ਪੂਰਬੀ ਯੂਰਪ ਵਿਚ ਸੱਚੀ ਉਪਾਸਨਾ ਫੈਲ ਰਹੀ ਹੈ
1 ਪਹਿਲੀ ਸਦੀ ਦੇ ਮਸੀਹੀ ਜੋਸ਼ੀਲੇ ਰਾਜ ਪ੍ਰਚਾਰਕ ਸਨ। ਉਹ ਉਦੋਂ ਬਹੁਤ ਖ਼ੁਸ਼ ਹੋਏ ਜਦੋਂ ਕਲੀਸਿਯਾਵਾਂ “ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ।” (ਰਸੂ. 16:5) ਉਨ੍ਹਾਂ ਦੇ ਨਿਧੜਕ ਹੋ ਕੇ ਪ੍ਰਚਾਰ ਕਰਨ ਨਾਲ ਏਸ਼ੀਆ, ਅਫ਼ਰੀਕਾ ਅਤੇ ਯੂਰਪ ਵਿਚ ਸੱਚੀ ਉਪਾਸਨਾ ਫੈਲ ਗਈ ਅਤੇ ਬਹੁਤ ਸਾਰੇ ਲੋਕ ਨਿਹਚਾਵਾਨ ਬਣ ਗਏ।
2 ਇਸ ਅੰਤ ਦੇ ਸਮੇਂ ਵਿਚ ਸੱਚੀ ਉਪਾਸਨਾ ਹਾਲੇ ਵੀ ਫੈਲ ਰਹੀ ਹੈ, ਖ਼ਾਸ ਕਰਕੇ ਪੂਰਬੀ ਯੂਰਪ ਦੇ ਦੇਸ਼ਾਂ ਵਿਚ। ਜਿਨ੍ਹਾਂ ਦੇਸ਼ਾਂ ਵਿਚ 1990 ਦੇ ਦਹਾਕੇ ਦੇ ਪਹਿਲੇ ਸਾਲਾਂ ਵਿਚ ਸਰਕਾਰ ਨੇ ਸਾਡੇ ਪ੍ਰਚਾਰ ਕੰਮ ਤੇ ਪਾਬੰਦੀ ਲਾਈ ਹੋਈ ਸੀ, ਅਸੀਂ ਹੁਣ ਉੱਥੇ ਬਹੁਤ ਜ਼ਿਆਦਾ ਵਾਧੇ ਨੂੰ ਦੇਖ ਰਹੇ ਹਾਂ। ਇਸ ਬਾਰੇ 1999 ਦੀ ਯੀਅਰ ਬੁੱਕ (ਅੰਗ੍ਰੇਜ਼ੀ) ਦੱਸਦੀ ਹੈ ਕਿ ਰੂਸ ਅਤੇ ਯੂਕਰੇਨ ਵਿਚ 1,00,000 ਤੋਂ ਜ਼ਿਆਦਾ ਪ੍ਰਕਾਸ਼ਕ ਸੇਵਕਾਈ ਵਿਚ ਹਿੱਸਾ ਲੈ ਰਹੇ ਹਨ। ਸਾਲ 1991 ਤੋਂ ਲੈ ਕੇ ਹੁਣ ਤਕ, ਸਾਬਕਾ ਸੋਵੀਅਤ ਸੰਘ ਦੇ 15 ਰਾਜਾਂ ਵਿਚ 2,20,000 ਨਾਲੋਂ ਜ਼ਿਆਦਾ ਵਿਅਕਤੀਆਂ ਨੇ ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਿਤ ਕਰ ਕੇ ਬਪਤਿਸਮਾ ਲਿਆ ਹੈ! ਤੇਜ਼ੀ ਨਾਲ ਹੋ ਰਹੇ ਇਸ ਵਾਧੇ ਕਾਰਨ ਇਹ ਜ਼ਰੂਰੀ ਹੋ ਗਿਆ ਹੈ ਕਿ ਬਹੁਤ ਸਾਰੇ ਨਵੇਂ ਰਾਜ-ਗ੍ਰਹਿ ਅਤੇ ਸੰਮੇਲਨ ਭਵਨ ਉਸਾਰੇ ਜਾਣ ਅਤੇ ਨਾਲ ਹੀ ਨਾਲ ਕੁਝ ਸ਼ਾਖ਼ਾ ਦਫ਼ਤਰਾਂ ਨੂੰ ਵੀ ਵਧਾਇਆ ਜਾਵੇ।
3 ਜਿਵੇਂ ਸੰਯੁਕਤ ਰਾਜ ਅਮਰੀਕਾ ਦੀ ਮਾਰਚ 1997 ਦੀ ਸਾਡੀ ਰਾਜ ਸੇਵਕਾਈ ਵਿਚ ਘੋਸ਼ਣਾ ਕੀਤੀ ਗਈ ਸੀ, ਸੋਸਾਇਟੀ ਉਨ੍ਹਾਂ ਦੇਸ਼ਾਂ ਦੀਆਂ ਕਲੀਸਿਯਾਵਾਂ ਨੂੰ ਰਾਜ ਗ੍ਰਹਿ ਫ਼ੰਡ ਵਿੱਚੋਂ ਪੈਸਾ ਦੇ ਰਹੀ ਹੈ ਜਿੱਥੇ ਜ਼ਿਆਦਾ ਰਾਜ ਗ੍ਰਹਿਆਂ ਦੀ ਸਖ਼ਤ ਲੋੜ ਹੈ ਅਤੇ ਜਿੱਥੇ ਘੱਟ ਸਾਧਨ ਤੇ ਗੰਭੀਰ ਆਰਥਿਕ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮਾਰਚ 1996 ਅਤੇ ਅਕਤੂਬਰ 1998 ਵਿਚਕਾਰ, ਸੋਸਾਇਟੀ ਨੇ ਪੂਰਬੀ ਯੂਰਪ ਦੇ 11 ਦੇਸ਼ਾਂ ਦੀ ਨਿਗਰਾਨੀ ਕਰਨ ਵਾਲੇ ਸ਼ਾਖ਼ਾ ਦਫ਼ਤਰਾਂ ਦੁਆਰਾ ਰਾਜ ਗ੍ਰਹਿ ਉਸਾਰਨ ਲਈ ਕਰਜ਼ੇ ਵਾਸਤੇ ਕੀਤੀਆਂ ਗਈਆਂ 359 ਦਰਖ਼ਾਸਤਾਂ ਨੂੰ ਮਨਜ਼ੂਰੀ ਦਿੱਤੀ। ਨਵੇਂ ਰਾਜ ਗ੍ਰਹਿਆਂ ਦੀ ਉਸਾਰੀ ਲਈ ਜ਼ਮੀਨ ਅਤੇ ਸਾਮੱਗਰੀ ਖ਼ਰੀਦਣ ਵਾਸਤੇ ਅਤੇ ਮੌਜੂਦਾ ਰਾਜ ਗ੍ਰਹਿਆਂ ਦੀ ਮੁਰੰਮਤ ਕਰਨ ਲਈ ਕਲੀਸਿਯਾਵਾਂ ਨੂੰ ਮਦਦ ਦੇਣ ਲਈ ਚੰਦੇ ਦੇ ਰੂਪ ਵਿਚ ਮਿਲੇ ਫ਼ੰਡ ਇਸਤੇਮਾਲ ਕੀਤੇ ਜਾ ਰਹੇ ਹਨ। ਇੱਥੇ ਦਿੱਤੀਆਂ ਗਈਆਂ ਤਸਵੀਰਾਂ ਸਾਨੂੰ ਦਿਖਾਉਂਦੀਆਂ ਹਨ ਕਿ ਸੰਯੁਕਤ ਰਾਜ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਸੋਸਾਇਟੀ ਦੇ ਰਾਜ ਗ੍ਰਹਿ ਫ਼ੰਡ ਨੇ ਪੂਰਬੀ ਯੂਰਪ ਵਿਚ ਸਾਡੇ ਭਰਾਵਾਂ ਨੂੰ ਕਿਵੇਂ ਲਾਭ ਪਹੁੰਚਾਇਆ ਹੈ।
4 ਬਲਗੇਰੀਆ ਵਿਚ 1998 ਦੌਰਾਨ, 12 ਪ੍ਰਤਿਸ਼ਤ ਵਾਧਾ ਹੋਇਆ ਅਤੇ ਭੈਣ-ਭਰਾ ਉਦੋਂ ਬਹੁਤ ਰੁਮਾਂਚਿਤ ਹੋਏ ਜਦੋਂ ਉਸੇ ਸਾਲ ਅਪ੍ਰੈਲ ਵਿਚ ਉਨ੍ਹਾਂ ਦਾ ਪਹਿਲਾ ਰਾਜ ਗ੍ਰਹਿ ਸਮਰਪਿਤ ਕੀਤਾ ਗਿਆ ਸੀ। ਕ੍ਰੋਸ਼ੀਆ ਨੇ 4 ਪ੍ਰਤਿਸ਼ਤ ਵਾਧੇ ਦਾ ਆਨੰਦ ਮਾਣਿਆ ਅਤੇ ਹੁਣ ਇਸ ਸਮੇਂ ਉੱਥੇ ਭਰਾ ਸੱਚੀ ਉਪਾਸਨਾ ਨੂੰ ਅੱਗੇ ਵਧਾਉਣ ਲਈ ਹੋਰ ਜ਼ਿਆਦਾ ਰਾਜ ਗ੍ਰਹਿਆਂ ਦੀ ਉਸਾਰੀ ਕਰ ਰਹੇ ਹਨ। ਹੰਗਰੀ ਵਿਚ 144 ਕਲੀਸਿਯਾਵਾਂ ਦੁਆਰਾ ਕੁਝ 80 ਰਾਜ ਗ੍ਰਹਿ ਇਸਤੇਮਾਲ ਕੀਤੇ ਜਾ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਉਸ ਦੇਸ਼ ਦੀਆਂ 235 ਕਲੀਸਿਯਾਵਾਂ ਵਿੱਚੋਂ 61 ਪ੍ਰਤਿਸ਼ਤ ਕਲੀਸਿਯਾਵਾਂ ਕੋਲ ਆਪਣਾ-ਆਪਣਾ ਰਾਜ ਗ੍ਰਹਿ ਹੈ। ਮੈਸੇਡੋਨੀਆ ਵਿਚ ਦੋ ਨਵੇਂ ਰਾਜ ਗ੍ਰਹਿਆਂ ਦੀ ਉਸਾਰੀ ਪੂਰੀ ਹੋ ਚੁੱਕੀ ਹੈ ਅਤੇ ਹੋਰ ਬਹੁਤ ਸਾਰਿਆਂ ਦਾ ਕੰਮ ਚੱਲ ਰਿਹਾ ਹੈ। ਰਾਜਧਾਨੀ ਸਕੋਪਯੇ ਵਿਚ 1999 ਦੀਆਂ ਗਰਮੀਆਂ ਦੌਰਾਨ ਇਕ ਹੀ ਬਿਲਡਿੰਗ ਵਿਚ ਦੋ ਰਾਜ ਗ੍ਰਹਿਆਂ ਦੀ ਉਸਾਰੀ ਪੂਰੀ ਹੋ ਗਈ ਸੀ। ਇਹ ਰਾਜ-ਗ੍ਰਹਿ ਘੱਟੋ-ਘੱਟ ਛੇ ਕਲੀਸਿਯਾਵਾਂ ਦੇ ਕੰਮ ਆ ਸਕਦਾ ਹੈ।
5 ਸੇਵਾ ਸਾਲ 1998 ਦੌਰਾਨ ਰੂਸ ਵਿਚ ਹਰ ਹਫ਼ਤੇ ਔਸਤਨ 260 ਤੋਂ ਵੀ ਜ਼ਿਆਦਾ ਵਿਅਕਤੀਆਂ ਨੇ ਬਪਤਿਸਮਾ ਲਿਆ ਸੀ! ਦੂਸਰੇ ਦੇਸ਼ਾਂ ਦੀ ਨਕਲ ਕਰਦੇ ਹੋਏ, ਰੂਸ ਦੀ ਸ਼ਾਖ਼ਾ ਨੇ ਭਵਿੱਖ ਵਿਚ ਰਾਜ ਗ੍ਰਹਿ ਦੀ ਉਸਾਰੀ ਦੇ ਪ੍ਰਾਜੈਕਟਾਂ ਨੂੰ ਸਹਾਇਤਾ ਦੇਣ ਲਈ ਹੁਣ ਆਪਣੇ ਪੂਰੇ ਖੇਤਰ ਲਈ 12 ਪ੍ਰਾਦੇਸ਼ਕ ਨਿਰਮਾਣ ਸਮਿਤੀਆਂ ਬਣਾਈਆਂ। ਸੇਂਟ ਪੀਟਰਸਬਰਗ ਦੇ ਉੱਤਰੀ ਭਾਗ ਵਿਚ ਦੇਸ਼ ਦੇ ਪਹਿਲੇ ਸੰਮੇਲਨ ਭਵਨ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਵਿਚ 1,600 ਸੀਟਾਂ ਹੋਣਗੀਆਂ। ਇਸ ਵਿਚ 200 ਸੀਟਾਂ ਵਾਲੇ ਪੰਜ ਰਾਜ ਗ੍ਰਹਿ ਸ਼ਾਮਲ ਹੋਣਗੇ। ਯੂਕਰੇਨ ਵਿਚ ਸਾਡੇ ਭਰਾਵਾਂ ਦੀਆਂ ਅਤੇ ਦਿਲਚਸਪੀ ਰੱਖਣ ਵਾਲੇ ਹੋਰ ਵਿਅਕਤੀਆਂ ਦੀਆਂ ਅਧਿਆਤਮਿਕ ਲੋੜਾਂ ਨੂੰ ਪੂਰਾ ਕਰਨ ਲਈ 84 ਰਾਜ ਗ੍ਰਹਿ ਬਣ ਚੁੱਕੇ ਹਨ ਅਤੇ 80 ਰਾਜ ਗ੍ਰਹਿਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।
6 ਕੀ ਪੂਰਬੀ ਯੂਰਪ ਵਿਚ ਹੋ ਰਿਹਾ ਇਹ ਵਾਧਾ ਸਾਡੇ ਦਿਲਾਂ ਨੂੰ ਖ਼ੁਸ਼ੀ ਨਾਲ ਨਹੀਂ ਭਰ ਦਿੰਦਾ? ਚਾਹੇ ਅਸੀਂ ਜਿੱਥੇ ਵੀ ਰਹਿੰਦੇ ਹਾਂ, ਸੱਚੀ ਉਪਾਸਨਾ ਵਿਚ ਹੋ ਰਿਹਾ ਇਹ ਵਾਧਾ ਸਾਨੂੰ ਯਾਦ ਦਿਲਾਉਂਦਾ ਹੈ ਕਿ ਪਰਮੇਸ਼ੁਰ ਪੱਖਪਾਤ ਨਹੀਂ ਕਰਦਾ ਅਤੇ “ਇੱਕ ਵੱਡੀ ਭੀੜ” ਲਈ ਉਸ ਦੇ ਧੀਰਜ ਦਾ ਮਤਲਬ ਮੁਕਤੀ ਹੋਵੇਗਾ। (ਪਰ. 7:9; 2 ਪਤ. 3:9) ਦੂਸਰਿਆਂ ਦੀ ਅਧਿਆਤਮਿਕ ਤਰੱਕੀ ਵਿਚ ਛੋਟਾ ਜਿਹਾ ਸਹਿਯੋਗ ਦੇਣ ਦਾ ਸਾਡੇ ਕੋਲ ਕਿੰਨਾ ਵੱਡਾ ਵਿਸ਼ੇਸ਼-ਸਨਮਾਨ ਹੈ! ਕਹਾਉਤਾਂ 28:27 ਸਾਨੂੰ ਭਰੋਸਾ ਦਿਵਾਉਂਦਾ ਹੈ ਕਿ “ਜਿਹੜਾ ਦੀਣਾਂ ਨੂੰ ਦਾਨ ਕਰਦਾ ਹੈ ਉਹ ਨੂੰ ਕੋਈ ਥੁੜ ਨਾ ਹੋਵੇਗੀ।” ਇਸ ਉਸਾਰੀ ਲਾਗਤ ਨੂੰ ਪੂਰਾ ਕਰਨ ਲਈ ਖ਼ੁਸ਼ੀ-ਖ਼ੁਸ਼ੀ ਸਾਡੇ ਵੱਲੋਂ ਦਿੱਤੀ ਗਈ ਮਦਦ ਨਾਲ ਭੌਤਿਕ ਚੀਜ਼ਾਂ ਦੀ “ਬਰਾਬਰੀ” ਹੁੰਦੀ ਹੈ। ਆਪਣੇ ਵੱਲੋਂ ਕੁਝ ਦੇਣ ਨਾਲ ਸਾਨੂੰ ਖ਼ੁਸ਼ੀ ਮਿਲੇਗੀ ਅਤੇ ਦੁਨੀਆਂ ਭਰ ਵਿਚ ਸੱਚੀ ਉਪਾਸਨਾ ਨੂੰ ਵਧਦੇ ਹੋਏ ਦੇਖ ਕੇ ਅਸੀਂ ਸਾਰੇ ਆਨੰਦ ਪ੍ਰਾਪਤ ਕਰਾਂਗੇ।—2 ਕੁਰਿੰ. 8:14, 15; ਰਸੂ. 20:35.
[ਸਫ਼ੇ 3 ਉੱਤੇ ਤਸਵੀਰ]
ਸਟਸੇਲੇ, ਰੋਮਾਨੀਆ
[ਸਫ਼ੇ 3 ਉੱਤੇ ਤਸਵੀਰ]
ਮਾਰਡਾ, ਏਸਟੋਨੀਆ
[ਸਫ਼ੇ 3 ਉੱਤੇ ਤਸਵੀਰ]
ਸਾਉਨੀਟਸਾ, ਸਲੋਵੀਨੀਆ
[ਸਫ਼ੇ 3 ਉੱਤੇ ਤਸਵੀਰ]
ਟੀਸਵਸ਼ਵਾਰੀ, ਹੰਗਰੀ
[ਸਫ਼ੇ 4 ਉੱਤੇ ਤਸਵੀਰ]
ਜੁਰਮਾਲਾ, ਲਾਤਵੀਆ
[ਸਫ਼ੇ 4 ਉੱਤੇ ਤਸਵੀਰ]
ਟੋਰੇਜ, ਲਿਥੁਆਨੀਆ
[ਸਫ਼ੇ 4 ਉੱਤੇ ਤਸਵੀਰ]
ਟੈਲਨ, ਏਸਟੋਨੀਆ
[ਸਫ਼ੇ 5 ਉੱਤੇ ਤਸਵੀਰ]
ਪ੍ਰੀਵਿਟਸਾ, ਸਲੋਵਾਕੀਆ
[ਸਫ਼ੇ 5 ਉੱਤੇ ਤਸਵੀਰ]
ਮਾਟੇਸੱਲਕਾ, ਹੰਗਰੀ
[ਸਫ਼ੇ 5 ਉੱਤੇ ਤਸਵੀਰ]
ਬੇਲਗਰੇਡ, ਯੂਗੋਸਲਾਵੀਆ
[ਸਫ਼ੇ 6 ਉੱਤੇ ਤਸਵੀਰ]
ਰੂਮਾ, ਯੂਗੋਸਲਾਵੀਆ
[ਸਫ਼ੇ 6 ਉੱਤੇ ਤਸਵੀਰ]
ਵੇਰਾਨੋਵ ਨਾਡ ਟੋਪਲਊ, ਸਲੋਵਾਕੀਆ
[ਸਫ਼ੇ 6 ਉੱਤੇ ਤਸਵੀਰ]
ਟੋਰਨਾਕਾਂਸ, ਲਾਤਵੀਆ