ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 8/07 ਸਫ਼ੇ 4-5
  • ਨਵੇਂ ਸੇਵਾ ਸਾਲ ਲਈ ਵਧੀਆ ਟੀਚਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਵੇਂ ਸੇਵਾ ਸਾਲ ਲਈ ਵਧੀਆ ਟੀਚਾ
  • ਸਾਡੀ ਰਾਜ ਸੇਵਕਾਈ—2007
  • ਮਿਲਦੀ-ਜੁਲਦੀ ਜਾਣਕਾਰੀ
  • ਲੋੜ ਹੈ—4,000 ਸਹਿਯੋਗੀ ਪਾਇਨੀਅਰਾਂ ਦੀ
    ਸਾਡੀ ਰਾਜ ਸੇਵਕਾਈ—1997
  • ਯਹੋਵਾਹ ਦੇ ਗੁਣਾਂ ਦਾ ਪ੍ਰਚਾਰ ਕਰੋ
    ਸਾਡੀ ਰਾਜ ਸੇਵਕਾਈ—2007
  • ਕੀ ਅਸੀਂ ਇਸ ਨੂੰ ਦੁਬਾਰਾ ਕਰਾਂਗੇ? ਸਹਿਯੋਗੀ ਪਾਇਨੀਅਰਾਂ ਲਈ ਇਕ ਹੋਰ ਸੱਦਾ
    ਸਾਡੀ ਰਾਜ ਸੇਵਕਾਈ—1998
  • ਪ੍ਰਚਾਰ ਕਰੋ ਅਤੇ ਚੰਗੀ ਤਰ੍ਹਾਂ ਸਾਖੀ ਦਿਓ
    ਸਾਡੀ ਰਾਜ ਸੇਵਕਾਈ—2003
ਹੋਰ ਦੇਖੋ
ਸਾਡੀ ਰਾਜ ਸੇਵਕਾਈ—2007
km 8/07 ਸਫ਼ੇ 4-5

ਨਵੇਂ ਸੇਵਾ ਸਾਲ ਲਈ ਵਧੀਆ ਟੀਚਾ

1. ਨਵੇਂ ਸੇਵਾ ਸਾਲ ਲਈ ਅਸੀਂ ਕਿਹੜਾ ਟੀਚਾ ਰੱਖ ਸਕਦੇ ਹਾਂ?

1 ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਕਰਨ ਲਈ ਟੀਚੇ ਰੱਖਣੇ ਜ਼ਰੂਰੀ ਹਨ। ਤੁਸੀਂ ਨਵੇਂ ਸੇਵਾ ਸਾਲ ਲਈ ਕਿਹੜੇ ਟੀਚੇ ਰੱਖੇ ਹਨ? ਇਕ ਵਧੀਆ ਟੀਚਾ ਹੈ ਇਕ ਜਾਂ ਜ਼ਿਆਦਾ ਮਹੀਨਿਆਂ ਦੌਰਾਨ ਔਗਜ਼ੀਲਰੀ ਪਾਇਨੀਅਰੀ ਕਰਨੀ। ਪਾਇਨੀਅਰੀ ਦਾ ਮਜ਼ਾ ਲੈਣ ਲਈ ਸੋਚ-ਸਮਝ ਕੇ ਯੋਜਨਾ ਬਣਾਉਣੀ ਪੈਂਦੀ ਹੈ। ਸੋ ਹੁਣ ਤੋਂ ਹੀ ਇਸ ਬਾਰੇ ਸੋਚਣਾ ਸ਼ੁਰੂ ਕਰ ਦਿਓ। ਆਓ ਆਪਾਂ ਦੇਖੀਏ ਕਿ ਔਗਜ਼ੀਲਰੀ ਪਾਇਨੀਅਰੀ ਕਰਨ ਦੇ ਕੀ ਫ਼ਾਇਦੇ ਹਨ।

2. ਔਗਜ਼ੀਲਰੀ ਪਾਇਨੀਅਰੀ ਕਰਨ ਦਾ ਟੀਚਾ ਰੱਖਣ ਦੇ ਕਿਹੜੇ ਚੰਗੇ ਕਾਰਨ ਹਨ?

2 ਔਗਜ਼ੀਲਰੀ ਪਾਇਨੀਅਰੀ ਕਰਨ ਦੇ ਕਾਰਨ: ਔਗਜ਼ੀਲਰੀ ਪਾਇਨੀਅਰ ਦੇ ਤੌਰ ਤੇ ਸੇਵਕਾਈ ਵਿਚ ਜ਼ਿਆਦਾ ਸਮਾਂ ਲਾ ਕੇ ਸਾਨੂੰ ਆਪਣੇ ਪਿਤਾ ਯਹੋਵਾਹ ਨੂੰ ‘ਹੋਰ ਭੀ ਵਧ’ ਖ਼ੁਸ਼ ਕਰਨ ਦਾ ਮੌਕਾ ਮਿਲਦਾ ਹੈ। (1 ਥੱਸ. 4:1) ਯਹੋਵਾਹ ਨੇ ਸਾਡੇ ਲਈ ਕਿੰਨਾ ਕੁਝ ਕੀਤਾ ਹੈ! ਸਾਡਾ ਦਿਲ ਸਾਨੂੰ ਉਸ ਦੀਆਂ ਮਿਹਰਬਾਨੀਆਂ ਬਾਰੇ ਦੂਸਰਿਆਂ ਨੂੰ ਦੱਸਣ ਲਈ ਪ੍ਰੇਰਦਾ ਹੈ। (ਜ਼ਬੂ. 34:1, 2) ਯਹੋਵਾਹ ਆਪਣੇ ਭਗਤਾਂ ਦੀਆਂ ਕੁਰਬਾਨੀਆਂ ਦੀ ਬਹੁਤ ਕਦਰ ਪਾਉਂਦਾ ਹੈ। (ਇਬ. 6:10) ਇਹ ਜਾਣ ਕੇ ਸਾਡਾ ਦਿਲ ਆਨੰਦ ਨਾਲ ਭਰ ਜਾਂਦਾ ਹੈ ਕਿ ਯਹੋਵਾਹ ਸਾਡੀ ਮਿਹਨਤ ਤੋਂ ਬਹੁਤ ਖ਼ੁਸ਼ ਹੈ।—1 ਇਤ. 29:9.

3, 4. ਔਗਜ਼ੀਲਰੀ ਪਾਇਨੀਅਰੀ ਕਰਨ ਨਾਲ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

3 ਤੁਸੀਂ ਜਿੰਨਾ ਜ਼ਿਆਦਾ ਕੋਈ ਕੰਮ ਕਰਦੇ ਹੋ, ਉਹ ਉੱਨਾ ਹੀ ਆਸਾਨ ਤੇ ਮਜ਼ੇਦਾਰ ਬਣਦਾ ਜਾਂਦਾ ਹੈ। ਸੋ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਲਗਾਉਣ ਨਾਲ ਲੋਕਾਂ ਨਾਲ ਗੱਲ ਕਰਨ ਵੇਲੇ ਤੁਹਾਡਾ ਡਰ ਘੱਟਦਾ ਜਾਵੇਗਾ। ਅਜਨਬੀਆਂ ਨਾਲ ਗੱਲਬਾਤ ਸ਼ੁਰੂ ਕਰਨ ਅਤੇ ਬਾਈਬਲ ਵਿੱਚੋਂ ਸਿਖਾਉਣ ਦੀ ਤੁਹਾਡੀ ਕੁਸ਼ਲਤਾ ਵਧੇਗੀ। ਜਿੰਨਾ ਜ਼ਿਆਦਾ ਤੁਸੀਂ ਦੂਸਰਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸੋਗੇ, ਤੁਹਾਡੀ ਆਪਣੀ ਨਿਹਚਾ ਉੱਨੀ ਹੀ ਪੱਕੀ ਹੋਵੇਗੀ। ਕਈਆਂ ਕੋਲ ਪਹਿਲਾਂ ਬਾਈਬਲ ਸਟੱਡੀਆਂ ਨਹੀਂ ਸਨ, ਪਰ ਔਗਜ਼ੀਲਰੀ ਪਾਇਨੀਅਰੀ ਕਰਨ ਨਾਲ ਉਹ ਬਾਈਬਲ ਸਟੱਡੀਆਂ ਸ਼ੁਰੂ ਕਰ ਸਕੇ।

4 ਜੇ ਅਸੀਂ ਅਧਿਆਤਮਿਕ ਤੌਰ ਤੇ ਸੁਸਤ ਹੋ ਗਏ ਹਾਂ, ਤਾਂ ਔਗਜ਼ੀਲਰੀ ਪਾਇਨੀਅਰੀ ਇਸ ਦਾ ਵਧੀਆ ਇਲਾਜ ਹੈ। ਇਕ ਭਰਾ ਜੋ ਪਹਿਲਾਂ ਰੈਗੂਲਰ ਪਾਇਨੀਅਰ ਹੋਇਆ ਕਰਦਾ ਸੀ, ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਕੰਮ ਵਿਚ ਕੁਝ ਜ਼ਿਆਦਾ ਹੀ ਸਮਾਂ ਲਗਾ ਰਿਹਾ ਸੀ। ਸੋ ਉਸ ਨੇ ਇਕ ਮਹੀਨਾ ਔਗਜ਼ੀਲਰੀ ਪਾਇਨੀਅਰੀ ਕਰਨ ਦਾ ਫ਼ੈਸਲਾ ਕੀਤਾ। ਇਸ ਬਾਰੇ ਉਹ ਦੱਸਦਾ ਹੈ: “ਮੈਨੂੰ ਯਕੀਨ ਨਹੀਂ ਸੀ ਹੁੰਦਾ ਕਿ ਸਿਰਫ਼ ਇਕ ਮਹੀਨਾ ਔਗਜ਼ੀਲਰੀ ਪਾਇਨੀਅਰੀ ਕਰਨ ਨਾਲ ਮੇਰੇ ਅੰਦਰ ਕਿੰਨਾ ਜੋਸ਼ ਭਰ ਗਿਆ ਸੀ! ਸੋ ਮੈਂ ਹਰ ਮਹੀਨੇ ਔਗਜ਼ੀਲਰੀ ਪਾਇਨੀਅਰੀ ਕਰਨ ਦੀ ਯੋਜਨਾ ਬਣਾਈ। ਅਤੇ ਅੱਜ ਮੈਂ ਫਿਰ ਤੋਂ ਰੈਗੂਲਰ ਪਾਇਨੀਅਰ ਦੇ ਤੌਰ ਤੇ ਸੇਵਾ ਕਰ ਰਿਹਾ ਹਾਂ।”

5. ਜੇ ਅਸੀਂ ਆਪਣੇ ਆਪ ਨੂੰ ਕਾਬਲ ਨਹੀਂ ਸਮਝਦੇ, ਤਾਂ ਅਸੀਂ ਕੀ ਕਰ ਸਕਦੇ ਹਾਂ?

5 ਰੁਕਾਵਟਾਂ ਦੂਰ ਕਰੋ: ਕੁਝ ਭੈਣ-ਭਰਾ ਇਸ ਲਈ ਔਗਜ਼ੀਲਰੀ ਪਾਇਨੀਅਰ ਫਾਰਮ ਭਰਨ ਤੋਂ ਡਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਚੰਗੀ ਤਰ੍ਹਾਂ ਪ੍ਰਚਾਰ ਕਰਨਾ ਨਹੀਂ ਜਾਣਦੇ। ਜੇ ਇਹੋ ਚਿੰਤਾ ਤੁਹਾਨੂੰ ਸਤਾ ਰਹੀ ਹੈ, ਤਾਂ ਯਿਰਮਿਯਾਹ ਦੀ ਤਰ੍ਹਾਂ ਯਹੋਵਾਹ ਤੁਹਾਡੀ ਵੀ ਮਦਦ ਕਰ ਸਕਦਾ ਹੈ। (ਯਿਰ. 1:6-10) ਭਾਵੇਂ ਮੂਸਾ ਦੀ ‘ਬੋਲੀ ਢਿੱਲੀ ਅਤੇ ਜੀਭ ਮੋਟੀ ਸੀ,’ ਫਿਰ ਵੀ ਯਹੋਵਾਹ ਨੇ ਉਸ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਵਰਤਿਆ। (ਕੂਚ 4:10-12) ਸੋ ਜੇ ਤੁਸੀਂ ਆਪਣੇ ਆਪ ਨੂੰ ਕਾਬਲ ਨਹੀਂ ਸਮਝਦੇ, ਤਾਂ ਤਾਕਤ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ।

6. ਖ਼ਰਾਬ ਸਿਹਤ ਜਾਂ ਰੁਝੇਵਿਆਂ ਦੇ ਬਾਵਜੂਦ ਅਸੀਂ ਕਿਵੇਂ ਔਗਜ਼ੀਲਰੀ ਪਾਇਨੀਅਰੀ ਕਰ ਸਕਦੇ ਹਾਂ?

6 ਕੀ ਤੁਸੀਂ ਬੀਮਾਰ ਹੋਣ ਕਰਕੇ ਜਾਂ ਰੁਝੇਵਿਆਂ ਭਰੀ ਜ਼ਿੰਦਗੀ ਬਤੀਤ ਕਰਨ ਕਰਕੇ ਪਾਇਨੀਅਰੀ ਕਰਨ ਤੋਂ ਡਰਦੇ ਹੋ? ਜੇ ਤੁਹਾਡੀ ਸਿਹਤ ਠੀਕ ਨਹੀਂ ਰਹਿੰਦੀ, ਤਾਂ ਵੀ ਤੁਸੀਂ ਹਰ ਦਿਨ ਥੋੜ੍ਹੇ-ਥੋੜ੍ਹੇ ਘੰਟੇ ਪ੍ਰਚਾਰ ਕਰ ਕੇ ਔਗਜ਼ੀਲਰੀ ਪਾਇਨੀਅਰੀ ਕਰ ਸਕਦੇ ਹੋ। ਰੁਝੇਵਿਆਂ ਭਰੀ ਜ਼ਿੰਦਗੀ ਜੀਣ ਵਾਲੇ ਭੈਣ-ਭਰਾ ਵੀ ਪਾਇਨੀਅਰੀ ਕਰ ਸਕਦੇ ਹਨ। ਉਹ ਕਿੱਦਾਂ? ਉਹ ਕੁਝ ਘੱਟ ਜ਼ਰੂਰੀ ਕੰਮਾਂ ਨੂੰ ਕਿਸੇ ਹੋਰ ਮਹੀਨੇ ਵਿਚ ਕਰਨ ਦੀ ਯੋਜਨਾ ਬਣਾ ਸਕਦੇ ਹਨ। ਕੁਝ ਕੰਮਕਾਜੀ ਭੈਣ-ਭਰਾਵਾਂ ਨੇ ਕੰਮ ਤੋਂ ਇਕ-ਦੋ ਦਿਨ ਛੁੱਟੀ ਲੈ ਕੇ ਔਗਜ਼ੀਲਰੀ ਪਾਇਨੀਅਰੀ ਦੇ ਘੰਟੇ ਪੂਰੇ ਕੀਤੇ ਹਨ।—ਕੁਲੁ. 4:5.

7. ਔਗਜ਼ੀਲਰੀ ਪਾਇਨੀਅਰੀ ਬਾਰੇ ਪ੍ਰਾਰਥਨਾ ਕਰਨੀ ਕਿਉਂ ਫ਼ਾਇਦੇਮੰਦ ਹੈ?

7 ਕੁਝ ਚੰਗੇ ਸੁਝਾਅ: ਪਾਇਨੀਅਰੀ ਕਰਨ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ। ਦੁਆ ਕਰੋ ਕਿ ਯਹੋਵਾਹ ਤੁਹਾਡੇ ਜਤਨਾਂ ਤੇ ਬਰਕਤ ਪਾਵੇ। (ਰੋਮੀ. 12:11, 12) ਉਹ ਤੁਹਾਨੂੰ ਬੁੱਧੀ ਦੇਵੇਗਾ ਤਾਂਕਿ ਤੁਸੀਂ ਆਪਣੇ ਕੰਮ-ਕਾਜ ਵਿਚ ਫੇਰ-ਬਦਲ ਕਰ ਕੇ ਪਾਇਨੀਅਰੀ ਕਰ ਸਕੋ। (ਯਾਕੂ. 1:5) ਜੇ ਤੁਹਾਡੇ ਵਿਚ ਪਾਇਨੀਅਰੀ ਕਰਨ ਦੀ ਇੱਛਾ ਨਹੀਂ ਹੈ, ਤਾਂ ਯਹੋਵਾਹ ਨੂੰ ਦੁਆ ਕਰੋ ਕਿ ਤੁਸੀਂ ਪ੍ਰਚਾਰ ਦੇ ਕੰਮ ਵਿਚ ਖ਼ੁਸ਼ੀ ਹਾਸਲ ਕਰ ਸਕੋ।—ਲੂਕਾ 10:1, 17.

8. ਕਹਾਉਤਾਂ 15:22 ਦਾ ਅਸੂਲ ਪਾਇਨੀਅਰੀ ਕਰਨ ਵਿਚ ਕਿਵੇਂ ਤੁਹਾਡੀ ਮਦਦ ਕਰ ਸਕਦਾ ਹੈ?

8 ਪਾਇਨੀਅਰੀ ਕਰਨ ਬਾਰੇ ਆਪਣੇ ਪਰਿਵਾਰ ਨਾਲ ਗੱਲ ਕਰੋ। (ਕਹਾ. 15:22) ਹੋ ਸਕਦਾ ਹੈ ਕਿ ਸਾਰਿਆਂ ਦੇ ਸਹਿਯੋਗ ਨਾਲ ਘਰ ਦਾ ਇਕ ਮੈਂਬਰ ਪਾਇਨੀਅਰੀ ਕਰ ਸਕੇ। ਪਾਇਨੀਅਰੀ ਕਰਨ ਦੀ ਆਪਣੀ ਇੱਛਾ ਬਾਰੇ ਦੂਸਰੇ ਭੈਣ-ਭਰਾਵਾਂ ਨਾਲ ਵੀ ਗੱਲ ਕਰੋ, ਖ਼ਾਸਕਰ ਉਨ੍ਹਾਂ ਨਾਲ ਜਿਨ੍ਹਾਂ ਦੇ ਹਾਲਾਤ ਤੁਹਾਡੇ ਵਰਗੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਵਿਚ ਵੀ ਪਾਇਨੀਅਰੀ ਕਰਨ ਦੀ ਇੱਛਾ ਜਾਗ ਪਵੇ।

9. ਤੁਹਾਡੇ ਵਾਸਤੇ ਔਗਜ਼ੀਲਰੀ ਪਾਇਨੀਅਰੀ ਕਰਨ ਲਈ ਕਿਹੜੇ ਮਹੀਨੇ ਵਧੀਆ ਰਹਿਣਗੇ?

9 ਕਿਉਂ ਨਾ ਕਲੰਡਰ ਕੱਢ ਕੇ ਦੇਖੋ ਕਿ ਆਉਣ ਵਾਲੇ ਸੇਵਾ ਸਾਲ ਵਿਚ ਤੁਸੀਂ ਕਦੋਂ ਔਗਜ਼ੀਲਰੀ ਪਾਇਨੀਅਰੀ ਕਰ ਸਕਦੇ ਹੋ? ਜੇ ਤੁਸੀਂ ਕੰਮ ਕਰਦੇ ਹੋ ਜਾਂ ਸਕੂਲ ਜਾਂਦੇ ਹੋ, ਤਾਂ ਤੁਸੀਂ ਉਨ੍ਹਾਂ ਮਹੀਨਿਆਂ ਨੂੰ ਚੁਣ ਸਕਦੇ ਹੋ ਜਿਨ੍ਹਾਂ ਵਿਚ ਛੁੱਟੀਆਂ ਹੋਣਗੀਆਂ ਜਾਂ ਪੰਜ ਸ਼ਨੀਵਾਰ ਜਾਂ ਪੰਜ ਐਤਵਾਰ ਹੋਣਗੇ। ਮਿਸਾਲ ਲਈ, ਸਤੰਬਰ, ਦਸੰਬਰ, ਮਾਰਚ ਅਤੇ ਅਗਸਤ ਵਿਚ ਪੰਜ ਸ਼ਨੀਵਾਰ ਤੇ ਐਤਵਾਰ ਹਨ। ਮਈ ਮਹੀਨੇ ਵਿਚ ਪੰਜ ਸ਼ਨੀਵਾਰ ਹਨ ਤੇ ਜੂਨ ਵਿਚ ਪੰਜ ਐਤਵਾਰ। ਜੇ ਤੁਹਾਡੀ ਤਬੀਅਤ ਠੀਕ ਨਹੀਂ ਰਹਿੰਦੀ, ਤਾਂ ਉਹ ਮਹੀਨਾ ਜਾਂ ਮਹੀਨੇ ਚੁਣੋ ਜਿਨ੍ਹਾਂ ਵਿਚ ਮੌਸਮ ਖ਼ੁਸ਼ਗਵਾਰ ਰਹਿੰਦਾ ਹੈ। ਤੁਸੀਂ ਉਸ ਮਹੀਨੇ ਵਿਚ ਵੀ ਪਾਇਨੀਅਰੀ ਕਰਨ ਬਾਰੇ ਸੋਚ ਸਕਦੇ ਹੋ ਜਿਸ ਵਿਚ ਸਰਕਟ ਨਿਗਾਹਬਾਨ ਤੁਹਾਡੀ ਕਲੀਸਿਯਾ ਦਾ ਦੌਰਾ ਕਰੇਗਾ। ਇਸ ਤਰ੍ਹਾਂ ਤੁਸੀਂ ਸਰਕਟ ਨਿਗਾਹਬਾਨ ਦੀ ਰੈਗੂਲਰ ਪਾਇਨੀਅਰਾਂ ਨਾਲ ਹੁੰਦੀ ਮੀਟਿੰਗ ਦੇ ਪਹਿਲੇ ਹਿੱਸੇ ਵਿਚ ਬੈਠ ਸਕੋਗੇ। ਸਾਲ 2008 ਵਿਚ ਯਿਸੂ ਦੀ ਮੌਤ ਦੀ ਵਰ੍ਹੇਗੰਢ 22 ਮਾਰਚ ਨੂੰ ਹੈ, ਸੋ ਮਾਰਚ, ਅਪ੍ਰੈਲ ਤੇ ਮਈ ਪਾਇਨੀਅਰੀ ਕਰਨ ਲਈ ਵਧੀਆ ਮਹੀਨੇ ਹਨ। ਔਗਜ਼ੀਲਰੀ ਪਾਇਨੀਅਰੀ ਕਰਨ ਲਈ ਮਹੀਨਾ ਜਾਂ ਮਹੀਨੇ ਚੁਣਨ ਤੋਂ ਬਾਅਦ ਬੈਠ ਕੇ ਢੁਕਵੀਂ ਸਮਾਂ-ਸਾਰਣੀ ਬਣਾਓ ਜਿਸ ਅਨੁਸਾਰ ਤੁਸੀਂ ਘੰਟੇ ਪੂਰੇ ਕਰ ਸਕੋ।

10. ਪਾਇਨੀਅਰੀ ਨਾ ਕਰ ਸਕਣ ਤੇ ਵੀ ਤੁਸੀਂ ਕੀ ਕਰ ਸਕਦੇ ਹੋ?

10 ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਹਾਲਾਤ ਤੁਹਾਨੂੰ ਆਉਣ ਵਾਲੇ ਸੇਵਾ ਸਾਲ ਦੌਰਾਨ ਪਾਇਨੀਅਰੀ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਨ, ਤਾਂ ਵੀ ਤੁਸੀਂ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾ ਕੇ ਪਾਇਨੀਅਰਾਂ ਵਰਗਾ ਜੋਸ਼ ਦਿਖਾ ਸਕਦੇ ਹੋ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀ ਜੀ-ਜਾਨ ਨਾਲ ਕੀਤੀ ਸੇਵਾ ਤੋਂ ਬਹੁਤ ਖ਼ੁਸ਼ ਹੋਵੇਗਾ। (ਗਲਾ. 6:4) ਦੂਸਰੇ ਪਾਇਨੀਅਰਾਂ ਦੀ ਮਦਦ ਕਰੋ ਤੇ ਉਨ੍ਹਾਂ ਨੂੰ ਹੌਸਲਾ ਦਿਓ। ਹੋ ਸਕੇ ਤਾਂ ਆਪਣੇ ਕੰਮ-ਕਾਜ ਵਿਚ ਥੋੜ੍ਹਾ-ਬਹੁਤ ਫੇਰ-ਬਦਲ ਕਰ ਕੇ ਹਫ਼ਤੇ ਦੇ ਕਿਸੇ ਇਕ ਦਿਨ ਤੇ ਪਾਇਨੀਅਰਾਂ ਨਾਲ ਮਿਲ ਕੇ ਪ੍ਰਚਾਰ ਕਰੋ।

11. ਸਾਨੂੰ ਸਮੇਂ ਦੀ ਨਜ਼ਾਕਤ ਨੂੰ ਕਿਉਂ ਸਮਝਣ ਦੀ ਲੋੜ ਹੈ?

11 ਯਹੋਵਾਹ ਦੇ ਭਗਤ ਸਮੇਂ ਦੀ ਨਜ਼ਾਕਤ ਨੂੰ ਜਾਣਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਅੰਤ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸਾਰਿਆਂ ਨੂੰ ਸੁਣਾਉਣੀ ਹੈ। ਇਹ ਲੋਕਾਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ ਹੈ। (1 ਕੁਰਿੰ. 7:29-31) ਪਰਮੇਸ਼ੁਰ ਅਤੇ ਲੋਕਾਂ ਲਈ ਪਿਆਰ ਹੋਣ ਕਰਕੇ ਅਸੀਂ ਸੇਵਕਾਈ ਵਿਚ ਹੋਰ ਜ਼ਿਆਦਾ ਕਰਨਾ ਚਾਹੁੰਦੇ ਹਾਂ। ਜੇ ਅਸੀਂ ਪੂਰੀ ਕੋਸ਼ਿਸ਼ ਕਰੀਏ ਅਤੇ ਚੰਗੀ ਯੋਜਨਾ ਬਣਾਈਏ, ਤਾਂ ਹੋ ਸਕਦਾ ਹੈ ਕਿ ਅਸੀਂ ਨਵੇਂ ਸੇਵਾ ਸਾਲ ਦੌਰਾਨ ਘੱਟੋ-ਘੱਟ ਇਕ ਮਹੀਨਾ ਔਗਜ਼ੀਲਰੀ ਪਾਇਨੀਅਰੀ ਕਰ ਪਾਈਏ। ਇਹ ਵਾਕਈ ਵਧੀਆ ਟੀਚਾ ਹੋਵੇਗਾ!

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ