ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 10 ਜਨਵਰੀ
ਗੀਤ 107
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: “ਸਾਰੇ ਲੋਕਾਂ ਨੂੰ ਯਹੋਵਾਹ ਦੇ ਨਾਂ ਬਾਰੇ ਦੱਸਣਾ।” ਸਵਾਲ-ਜਵਾਬ ਰਾਹੀਂ ਚਰਚਾ। ਗ਼ੈਰ-ਰਸਮੀ ਗਵਾਹੀ ਦੇਣ ਬਾਰੇ ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 93-4 ਵਿੱਚੋਂ ਟਿੱਪਣੀਆਂ ਸ਼ਾਮਲ ਕਰੋ।
20 ਮਿੰਟ: ਖ਼ੂਨ-ਰਹਿਤ ਇਲਾਜ ਦੀ ਕਾਨੂੰਨੀ ਚੋਣ ਕਰਨੀ। (ਰਸੂ. 15:28, 29) ਇਕ ਯੋਗ ਬਜ਼ੁਰਗ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਵਿਚ ਦਿੱਤੀ ਜਾਣਕਾਰੀ ਬਾਰੇ ਅਤੇ ਹਮੇਸ਼ਾ ਇਸ ਨੂੰ ਆਪਣੇ ਕੋਲ ਰੱਖਣ ਦੀ ਅਹਿਮੀਅਤ ਬਾਰੇ ਚਰਚਾ ਕਰਦਾ ਹੈ। ਸਭਾ ਤੋਂ ਬਾਅਦ, ਬਪਤਿਸਮਾ-ਪ੍ਰਾਪਤ ਗਵਾਹਾਂ ਨੂੰ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਦੇ ਬਪਤਿਸਮਾ-ਰਹਿਤ ਨਾਬਾਲਗ ਬੱਚੇ ਹਨ, ਉਨ੍ਹਾਂ ਨੂੰ ਹਰੇਕ ਬੱਚੇ ਲਈ ਇਕ ਸ਼ਨਾਖਤੀ ਕਾਰਡ ਦਿੱਤਾ ਜਾਵੇਗਾ। ਇਨ੍ਹਾਂ ਕਾਰਡਾਂ ਨੂੰ ਹੁਣੇ ਨਹੀਂ ਭਰਿਆ ਜਾਣਾ ਚਾਹੀਦਾ। ਇਨ੍ਹਾਂ ਨੂੰ ਘਰ ਜਾ ਕੇ ਧਿਆਨ ਨਾਲ ਭਰਿਆ ਜਾਣਾ ਚਾਹੀਦਾ ਹੈ ਅਤੇ ਦੋ ਗਵਾਹਾਂ ਦੀ ਮੌਜੂਦਗੀ ਵਿਚ ਹੀ ਦਸਤਖਤ ਕੀਤੇ ਜਾਣੇ ਚਾਹੀਦੇ ਹਨ ਜੋ ਅਸਲ ਵਿਚ ਕਾਰਡ ਦੇ ਮਾਲਕ ਨੂੰ ਇਸ ਉੱਤੇ ਦਸਤਖਤ ਕਰਦੇ ਹੋਏ ਦੇਖਣ। ਜੇਕਰ ਕਿਸੇ ਭੈਣ-ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ, ਤਾਂ ਉਹ ਆਪਣੇ ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਨਾਲ ਗੱਲ ਕਰ ਸਕਦੇ ਹਨ। ਦਸਤਖਤ ਕਰਨ ਤੋਂ ਪਹਿਲਾਂ, ਯਕੀਨੀ ਹੋਵੋ ਕਿ ਕਾਰਡਾਂ ਨੂੰ ਚੰਗੀ ਤਰ੍ਹਾਂ ਭਰਿਆ ਗਿਆ ਹੈ। ਗਵਾਹਾਂ ਦੇ ਤੌਰ ਤੇ ਦਸਤਖਤ ਕਰਨ ਵਾਲਿਆਂ ਨੂੰ ਅਸਲ ਵਿਚ ਕਾਰਡ ਦੇ ਮਾਲਕ ਨੂੰ ਇਸ ਉੱਤੇ ਦਸਤਖਤ ਕਰਦੇ ਹੋਏ ਦੇਖਣਾ ਚਾਹੀਦਾ ਹੈ। ਬਪਤਿਸਮਾ-ਰਹਿਤ ਪ੍ਰਕਾਸ਼ਕ ਇਸ ਕਾਰਡ ਦੇ ਸ਼ਬਦਾਂ ਨੂੰ ਆਪਣੇ ਹਾਲਾਤ ਅਤੇ ਵਿਸ਼ਵਾਸ ਅਨੁਸਾਰ ਵਰਤਦੇ ਹੋਏ, ਖ਼ੁਦ ਆਪਣੀ ਵਰਤੋਂ ਲਈ ਅਤੇ ਆਪਣੇ ਬੱਚਿਆਂ ਦੀ ਵਰਤੋਂ ਲਈ ਆਪੋ-ਆਪਣਾ ਨਿਰਦੇਸ਼-ਪੱਤਰ ਤਿਆਰ ਕਰ ਸਕਦੇ ਹਨ। ਪੁਸਤਕ ਅਧਿਐਨ ਸੰਚਾਲਕਾਂ ਨੂੰ ਯਕੀਨੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਭਰਨ ਲਈ ਲੋੜੀਂਦੀ ਸਹਾਇਤਾ ਮਿਲੀ ਹੈ ਜਾਂ ਨਹੀਂ।
ਗੀਤ 155 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 17 ਜਨਵਰੀ
ਗੀਤ 12
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: “ਤੁਸੀਂ ਇਕ ਮੁਸਲਮਾਨ ਨੂੰ ਕੀ ਕਹੋਗੇ?” ਸਵਾਲ ਅਤੇ ਜਵਾਬ। ਦੂਸਰੇ ਧਰਮਾਂ ਦੇ ਲੋਕਾਂ ਨਾਲ ਗੱਲ-ਬਾਤ ਕਰਦੇ ਵੇਲੇ ਸੂਝ-ਬੂਝ ਵਰਤਣ ਦੀ ਲੋੜ ਉੱਤੇ ਜ਼ੋਰ ਦਿਓ। ਇਕ ਚੰਗੀ ਤਰ੍ਹਾਂ ਤਿਆਰ ਕੀਤੀ ਗਈ ਪੇਸ਼ਕਾਰੀ ਦਿਖਾਓ। ਇਸਲਾਮ ਧਰਮ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ, ਫਰਵਰੀ 1998 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ; ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ, ਸਫ਼ੇ 15-6; ਅਤੇ ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ), ਅਧਿਆਇ 12 ਦੇਖੋ।
ਗੀਤ 57 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 24 ਜਨਵਰੀ
ਗੀਤ 110
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਖੇਤਰ ਸੇਵਾ ਦੇ ਅਨੁਭਵ।
15 ਮਿੰਟ: “ਹਰ ਦਿਨ ਯਹੋਵਾਹ ਦੇ ਬਚਨ ਵੱਲ ਧਿਆਨ ਦਿਓ!” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2000 ਪੁਸਤਿਕਾ ਦੀ ਵਧੀਆ ਤਰੀਕੇ ਨਾਲ ਵਰਤੋਂ ਕਰਨ। ਸਫ਼ੇ 3-4 ਦੇ ਮੁਖਬੰਧ ਵਿੱਚੋਂ ਵੀ ਟਿੱਪਣੀਆਂ ਸ਼ਾਮਲ ਕਰੋ। ਪ੍ਰਕਾਸ਼ਕਾਂ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਉਹ ਕਿਸ ਤਰ੍ਹਾਂ ਦੈਨਿਕ ਪਾਠ ਅਤੇ ਉਸ ਹੇਠ ਦਿੱਤੀਆਂ ਟਿੱਪਣੀਆਂ ਉੱਤੇ ਵਿਚਾਰ ਕਰਨ ਦੇ ਖ਼ਾਸ ਜਤਨ ਕਰਦੇ ਹਨ।
20 ਮਿੰਟ: “ਪਰਮੇਸ਼ੁਰ ਦੇ ਸਾਰੇ ਅਗੰਮ ਵਾਕ ਸੱਚ ਸਾਬਤ ਹੋਣਗੇ!” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੇ ਦੁਆਰਾ ਚਰਚਾ ਕਰੋ। ਨਵੀਂ ਕਿਤਾਬ ਵਿੱਚੋਂ ਕੁਝ ਖ਼ਾਸ ਗੱਲਾਂ ਦੱਸੋ ਜੋ ਸਾਡੇ ਸਮੇਂ ਦੀ ਅਹਿਮੀਅਤ ਬਾਰੇ ਦੱਸਦੀਆਂ ਹਨ।
ਗੀਤ 157 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 31 ਜਨਵਰੀ
ਗੀਤ 16
12 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਜਨਵਰੀ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਫਰਵਰੀ ਵਿਚ ਪੇਸ਼ ਕੀਤੇ ਜਾਣ ਵਾਲੇ ਸਾਹਿੱਤ ਬਾਰੇ ਦੱਸੋ: ਪਰਿਵਾਰਕ ਖ਼ੁਸ਼ੀ ਕਿਤਾਬ। ਦਿਖਾਓ ਕਿ ਕਿਸੇ ਵਿਅਕਤੀ ਨਾਲ ਗੱਲ-ਬਾਤ ਕਰਨ ਲਈ ਇਸ ਕਿਤਾਬ ਦੇ ਸਫ਼ਾ 12 ਉੱਤੇ ਦਿੱਤੀ ਡੱਬੀ ਵਿਚਲੇ ਤਿੰਨ ਸਵਾਲਾਂ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ।
15 ਮਿੰਟ: ‘ਨਿਸ਼ਾਨ ਲਾਉਣ’ ਬਾਰੇ ਸਵਾਲ ਦਾ ਜਵਾਬ। ਬਜ਼ੁਰਗ ਦੁਆਰਾ ਭਾਸ਼ਣ ਜੋ ਕਿ 15 ਜੁਲਾਈ 1999 ਦੇ ਪਹਿਰਾਬੁਰਜ ਦੇ ਸਫ਼ੇ 29-31 ਉੱਤੇ ਆਧਾਰਿਤ ਹੋਵੇਗਾ।
18 ਮਿੰਟ:ਲੋਕਾਂ ਦੀ ਸੱਚੇ ਧਰਮ ਨੂੰ ਪਛਾਣਨ ਵਿਚ ਮਦਦ ਕਿਵੇਂ ਕਰੀਏ। ਇਕ ਯੋਗ ਸਹਾਇਕ ਸੇਵਕ ਅਤੇ ਦੋ ਜਾਂ ਤਿੰਨ ਯੋਗ ਪ੍ਰਕਾਸ਼ਕਾਂ ਵਿਚਕਾਰ ਚਰਚਾ। ਉਹ ਇਸ ਗੱਲ ਉੱਤੇ ਚਰਚਾ ਕਰਨਗੇ ਕਿ ਲੋਕ ਸ਼ਾਇਦ ਯਹੋਵਾਹ ਦੇ ਗਵਾਹਾਂ ਤੋਂ ਕਾਫ਼ੀ ਪ੍ਰਭਾਵਿਤ ਹੁੰਦੇ ਹਨ, ਪਰ ਹੋ ਸਕਦਾ ਹੈ ਕਿ ਉਹ ਸਾਡੇ ਅਤੇ ਦੂਸਰੇ ਧਰਮਾਂ ਵਿਚਲੇ ਫ਼ਰਕ ਨੂੰ ਨਾ ਸਮਝ ਸਕਣ। 8 ਮਈ 1995 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ਾ 20 ਉੱਤੇ ਦਿੱਤੇ ਗਏ ਦਸ ਨੁਕਤਿਆਂ ਉੱਤੇ ਪੁਨਰ-ਵਿਚਾਰ ਕਰੋ। ਸਮਝਾਓ ਕਿ ਇਨ੍ਹਾਂ ਕਾਰਨਾਂ ਨੂੰ ਜਾਣਨ ਨਾਲ ਇਕ ਨੇਕਦਿਲ ਵਿਅਕਤੀ ਨੂੰ ਸੱਚੀ ਅਤੇ ਝੂਠੀ ਉਪਾਸਨਾ ਵਿਚਲੇ ਫ਼ਰਕ ਨੂੰ ਦੇਖਣ ਵਿਚ ਅਤੇ ਯਹੋਵਾਹ ਦੇ ਲੋਕਾਂ ਕੋਲੋਂ ਸਿੱਖਣ ਅਤੇ ਉਨ੍ਹਾਂ ਨਾਲ ਸੰਗਤੀ ਕਰਨ ਵਿਚ ਕਿਵੇਂ ਮਦਦ ਮਿਲ ਸਕਦੀ ਹੈ।
ਗੀਤ 60 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 7 ਫਰਵਰੀ
ਗੀਤ 113
8 ਮਿੰਟ: ਸਥਾਨਕ ਘੋਸ਼ਣਾਵਾਂ।
17 ਮਿੰਟ: “ਪੂਰਬੀ ਯੂਰਪ ਵਿਚ ਸੱਚੀ ਉਪਾਸਨਾ ਫੈਲ ਰਹੀ ਹੈ।” ਬਜ਼ੁਰਗ ਸਵਾਲ-ਜਵਾਬ ਰਾਹੀਂ ਚਰਚਾ ਕਰੇਗਾ। ਹਾਲ ਹੀ ਦੀ ਯੀਅਰਬੁੱਕ ਵਿਚ ਦੱਸੇ ਦੇਸ਼ਾਂ ਵਿਚ ਜੋ ਵਾਧਾ ਹੋਇਆ ਹੈ, ਉਸ ਬਾਰੇ ਅਨੁਭਵ ਜਾਂ ਸਬੂਤ ਦਿਓ।
20 ਮਿੰਟ: ਉਨ੍ਹਾਂ ਨੇ ਸਹੀ ਚੋਣ ਕੀਤੀ ਹੈ। ਇਹ ਭਾਸ਼ਣ 1 ਅਕਤੂਬਰ 1997 ਦੇ ਪਹਿਰਾਬੁਰਜ, ਸਫ਼ੇ 25-28 ਪੈਰੇ 3-16 ਉੱਤੇ ਆਧਾਰਿਤ ਹੋਵੇਗਾ। ਦੱਸੋ ਕਿ ਪਾਇਨੀਅਰਾਂ ਦੀ ਇਸ ਬਾਰੇ ਕੀ ਰਾਇ ਹੈ ਅਤੇ ਉਹ ਕਿਉਂ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਇਕ ਵਧੀਆ ਤੇ ਲਾਹੇਵੰਦ ਕੰਮ ਵਿਚ ਲਾਈ ਹੈ। ਹਾਜ਼ਰ ਹੋਏ ਸਾਰੇ ਵਿਅਕਤੀਆਂ ਨੂੰ ਇਨ੍ਹਾਂ ਅਨੁਭਵਾਂ ਉੱਤੇ ਸੋਚ-ਵਿਚਾਰ ਕਰਨ ਅਤੇ ਪਾਇਨੀਅਰੀ ਕਰਨ ਲਈ ਆਪਣੇ ਹਾਲਾਤਾਂ ਦੀ ਜਾਂਚ ਕਰਨ ਲਈ ਉਤਸ਼ਾਹਿਤ ਕਰੋ।
ਗੀਤ 182 ਅਤੇ ਸਮਾਪਤੀ ਪ੍ਰਾਰਥਨਾ।