀਆਂ ਹਿਦਾਇਤਾਂ ਤੋਂ ਸਿੱਖੋ (w-HI 98 3/1 ਸਫ਼ੇ 30-1)
ਨੰ. 2: ਨਿਆਈਆਂ 5:24-31
ਨੰ. 3: td 8ਅ ਕੀ ਹਰ ਸਿਰਜਣਾਤਮਕ ਦਿਨ 24 ਘੰਟਿਆਂ ਦਾ ਸੀ?
ਨੰ. 4: ਅਬੀਗੈਲ—ਵਿਸ਼ਾ: ਉਹ ਗੁਣ ਦਿਖਾਓ ਜੋ ਯਹੋਵਾਹ ਦੀ ਮਹਿਮਾ ਕਰਦੇ ਹਨ (w-HI 97 7/1 ਸਫ਼ੇ 14-5)
24 ਅਪ. ਲਿਖਤੀ ਪੁਨਰ-ਵਿਚਾਰ। ਪੂਰਾ ਬਿਵਸਥਾ ਸਾਰ 4–ਨਿਆਈਆਂ 7
ਗੀਤ ਨੰ. 91 [*ਸਫ਼ਨਯਾਹ 2–ਜ਼ਕਰਯਾਹ 7]
1 ਮਈ ਬਾਈਬਲ ਪਠਨ: ਨਿਆਈਆਂ 8-10
ਗੀਤ ਨੰ. 38 [*ਜ਼ਕਰਯਾਹ 8–ਮਲਾਕੀ 4]
ਨੰ. 1: ਦੂਜਿਆਂ ਦੇ ਸਵੈ-ਮਾਣ ਦਾ ਆਦਰ ਕਰੋ (w-HI 98 4/1 ਸਫ਼ੇ 28-31)
ਨੰ. 2: ਨਿਆਈਆਂ 9:7–21
ਨੰ. 3: td 9ੳ ਕੀ ਯਿਸੂ ਸਲੀਬ ਉੱਤੇ ਮਰਿਆ ਸੀ?
ਨੰ. 4: ਤਰਤਿਯੁਸ—ਵਿਸ਼ਾ: #ਅਗਵਾਈ ਲੈਣ ਵਾਲਿਆਂ ਪ੍ਰਤੀ ਵਫ਼ਾਦਾਰ ਰਹੋ (w-HI 97 7/15 ਸਫ਼ੇ 29-31)
8 ਮਈ ਬਾਈਬਲ ਪਠਨ: ਨਿਆਈਆਂ 11-14
ਗੀਤ ਨੰ. 82 [*ਮੱਤੀ 1-8]
ਨੰ. 1: ਬਰਨਬਾਸ “ਉਪਦੇਸ਼ ਦਾ ਪੁੱਤ੍ਰ” ਸੀ (w-HI 98 4/15 ਸਫ਼ੇ 20-3)
ਨੰ. 2: ਨਿਆਈਆਂ 13:2-10, 24
ਨੰ. 3: td 9ਅ ਕੀ ਮਸੀਹੀਆਂ ਨੂੰ ਸਲੀਬ ਦੀ ਉਪਾਸਨਾ ਕਰਨੀ ਚਾਹੀਦੀ ਹੈ?
ਨੰ. 4: ਪਰਿਵਾਰ ਦੇ ਮੈਂਬਰਾਂ ਤੋਂ ਕਦੀ ਨਿਰਾਸ਼ ਨਾ ਹੋਵੋ (w-HI 97 9/1 ਸਫ਼ੇ 30-1)
15 ਮਈ ਬਾਈਬਲ ਪਠਨ: ਨਿਆਈਆਂ 15-18
ਗੀਤ ਨੰ. 26 [*ਮੱਤੀ 9-14]
ਨੰ. 1: ਬਿਨਾਂ ਫ਼ੌਜਾਂ ਦੇ ਸੰਸਾਰ ਵਿਚ ਸੁਰੱਖਿਆ (w-HI 98 4/15 ਸਫ਼ੇ 28-30)
ਨੰ. 2: ਨਿਆਈਆਂ 17:1-13
ਨੰ. 3: td 10ੳ ਮੌਤ ਕਿਉਂ ਹੁੰਦੀ ਹੈ?
ਨੰ. 4: ਅਰਿਸਤਰਖੁਸ—ਵਿਸ਼ਾ: #ਪਰਮੇਸ਼ੁਰ ਦੇ ਸੰਗਠਨ ਪ੍ਰਤੀ ਵਫ਼ਾਦਾਰ ਰਹੋ (w-HI 97 9/15 ਸਫ਼ੇ 29-31)
22 ਮਈ ਬਾਈਬਲ ਪਠਨ: ਨਿਆਈਆਂ 19-21
ਗੀਤ ਨੰ. 42 [*ਮੱਤੀ 15-21]
ਨੰ. 1: ਇਕ ਅਜਿਹਾ ਪਰਿਵਾਰ ਬਣਾਉਣਾ ਜੋ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ (kl ਅਧਿ. 15)
ਨੰ. 2: ਨਿਆਈਆਂ 19:11-21
ਨੰ. 3: td 10ਅ ਕੀ ਮਰੇ ਹੋਏ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ?
ਨੰ. 4: ਅਲੀਸ਼ਾ—ਵਿਸ਼ਾ: #ਪਰਮੇਸ਼ੁਰ ਦੀ ਸੇਵਾ ਤਨੋਂ-ਮਨੋਂ ਕਰੋ (w-HI 97 11/1 ਸਫ਼ੇ 30-1)
29 ਮਈ ਬਾਈਬਲ ਪਠਨ: ਰੂਥ 1-4
ਗੀਤ ਨੰ. 120 [*ਮੱਤੀ 22-26]
ਨੰ. 1: ਤੁਸੀਂ ਕਿਵੇਂ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹੋ (kl ਅਧਿ. 16)
ਨੰ. 2: ਰੂਥ 3:1-13
ਨੰ. 3: td 10ੲ ਕੀ ਇਨਸਾਨ ਆਪਣੇ ਮਰੇ ਹੋਏ ਰਿਸ਼ਤੇਦਾਰਾਂ ਨਾਲ ਗੱਲ ਕਰ ਸਕਦਾ ਹੈ?
ਨੰ. 4: ਉਨੇਸਿਫ਼ੁਰੁਸ—ਵਿਸ਼ਾ: #ਜਿਹੜੇ ਮੁਸੀਬਤ ਵਿਚ ਹਨ, ਉਨ੍ਹਾਂ ਨੂੰ ਦਿਲਾਸਾ ਦਿਓ (w-HI 97 11/15 ਸਫ਼ੇ 29-31)
5 ਜੂਨ ਬਾਈਬਲ ਪਠਨ: 1 ਸਮੂਏਲ 1-3
ਗੀਤ ਨੰ. 191 [*ਮੱਤੀ 27–ਮਰਕੁਸ 4]
ਨੰ. 1: ਪਰਮੇਸ਼ੁਰ ਦੇ ਲੋਕਾਂ ਦੇ ਦਰਮਿਆਨ ਸੁਰੱਖਿਆ ਪ੍ਰਾਪਤ ਕਰੋ (kl ਅਧਿ. 17)
ਨੰ. 2: 1 ਸਮੂਏਲ 1:9-20
ਨੰ. 3: td 11ੳ ਕੀ ਇਬਲੀਸ ਇਕ ਅਸਲੀ ਪ੍ਰਾਣੀ ਹੈ?
ਨੰ. 4: ਮਰਿਯਮ—“ਚੰਗਾ ਹਿੱਸਾ” ਪਸੰਦ ਕਰੋ (w 99 9/1 ਸਫ਼ੇ 30-1)
12 ਜੂਨ ਬਾਈਬਲ ਪਠਨ: 1 ਸਮੂਏਲ 4-7
ਗੀਤ ਨੰ. 85 [*ਮਰਕੁਸ 5-9]
ਨੰ. 1: ਯਹੋਵਾਹ ਕੌਣ ਹੈ? (w-HI 98 5/1 ਸਫ਼ੇ 5-7)
ਨੰ. 2: 1 ਸਮੂਏਲ 4:9-18
ਨੰ. 3: td 11ਅ ਇਬਲੀਸ—ਇਸ ਸੰਸਾਰ ਦਾ ਅਦ੍ਰਿਸ਼ਟ ਸ਼ਾਸਕ
ਨੰ. 4: #ਆਪਣੀ ਸੋਚਣੀ ਉੱਤੇ ਸੰਸਾਰਕ ਬੁੱਧੀ ਦਾ ਪ੍ਰਭਾਵ ਨਾ ਪੈਣ ਦਿਓ (w-HI 96 7/15 ਸਫ਼ੇ 26-9)
19 ਜੂਨ ਬਾਈਬਲ ਪਠਨ: 1 ਸਮੂਏਲ 8-11
ਗੀਤ ਨੰ. 160 [*ਮਰਕੁਸ 10-14]
ਨੰ. 1: ਖਰਿਆਈ ਦਾ ਫਲ ਮਿਲਿਆ (w-HI 98 5/1 ਸਫ਼ੇ 30-1)
ਨੰ. 2: 1 ਸਮੂਏਲ 8:4-20
ਨੰ. 3: td 11ੲ ਬਾਈਬਲ ਬਾਗ਼ੀ ਦੂਤਾਂ ਬਾਰੇ ਕੀ ਕਹਿੰਦੀ ਹੈ
ਨੰ. 4: ਬੇਲਸ਼ੱਸਰ—ਵਿਸ਼ਾ: #ਯਹੋਵਾਹ ਨੂੰ ਨਾਰਾਜ਼ ਕਰਨ ਤੋਂ ਸਾਵਧਾਨ ਰਹੋ (w-HI 98 9/15 ਸਫ਼ੇ 8-9)
26 ਜੂਨ ਬਾਈਬਲ ਪਠਨ: 1 ਸਮੂਏਲ 12-14
ਗੀਤ ਨੰ. 172 [*ਮਰਕੁਸ 15–ਲੂਕਾ 3]
ਨੰ. 1: ਕੀ ਧਨ ਤੁਹਾਨੂੰ ਖ਼ੁਸ਼ ਕਰ ਸਕਦਾ ਹੈ? (w98 5/1 ਸਫ਼ੇ 4-6)
ਨੰ. 2: 1 ਸਮੂਏਲ 14:1-14
ਨੰ. 3: td 12ੳ ਧਰਤੀ ਨੂੰ ਫਿਰਦੌਸ ਬਣਾਇਆ ਜਾਣਾ ਸੀ
ਨੰ. 4: ਫਿਲੇਮੋਨ ਅਤੇ ਉਨੇਸਿਮੁਸ—ਵਿਸ਼ਾ: #ਅਸੀਂ ਮਸੀਹੀ ਭਾਈਚਾਰੇ ਵਿਚ ਇਕਮੁੱਠ ਹਾਂ (w-HI 98 1/15 ਸਫ਼ੇ 29-31)
3 ਜੁਲ. ਬਾਈਬਲ ਪਠਨ: 1 ਸਮੂਏਲ 15-17
ਗੀਤ ਨੰ. 8 [*ਲੂਕਾ 4-8]
ਨੰ. 1: ਯੂਨੀਕਾ ਅਤੇ ਲੋਇਸ—ਮਿਸਾਲੀ ਸਿੱਖਿਅਕ (w-HI 98 5/15 ਸਫ਼ੇ 7-9)
ਨੰ. 2: 1 ਸਮੂਏਲ 16:4-13
ਨੰ. 3: td 12ਅ ਧਰਤੀ ਕਦੀ ਵੀ ਬੇਆਬਾਦ ਨਹੀਂ ਕੀਤੀ ਜਾਵੇਗੀ
ਨੰ. 4: #ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਣਾ ਹੈ (w-HI 97 3/1 ਸਫ਼ੇ 30-1)
10 ਜੁਲ. ਬਾਈਬਲ ਪਠਨ: 1 ਸਮੂਏਲ 18-20
ਗੀਤ ਨੰ. 156 [*ਲੂਕਾ 9-12]
ਨੰ. 1: ਯਕੀਨ ਦਿਵਾਉਣ ਦੁਆਰਾ ਲੋਕਾਂ ਦੇ ਦਿਲਾਂ ਤਕ ਪਹੁੰਚਣਾ (w-HI 98 5/15 ਸਫ਼ੇ 21-3)
ਨੰ. 2: 1 ਸਮੂਏਲ 19:1-13
ਨੰ. 3: td 13ੳ ਕੀ ਤੁਸੀਂ ਝੂਠੇ ਨਬੀਆਂ ਨੂੰ ਪਛਾਣ ਸਕਦੇ ਹੋ?
ਨੰ. 4: ਤੁਖਿਕੁਸ—ਵਿਸ਼ਾ: #ਵਫ਼ਾਦਾਰ ਅਤੇ ਭਰੋਸੇਯੋਗ ਮਸੀਹੀ ਬਣੋ (w-HI 98 7/15 ਸਫ਼ੇ 7-8)
17 ਜੁਲ. ਬਾਈਬਲ ਪਠਨ: 1 ਸਮੂਏਲ 21-24
ਗੀਤ ਨੰ. 33 [*ਲੂਕਾ 13-19]
ਨੰ. 1: ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਸੰਭਾਲੋ (w-HI 98 6/1 ਸਫ਼ੇ 20-3)
ਨੰ. 2: 1 ਸਮੂਏਲ 24:2-15
ਨੰ. 3: td 14ੳ ਅਧਿਆਤਮਿਕ ਚੰਗਾਈ ਕਿੰਨੀ ਜ਼ਰੂਰੀ ਹੈ?
ਨੰ. 4: ਆਪਣੇ ਬੱਚਿਆਂ ਲਈ ਸਮਾਂ ਕੱਢੋ (w-HI 98 11/1 ਸਫ਼ੇ 30-1)
24 ਜੁਲ. ਬਾਈਬਲ ਪਠਨ: 1 ਸਮੂਏਲ 25-27
ਗੀਤ ਨੰ. 60 [*ਲੂਕਾ 20-24]
ਨੰ. 1: ਸੱਚਾ ਨਿਆਂ—ਕਦੋਂ ਅਤੇ ਕਿਵੇਂ (w-HI 98 6/15 ਸਫ਼ੇ 26-9)
ਨੰ. 2: 1 ਸਮੂਏਲ 25:23-33
ਨੰ. 3: td 14ਅ ਪਰਮੇਸ਼ੁਰ ਦਾ ਰਾਜ ਸਥਾਈ ਸਰੀਰਕ ਚੰਗਾਈ ਲਿਆਵੇਗਾ
ਨੰ. 4: #ਉੱਚ ਹਕੂਮਤਾਂ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ (w-HI 98 11/15 ਸਫ਼ੇ 8-9)
31 ਜੁਲ. ਬਾਈਬਲ ਪਠਨ: 1 ਸਮੂਏਲ 28-31
ਗੀਤ ਨੰ. 170 [*ਯੂਹੰਨਾ 1-6]
ਨੰ. 1: ਸਦਾ ਦੇ ਲਈ ਪਰਮੇਸ਼ੁਰ ਦੀ ਸੇਵਾ ਕਰਨ ਨੂੰ ਆਪਣਾ ਟੀਚਾ ਬਣਾਓ (kl ਅਧਿ. 18)
ਨੰ. 2: 1 ਸਮੂਏਲ 31:1-13
ਨੰ. 3: td 14ੲ ਆਧੁਨਿਕ ਸ਼ਰਧਾ-ਚਿਕਿਤਸਾ ਪਰਮੇਸ਼ੁਰ ਵੱਲੋਂ ਨਹੀਂ ਹੈ
ਨੰ. 4: ਤੀਤੁਸ—ਵਿਸ਼ਾ: #“ਏਹੋ ਜੇਹਿਆਂ ਦਾ ਆਦਰ ਕਰੋ” (w-HI 98 11/15 ਸਫ਼ੇ 29-31)
9 ਅਗ. ਬਾਈਬਲ ਪਠਨ: 2 ਸਮੂਏਲ 1-4
ਗੀਤ ਨੰ. 22 [*ਯੂਹੰਨਾ 7-11]
ਨੰ. 1: ਜਦੋਂ ਪਰਮੇਸ਼ੁਰ ਦਾ ਗਿਆਨ ਧਰਤੀ ਨੂੰ ਭਰ ਦਿੰਦਾ ਹੈ (kl ਅਧਿ. 19)
ਨੰ. 2: 2 ਸਮੂਏਲ 2:1-11
ਨੰ. 3: td 14ਸ ਕੀ ਵੱਖ-ਵੱਖ ਭਾਸ਼ਾਵਾਂ ਬੋਲਣਾ ਪਰਮੇਸ਼ੁਰ ਦੀ ਕਿਰਪਾ ਦਾ ਪੱਕਾ ਸਬੂਤ ਹੈ?
ਨੰ. 4: ਯੂਸੁਫ਼—ਵਿਸ਼ਾ: ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਦੇ ਰਹੋ (w-HI 99 1/1 ਸਫ਼ੇ 30-1)
14 ਅਗ. ਬਾਈਬਲ ਪਠਨ: 2 ਸਮੂਏਲ 5-8
ਗੀਤ ਨੰ. 174 [*ਯੂਹੰਨਾ 12-18]
ਨੰ. 1: “ਵੱਡਾ ਜਤਨ ਕਰੋ” (w98 6/15 ਸਫ਼ੇ 30-1)
ਨੰ. 2: 2 ਸਮੂਏਲ 7:4-16
ਨੰ. 3: td 15ੳ ਕੌਣ ਸਵਰਗ ਨੂੰ ਜਾਂਦੇ ਹਨ?
ਨੰ. 4: ਸੀਲਾਸ—ਵਿਸ਼ਾ: #ਹੌਸਲਾ-ਅਫ਼ਜ਼ਾਈ ਕਰਨ ਵਾਲੇ ਬਣੋ (w-HI 99 2/15 ਸਫ਼ੇ 26-29)
21 ਅਗ. ਬਾਈਬਲ ਪਠਨ: 2 ਸਮੂਏਲ 9-12
ਗੀਤ ਨੰ. 107 [*ਯੂਹੰਨਾ 19–ਰਸੂਲਾਂ ਦੇ ਕਰਤੱਬ 4]
ਨੰ. 1: ਇਕ ਚੰਗੇ ਗੁਆਂਢੀ ਬਣੋ (w-HI 98 7/1 ਸਫ਼ੇ 30-1)
ਨੰ. 2: 2 ਸਮੂਏਲ 11:2-15
ਨੰ. 3: td 16ੳ ਨਰਕ ਤਸੀਹੇ ਦੀ ਥਾਂ ਨਹੀਂ ਹੈ
ਨੰ. 4: #ਨਿਮਰ ਬਣੋ—ਆਪਣੀ ਪ੍ਰਸਿੱਧੀ ਨਾ ਭਾਲੋ (w99 3/1 ਸਫ਼ੇ 30-1)
28 ਅਗ. ਲਿਖਤੀ ਪੁਨਰ-ਵਿਚਾਰ। ਪੂਰਾ ਨਿਆਈਆਂ 8–2 ਸਮੂਏਲ 12
ਗੀਤ ਨੰ. 177 [*ਰਸੂਲਾਂ ਦੇ ਕਰਤੱਬ 5-10]
4 ਸਤ. ਬਾਈਬਲ ਪਠਨ: 2 ਸਮੂਏਲ 13-15
ਗੀਤ ਨੰ. 183 [*ਰਸੂਲਾਂ ਦੇ ਕਰਤੱਬ 11-16]
ਨੰ. 1: ਆਪਣੇ ਬੱਚਿਆਂ ਨੂੰ ਜੀਵਨ ਵਿਚ ਚੰਗੀ ਸ਼ੁਰੂਆਤ ਦਿਓ (w98 7/1 ਸਫ਼ੇ 4-6)
ਨੰ. 2: 2 ਸਮੂਏਲ 13:20-33
ਨੰ. 3: td 16ਅ ਅੱਗ ਵਿਨਾਸ਼ ਦਾ ਪ੍ਰਤੀਕ ਹੈ
ਨੰ. 4: ਆਪਣਾ ਭਾਰ ਯਹੋਵਾਹ ਉੱਤੇ ਸੁੱਟੋ (w99 5/1 ਸਫ਼ੇ 30-1)
11 ਸਤ. ਬਾਈਬਲ ਪਠਨ: 2 ਸਮੂਏਲ 16-18
ਗੀਤ ਨੰ. 129 [*ਰਸੂਲਾਂ ਦੇ ਕਰਤੱਬ 17-22]
ਨੰ. 1: ਦਾਹ-ਸੰਸਕਾਰ ਦੇ ਰੀਤੀ-ਰਿਵਾਜ਼ਾਂ ਬਾਰੇ ਮਸੀਹੀ ਨਜ਼ਰੀਆ (w-HI 98 7/15 ਸਫ਼ੇ 20-4)
ਨੰ. 2: 2 ਸਮੂਏਲ 16:5-14
ਨੰ. 3: td 16ੲ ਧਨਵਾਨ ਆਦਮੀ ਅਤੇ ਲਾਜ਼ਰ ਦਾ ਬਿਰਤਾਂਤ ਸਦੀਪਕ ਤਸੀਹੇ ਦਾ ਸਬੂਤ ਨਹੀਂ ਹੈ
ਨੰ. 4: #ਆਪਣੇ ਆਪ ਨੂੰ ਅਲੱਗ ਨਾ ਕਰੋ (w99 6/1 ਸਫ਼ੇ 28-31)
18 ਸਤ. ਬਾਈਬਲ ਪਠਨ: 2 ਸਮੂਏਲ 19-21
ਗੀਤ ਨੰ. 19 [*ਰਸੂਲਾਂ ਦੇ ਕਰਤੱਬ 23–ਰੋਮੀਆਂ 1]
ਨੰ. 1: ਕੀ ਤੁਸੀਂ ਆਪਣੇ ਅੰਤਹਕਰਣ ਉੱਤੇ ਭਰੋਸਾ ਰੱਖ ਸਕਦੇ ਹੋ? (w98 9/1 ਸਫ਼ੇ 4-7)
ਨੰ. 2: 2 ਸਮੂਏਲ 20:1, 2, 14-22
ਨੰ. 3: td 17ੳ ਤਿਉਹਾਰਾਂ ਬਾਰੇ ਮਸੀਹੀ ਨਜ਼ਰੀਆ
ਨੰ. 4: ਪੌਲੁਸ—ਵਿਸ਼ਾ: ਸੱਚਾਈ ਦੇ ਦੁਸ਼ਮਣ ਬਦਲ ਸਕਦੇ ਹਨ (w99 6/15 ਸਫ਼ੇ 29-31)
25 ਸਤ. ਬਾਈਬਲ ਪਠਨ: 2 ਸਮੂਏਲ 22-24
ਗੀਤ ਨੰ. 98 [*ਰੋਮੀਆਂ 2-9]
ਨੰ. 1: ਹਾਣੀਆਂ ਦਾ ਦਬਾਅ—ਕੀ ਇਹ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ? (w99 8/1 ਸਫ਼ੇ 22-25)
ਨੰ. 2: 2 ਸਮੂਏਲ 23:8-17
ਨੰ. 3: td 18ੳ ਮੂਰਤੀਆਂ ਦੀ ਵਰਤੋਂ ਪਰਮੇਸ਼ੁਰ ਦਾ ਨਿਰਾਦਰ ਹੈ
ਨੰ. 4: #ਸਹੀ ਬੁੱਧੀ ਨੂੰ ਭਾਲਦੇ ਰਹੋ (w99 7/1 ਸਫ਼ੇ 30-1)
2 ਅਕ. ਬਾਈਬਲ ਪਠਨ: 1 ਰਾਜਿਆਂ 1-2
ਗੀਤ ਨੰ. 36 [*ਰੋਮੀਆਂ 10–1 ਕੁਰਿੰਥੀਆਂ 3]
ਨੰ. 1: ਗੁੱਸੇ ਦੇ ਕਾਰਨ ਠੋਕਰ ਨਾ ਖਾਓ (w99 8/15 ਸਫ਼ੇ 8, 9)
ਨੰ. 2: 1 ਰਾਜਿਆਂ 2:1-11
ਨੰ. 3: td 18ਅ ਮੂਰਤੀ-ਪੂਜਾ ਕਰਨ ਦੇ ਨਤੀਜੇ
ਨੰ. 4: ਫ਼ਿਲਿੱਪੁਸ—ਵਿਸ਼ਾ: #“ਸਭਨਾਂ ਮਨੁੱਖਾਂ” ਨੂੰ ਪ੍ਰਚਾਰ ਕਰੋ (w99 7/15 ਸਫ਼ੇ 24-5)
9 ਅਕ. ਬਾਈਬਲ ਪਠਨ: 1 ਰਾਜਿਆਂ 3-6
ਗੀਤ ਨੰ. 106 [*1 ਕੁਰਿੰਥੀਆਂ 4-13]
ਨੰ. 1: ਮਹੱਤਵਪੂਰਣ ਗੱਲਾਂ ਨੂੰ ਪਹਿਲ ਦਿਓ (w-HI 98 9/1 ਸਫ਼ੇ 19-21)
ਨੰ. 2: 1 ਰਾਜਿਆਂ 4:21-34
ਨੰ. 3: td 18ੲ ਸਿਰਫ਼ ਯਹੋਵਾਹ ਦੀ ਹੀ ਉਪਾਸਨਾ ਕੀਤੀ ਜਾਣੀ ਚਾਹੀਦੀ ਹੈ
ਨੰ. 4: td 19ੳ #ਅੰਤਰਵਿਸ਼ਵਾਸ ਪਰਮੇਸ਼ੁਰ ਦਾ ਰਾਹ ਨਹੀਂ ਹੈ
16 ਅਕ. ਬਾਈਬਲ ਪਠਨ: 1 ਰਾਜਿਆਂ 7-8
ਗੀਤ ਨੰ. 76 [*1 ਕੁਰਿੰਥੀਆਂ 14–2 ਕੁਰਿੰਥੀਆਂ 7]
ਨੰ. 1: ਵੱਡੇ-ਵੱਡੇ ਲੋਕਾਂ ਨੂੰ ਗਵਾਹੀ ਦੇਣੀ (w-HI 98 9/1 ਸਫ਼ੇ 30-1)
ਨੰ. 2: 1 ਰਾਜਿਆਂ 7:1-14
ਨੰ. 3: td 19ਅ ਕੀ ਸਾਰੇ ਧਰਮ ਚੰਗੇ ਹਨ?
ਨੰ. 4: td 20ੳ ਮਸੀਹੀਆਂ ਨੂੰ ਪਰਮੇਸ਼ੁਰ ਦਾ ਨਿੱਜੀ ਨਾਂ ਇਸਤੇਮਾਲ ਕਰਨਾ ਚਾਹੀਦਾ ਹੈ
23 ਅਕ. ਬਾਈਬਲ ਪਠਨ: 1 ਰਾਜਿਆਂ 9-11
ਗੀਤ ਨੰ. 97 [*2 ਕੁਰਿੰਥੀਆਂ 8–ਗਲਾਤੀਆਂ 4]
ਨੰ. 1: ਵਹੁਟੀ-ਮੁੱਲ ਬਾਰੇ ਮਸੀਹੀ ਨਜ਼ਰੀਆ (w-HI 98 9/15 ਸਫ਼ੇ 24-7)
ਨੰ. 2: 1 ਰਾਜਿਆਂ 11:1-13
ਨੰ. 3: td 20ਅ ਪਰਮੇਸ਼ੁਰ ਦੀ ਹੋਂਦ ਬਾਰੇ ਸੱਚਾਈਆਂ
ਨੰ. 4: td 20ੲ #ਪਰਮੇਸ਼ੁਰ ਦੇ ਗੁਣਾਂ ਨੂੰ ਪਛਾਣਨਾ
30 ਅਕ. ਬਾਈਬਲ ਪਠਨ: 1 ਰਾਜਿਆਂ 12-14
ਗੀਤ ਨੰ. 113 [*ਗਲਾਤੀਆਂ 5–ਫ਼ਿਲਿੱਪੀਆਂ 2]
ਨੰ. 1: ਕੀ ਪਰਮੇਸ਼ੁਰ ਤੁਹਾਡੇ ਲਈ ਵਾਸਤਵਿਕ ਹੈ? (w98 9/15 ਸਫ਼ੇ 30-32)
ਨੰ. 2: 1 ਰਾਜਿਆਂ 13:1-10
ਨੰ. 3: td 20ਸ ਸਾਰੇ ਲੋਕ ਇੱਕੋ ਪਰਮੇਸ਼ੁਰ ਦੀ ਉਪਾਸਨਾ ਨਹੀਂ ਕਰਦੇ ਹਨ
ਨੰ. 4: td 21ੳ ਕੀ ਯਹੋਵਾਹ ਦੇ ਗਵਾਹਾਂ ਦਾ ਧਰਮ ਨਵਾਂ ਹੈ?
6 ਨਵ. ਬਾਈਬਲ ਪਠਨ: 1 ਰਾਜਿਆਂ 15-17
ਗੀਤ ਨੰ. 123 [*ਫ਼ਿਲਿੱਪੀਆਂ 3–1 ਥੱਸਲੁਨੀਕੀਆਂ 5]
ਨੰ. 1: ਅਧਿਆਤਮਿਕ ਤੌਰ ਤੇ ਤਰੱਕੀ ਕਰਦੇ ਰਹੋ! (w-HI 98 10/1 ਸਫ਼ੇ 28-31)
ਨੰ. 2: 1 ਰਾਜਿਆਂ 15:9-24
ਨੰ. 3: td 22ੳ ਯਿਸੂ ਮਸੀਹ—ਪਰਮੇਸ਼ੁਰ ਦਾ ਪੁੱਤਰ ਅਤੇ ਨਿਯੁਕਤ ਰਾਜਾ
ਨੰ. 4: td 22ਅ ਮੁਕਤੀ ਲਈ ਯਿਸੂ ਵਿਚ ਵਿਸ਼ਵਾਸ ਕਰਨਾ ਕਿਉਂ ਜ਼ਰੂਰੀ ਹੈ
13 ਨਵ. ਬਾਈਬਲ ਪਠਨ: 1 ਰਾਜਿਆਂ 18-20
ਗੀਤ ਨੰ. 159 [*2 ਥੱਸਲੁਨੀਕੀਆਂ 1–2 ਤਿਮੋਥਿਉਸ 3]
ਨੰ. 1: ਸ਼ਾਂਤੀ ਨਾਲ ਝਗੜੇ ਸੁਲਝਾਓ (w98 11/1 ਸਫ਼ੇ 4-7)
ਨੰ. 2: 1 ਰਾਜਿਆਂ 20:1, 13-22
ਨੰ. 3: td 22ੲ ਕੀ ਮੁਕਤੀ ਲਈ ਯਿਸੂ ਵਿਚ ਵਿਸ਼ਵਾਸ ਕਰਨਾ ਹੀ ਕਾਫ਼ੀ ਹੈ?
ਨੰ. 4: td 23ੳ #ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ
20 ਨਵ. ਬਾਈਬਲ ਪਠਨ: 1 ਰਾਜਿਆਂ 21-22
ਗੀਤ ਨੰ. 179 [*2 ਤਿਮੋਥਿਉਸ 4–ਇਬਰਾਨੀਆਂ 7]
ਨੰ. 1: “ਸੁਰਗੀ ਅੰਨ” ਤੋਂ ਲਾਭ ਉਠਾਉਣਾ (w99 8/15 ਸਫ਼ੇ 25-28)
ਨੰ. 2: 1 ਰਾਜਿਆਂ 22:29-40
ਨੰ. 3: td 23ਅ ਮਸੀਹ ਦੇ ਵੈਰੀਆਂ ਦੇ ਸਰਗਰਮ ਰਹਿੰਦੇ ਹੀ ਰਾਜ ਸ਼ੁਰੂ ਹੁੰਦਾ ਹੈ
ਨੰ. 4: td 23ੲ ਪਰਮੇਸ਼ੁਰ ਦਾ ਰਾਜ ਮਨੁੱਖੀ ਜਤਨਾਂ ਦੁਆਰਾ ਨਹੀਂ ਆਉਂਦਾ ਹੈ
27 ਨਵ. ਬਾਈਬਲ ਪਠਨ: 2 ਰਾਜਿਆਂ 1-3
ਗੀਤ ਨੰ. 148 [*ਇਬਰਾਨੀਆਂ 8–ਯਾਕੂਬ 2]
ਨੰ. 1: ਮਸੀਹੀਆਂ ਨੂੰ ਵਿਆਹ ਦੀ ਮੰਗਣੀ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ? (w99 8/15 ਸਫ਼ੇ 30, 31)
ਨੰ. 2: 2 ਰਾਜਿਆਂ 2:15-25
ਨੰ. 3: td 24ੳ “ਜੁਗ ਦੇ ਅੰਤ” ਦਾ ਕੀ ਮਤਲਬ ਹੈ
ਨੰ. 4: td 24ਅ #ਅੰਤ ਦੇ ਦਿਨਾਂ ਦੇ ਲੱਛਣਾਂ ਪ੍ਰਤੀ ਅਧਿਆਤਮਿਕ ਤੌਰ ਤੇ ਸਚੇਤ ਰਹੋ
4 ਦਸ. ਬਾਈਬਲ ਪਠਨ: 2 ਰਾਜਿਆਂ 4-6
ਗੀਤ ਨੰ. 109 [*ਯਾਕੂਬ 3–2 ਪਤਰਸ 3]
ਨੰ. 1: ਧਾਰਮਿਕ ਪਦਵੀ ਦੀ ਸੌਦੇਬਾਜ਼ੀ ਤੋਂ ਖ਼ਬਰਦਾਰ ਰਹੋ (w98 11/1 ਸਫ਼ਾ 31)
ਨੰ. 2: 2 ਰਾਜਿਆਂ 5:20-27
ਨੰ. 3: td 25ੳ ਸਦੀਪਕ ਜੀਵਨ ਸਿਰਫ਼ ਇਕ ਸੁਪਨਾ ਨਹੀਂ ਹੈ
ਨੰ. 4: td 25ਅ ਕੌਣ ਸਵਰਗ ਜਾਂਦੇ ਹਨ?
11 ਦਸ. ਬਾਈਬਲ ਪਠਨ: 2 ਰਾਜਿਆਂ 7-9
ਗੀਤ ਨੰ. 117 [*1 ਯੂਹੰਨਾ 1–ਪਰਕਾਸ਼ ਦੀ ਪੋਥੀ 1]
ਨੰ. 1: ਉਧਾਰ ਲੈਂਦੇ ਜਾਂ ਦਿੰਦੇ ਸਮੇਂ ਧਿਆਨ ਵਿਚ ਰੱਖੇ ਜਾਣ ਵਾਲੇ ਬਾਈਬਲ ਸਿਧਾਂਤ (w-HI 98 11/15 ਸਫ਼ੇ 24-7)
ਨੰ. 2: 2 ਰਾਜਿਆਂ 7:1, 2, 6, 7, 16-20
ਨੰ. 3: td 25ੲ ਅਣਗਿਣਤ ਲੋਕ ਧਰਤੀ ਉੱਤੇ ਸਦੀਪਕ ਜੀਵਨ ਪ੍ਰਾਪਤ ਕਰਨਗੇ
ਨੰ. 4: td 26ੳ #ਵਿਆਹ ਦਾ ਬੰਧਨ ਆਦਰਯੋਗ ਹੋਣਾ ਚਾਹੀਦਾ ਹੈ
18 ਦਸ. ਬਾਈਬਲ ਪਠਨ: 2 ਰਾਜਿਆਂ 10-12
ਗੀਤ ਨੰ. 181 [*ਪਰਕਾਸ਼ ਦੀ ਪੋਥੀ 2-12]
ਨੰ. 1: ਯਿਸੂ ਦੇ ਜਨਮ ਦੀ ਅਸਲੀ ਕਹਾਣੀ (w-HI 98 12/15 ਸਫ਼ੇ 5-9)
ਨੰ. 2: 2 ਰਾਜਿਆਂ 11:1-3, 9-16
ਨੰ. 3: td 26ਅ ਮਸੀਹੀਆਂ ਨੂੰ ਸਰਦਾਰੀ ਦੇ ਸਿਧਾਂਤ ਦਾ ਆਦਰ ਕਰਨਾ ਚਾਹੀਦਾ ਹੈ
ਨੰ. 4: td 26ੲ ਬੱਚਿਆਂ ਪ੍ਰਤੀ ਮਾਪਿਆਂ ਦੀ ਜ਼ਿੰਮੇਵਾਰੀ
25 ਦਸ. ਲਿਖਤੀ ਪੁਨਰ-ਵਿਚਾਰ। ਪੂਰਾ 2 ਸਮੂਏਲ 13–2 ਰਾਜਿਆਂ 12
ਗੀਤ ਨੰ. 217 [*ਪਰਕਾਸ਼ ਦੀ ਪੋਥੀ 13-22]