ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 13 ਮਾਰਚ
ਗੀਤ 118
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: “ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ। ਅਜਿਹੇ ਖ਼ੁਸ਼ੀ ਦੇਣ ਵਾਲੇ ਕੁਝ ਬਾਈਬਲੀ ਮੁੱਦਿਆਂ ਦੀਆਂ ਉਦਾਹਰਣਾਂ ਦਿਓ ਜਿਨ੍ਹਾਂ ਨੂੰ ਪ੍ਰਚਾਰ ਦੌਰਾਨ ਗਿਆਨ ਕਿਤਾਬ ਪੇਸ਼ ਕਰਦੇ ਸਮੇਂ ਇਸਤੇਮਾਲ ਕੀਤਾ ਜਾ ਸਕੇ।
20 ਮਿੰਟ: “ਕੀ ਅਸੀਂ ਅਪ੍ਰੈਲ 2000 ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ ਬਣਾ ਸਕਦੇ ਹਾਂ?” (ਪੈਰੇ 1-11) ਸਵਾਲ ਅਤੇ ਜਵਾਬ। ਪਿਛਲੇ ਕੁਝ ਮਹੀਨਿਆਂ ਦੌਰਾਨ ਕਲੀਸਿਯਾ ਦੇ ਸਹਿਯੋਗੀ ਪਾਇਨੀਅਰਾਂ ਦੀ ਨਵੀਂ ਸਿਖਰ ਗਿਣਤੀ ਦੱਸੋ। ਉਨ੍ਹਾਂ ਵਿੱਚੋਂ ਕੁਝ ਸਹਿਯੋਗੀ ਪਾਇਨੀਅਰਾਂ ਨੂੰ ਇਹ ਦੱਸਣ ਲਈ ਕਹੋ ਕਿ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣ ਕਰਕੇ ਉਨ੍ਹਾਂ ਨੂੰ ਕਿਹੜੇ ਕੁਝ ਨਿੱਜੀ ਫ਼ਾਇਦੇ ਮਿਲੇ ਹਨ। ਕਲੀਸਿਯਾ ਦੇ ਭੈਣ-ਭਰਾਵਾਂ ਨੂੰ ਅਪ੍ਰੈਲ ਮਹੀਨੇ ਦੌਰਾਨ ਸਹਿਯੋਗੀ ਪਾਇਨੀਅਰਾਂ ਦਾ ਇਕ ਨਵਾਂ ਸਿਖਰ ਕਾਇਮ ਕਰਨ ਲਈ ਉਤਸ਼ਾਹਿਤ ਕਰੋ। ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 113-114 ਦੀ ਚਰਚਾ ਕਰੋ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਪਾਇਨੀਅਰਾਂ ਵਿਚ ਕੀ-ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ। ਜੋ ਭੈਣ-ਭਰਾ ਸਹਿਯੋਗੀ ਪਾਇਨੀਅਰੀ ਕਰਨਾ ਚਾਹੁੰਦੇ ਹਨ ਉਹ ਸਭਾ ਤੋਂ ਬਾਅਦ ਫਾਰਮ ਲੈ ਸਕਦੇ ਹਨ।
ਗੀਤ 187 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 20 ਮਾਰਚ
ਗੀਤ 21
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: “ਮੈਂ ਕੀ ਕਰ ਸਕਦਾ ਹਾਂ?” ਇਕ ਪੁਸਤਕ ਅਧਿਐਨ ਸੰਚਾਲਕ ਇਸ ਲੇਖ ਦੀ ਇਕ ਜਾਂ ਦੋ ਸਹਾਇਕ ਸੇਵਕਾਂ ਨਾਲ ਚਰਚਾ ਕਰਦਾ ਹੈ। ਵੱਖੋ-ਵੱਖਰੇ ਕਾਰਨਾਂ ਕਰਕੇ, ਕੁਝ ਭੈਣ-ਭਰਾ ਸ਼ਾਇਦ ਇਹ ਮਹਿਸੂਸ ਕਰਨ ਕਿ ਉਹ ਕਲੀਸਿਯਾ ਦੇ ਕੰਮਾਂ ਵਿਚ ਬਹੁਤ ਘੱਟ ਯੋਗਦਾਨ ਪਾ ਸਕਦੇ ਹਨ। ਕੁਝ ਤਰੀਕੇ ਦੱਸੋ ਜਿਨ੍ਹਾਂ ਰਾਹੀਂ ਅਸੀਂ ਕਲੀਸਿਯਾ ਨੂੰ ਮਜ਼ਬੂਤ ਕਰਨ ਅਤੇ ਰਾਜ ਦੇ ਕੰਮ ਨੂੰ ਅੱਗੇ ਵਧਾਉਣ ਵਿਚ ਬਹੁਮੁੱਲਾ ਯੋਗਦਾਨ ਪਾ ਸਕਦੇ ਹਾਂ। ਅਖ਼ੀਰ ਵਿਚ ਦੱਸੋ ਕਿ ਅਸੀਂ ਸਾਰੇ ਕਿਵੇਂ ‘ਆਖ਼ਰੀ ਰਿਪੋਰਟ ਵਿਚ ਹਿੱਸਾ ਪਾ’ ਸਕਦੇ ਹਾਂ।—ਆਪਣੀ ਸੇਵਕਾਈ ਦੇ ਸਫ਼ੇ 108-10 ਦੇਖੋ।
20 ਮਿੰਟ: “ਕੀ ਅਸੀਂ ਅਪ੍ਰੈਲ 2000 ਨੂੰ ਹੁਣ ਤਕ ਦਾ ਸਭ ਤੋਂ ਸ਼ਾਨਦਾਰ ਮਹੀਨਾ ਬਣਾ ਸਕਦੇ ਹਾਂ?” (ਪੈਰੇ 12-18) ਸਵਾਲ ਅਤੇ ਜਵਾਬ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਕਿ ਅਸੀਂ ਆਪਣੇ ਜਾਣ-ਪਛਾਣ ਵਾਲਿਆਂ ਨੂੰ ਸਮਾਰਕ ਲਈ ਕਿਵੇਂ ਸੱਦਾ ਦੇ ਸਕਦੇ ਹਾਂ। 2000 ਕਲੰਡਰ ਤੇ ਦਿੱਤਾ ਗਿਆ ਅਪ੍ਰੈਲ ਦਾ ਮਹੀਨਾ ਦੇਖੋ ਅਤੇ ਸਥਾਨਕ ਤੌਰ ਤੇ ਰੱਖੀਆਂ ਗਈਆਂ ਖੇਤਰ ਸੇਵਾ ਸਭਾਵਾਂ ਬਾਰੇ ਦੱਸੋ। ਸਾਰਿਆਂ ਨੂੰ ਚੇਤੇ ਕਰਾਓ ਕਿ ਉਹ ਅਪ੍ਰੈਲ ਮਹੀਨੇ ਦੌਰਾਨ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਲਈ ਇਕ ਵਿਵਹਾਰਕ ਸਮਾਂ-ਸਾਰਣੀ ਬਣਾਉਣ ਤਾਂਕਿ ਸਾਰੇ ਭੈਣ-ਭਰਾ 100 ਪ੍ਰਤਿਸ਼ਤ ਹਿੱਸਾ ਲੈ ਸਕਣ। ਜਿਹੜੇ ਭੈਣ-ਭਰਾ ਸਹਿਯੋਗੀ ਪਾਇਨੀਅਰੀ ਕਰ ਸਕਦੇ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਅਤੇ ਸਭਾ ਤੋਂ ਬਾਅਦ ਫਾਰਮ ਲੈਣ ਲਈ ਉਤਸ਼ਾਹਿਤ ਕਰੋ।
ਗੀਤ 65 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 27 ਮਾਰਚ
ਗੀਤ 119
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਮਾਰਚ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਸਾਰੇ ਪ੍ਰਕਾਸ਼ਕਾਂ ਦੇ ਨਾਂ ਐਲਾਨ ਕਰੋ। ਦੱਸੋ ਕਿ ਅਰਜ਼ੀ ਭਰਨ ਲਈ ਅਜੇ ਵੀ ਸਮਾਂ ਹੈ। ਇਸ ਮਹੀਨੇ ਖੇਤਰ ਸੇਵਾ ਲਈ ਰੱਖੀਆਂ ਗਈਆਂ ਸਭਾਵਾਂ ਦੀ ਪੂਰੀ ਸਮਾਂ-ਸਾਰਣੀ ਦੱਸੋ। ਸਾਰਿਆਂ ਨੂੰ ਇਸ ਸਿਨੱਚਰਵਾਰ ਤੇ ਐਤਵਾਰ ਨੂੰ ਸੇਵਕਾਈ ਵਿਚ ਹਿੱਸਾ ਲੈਣ ਲਈ ਅਤੇ ਅਪ੍ਰੈਲ ਮਹੀਨੇ ਦੀ ਚੰਗੀ ਸ਼ੁਰੂਆਤ ਕਰਨ ਲਈ ਉਤਸ਼ਾਹਿਤ ਕਰੋ। ਅਸੀਂ ਇਸ ਮਹੀਨੇ ਦੌਰਾਨ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਕਾਪੀਆਂ ਪੇਸ਼ ਕਰਾਂਗੇ। ਹਰ ਨਵੇਂ ਅੰਕ ਵਿੱਚੋਂ ਇਕ ਲੇਖ ਚੁਣ ਕੇ ਉਸ ਵਿੱਚੋਂ ਗੱਲ-ਬਾਤ ਦੇ ਢੁਕਵੇਂ ਨੁਕਤਿਆਂ ਉੱਤੇ ਧਿਆਨ ਦਿਵਾਓ ਜਿਨ੍ਹਾਂ ਨੂੰ ਪ੍ਰਚਾਰ ਕਰਦੇ ਸਮੇਂ ਅਸਰਦਾਰ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕੇ। ਹਰੇਕ ਕੋਲ ਮੰਗ ਬਰੋਸ਼ਰ ਦੀ ਇਕ ਕਾਪੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨਾਲ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਲਈ ਇਸਤੇਮਾਲ ਕਰਨਾ ਚਾਹੀਦਾ ਹੈ।
13 ਮਿੰਟ: “ਦੂਜਿਆਂ ਕੋਲੋਂ ਮਦਦ ਮੰਗੋ।” ਇਕ ਬਜ਼ੁਰਗ ਦੁਆਰਾ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਕਿਵੇਂ ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਪੈਂਦੀ ਹੈ। ਯਕੀਨਨ ਹਰ ਕਿਸੇ ਨੂੰ ਆਪਣਾ ਭਾਰ ਖ਼ੁਦ ਚੁੱਕਣਾ ਚਾਹੀਦਾ ਹੈ। (ਗਲਾ. 6:5) ਪਰ ਜਦੋਂ ਸਾਡੇ ਕੋਲੋਂ ਇਹ ਭਾਰ ਨਹੀਂ ਚੁੱਕ ਹੁੰਦਾ, ਤਾਂ ਸਾਨੂੰ ਕਲੀਸਿਯਾ ਦੇ ਅਧਿਆਤਮਿਕ ਤੌਰ ਤੇ ਮਜ਼ਬੂਤ ਭੈਣ-ਭਰਾਵਾਂ ਕੋਲੋਂ ਬਿਨਾਂ ਝਿਜਕੇ ਮਦਦ ਲੈਣੀ ਚਾਹੀਦੀ ਹੈ। ਹਾਜ਼ਰੀਨ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ ਜੋ ਇਹ ਦਿਖਾਉਣ ਕਿ ਦੂਜੇ ਭੈਣ-ਭਰਾਵਾਂ ਦੁਆਰਾ ਦਿੱਤੀ ਮਦਦ ਨੇ ਕਿਵੇਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ।
10 ਮਿੰਟ: ਸਥਾਨਕ ਲੋੜਾਂ।
12 ਮਿੰਟ: 2000 ਯੀਅਰ ਬੁੱਕ ਉੱਤੇ ਪੁਨਰ-ਵਿਚਾਰ ਕਰੋ। ਹਾਜ਼ਰੀਨ ਨਾਲ ਚਰਚਾ ਅਤੇ ਸਫ਼ਾ 31 ਤੇ ਦਿੱਤੀ ਗਈ “1999 ਦੀ ਕੁੱਲ ਗਿਣਤੀ” ਦੀਆਂ ਵਿਸ਼ੇਸ਼ਤਾਵਾਂ ਬਾਰੇ ਪੁਨਰ-ਵਿਚਾਰ ਕਰੋ। ਨਾਲ ਹੀ ਸਫ਼ੇ 3-5 ਉੱਤੇ ਦਿੱਤੇ ਗਏ “ਪ੍ਰਬੰਧਕ ਸਭਾ ਵੱਲੋਂ ਪੱਤਰ” ਦੀ ਚਰਚਾ ਕਰੋ। ਭੈਣ-ਭਰਾਵਾਂ ਨੂੰ ਟਿੱਪਣੀ ਕਰਨ ਲਈ ਕਹੋ ਕਿ ਉਹ ਇਸ ਵਿਚ ਦਿੱਤੇ ਗਏ ਉਤਸ਼ਾਹ ਦੇ ਮੁਤਾਬਕ ਕਿਵੇਂ ਚੱਲਣਗੇ।
ਗੀਤ 195 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 3 ਅਪ੍ਰੈਲ
ਗੀਤ 72
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਖੇਤਰ ਸੇਵਾ ਦੇ ਤਜਰਬੇ। ਹਾਲ ਹੀ ਵਿਚ ਪ੍ਰਚਾਰ ਦੌਰਾਨ ਮਿਲੇ ਖ਼ਾਸ ਤਜਰਬੇ ਦੱਸੋ ਜੋ ਦੂਜੇ ਭੈਣ-ਭਰਾਵਾਂ ਨੂੰ ਖੇਤਰ ਸੇਵਕਾਈ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ।
17 ਮਿੰਟ: “ਦਾਨੀਏਲ ਦੀ ਭਵਿੱਖਬਾਣੀ ਦਾ ਅਧਿਐਨ।” ਸਵਾਲ ਅਤੇ ਜਵਾਬ। ਸੰਖੇਪ ਵਿਚ ਦੱਸੋ ਕਿ ਅਸੀਂ ਬਾਈਬਲ ਦੀ ਦਾਨੀਏਲ ਨਾਮਕ ਕਿਤਾਬ ਦਾ ਅਧਿਐਨ ਕਰ ਕੇ ਕਿਵੇਂ ਫ਼ਾਇਦੇ ਹਾਸਲ ਕਰ ਸਕਦੇ ਹਾਂ। (ਦਾਨੀਏਲ ਦੀ ਭਵਿੱਖਬਾਣੀ ਕਿਤਾਬ ਦੇ ਅਧਿਆਇ 1 ਦੇ ਪੈਰੇ 15-17 ਦੇਖੋ।) ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਪੰਜਾਬੀ ਵਿਚ ਦਾਨੀਏਲ ਦੀ ਭਵਿੱਖਬਾਣੀ ਨਾਮਕ ਕਿਤਾਬ ਦੀ ਵਰਤੋਂ ਕਰਨ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਬਾਕਾਇਦਾ ਕਲੀਸਿਯਾ ਪੁਸਤਕ ਅਧਿਐਨ ਵਿਚ ਆਉਣ।
18 ਮਿੰਟ: ਕੀ ਮੈਨੂੰ ਗੰਭੀਰ ਪਾਪ ਦੀ ਰਿਪੋਰਟ ਕਰਨੀ ਚਾਹੀਦੀ ਹੈ? ਬਜ਼ੁਰਗ ਦੁਆਰਾ ਨੌਜਵਾਨਾਂ ਲਈ ਦਿੱਤਾ ਗਿਆ ਇਕ ਗੰਭੀਰ ਭਾਸ਼ਣ। ਅੱਜ ਦੇ ਸਮਾਜ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਹਨ ਜਿਨ੍ਹਾਂ ਦਾ ਨੌਜਵਾਨਾਂ ਉੱਤੇ ਬੁਰਾ ਅਸਰ ਪੈਂਦਾ ਹੈ, ਜਿਵੇਂ ਕਿ ਨੈਤਿਕ ਮਿਆਰਾਂ ਦਾ ਡਿੱਗਣਾ, ਹਿੰਸਾ ਦਾ ਵੱਧਣਾ, ਨਸ਼ੀਲੀਆਂ ਦਵਾਈਆਂ ਦੀ ਵਰਤੋਂ ਅਤੇ ਅਧਿਕਾਰੀਆਂ ਪ੍ਰਤੀ ਆਦਰ ਦੀ ਘਾਟ। ਕੁਝ ਕਿਸ਼ੋਰ ਦੋਹਰੀ ਜ਼ਿੰਦਗੀ ਜੀਉਂਦੇ ਹਨ ਅਤੇ ਆਪਣੇ ਗ਼ਲਤ ਕੰਮਾਂ ਨੂੰ ਲੁਕਾਉਂਦੇ ਹਨ। ਇਸ ਨਾਲ ਕਲੀਸਿਯਾ ਦੀ ਅਧਿਆਤਮਿਕ ਭਲਾਈ ਖ਼ਤਰੇ ਵਿਚ ਪੈ ਸਕਦੀ ਹੈ। ਕੁਝ ਨੌਜਵਾਨ ਗੰਭੀਰ ਪਾਪ ਕਰਦੇ ਹਨ ਅਤੇ ਇਸ ਨੂੰ ਲੁਕਾਈ ਰੱਖਣਾ ਚਾਹੁੰਦੇ ਹਨ। ਜੇ ਤੁਹਾਨੂੰ ਪਤਾ ਚੱਲਦਾ ਹੈ ਕਿ ਕਲੀਸਿਯਾ ਦੇ ਕਿਸੇ ਭੈਣ ਜਾਂ ਭਰਾ ਨੇ ਕੁਝ ਅਜਿਹਾ ਕੀਤਾ ਹੈ ਜੋ ਪਰਮੇਸ਼ੁਰ ਦੇ ਨਿਯਮ ਦੀ ਗੰਭੀਰ ਉਲੰਘਣਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਲੇਵੀਆਂ 5:1 ਵਿਚ ਦਿੱਤੇ ਗਏ ਸਿਧਾਂਤ ਉੱਤੇ ਵਿਚਾਰ ਕਰੋ। (15 ਅਗਸਤ 1997 ਦੇ ਪਹਿਰਾਬੁਰਜ ਦੇ ਸਫ਼ੇ 27-30 ਦੇਖੋ।) ਨੌਜਵਾਨਾਂ ਦੇ ਸਵਾਲ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 68-9 ਦਾ ਹਵਾਲਾ ਦਿਓ ਅਤੇ ਦੱਸੋ ਕਿ ਅਜਿਹੇ ਮਾਮਲੇ ਵਿਚ ਇਕ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ।
ਗੀਤ 68 ਅਤੇ ਸਮਾਪਤੀ ਪ੍ਰਾਰਥਨਾ।