ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 11/99 ਸਫ਼ਾ 2
  • ਨਵੰਬਰ ਦੇ ਲਈ ਸੇਵਾ ਸਭਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਵੰਬਰ ਦੇ ਲਈ ਸੇਵਾ ਸਭਾਵਾਂ
  • ਸਾਡੀ ਰਾਜ ਸੇਵਕਾਈ—1999
  • ਸਿਰਲੇਖ
  • ਹਫ਼ਤਾ ਆਰੰਭ 1 ਨਵੰਬਰ
  • ਹਫ਼ਤਾ ਆਰੰਭ 8 ਨਵੰਬਰ
  • ਹਫ਼ਤਾ ਆਰੰਭ 15 ਨਵੰਬਰ
  • ਹਫ਼ਤਾ ਆਰੰਭ 22 ਨਵੰਬਰ
  • ਹਫ਼ਤਾ ਆਰੰਭ 29 ਨਵੰਬਰ
ਸਾਡੀ ਰਾਜ ਸੇਵਕਾਈ—1999
km 11/99 ਸਫ਼ਾ 2

ਨਵੰਬਰ ਦੇ ਲਈ ਸੇਵਾ ਸਭਾਵਾਂ

ਹਫ਼ਤਾ ਆਰੰਭ 1 ਨਵੰਬਰ

ਗੀਤ 156

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। “ਬਾਈਬਲ ਦੇ ਪ੍ਰਭਾਵ ਨੂੰ ਦੇਖੋ!” ਉੱਤੇ ਚਰਚਾ ਕਰੋ।

15 ਮਿੰਟ: “ਅਸੀਂ ਆਪਣੇ ਪ੍ਰਚਾਰ ਕੰਮ ਤੋਂ ਪਛਾਣੇ ਜਾਂਦੇ ਹਾਂ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ। ਗਿਆਨ ਕਿਤਾਬ ਦੇ ਸਫ਼ਾ 173, ਪੈਰਾ 8 ਨੂੰ ਇਸਤੇਮਾਲ ਕਰਦੇ ਹੋਏ ਸੰਖੇਪ ਵਿਚ ਦੱਸੋ ਕਿ ਅਸੀਂ ਬਾਈਬਲ ਸਿੱਖਿਆਰਥੀ ਨੂੰ ਸੇਵਕਾਈ ਵਿਚ ਹਿੱਸਾ ਲੈਣ ਲਈ ਕਿਵੇਂ ਉਤਸ਼ਾਹਿਤ ਕਰ ਸਕਦੇ ਹਾਂ।

20 ਮਿੰਟ: “ਕੌਣ ਬਾਈਬਲ ਅਧਿਐਨ ਦੀ ਪੇਸ਼ਕਸ਼ ਸਵੀਕਾਰ ਕਰ ਸਕਦੇ ਹਨ?” ਭਾਸ਼ਣ ਅਤੇ ਪ੍ਰਦਰਸ਼ਨ। ਪੈਰਾ 4 ਅਨੁਸਾਰ, ਸਾਡੇ ਪ੍ਰਕਾਸ਼ਨਾਂ ਵਿਚ ਜੋ ਜਾਣਕਾਰੀ ਪਾਈ ਜਾਂਦੀ ਹੈ ਉਸ ਨੂੰ ਪੜ੍ਹਨ ਵਿਚ ਦਿਲਚਸਪੀ ਜਗਾਉਣ ਦੇ ਕੁਝ ਤਰੀਕੇ ਸੁਝਾਓ। ਦੋ ਸੰਖੇਪ ਪ੍ਰਦਰਸ਼ਨ ਵੀ ਕਰਾਓ ਜੋ ਇਹ ਦਿਖਾਉਣ ਕਿ ਇਹ ਦਿਲਚਸਪੀ ਕਿਵੇਂ ਜਗਾਈ ਜਾ ਸਕਦੀ ਹੈ। ਹਾਜ਼ਰੀਨ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਉਨ੍ਹਾਂ ਨੇ ਅਧਿਐਨ ਸ਼ੁਰੂ ਕਰਾਉਣ ਵਿਚ ਕਿਵੇਂ ਸਫ਼ਲਤਾ ਪ੍ਰਾਪਤ ਕੀਤੀ ਹੈ।

ਗੀਤ 198 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 8 ਨਵੰਬਰ

ਗੀਤ 204

10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਭਰਾਵਾਂ ਨੂੰ ਚੇਤੇ ਕਰਾਓ ਕਿ ਉਹ ਅਗਲੇ ਹਫ਼ਤੇ ਨਵੰਬਰ ਦੇ ਅੰਤਰ-ਪੱਤਰ ਵਿਚ ਦਿੱਤੇ ਗਏ ਪਹਿਲੇ 18 ਪੈਰੇ ਤਿਆਰ ਕਰ ਕੇ ਆਉਣ।

15 ਮਿੰਟ: ਪ੍ਰਸ਼ਨ ਡੱਬੀ। ਇਕ ਭਾਸ਼ਣ। ਰਾਜ ਗ੍ਰਹਿ ਨੂੰ ਸਾਫ਼ ਅਤੇ ਚੰਗੀ ਹਾਲਤ ਵਿਚ ਰੱਖਣ ਦੇ ਸਥਾਨਕ ਪ੍ਰਬੰਧਾਂ ਬਾਰੇ ਸੰਖੇਪ ਵਿਚ ਦੱਸੋ।

20 ਮਿੰਟ: “ਤੁਸੀਂ ਇਕ ਯਹੂਦੀ ਨੂੰ ਕੀ ਕਹੋਗੇ?” ਸਵਾਲ ਅਤੇ ਜਵਾਬ। ਕੱਟੜਵਾਦੀ, ਸੁਧਾਰਵਾਦੀ ਅਤੇ ਰੂੜ੍ਹੀਵਾਦੀ ਯਹੂਦੀ ਧਰਮਾਂ ਵਿਚ ਫ਼ਰਕ ਦੱਸੋ। (ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ [ਅੰਗ੍ਰੇਜ਼ੀ] ਦੇ ਸਫ਼ੇ 226-7 ਦੇਖੋ।) ਉਨ੍ਹਾਂ ਵਿਸ਼ਿਆਂ ਵੱਲ ਧਿਆਨ ਕੇਂਦ੍ਰਿਤ ਕਰੋ ਜਿਨ੍ਹਾਂ ਉੱਤੇ ਅਸੀਂ ਇਕ ਯਹੂਦੀ ਨਾਲ ਗੱਲ-ਬਾਤ ਕਰ ਸਕਦੇ ਹਾਂ। ਇਕ ਚੰਗੀ ਤਰ੍ਹਾਂ ਤਿਆਰ ਕੀਤੀ ਹੋਈ ਪੇਸ਼ਕਾਰੀ ਪ੍ਰਦਰਸ਼ਿਤ ਕਰੋ। ਯਹੂਦੀ ਧਰਮ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ, ਫਰਵਰੀ 1998 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ; ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦੇ ਸਫ਼ੇ 14-15; ਅਤੇ ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ ਦਾ ਅਧਿਆਇ 9 ਦੇਖੋ।

ਗੀਤ 208 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 15 ਨਵੰਬਰ

ਗੀਤ 211

8 ਮਿੰਟ: ਸਥਾਨਕ ਘੋਸ਼ਣਾਵਾਂ।

25 ਮਿੰਟ: “ਇੰਟਰਨੈੱਟ ਦਾ ਇਸਤੇਮਾਲ—ਖ਼ਤਰਿਆਂ ਤੋਂ ਸਾਵਧਾਨ ਰਹੋ!” ਪੈਰੇ 1-18 ਉੱਤੇ ਸਵਾਲ ਅਤੇ ਜਵਾਬ ਰਾਹੀਂ ਚਰਚਾ। ਪੈਰੇ 4-7, 12, 16, 17 ਪੜ੍ਹੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਅਗਲੇ ਹਫ਼ਤੇ ਪੈਰੇ 19-36 ਚੰਗੀ ਤਰ੍ਹਾਂ ਤਿਆਰ ਕਰ ਕੇ ਆਉਣ।

12 ਮਿੰਟ: ਮਾਪਿਓ—ਕੀ ਤੁਸੀਂ ਬਾਕਾਇਦਾ ਪਰਿਵਾਰਕ ਅਧਿਐਨ ਕਰਦੇ ਹੋ? ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਪਰਿਵਾਰਾਂ ਨੂੰ ਕਿਉਂ ਇਕੱਠੇ ਮਿਲ ਕੇ ਅਧਿਐਨ ਕਰਨਾ ਚਾਹੀਦਾ ਹੈ। (ਸਕੂਲ ਗਾਈਡਬੁੱਕ ਦੇ ਸਫ਼ੇ 37-8 ਦੇਖੋ।) ਪਰਿਵਾਰਕ ਅਧਿਐਨ ਵਿਚ ਆਉਣ ਵਾਲੀਆਂ ਹੇਠ ਲਿਖੀਆਂ ਰੁਕਾਵਟਾਂ ਬਾਰੇ ਚਰਚਾ ਕਰੋ: (1) ਇਹ ਮਹਿਸੂਸ ਕਰਨਾ ਕਿ ਬੱਚੇ ਛੋਟੇ ਹਨ ਜਿਸ ਕਰਕੇ ਉਨ੍ਹਾਂ ਨੂੰ ਅਧਿਐਨ ਤੋਂ ਫ਼ਾਇਦਾ ਨਹੀਂ ਹੋ ਸਕਦਾ, (2) ਇਹ ਸੋਚਣਾ ਕਿ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣਾ ਹੀ ਕਾਫ਼ੀ ਹੈ, (3) ਕੰਮਾਂ-ਕਾਰਾਂ ਵਿਚ ਰੁੱਝੇ ਹੋਣ ਕਰਕੇ ਥੱਕ ਜਾਣਾ ਅਤੇ (4) ਜ਼ਿਆਦਾ ਟੈਲੀਵਿਯਨ ਦੇਖਣਾ। (15 ਮਈ 1994 ਦੇ ਪਹਿਰਾਬੁਰਜ [ਅੰਗ੍ਰੇਜ਼ੀ] ਦੇ ਸਫ਼ੇ 11-12 ਦੇਖੋ।) ਪਰਿਵਾਰ ਦੇ ਸਿਰਾਂ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਉਨ੍ਹਾਂ ਨੇ ਪਰਿਵਾਰਕ ਅਧਿਐਨ ਦਾ ਇਕ ਚੰਗਾ ਰੁਟੀਨ ਕਾਇਮ ਕਰਨ ਲਈ ਕਿਵੇਂ ਰੁਕਾਵਟਾਂ ਉੱਤੇ ਕਾਬੂ ਪਾਇਆ ਹੈ। ਇਸ ਗੱਲ ਉੱਤੇ ਜ਼ੋਰ ਦਿਓ ਕਿ ਇਸ ਦੇ ਲਈ ਜਤਨ, ਪੱਕੇ ਇਰਾਦੇ ਅਤੇ ਸਹਿਯੋਗ ਦੀ ਲੋੜ ਹੈ।

ਗੀਤ 217 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 22 ਨਵੰਬਰ

ਗੀਤ 158

10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਖੇਤਰ ਸੇਵਾ ਦੇ ਅਨੁਭਵ।

10 ਮਿੰਟ: ਜ਼ਿੰਮੇਵਾਰੀ ਪ੍ਰਤੀ ਤੁਹਾਡਾ ਕੀ ਰਵੱਈਆ ਹੈ? ਇਕ ਬਜ਼ੁਰਗ ਦੁਆਰਾ ਭਾਸ਼ਣ। ਕਲੀਸਿਯਾ ਵਿਚ ਬਹੁਤ ਸਾਰੇ ਕੰਮ ਕਰਨੇ ਹੁੰਦੇ ਹਨ, ਜਿਵੇਂ ਕਿ: ਪ੍ਰੋਗ੍ਰਾਮ ਦੇ ਭਾਸ਼ਣਾਂ ਨੂੰ ਤਿਆਰ ਕਰਨਾ; ਦੂਜਿਆਂ ਨੂੰ ਸਭਾਵਾਂ ਵਿਚ ਲੈ ਕੇ ਆਉਣਾ ਜਾਂ ਪ੍ਰਚਾਰ ਵਿਚ ਲੈ ਕੇ ਜਾਣਾ; ਬਜ਼ੁਰਗ ਭੈਣ-ਭਰਾਵਾਂ ਦੀ ਮਦਦ ਕਰਨੀ; ਅਤੇ ਰਾਜ ਗ੍ਰਹਿ ਦੀ ਸਾਫ਼-ਸਫ਼ਾਈ ਕਰਨੀ, ਮੁਰੰਮਤ ਕਰਨੀ ਤੇ ਇਸ ਦੀ ਦੇਖ-ਭਾਲ ਕਰਨੀ। ਜਦੋਂ ਤੁਹਾਨੂੰ ਮਦਦ ਕਰਨ ਲਈ ਕਿਹਾ ਜਾਂਦਾ ਹੈ, ਤਾਂ ਤੁਸੀਂ ਕਿਸ ਤਰ੍ਹਾਂ ਦਾ ਰਵੱਈਆ ਦਿਖਾਉਂਦੇ ਹੋ? ਕੁਝ ਭੈਣ-ਭਰਾ ਸ਼ਾਇਦ ਨਾਂਹ ਕਰ ਦੇਣ, ਕੁਝ ਨਾ ਚਾਹੁੰਦੇ ਹੋਏ ਵੀ ਹਾਂ ਕਹਿ ਦੇਣ ਜਾਂ ਕੁਝ ਸ਼ਾਇਦ ਆਪਣੇ ਕੰਮ ਨੂੰ ਪੂਰਾ ਨਾ ਕਰਨ। ਚਰਚਾ ਕਰੋ ਕਿ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰਨਾ ਅਤੇ ਪੂਰਾ ਕਰਨਾ ਕਿਉਂ ਖ਼ੁਸ਼ੀ ਦੇਣ ਵਾਲਾ ਇਕ ਵਿਸ਼ੇਸ਼-ਸਨਮਾਨ ਹੈ। ਕਲੀਸਿਯਾ ਵਿਚ ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਇਕ ਸਵੈ-ਇੱਛੁਕ ਰਵੱਈਆ ਦਿਖਾਉਣ।—ਜ਼ਬੂ. 110:3; ਯਸਾ. 6:8.

25 ਮਿੰਟ: “ਇੰਟਰਨੈੱਟ ਦਾ ਇਸਤੇਮਾਲ—ਖ਼ਤਰਿਆਂ ਤੋਂ ਸਾਵਧਾਨ ਰਹੋ!” ਸਵਾਲ-ਜਵਾਬ ਰਾਹੀਂ ਪੈਰੇ 19-36 ਤਕ ਦੀ ਚਰਚਾ। ਪੈਰੇ 23-5 ਅਤੇ 34-6 ਪੜ੍ਹੋ।

ਗੀਤ 223 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 29 ਨਵੰਬਰ

ਗੀਤ 215

10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਨਵੰਬਰ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ।

15 ਮਿੰਟ: ਨਵੇਂ ਵਿਅਕਤੀਆਂ ਨੂੰ ਸਭਾਵਾਂ ਵਿਚ ਹਾਜ਼ਰ ਹੋਣ ਲਈ ਉਤਸ਼ਾਹਿਤ ਕਰੋ। ਬਜ਼ੁਰਗ ਅਤੇ ਇਕ ਜਾਂ ਦੋ ਸਹਾਇਕ ਸੇਵਕਾਂ ਵਿਚਕਾਰ ਚਰਚਾ ਜੋ ਕਿ ਬਰੋਸ਼ਰ ਯਹੋਵਾਹ ਦੇ ਗਵਾਹ—ਸੰਯੁਕਤ ਰੂਪ ਵਿਚ ਪਰਮੇਸ਼ੁਰ ਦੀ ਇੱਛਾ ਵਿਸ਼ਵ-ਵਿਆਪੀ ਪੂਰੀ ਕਰ ਰਹੇ ਦੇ ਸਫ਼ੇ 14-15 ਉੱਤੇ ਆਧਾਰਿਤ ਹੋਵੇਗੀ। ਇਸ ਗੱਲ ਉੱਤੇ ਚਰਚਾ ਕਰੋ ਕਿ ਨਵੇਂ ਵਿਅਕਤੀ ਲਈ ਸਭਾਵਾਂ ਵਿਚ ਹਾਜ਼ਰ ਹੋਣਾ ਕਿਉਂ ਜ਼ਰੂਰੀ ਹੈ। ਉਨ੍ਹਾਂ ਨੂੰ ਸਭਾਵਾਂ ਵਿਚ ਹੀ ਜ਼ਿਆਦਾ ਸਿੱਖਿਆ, ਉਤਸ਼ਾਹ ਅਤੇ ਮਦਦ ਪ੍ਰਾਪਤ ਹੋਵੇਗੀ। ਹਫ਼ਤੇ ਵਿਚ ਹੋਣ ਵਾਲੀਆਂ ਪੰਜ ਸਭਾਵਾਂ ਉੱਤੇ ਪੁਨਰ-ਵਿਚਾਰ ਕਰੋ ਅਤੇ ਹਰੇਕ ਸਭਾ ਦੇ ਫ਼ਾਇਦਿਆਂ ਬਾਰੇ ਦੱਸੋ। ਚਰਚਾ ਕਰੋ ਕਿ ਕਿਵੇਂ ਸਭਾਵਾਂ ਪਰਮੇਸ਼ੁਰੀ ਆਚਰਣ ਰੱਖਣ ਲਈ ਉਤਸ਼ਾਹਿਤ ਕਰਦੀਆਂ ਹਨ, ਅਧਿਆਤਮਿਕਤਾ ਨੂੰ ਮਜ਼ਬੂਤ ਕਰਦੀਆਂ ਹਨ, ਸਾਨੂੰ ਸੰਗਠਨ ਦੇ ਨੇੜੇ ਲਿਆਉਂਦੀਆਂ ਹਨ, ਦੂਸਰਿਆਂ ਨਾਲ ਨਜ਼ਦੀਕੀ ਰਿਸ਼ਤਾ ਕਾਇਮ ਕਰਨ ਵਿਚ ਮਦਦ ਕਰਦੀਆਂ ਹਨ ਅਤੇ ਸਾਡੀ ਸੇਵਕਾਈ ਦਾ ਮਕਸਦ ਸਮਝਣ ਵਿਚ ਮਦਦ ਕਰਦੀਆਂ ਹਨ। ਹਾਜ਼ਰੀਨ ਨੂੰ ਉਤਸ਼ਾਹਿਤ ਕਰੋ ਕਿ ਉਹ ਨਵੇਂ ਵਿਅਕਤੀਆਂ ਨੂੰ ਸਭਾਵਾਂ ਵਿਚ ਆਉਣ ਲਈ ਹੱਲਾ-ਸ਼ੇਰੀ ਦੇਣ ਵਾਸਤੇ ਇਸ ਬਰੋਸ਼ਰ ਨੂੰ ਇਸਤੇਮਾਲ ਕਰਨ।

20 ਮਿੰਟ: ਸਾਡੀ ਪਸੰਦ—ਨਿਊ ਵਰਲਡ ਟ੍ਰਾਂਸਲੇਸ਼ਨ। ਭਾਸ਼ਣ ਅਤੇ ਪ੍ਰਦਰਸ਼ਨ। ਦੂਸਰੇ ਧਾਰਮਿਕ ਸੰਗਠਨਾਂ ਦੀ ਤੁਲਨਾ ਵਿਚ ਸਾਡਾ ਸੰਗਠਨ ਬੇਮਿਸਾਲ ਹੈ, ਕਿਉਂਕਿ ਅਸੀਂ ਯਹੋਵਾਹ ਦੇ ਮਸਹ ਕੀਤੇ ਹੋਏ ਉਪਾਸਕਾਂ ਦੁਆਰਾ ਤਰਜਮਾ ਕੀਤੀ ਗਈ ਬਾਈਬਲ ਨੂੰ ਛਾਪਦੇ ਹਾਂ, ਇਸਤੇਮਾਲ ਕਰਦੇ ਅਤੇ ਲੋਕਾਂ ਨੂੰ ਵੰਡਦੇ ਹਾਂ। ਸਾਡੀ ਇੱਛਾ ਮੁਨਾਫ਼ਾ ਕਮਾਉਣ ਜਾਂ ਕਿਸੇ ਧਰਮ ਦੇ ਵਿਸ਼ਵਾਸਾਂ ਦਾ ਪ੍ਰਚਾਰ ਕਰਨ ਦੀ ਨਹੀਂ ਹੈ। ਇਸ ਦੀ ਬਜਾਇ, ਸਾਡੀ ਇੱਛਾ ਹੈ ਕਿ ਅਸੀਂ ਪਰਮੇਸ਼ੁਰ ਦੇ ਨਾਂ ਦੀ ਵਡਿਆਈ ਕਰੀਏ ਅਤੇ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਨ ਵਿਚ ਦੂਸਰਿਆਂ ਦੀ ਮਦਦ ਕਰੀਏ। ਬਾਈਬਲ ਦੇ ਦੂਸਰੇ ਤਰਜਮੇ ਸਮਝਣ ਵਿਚ ਬਹੁਤ ਔਖੇ ਹਨ, ਇਸ ਲਈ ਨਿਊ ਵਰਲਡ ਟ੍ਰਾਂਸਲੇਸ਼ਨ ਦੇ ਖ਼ਾਸ ਫ਼ਾਇਦਿਆਂ ਉੱਤੇ ਪੁਨਰ-ਵਿਚਾਰ ਕਰੋ। (“ਪੂਰਾ ਸ਼ਾਸਤਰ” [ਅੰਗ੍ਰੇਜ਼ੀ] ਕਿਤਾਬ ਦੇ ਸਫ਼ੇ 327-31 ਦੇਖੋ।) ਪੈਰਾ 3 ਵਿਚ ਦਿੱਤੀਆਂ ਗਈਆਂ ਟਿੱਪਣੀਆਂ ਵੱਲ ਧਿਆਨ ਦਿਓ, ਪੈਰਾ 6 ਵਿਚ ਸੁਧਾਰੇ ਗਏ ਤਰਜਮੇ ਦੀਆਂ ਉਦਾਹਰਣਾਂ ਵੱਲ ਧਿਆਨ ਦਿਵਾਓ ਅਤੇ ਪੈਰੇ 22-3 ਵਿਚ ਦਿੱਤੇ ਗਏ ਫ਼ਾਇਦੇ ਦੱਸੋ।) ਸੰਖੇਪ ਵਿਚ ਦੋ ਪ੍ਰਦਰਸ਼ਨ ਦਿਖਾਓ ਜੋ ਇਹ ਸੁਝਾਉਣ ਕਿ ਜਦੋਂ ਦੂਸਰੇ ਲੋਕ ਕਹਿੰਦੇ ਹਨ ਕਿ “ਤੁਹਾਡੀ ਬਾਈਬਲ ਵੱਖਰੀ ਹੈ,” ਤਾਂ ਉਸ ਵੇਲੇ ਅਸੀਂ ਕਿਵੇਂ ਜਵਾਬ ਦੇ ਸਕਦੇ ਹਾਂ।—ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 279-80 ਦੇਖੋ।

ਗੀਤ 205 ਅਤੇ ਸਮਾਪਤੀ ਪ੍ਰਾਰਥਨਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ