ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 10 ਅਪ੍ਰੈਲ
ਗੀਤ 122
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। 16 ਅਪ੍ਰੈਲ ਨੂੰ ਹੋਣ ਵਾਲੇ ਖ਼ਾਸ ਜਨਤਕ ਭਾਸ਼ਣ “ਮਨੁੱਖਜਾਤੀ ਨੂੰ ਰਿਹਾਈ ਦੀ ਲੋੜ ਕਿਉਂ ਹੈ,” ਨੂੰ ਨਾ ਭੁੱਲੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਪ੍ਰਤਿਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਨਾ—2000 ਪੁਸਤਿਕਾ ਵਿਚ 14 ਤੋਂ 19 ਅਪ੍ਰੈਲ ਲਈ ਦਿੱਤੇ ਸਮਾਰਕ ਬਾਈਬਲ ਪਠਨ ਨੂੰ ਪੜ੍ਹਨ। ਅੰਤਰ-ਪੱਤਰ ਦੇ ਸਫ਼ਾ 4 ਉੱਤੇ ਦਿੱਤੀਆਂ ਗਈਆਂ “ਸਮਾਰਕ ਦੌਰਾਨ ਯਾਦ ਰੱਖਣ ਵਾਲੀਆਂ ਕੁਝ ਗੱਲਾਂ” ਤੇ ਚਰਚਾ ਕਰੋ।
15 ਮਿੰਟ: “ਕੀ ਤੁਸੀਂ ਮਸੀਹ ਵਾਂਗ ਪ੍ਰੇਮ ਦਿਖਾਉਂਦੇ ਹੋ?” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ। 1 ਮਈ 1998 ਦੇ ਪਹਿਰਾਬੁਰਜ ਦੇ ਸਫ਼ੇ 14-15 ਦੇ ਪੈਰੇ 12-13 ਵਿੱਚੋਂ ਕੁਝ ਵਿਚਾਰ ਸ਼ਾਮਲ ਕਰੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਲੋਕਾਂ ਨੂੰ ਸਮਾਰਕ ਵਿਚ ਬੁਲਾਉਣ ਲਈ ਖ਼ਾਸ ਜਤਨ ਕਰਨ।
20 ਮਿੰਟ: “ਅਪ੍ਰੈਲ—ਜੋਸ਼ ਨਾਲ ਚੰਗੇ ਕੰਮ ਕਰਨ ਦਾ ਸਮਾਂ!” ਸਵਾਲ-ਜਵਾਬ। ਅਸੀਂ ਅਪ੍ਰੈਲ ਵਿਚ ਜੋ ਕੁਝ ਕਰਨਾ ਚਾਹੁੰਦੇ ਹਾਂ, ਉਸ ਬਾਰੇ ਇਕ ਜੋਸ਼ੀਲੀ ਚਰਚਾ। ਆਖ਼ਰ ਵਿਚ ਤਿੰਨ-ਚਾਰ ਮਿੰਟਾਂ ਵਿਚ “ਸਾਡਾ ਜੋਸ਼ ਬਹੁਤਿਆਂ ਨੂੰ ਉਕਸਾਉਂਦਾ ਹੈ” ਨਾਮਕ ਡੱਬੀ ਤੇ ਚਰਚਾ ਕਰਕੇ ਖ਼ਤਮ ਕਰੋ।
ਗੀਤ 199 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 17 ਅਪ੍ਰੈਲ
ਗੀਤ 25
13 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਅਪ੍ਰੈਲ ਮਹੀਨੇ ਦੇ ਸਿਰਫ਼ ਦੋ ਸਿਨੱਚਰਵਾਰ ਅਤੇ ਦੋ ਐਤਵਾਰ ਬਚੇ ਹਨ, ਇਸ ਲਈ ਸਾਰਿਆਂ ਨੂੰ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਪ੍ਰਚਾਰ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ। ਨਵੇਂ ਰਸਾਲਿਆਂ ਨੂੰ ਵਰਤ ਕੇ ਇਕ ਛੋਟੀ ਜਿਹੀ ਪੇਸ਼ਕਾਰੀ ਦਿਖਾਓ। ਜੇ ਲੋਕ ਸਾਨੂੰ ਈਸਟਰ ਤਿਉਹਾਰ ਵਿਚ ਹਿੱਸਾ ਲੈਣ ਲਈ ਕਹਿਣ, ਤਾਂ ਉਸ ਵੇਲੇ ਅਸੀਂ ਕੀ ਕਹਾਂਗੇ, ਇਸ ਬਾਰੇ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 179-80 ਵਿਚ ਦੱਸੀਆਂ ਗਈਆਂ ਗੱਲਾਂ ਤੇ ਚਰਚਾ ਕਰੋ।
16 ਮਿੰਟ: “ਕੀ ਤੁਹਾਡੇ ਵਿਚ ਆਤਮ-ਬਲੀਦਾਨ ਦੀ ਭਾਵਨਾ ਹੈ?” ਸਵਾਲ-ਜਵਾਬ। ਸਾਨੂੰ ਅਹਿਮ ਗੱਲਾਂ ਨੂੰ ਪਹਿਲੀ ਥਾਂ ਦੇਣ ਦੀ ਲੋੜ ਹੈ। ਇਸ ਦੇ ਲਈ ਜੋ ਗੱਲਾਂ ਸਾਨੂੰ ਅਧਿਆਤਮਿਕ ਤੌਰ ਤੇ ਫ਼ਾਇਦਾ ਪਹੁੰਚਾਉਂਦੀਆਂ ਹਨ ਉਨ੍ਹਾਂ ਵਿਚ ਪਹਿਲ ਕਰਨ ਅਤੇ ਲੱਗੇ ਰਹਿਣ ਲਈ ਆਤਮ-ਸੰਜਮ ਦੀ ਲੋੜ ਹੈ। ਦੱਸੋ ਕਿ ਅਸੀਂ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।—ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2, ਸਫ਼ਾ 68 ਦੇ ਪੈਰੇ 3-5 ਦੇਖੋ।
16 ਮਿੰਟ: ਉੱਥੇ ਰਸਾਲੇ ਦਿਓ ਜਿੱਥੇ ਉਹ ਸਭ ਤੋਂ ਜ਼ਿਆਦਾ ਅਸਰਦਾਰ ਹੋਣ। ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। 8 ਜਨਵਰੀ 1995 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 22-4 ਉੱਤੇ ਦਿੱਤੇ ਸੁਝਾਵਾਂ ਤੇ ਪੁਨਰ-ਵਿਚਾਰ ਕਰੋ। ਦੱਸੋ ਕਿ ਅਜਿਹੇ ਲੋਕਾਂ ਨੂੰ ਲੱਭਣਾ ਕਿਉਂ ਚੰਗਾ ਹੈ ਜੋ ਰਸਾਲਿਆਂ ਵਿਚ ਛਪੇ ਖ਼ਾਸ ਲੇਖਾਂ ਨੂੰ ਪਸੰਦ ਕਰਨਗੇ। ਪੁਰਾਣੇ ਰਸਾਲਿਆਂ ਵਿਚ ਦਿੱਤੇ ਲੇਖਾਂ ਅਤੇ ਉਨ੍ਹਾਂ ਵਿਅਕਤੀਆਂ, ਕਾਰੋਬਾਰਾਂ ਜਾਂ ਸੰਸਥਾਵਾਂ ਉੱਤੇ ਗੌਰ ਕਰੋ ਜਿਨ੍ਹਾਂ ਨੂੰ ਇਹ ਪੁਰਾਣੇ ਲੇਖ ਸ਼ਾਇਦ ਚੰਗੇ ਲੱਗੇ ਸਨ। ਹਾਜ਼ਰੀਨ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ ਜੋ ਇਹ ਦਿਖਾਉਣ ਕਿ ਉਨ੍ਹਾਂ ਨੇ ਇਸ ਤਰੀਕੇ ਦੁਆਰਾ ਕਿਵੇਂ ਵਧੀਆ ਨਤੀਜੇ ਹਾਸਲ ਕੀਤੇ ਹਨ।
ਗੀਤ 71 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 24 ਅਪ੍ਰੈਲ
ਗੀਤ 137
10 ਮਿੰਟ: ਸਥਾਨਕ ਘੋਸ਼ਣਾਵਾਂ। ਕਲੀਸਿਯਾ ਦੀ ਸਮਾਰਕ ਹਾਜ਼ਰੀ ਦੱਸੋ। ਸਮਾਰਕ ਵਿਚ ਪਹਿਲੀ ਵਾਰ ਆਏ ਲੋਕਾਂ ਨੇ ਜੋ ਟਿੱਪਣੀਆਂ ਕੀਤੀਆਂ, ਹਾਜ਼ਰੀਨ ਨੂੰ ਦੱਸਣ ਲਈ ਕਹੋ।
17 ਮਿੰਟ: ਨਵੇਂ ਲੋਕਾਂ ਨੂੰ ਸਭਾਵਾਂ ਵਿਚ ਆਉਣ ਲਈ ਮਦਦ ਦਿਓ। ਗਿਆਨ ਕਿਤਾਬ ਦੇ ਸਫ਼ੇ 161-3 ਦੇ ਪੈਰੇ 5-8 ਤੇ ਆਧਾਰਿਤ ਇਕ ਭਾਸ਼ਣ। ਥੋੜ੍ਹਾ ਸਮਾਂ ਸਟੱਡੀ ਕਰਨ ਤੋਂ ਬਾਅਦ ਨਵੇਂ ਲੋਕਾਂ ਲਈ ਸਭਾਵਾਂ ਵਿਚ ਆਉਣਾ ਜ਼ਰੂਰੀ ਹੋ ਜਾਂਦਾ ਹੈ। ਉਨ੍ਹਾਂ ਨੂੰ ਸਭਾਵਾਂ ਵਿਚ ਲਿਆਉਣਾ ਚੁਣੌਤੀ ਹੋ ਸਕਦੀ ਹੈ। ਸਭਾਵਾਂ ਵਿਚ ਆਉਣ ਲਈ ਤੁਸੀਂ ਉਨ੍ਹਾਂ ਨੂੰ ਕਿਵੇਂ ਹੱਲਾ-ਸ਼ੇਰੀ ਦੇ ਸਕਦੇ ਹੋ? ਜੋ ਭੈਣ-ਭਰਾ ਸਟੱਡੀਆਂ ਕਰਾਉਂਦੇ ਹਨ, ਉਨ੍ਹਾਂ ਨੂੰ ਇਸ ਬਾਰੇ ਆਪਣੇ ਵਿਦਿਆਰਥੀਆਂ ਨਾਲ ਗਿਆਨ ਕਿਤਾਬ ਵਿਚਲੀਆਂ ਗੱਲਾਂ ਦੀ ਚਰਚਾ ਕਰਨੀ ਚਾਹੀਦੀ ਹੈ ਅਤੇ ਫਿਰ ਉਨ੍ਹਾਂ ਨੂੰ ਆਪਣੇ ਨਾਲ ਸੱਚੀ ਉਪਾਸਨਾ ਵਿਚ ਸ਼ਾਮਲ ਹੋਣ ਵਿਚ ਮਦਦ ਦੇਣ ਲਈ ਪੱਕੇ ਇੰਤਜ਼ਾਮ ਕਰਨੇ ਚਾਹੀਦੇ ਹਨ।
18 ਮਿੰਟ: “ਕੀ ਤੁਸੀਂ ਬਾਕਾਇਦਾ ਤੌਰ ਤੇ ਰਾਜ ਦਾ ਪ੍ਰਚਾਰ ਕਰਦੇ ਹੋ?” ਸੈਕਟਰੀ ਦੁਆਰਾ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਅਸੀਂ ਆਪਣੀ ਪ੍ਰੀਚਿੰਗ ਰਿਪੋਰਟ ਕਿਉਂ ਪਾਉਂਦੇ ਹਾਂ। (ਆਪਣੀ ਸੇਵਕਾਈ [ਅੰਗ੍ਰੇਜ਼ੀ] ਦੇ ਸਫ਼ੇ 106-8 ਦੇਖੋ।) ਦੱਸੋ ਕਿ ਜਦੋਂ ਅਸੀਂ ਆਪਣੀ ਪ੍ਰੀਚਿੰਗ ਰਿਪੋਰਟ ਸਮੇਂ-ਸਿਰ ਨਹੀਂ ਪਾਉਂਦੇ, ਤਾਂ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ। ਹਾਜ਼ਰੀਨ ਨੂੰ ਦੱਸਣ ਦਿਓ ਕਿ ਉਹ ਆਪਣੀਆਂ ਪ੍ਰੀਚਿੰਗ ਰਿਪੋਰਟਾਂ ਨੂੰ ਸਮੇਂ-ਸਿਰ ਭਰਨ ਲਈ ਕੀ ਕਰਦੇ ਹਨ। ਦੱਸੋ ਕਿ ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਕਿਵੇਂ ਮਦਦ ਕਰ ਸਕਦੇ ਹਨ। ਅਪ੍ਰੈਲ ਮਹੀਨਾ ਖ਼ਤਮ ਹੋਣ ਵਿਚ ਸਿਰਫ਼ ਇਕ ਸਿਨੱਚਰਵਾਰ ਤੇ ਐਤਵਾਰ ਰਹਿੰਦਾ ਹੈ, ਇਸ ਲਈ ਸਾਰਿਆਂ ਨੂੰ ਪ੍ਰਚਾਰ ਕੰਮ ਵਿਚ ਹਿੱਸਾ ਲੈਣ ਦੀ ਅਤੇ ਮਹੀਨੇ ਦੇ ਅਖ਼ੀਰ ਵਿਚ ਰਿਪੋਰਟ ਪਾਉਣ ਦੀ ਅਹਿਮੀਅਤ ਤੇ ਜ਼ੋਰ ਦਿਓ।
ਗੀਤ 200 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 1 ਮਈ
ਗੀਤ 213
12 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਅਪ੍ਰੈਲ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਕਲੀਸਿਯਾ ਪੁਸਤਕ ਅਧਿਐਨ ਸੰਚਾਲਕਾਂ ਨੂੰ ਆਪਣੇ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਪ੍ਰੀਚਿੰਗ ਰਿਪੋਰਟ ਪਾ ਦਿੱਤੀ ਹੈ ਜਾਂ ਨਹੀਂ, ਤਾਂਕਿ 6 ਮਈ ਤਕ ਸਾਰੀਆਂ ਰਿਪੋਰਟਾਂ ਜੋੜੀਆਂ ਜਾ ਸਕਣ। ਪ੍ਰਸ਼ਨ ਡੱਬੀ ਤੇ ਪੁਨਰ-ਵਿਚਾਰ ਕਰੋ ਅਤੇ ਉਸ ਨੂੰ ਕਲੀਸਿਯਾ ਵਿਚ ਲਾਗੂ ਕਰੋ।
15 ਮਿੰਟ: ਸਥਾਨਕ ਲੋੜਾਂ।
18 ਮਿੰਟ: “ਵਾਪਸ ਜ਼ਰੂਰ ਜਾਓ!” ਹਾਜ਼ਰੀਨ ਨਾਲ ਚਰਚਾ। ਉਨ੍ਹਾਂ ਕਾਰਨਾਂ ਦੀ ਚਰਚਾ ਕਰੋ ਕਿ ਅਸੀਂ ਪੁਨਰ-ਮੁਲਾਕਾਤਾਂ ਕਰਨ ਤੋਂ ਕਿਉਂ ਖੁੰਝ ਸਕਦੇ ਹਾਂ। ਦੱਸੋ ਕਿ ਸਹੀ ਨੋਟ ਲੈਣਾ ਅਤੇ ਵਾਪਸ ਮੁਲਾਕਾਤ ਕਰਨ ਲਈ ਤਿਆਰ ਰਹਿਣਾ ਕਿਉਂ ਜ਼ਰੂਰੀ ਹੈ। ਹਰ ਹਫ਼ਤੇ ਪੁਨਰ-ਮੁਲਾਕਾਤਾਂ ਕਰਨ ਲਈ ਅਲੱਗ ਸਮਾਂ ਕੱਢਣ ਦਾ ਸੁਝਾਅ ਦਿਓ। ਆਪਣੀ ਸੇਵਕਾਈ (ਅੰਗ੍ਰੇਜ਼ੀ) ਦੇ ਸਫ਼ੇ 88-9 ਵਿਚ ਦਿੱਤੀਆਂ ਗਈਆਂ ਗੱਲਾਂ ਤੇ ਪੁਨਰ-ਵਿਚਾਰ ਕਰੋ। 1995 ਦੀ ਯੀਅਰਬੁੱਕ (ਅੰਗ੍ਰੇਜ਼ੀ) ਦੇ ਸਫ਼ਾ 45 ਉੱਤੇ ਦਿੱਤਾ ਗਿਆ ਤਜਰਬਾ ਦੱਸੋ।—1 ਕੁਰਿੰ. 3:6, 7.
ਗੀਤ 68 ਅਤੇ ਸਮਾਪਤੀ ਪ੍ਰਾਰਥਨਾ।