ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 7/00 ਸਫ਼ਾ 4
  • ਕੀ ਤੁਸੀਂ ਸ਼ਰਮੀਲੇ ਸੁਭਾਅ ਦੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਸ਼ਰਮੀਲੇ ਸੁਭਾਅ ਦੇ ਹੋ?
  • ਸਾਡੀ ਰਾਜ ਸੇਵਕਾਈ—2000
  • ਮਿਲਦੀ-ਜੁਲਦੀ ਜਾਣਕਾਰੀ
  • ਮੈਂ ਸ਼ਰਮੀਲੇ ਸੁਭਾਅ ʼਤੇ ਕਾਬੂ ਕਿਵੇਂ ਪਾਵਾਂ?
    ਨੌਜਵਾਨਾਂ ਦੇ ਸਵਾਲ
  • ਮੈਂ ਇੰਨਾ ਸੰਗਣ ਤੋਂ ਕਿਸ ਤਰ੍ਹਾਂ ਹਟ ਸਕਦਾ ਹਾਂ?
    ਜਾਗਰੂਕ ਬਣੋ!—1999
  • ਯਹੋਵਾਹ ਤੁਹਾਨੂੰ ਤਾਕਤ ਦੇਵੇਗਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • “ਨਾ ਡਰੀਂ”
    ਸਾਡੀ ਰਾਜ ਸੇਵਕਾਈ—2010
ਹੋਰ ਦੇਖੋ
ਸਾਡੀ ਰਾਜ ਸੇਵਕਾਈ—2000
km 7/00 ਸਫ਼ਾ 4

ਕੀ ਤੁਸੀਂ ਸ਼ਰਮੀਲੇ ਸੁਭਾਅ ਦੇ ਹੋ?

1 ਸਾਨੂੰ ਉਦੋਂ ਕੋਈ ਹੈਰਾਨੀ ਨਹੀਂ ਹੁੰਦੀ ਜਦੋਂ ਇਕ ਛੋਟਾ ਬੱਚਾ ਆਪਣੇ ਮਾਂ-ਪਿਓ ਦੇ ਪਿੱਛੇ ਲੁਕ ਕੇ ਸਾਨੂੰ ਝਾਤੀਆਂ ਮਾਰਦਾ ਹੈ। ਬਚਪਨ ਤੋਂ ਹੀ ਨਿਆਣੇ ਸ਼ਰਮੀਲੇ ਸੁਭਾਅ ਦੇ ਹੁੰਦੇ ਹਨ। ਪਰ ਕੁਝ ਲੋਕ ਕੁਦਰਤੀ ਤੌਰ ਤੇ ਸ਼ਰਮੀਲੇ ਹੁੰਦੇ ਹਨ, ਭਾਵੇਂ ਉਹ ਵੱਡੇ ਹੀ ਕਿਉਂ ਨਾ ਹੋ ਜਾਣ। ਪਰ ਜੇ ਸ਼ਰਮੀਲੇ ਸੁਭਾਅ ਦੇ ਹੋਣ ਕਰਕੇ ਤੁਸੀਂ ਪ੍ਰਚਾਰ ਨਹੀਂ ਕਰ ਪਾਉਂਦੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

2 ਇਸ ਤੇ ਕਾਬੂ ਪਾਉਣ ਦੇ ਤਰੀਕੇ: “ਮਨ ਦੀ ਗੁਪਤ ਇਨਸਾਨੀਅਤ” ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। (1 ਪਤ. 3:4) ਯਹੋਵਾਹ ਅਤੇ ਆਪਣੇ ਗੁਆਂਢੀ ਨਾਲ ਆਪਣਾ ਪਿਆਰ ਗੂੜ੍ਹਾ ਕਰੋ। ਯਕੀਨ ਰੱਖੋ ਕਿ ਆਤਮ-ਬਲੀਦਾਨੀ ਪਿਆਰ ਦਿਖਾਉਣ ਦਾ ਇਕ ਸਭ ਤੋਂ ਵਧੀਆ ਤਰੀਕਾ ਹੈ ਪ੍ਰਚਾਰ ਕਰਨਾ। ਇਸ ਤੋਂ ਇਲਾਵਾ, ਰੋਜ਼ਾਨਾ ਬਾਈਬਲ ਤੇ ਬਾਈਬਲ-ਆਧਾਰਿਤ ਕਿਤਾਬਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਸਭਾਵਾਂ ਵਿਚ ਆਓ। ਯਹੋਵਾਹ ਨੂੰ ਰੋਜ਼ ਪ੍ਰਾਰਥਨਾ ਕਰ ਕੇ ਆਪਣੇ ਸ਼ਰਮੀਲੇ ਸੁਭਾਅ ਉੱਤੇ ਕਾਬੂ ਪਾਉਣ ਲਈ ਮਦਦ ਮੰਗੋ। ਜੇ ਤੁਸੀਂ ਉਸ ਵਿਚ ਪੱਕੀ ਨਿਹਚਾ ਅਤੇ ਪੱਕਾ ਯਕੀਨ ਰੱਖੋਗੇ, ਤਾਂ ਤੁਹਾਡਾ ਭਰੋਸਾ ਵਧਦਾ ਜਾਵੇਗਾ ਅਤੇ ਤੁਸੀਂ “ਨਿਧੜਕ ਬਚਨ ਸੁਣਾਉਣ ਲਈ ਹੋਰ ਵੀ ਦਿਲੇਰ” ਹੋ ਜਾਓਗੇ।—ਫ਼ਿਲਿ. 1:14.

3 ਇਹ ਨਾ ਸੋਚੋ ਕਿ ਤੁਸੀਂ ਕਿਸੇ ਲਾਇਕ ਨਹੀਂ ਹੋ। ਅਜਿਹੀਆਂ ਭਾਵਨਾਵਾਂ ਦਾ ਸਾਮ੍ਹਣਾ ਤਿਮੋਥਿਉਸ ਨੂੰ ਵੀ ਕਰਨਾ ਪਿਆ ਸੀ। ਪਰ ਪੌਲੁਸ ਨੇ ਤਿਮੋਥਿਉਸ ਦੀ ਹੌਸਲਾ-ਅਫ਼ਜ਼ਾਈ ਕੀਤੀ ਕਿ “ਕੋਈ ਤੇਰੀ ਜੁਆਨੀ ਨੂੰ ਤੁੱਛ ਨਾ ਜਾਣੇ।” ਪੌਲੁਸ ਨੇ ਉਸ ਨੂੰ ਚੇਤੇ ਕਰਾਇਆ ਕਿ ‘ਪਰਮੇਸ਼ੁਰ ਨੇ ਸਾਨੂੰ ਡਰ ਦਾ ਨਹੀਂ ਸਗੋਂ ਸਮਰੱਥਾ ਦਾ ਆਤਮਾ ਦਿੱਤਾ’ ਹੈ। (1 ਤਿਮੋ. 4:12; 2 ਤਿਮੋ. 1:7) ਜਿਵੇਂ ਯਹੋਵਾਹ ਨੇ ਤਿਮੋਥਿਉਸ ਨੂੰ ਪੂਰੀ ਤਰ੍ਹਾਂ ਵਰਤਿਆ ਸੀ, ਉਵੇਂ ਹੀ ਜੇ ਤੁਸੀਂ ਉਸ ਤੇ ਭਰੋਸਾ ਰੱਖਦੇ ਹੋਏ ਦਿਲੋਂ ਤਰੱਕੀ ਕਰਦੇ ਹੋ, ਤਾਂ ਉਹ ਤੁਹਾਨੂੰ ਜ਼ਰੂਰ ਵਰਤੇਗਾ।—ਜ਼ਬੂ. 56:11.

4 ਇਕ ਭੈਣ ਤੇ ਜ਼ਰਾ ਗੌਰ ਕਰੋ। ਉਸ ਦਾ ਪਤੀ ਉਸ ਦਾ ਬਹੁਤ ਵਿਰੋਧ ਕਰਦਾ ਸੀ। ਸ਼ਰਮੀਲੇ ਸੁਭਾਅ ਦੀ ਹੋਣ ਕਰਕੇ ਉਹ ਆਪਣੇ ਪਤੀ ਤੋਂ ਬਹੁਤ ਡਰਦੀ ਸੀ। ਪਰ ਮੱਤੀ 10:37 ਨੇ ਉਸ ਦੀ ਮਦਦ ਕੀਤੀ। ਭੈਣ ਡਟੀ ਰਹੀ ਤੇ ਉਸ ਲਈ ਪ੍ਰਚਾਰ ਕਰਨਾ ਹੋਰ ਵੀ ਸੌਖਾ ਹੋ ਗਿਆ। ਆਖ਼ਰ ਵਿਚ ਉਸ ਦੇ ਪਤੀ, ਮਾਂ ਅਤੇ ਭਰਾਵਾਂ ਨੇ ਸੱਚਾਈ ਸਵੀਕਾਰ ਕਰ ਲਈ!

5 ਤਿਆਰੀ ਕਰਨੀ ਜ਼ਰੂਰੀ ਹੈ: ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਜਾਂ ਸਾਡੀ ਰਾਜ ਸੇਵਕਾਈ ਦੇ ਪੁਰਾਣੇ ਅੰਕਾਂ ਵਿੱਚੋਂ ਇਕ ਸਾਦੀ ਜਿਹੀ ਪੇਸ਼ਕਾਰੀ ਚੁਣੋ ਅਤੇ ਚੰਗੀ ਤਰ੍ਹਾਂ ਪੜ੍ਹਨ ਤੋਂ ਬਾਅਦ ਉਸ ਨੂੰ ਦੁਹਰਾਓ। ਇਸ ਤਰ੍ਹਾਂ, ਪ੍ਰਚਾਰ ਲਈ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਤਿਆਰੀ ਕਰਨ ਨਾਲ ਤੁਹਾਡਾ ਭਰੋਸਾ ਹੋਰ ਵੀ ਵਧੇਗਾ। ਫ਼ਜ਼ੂਲ ਚਿੰਤਾ ਕਰਨ ਦੀ ਬਜਾਇ ਚੰਗੀਆਂ ਗੱਲਾਂ ਬਾਰੇ ਸੋਚੋ। ਦੂਜੇ ਭੈਣ-ਭਰਾਵਾਂ ਨਾਲ ਕੰਮ ਕਰ ਕੇ ਤੁਹਾਡਾ ਹੌਸਲਾ ਵਧੇਗਾ। ਇਹ ਗੱਲ ਚੇਤੇ ਰੱਖੋ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਪ੍ਰਚਾਰ ਦੌਰਾਨ ਮਿਲੋਗੇ, ਉਨ੍ਹਾਂ ਵਿੱਚੋਂ ਬਹੁਤ ਸਾਰੇ ਤੁਹਾਡੀ ਤਰ੍ਹਾਂ ਹੀ ਸ਼ਰਮੀਲੇ ਹੋਣਗੇ। ਪਰ ਹਰੇਕ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਬੜੀ ਜ਼ਰੂਰੀ ਹੈ।

6 ਜੇ ਤੁਹਾਡਾ ਸੁਭਾਅ ਸ਼ਰਮੀਲਾ ਹੈ, ਤਾਂ ਹਿੰਮਤ ਨਾ ਹਾਰੋ। ਜੇ ਤੁਸੀਂ ਇਨ੍ਹਾਂ ਗੱਲਾਂ ਤੇ ਚੱਲੋਗੇ, ਤਾਂ ਯਹੋਵਾਹ ਖ਼ੁਸ਼ ਖ਼ਬਰੀ ਦਾ ਇਕ ਵਧੀਆ ਪ੍ਰਚਾਰਕ ਬਣਨ ਵਿਚ ਤੁਹਾਡੀ ਮਦਦ ਕਰੇਗਾ। ਫਿਰ ਤੁਹਾਨੂੰ ਪ੍ਰਚਾਰ ਕਰਨ ਵਿਚ ਬੜੀ ਖ਼ੁਸ਼ੀ ਮਿਲੇਗੀ।—ਕਹਾ. 10:22.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ