ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/00 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2000
  • ਸਿਰਲੇਖ
  • ਹਫ਼ਤਾ ਆਰੰਭ 8 ਮਈ
  • ਹਫ਼ਤਾ ਆਰੰਭ 15 ਮਈ
  • ਹਫ਼ਤਾ ਆਰੰਭ 22 ਮਈ
  • ਹਫ਼ਤਾ ਆਰੰਭ 29 ਮਈ
  • ਹਫ਼ਤਾ ਆਰੰਭ 5 ਜੂਨ
ਸਾਡੀ ਰਾਜ ਸੇਵਕਾਈ—2000
km 5/00 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 8 ਮਈ

ਗੀਤ 125

8 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।

17 ਮਿੰਟ: ਮਈ ਵਿਚ ਪੂਰੇ ਜੋਸ਼ ਨਾਲ ਪ੍ਰਚਾਰ ਕਰੋ। ਸੇਵਾ ਨਿਗਾਹਬਾਨ ਦੁਆਰਾ ਭਾਸ਼ਣ ਅਤੇ ਇੰਟਰਵਿਊ। ਅਪ੍ਰੈਲ ਦੌਰਾਨ ਕਲੀਸਿਯਾ ਦੇ ਭੈਣ-ਭਰਾਵਾਂ ਵੱਲੋਂ ਪ੍ਰਚਾਰ ਲਈ ਕੀਤੇ ਜਤਨਾਂ ਬਾਰੇ ਦੱਸੋ। ਦੋ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਗਾਇਆ ਜਾਂ ਸਹਾਇਕ ਪਾਇਨੀਅਰੀ ਕੀਤੀ ਹੈ। ਉਨ੍ਹਾਂ ਨੇ ਕਿਹੜੀਆਂ ਬਰਕਤਾਂ ਦਾ ਆਨੰਦ ਮਾਣਿਆ ਹੈ? ਕੀ ਕਲੀਸਿਯਾ ਮਈ ਮਹੀਨੇ ਵਿਚ ਵੀ ਆਪਣੇ ਉਸੇ ਜੋਸ਼ ਨੂੰ ਬਰਕਰਾਰ ਰੱਖ ਸਕਦੀ ਹੈ? ਸਾਰਿਆਂ ਨੂੰ ਪ੍ਰਚਾਰ ਕਰਨ ਦੇ ਅਲੱਗ-ਅਲੱਗ ਤਰੀਕਿਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ। ਇਸ ਮਹੀਨੇ ਦੌਰਾਨ ਛੁੱਟੀਆਂ ਦਾ ਆਨੰਦ ਮਾਣ ਰਹੇ ਨੌਜਵਾਨ ਪ੍ਰਕਾਸ਼ਕਾਂ ਨੂੰ ਖੇਤਰ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ। ਕੀ ਇਸ ਮਹੀਨੇ ਅਸੀਂ ਬਾਕਾਇਦਾ ਤੌਰ ਤੇ ਪ੍ਰਚਾਰ ਕਰ ਸਕਦੇ ਹਾਂ? ਜਿਹੜੇ ਭੈਣ-ਭਰਾ ਪ੍ਰਚਾਰ ਵਿਚ ਬਾਕਾਇਦਾ ਨਹੀਂ ਆਉਂਦੇ, ਉਨ੍ਹਾਂ ਦੀ ਮਦਦ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਦੱਸੋ। ਕੀ ਸਮਾਰਕ ਵਿਚ ਹਾਜ਼ਰ ਹੋਏ ਸਾਰੇ ਲੋਕਾਂ ਦੀ ਫਿਰ ਤੋਂ ਦਿਲਚਸਪੀ ਜਗਾਈ ਜਾ ਸਕਦੀ ਹੈ? ਉਨ੍ਹਾਂ ਦੀ ਅਧਿਆਤਮਿਕ ਭਲਾਈ ਵਿਚ ਦਿਲਚਸਪੀ ਲਓ ਅਤੇ ਬਾਈਬਲ ਸਟੱਡੀ ਪੇਸ਼ ਕਰੋ। ਭਰਾਵਾਂ ਦੇ ਜੋਸ਼ ਅਤੇ ਉਤਸ਼ਾਹ ਦੀ ਤਾਰੀਫ਼ ਕਰੋ।

20 ਮਿੰਟ: ਯਹੋਵਾਹ ਦੇ ਗਵਾਹਾਂ ਦਾ “ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ” ਜ਼ਿਲ੍ਹਾ ਸੰਮੇਲਨ। ਸੇਵਾ ਨਿਗਾਹਬਾਨ ਅੰਤਰ-ਪੱਤਰ ਉੱਤੇ ਸਵਾਲ-ਜਵਾਬ ਰਾਹੀਂ ਚਰਚਾ ਕਰੇਗਾ। ਦਿੱਤੇ ਗਏ ਸ਼ਾਸਤਰਵਚਨਾਂ ਨੂੰ ਇਸਤੇਮਾਲ ਕਰਦੇ ਹੋਏ ਦੱਸੋ ਕਿ ਸਾਨੂੰ ਸਾਰਿਆਂ ਨੂੰ ਸੋਸਾਇਟੀ ਦੀਆਂ ਹਿਦਾਇਤਾਂ ਮੁਤਾਬਕ ਧਿਆਨ ਨਾਲ ਚੱਲਣ ਦੀ ਕਿਉਂ ਲੋੜ ਹੈ। ਸ਼ੁੱਕਰਵਾਰ ਸਮੇਤ ਪੂਰੇ ਸੰਮੇਲਨ ਵਿਚ ਹਾਜ਼ਰ ਹੋਣ ਲਈ ਪਹਿਲਾਂ ਤੋਂ ਹੀ ਛੁੱਟੀਆਂ ਦਾ ਇੰਤਜ਼ਾਮ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿਓ। ਸੋਸਾਇਟੀ ਦੇ ਇੰਤਜ਼ਾਮਾਂ ਵਿਚ ਸਹਿਯੋਗ ਦੇਣ ਲਈ ਭਰਾਵਾਂ ਦੀ ਤਾਰੀਫ਼ ਕਰੋ।

ਗੀਤ 201 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 15 ਮਈ

ਗੀਤ 134

10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।

20 ਮਿੰਟ: “ਟੈਲੀਫ਼ੋਨ ਰਾਹੀਂ ਗਵਾਹੀ—ਬਹੁਤੇ ਲੋਕਾਂ ਨਾਲ ਗੱਲ ਕਰਨ ਦਾ ਜ਼ਰੀਆ।” ਅੰਤਰ-ਪੱਤਰ ਦੇ ਪਹਿਲੇ 13 ਪੈਰਿਆਂ ਉੱਤੇ ਸਵਾਲ-ਜਵਾਬ ਰਾਹੀਂ ਚਰਚਾ। ਜੇ ਸਮਾਂ ਹੋਵੇ, ਤਾਂ ਕੁਝ ਚੋਣਵੇਂ ਪੈਰੇ ਪੜ੍ਹੋ। ਤਿਆਰੀ ਕਰਨ ਸੰਬੰਧੀ ਪੈਰੇ 12 ਅਤੇ 13 ਵਿਚ ਦੱਸੇ ਨੁਕਤਿਆਂ ਨੂੰ ਪ੍ਰਦਰਸ਼ਿਤ ਕਰੋ। ਕਲੀਸਿਯਾ ਦੇ ਭੈਣ-ਭਰਾਵਾਂ ਨੂੰ ਯਾਦ ਕਰਾਓ ਕਿ ਉਹ ਅਗਲੇ ਹਫ਼ਤੇ ਬਾਕੀ ਰਹਿੰਦੇ ਸੱਤ ਪੈਰਿਆਂ ਦੀ ਤਿਆਰੀ ਕਰ ਕੇ ਆਉਣ ਅਤੇ ਆਪਣੇ ਨਾਲ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਵੀ ਲਿਆਉਣ।

15 ਮਿੰਟ: “ਤੁਹਾਡਾ ਆਪਣੇ ਬਾਰੇ ਕੀ ਨਜ਼ਰੀਆ ਹੈ?” 15 ਜਨਵਰੀ 2000 ਦੇ ਪਹਿਰਾਬੁਰਜ ਦੇ ਸਫ਼ੇ 20-22 ਉੱਤੇ ਆਧਾਰਿਤ ਇਕ ਬਜ਼ੁਰਗ ਦੁਆਰਾ ਭਾਸ਼ਣ।

ਗੀਤ 203 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 22 ਮਈ

ਗੀਤ 36

10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਸ਼ਨ ਡੱਬੀ ਤੇ ਪੁਨਰ-ਵਿਚਾਰ ਕਰੋ।

15 ਮਿੰਟ: “ਜਾਗਦੇ ਰਹੋ।” ਸਵਾਲ-ਜਵਾਬ ਦੁਆਰਾ ਚਰਚਾ। ਸਮਝਾਓ ਕਿ ਭਾਵੇਂ ਅਸੀਂ ਉਸ ਦਿਨ ਅਤੇ ਘੜੀ ਨੂੰ ਨਹੀਂ ਜਾਣਦੇ ਫਿਰ ਵੀ ਸਾਨੂੰ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਦੀ ਇੰਨੀ ਕਿਉਂ ਲੋੜ ਹੈ।—1 ਨਵੰਬਰ 1995 ਦੇ ਪਹਿਰਾਬੁਰਜ ਦਾ ਸਫ਼ਾ 18 ਦੇਖੋ।

20 ਮਿੰਟ: “ਟੈਲੀਫ਼ੋਨ ਰਾਹੀਂ ਗਵਾਹੀ—ਬਹੁਤੇ ਲੋਕਾਂ ਨਾਲ ਗੱਲ ਕਰਨ ਦਾ ਜ਼ਰੀਆ।” ਪੈਰੇ 14-20 ਉੱਤੇ ਸਵਾਲ-ਜਵਾਬ ਦੁਆਰਾ ਚਰਚਾ। ਜੇ ਸਮਾਂ ਹੋਵੇ, ਤਾਂ ਕੁਝ ਚੋਣਵੇਂ ਪੈਰੇ ਪੜ੍ਹੋ। 16ਵੇਂ ਪੈਰੇ ਵਿਚ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਨਾਮਕ ਪੁਸਤਿਕਾ ਵਿੱਚੋਂ ਦਿੱਤੀਆਂ ਗਈਆਂ ਪੇਸ਼ਕਾਰੀਆਂ ਉੱਤੇ ਹਾਜ਼ਰੀਨ ਨੂੰ ਟਿੱਪਣੀ ਕਰਨ ਲਈ ਕਹੋ। ਜੁਲਾਈ 1990 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਸਫ਼ਾ 4 ਵਿੱਚੋਂ ਕੁਝ ਵਾਧੂ ਨੁਕਤੇ ਦੱਸੋ। 16ਵੇਂ ਪੈਰੇ ਵਿਚ ਦਿੱਤੀ ਕਿਸੇ ਇਕ ਪੇਸ਼ਕਾਰੀ ਦਾ ਇਸਤੇਮਾਲ ਕਰਦੇ ਹੋਏ ਅਸਲੀ ਟੈਲੀਫ਼ੋਨ ਗਵਾਹੀ ਦਾ ਇਕ ਪ੍ਰਦਰਸ਼ਨ ਦਿਖਾਓ। ਅਖ਼ੀਰ ਵਿਚ ਫ਼ੋਨ ਰਾਹੀਂ ਗਵਾਹੀ ਦੇਣ ਦੇ ਚੰਗੇ ਨਤੀਜੇ ਦੱਸਦੇ ਹੋਏ ਭੈਣ-ਭਰਾਵਾਂ ਨੂੰ ਇਸ ਰਾਹੀਂ ਗਵਾਹੀ ਦੇਣ ਲਈ ਉਤਸ਼ਾਹਿਤ ਕਰੋ।

ਗੀਤ 83 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 29 ਮਈ

ਗੀਤ 135

12 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਮਈ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਜੂਨ ਵਿਚ ਪੇਸ਼ ਕੀਤੇ ਜਾਣ ਵਾਲੇ ਸਾਹਿੱਤ ਦੀ ਇਕ ਛੋਟੀ ਜਿਹੀ ਪੇਸ਼ਕਾਰੀ ਦਿਖਾਓ। ਮੰਗ ਬਰੋਸ਼ਰ ਦੇ 13ਵੇਂ ਅਧਿਆਇ ਦਾ ਇਸਤੇਮਾਲ ਕਰਦੇ ਹੋਏ ਦਿਖਾਓ ਕਿ ਕਿਵੇਂ ਬਾਈਬਲ ਸਟੱਡੀ ਪੇਸ਼ ਕਰਨੀ ਹੈ।

15 ਮਿੰਟ: “ਪਵਿੱਤਰ ਸੇਵਾ ਵਿਚ ਆਨੰਦ ਮਾਣਨਾ।” ਭਾਸ਼ਣ। ਉਨ੍ਹਾਂ ਕਾਰਨਾਂ ਦੀ ਚਰਚਾ ਕਰੋ ਜਿਨ੍ਹਾਂ ਕਰਕੇ ਅਸੀਂ ਸੇਵਕਾਈ ਵਿਚ ਆਨੰਦ ਮਾਣਦੇ ਹਾਂ।—ਸ਼ਾਸਤਰ ਉੱਤੇ ਦ੍ਰਿਸ਼ਟੀ, ਖੰਡ 2, ਸਫ਼ਾ 120.

18 ਮਿੰਟ: ਬਾਈਬਲ ਪੜ੍ਹਨੀ ਫ਼ਾਇਦੇਮੰਦ ਹੈ। ਸਕੂਲ ਗਾਈਡਬੁੱਕ (ਅੰਗ੍ਰੇਜ਼ੀ) ਦੇ ਸਫ਼ੇ 34-5, ਪੈਰੇ 6-7 ਉੱਤੇ ਆਧਾਰਿਤ ਭਾਸ਼ਣ ਅਤੇ ਪ੍ਰਦਰਸ਼ਨ। ਬਾਈਬਲ ਪਠਨ, ਜਿਸ ਵਿੱਚੋਂ ਬਾਈਬਲ ਦੇ ਮੁੱਖ ਅੰਸ਼ ਦਿੱਤੇ ਜਾਂਦੇ ਹਨ, ਦੈਵ-ਸ਼ਾਸਕੀ ਸੇਵਕਾਈ ਸਕੂਲ ਪਾਠਕ੍ਰਮ ਦਾ ਇਕ ਹਿੱਸਾ ਹੈ। (ਦਸੰਬਰ 1999 ਸਾਡੀ ਰਾਜ ਸੇਵਕਾਈ ਸਫ਼ਾ 7) ਇਕ ਪ੍ਰਦਰਸ਼ਨ ਪੇਸ਼ ਕਰੋ ਜਿਸ ਵਿਚ ਪਰਿਵਾਰ ਦੇ ਮੈਂਬਰ ਇਹ ਦਿਖਾਉਣਗੇ ਕਿ ਇਸ ਹਫ਼ਤੇ ਦੇ ਅਧਿਆਵਾਂ ਉੱਤੇ ਉਹ ਕਿਵੇਂ ਵਿਚਾਰ ਕਰਦੇ ਹਨ। ਉਹ ਇਕ ਜਾਂ ਦੋ ਦਿਲਚਸਪ ਮੁੱਦੇ ਲੈ ਕੇ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਜਾਂ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਵਿੱਚੋਂ ਕੁਝ ਵਾਧੂ ਰਿਸਰਚ ਕਰਦੇ ਹਨ। ਦਿਖਾਓ ਕਿ ਅਸੀਂ ਬਾਈਬਲ ਪੜ੍ਹਨ ਤੋਂ ਕਿਵੇਂ ਹੋਰ ਜ਼ਿਆਦਾ ਫ਼ਾਇਦਾ ਲੈ ਸਕਦੇ ਹਾਂ ਅਤੇ “ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ” ਲਈ ਚੰਗੀ ਤਰ੍ਹਾਂ ਤਿਆਰ ਹੋ ਸਕਦੇ ਹਾਂ।—2 ਤਿਮੋ. 2:15.

ਗੀਤ 95 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 5 ਜੂਨ

ਗੀਤ 37

5 ਮਿੰਟ:. ਸਥਾਨਕ ਘੋਸ਼ਣਾਵਾਂ

10 ਮਿੰਟ: ਕਲੀਸਿਯਾ ਦੀਆਂ ਲੋੜਾਂ।

15 ਮਿੰਟ: “ਬੱਚਿਆਂ ਲਈ ਸੁਨਹਿਰਾ ਮੌਕਾ।” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। 1 ਦਸੰਬਰ 1996 ਦੇ ਪਹਿਰਾਬੁਰਜ ਦੇ ਸਫ਼ਾ 6, ਪੈਰਾ 15 ਵਿੱਚੋਂ ਤਜਰਬੇ ਦੱਸੋ। ਬੱਚਿਆਂ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਉਨ੍ਹਾਂ ਨੇ ਰਸਾਲੇ ਵੰਡਣ ਵਿਚ ਕਿਵੇਂ ਆਨੰਦ ਮਾਣਿਆ ਹੈ। ਇਕ ਜਾਂ ਦੋ ਬੱਚਿਆਂ ਕੋਲੋਂ ਘਰ-ਘਰ ਰਸਾਲੇ ਵੰਡਣ ਦੀ ਇਕ ਆਸਾਨ ਪੇਸ਼ਕਾਰੀ ਪ੍ਰਦਰਸ਼ਿਤ ਕਰਵਾਓ। ਮਾਪਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਹਰ ਹਫ਼ਤੇ ਬੱਚਿਆਂ ਨੂੰ ਆਪਣੇ ਨਾਲ ਰਸਾਲੇ ਵੰਡਣ ਲਈ ਲੈ ਕੇ ਜਾਣ।

15 ਮਿੰਟ: “‘ਸੇਵਾ ਲਈ ਪਰਤਾਏ ਗਏ’—ਕਿਵੇਂ?” ਇਕ ਬਜ਼ੁਰਗ ਦੁਆਰਾ ਭਾਸ਼ਣ। ਕਲੀਸਿਯਾ ਵਿਚ ਸਹਾਇਕ ਸੇਵਕਾਂ ਨੂੰ ਨਿਯੁਕਤ ਕਰਨ ਸੰਬੰਧੀ ਬਾਈਬਲੀ ਇੰਤਜ਼ਾਮ ਉੱਤੇ ਪੁਨਰ-ਵਿਚਾਰ ਕਰੋ। (ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ, ਖੰਡ 2, ਸਫ਼ਾ 409 ਦੇਖੋ।) ਦੱਸੋ ਕਿ ਸਹਾਇਕ ਸੇਵਕ ਬਣਨ ਲਈ ਕਿਹੜੀਆਂ ਯੋਗਤਾਵਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। (ਸਾਡੀ ਸੇਵਕਾਈ [ਅੰਗ੍ਰੇਜ਼ੀ] ਕਿਤਾਬ ਦੇ ਸਫ਼ੇ 55-7 ਦੇਖੋ।) ਦੱਸੋ ਕਿ ਸਹਾਇਕ ਸੇਵਕ ਕਿਹੜੇ-ਕਿਹੜੇ ਕੰਮ ਕਰ ਸਕਦੇ ਹਨ। ਭਰਾਵਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਇਸ ਵਿਸ਼ੇਸ਼-ਸਨਮਾਨ ਤਕ ਪੁੱਜਣ ਦੀ ਕੋਸ਼ਿਸ਼ ਕਰਨ।

ਗੀਤ 82 ਅਤੇ ਸਮਾਪਤੀ ਪ੍ਰਾਰਥਨਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ