ਸਾਡਾ ਜੋਸ਼ ਬਹੁਤਿਆਂ ਨੂੰ ਉਕਸਾਉਂਦਾ ਹੈ
ਪੌਲੁਸ ਰਸੂਲ ਨੇ ਕੁਰਿੰਥੀਆਂ ਦੇ ਭੈਣ-ਭਰਾਵਾਂ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਚੰਗੇ ਕੰਮਾਂ ਲਈ ਜੋਸ਼ ਦਿਖਾਇਆ, ਕਿਉਂਕਿ ਉਨ੍ਹਾਂ ਦੇ ਇਸ ਜੋਸ਼ ਨੇ ਮਸੀਹੀਆਂ ਵਿੱਚੋਂ “ਬਹੁਤਿਆਂ ਨੂੰ ਉਕਸਾਇਆ” ਸੀ। (2 ਕੁਰਿੰ. 9:2) ਅਕਸਰ ਜਦੋਂ ਇਕ ਆਦਮੀ, ਇਕ ਪਰਿਵਾਰ, ਇਕ ਪੁਸਤਕ ਅਧਿਐਨ ਗਰੁੱਪ ਜਾਂ ਪੂਰੀ ਕਲੀਸਿਯਾ ਜੋਸ਼ ਨਾਲ ਪ੍ਰਚਾਰ ਕਰਦੀ ਹੈ, ਤਾਂ ਉਸ ਦਾ ਦੂਸਰਿਆਂ ਉੱਤੇ ਅਜਿਹਾ ਹੀ ਅਸਰ ਪੈ ਸਕਦਾ ਸੀ। ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਦੁਆਰਾ ਤੁਸੀਂ ਪ੍ਰਚਾਰ ਕੰਮ ਵਿਚ ਜੋਸ਼ ਦਿਖਾ ਸਕਦੇ ਹੋ।
◼ ਸਿਨੱਚਰਵਾਰ ਨੂੰ ਰਸਾਲੇ ਵੰਡੋ।
◼ ਐਤਵਾਰ ਨੂੰ ਖੇਤਰ ਸੇਵਕਾਈ ਵਿਚ ਹਿੱਸਾ ਲਓ।
◼ ਜਦੋਂ ਗਵਾਹੀ ਦੇਣ ਦੇ ਖ਼ਾਸ ਪ੍ਰਬੰਧ ਕੀਤੇ ਜਾਂਦੇ ਹਨ, ਤਾਂ ਉਦੋਂ ਉਨ੍ਹਾਂ ਵਿਚ ਹਿੱਸਾ ਲਓ।
◼ ਜਦੋਂ ਨੌਕਰੀ ਤੋਂ ਜਾਂ ਸਕੂਲੋਂ ਛੁੱਟੀ ਹੁੰਦੀ ਹੈ, ਤਾਂ ਉਸ ਦਿਨ ਪ੍ਰਚਾਰ ਕਰੋ।
◼ ਸਰਕਟ ਨਿਗਾਹਬਾਨ ਦੀ ਮੁਲਾਕਾਤ ਵੇਲੇ ਸੇਵਕਾਈ ਵਿਚ ਹਿੱਸਾ ਲਓ।
◼ ਸਾਲ ਵਿਚ ਇਕ ਜਾਂ ਜ਼ਿਆਦਾ ਮਹੀਨੇ ਸਹਾਇਕ ਪਾਇਨੀਅਰੀ ਕਰੋ।
◼ ਜੇ ਹੋ ਸਕੇ, ਤਾਂ ਆਪਣੇ ਹਾਲਾਤਾਂ ਨੂੰ ਇਸ ਤਰ੍ਹਾਂ ਢਾਲ਼ੋ ਕਿ ਤੁਸੀਂ ਨਿਯਮਿਤ ਪਾਇਨੀਅਰੀ ਕਰ ਸਕੋ।
ਯਹੋਵਾਹ ਦੇ ਗਵਾਹਾਂ ਦੀ ਯੀਅਰਬੁੱਕ 2000 ਦੇ ਸਫ਼ੇ 17-19 ਦੇਖੋ।