ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 10 ਜੁਲਾਈ
ਗੀਤ 7
12 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਕਲੀਸਿਯਾ ਦੀ ਅਪ੍ਰੈਲ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ। “ਆਖ਼ਰੀ ਸਫ਼ਾ ਦੇਖੋ,” ਨਾਂ ਦੀ ਡੱਬੀ ਤੇ ਧਿਆਨ ਦਿਵਾਓ ਅਤੇ ਸੁਝਾਈ ਗਈ ਕਿਸੇ ਇਕ ਪੇਸ਼ਕਾਰੀ ਨੂੰ ਕਰ ਕੇ ਦਿਖਾਓ ਜੋ ਤੁਹਾਡੇ ਇਲਾਕੇ ਲਈ ਢੁਕਵੀਂ ਹੋਵੇ।
15 ਮਿੰਟ: “ਅਸੀਂ ਜ਼ਰੂਰ ਦੱਸਾਂਗੇ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ। ਕੁਝ ਕਾਰਨਾਂ ਤੇ ਜ਼ੋਰ ਦਿਓ ਕਿ ਸਾਡਾ ਪ੍ਰਚਾਰ ਕੰਮ ਕਿਉਂ ਬੜਾ ਜ਼ਰੂਰੀ ਹੈ। 15 ਜਨਵਰੀ 1997 ਦੇ ਪਹਿਰਾਬੁਰਜ ਦੇ ਸਫ਼ੇ 27-8 ਵਿੱਚੋਂ ਕੁਝ ਖ਼ਾਸ ਨੁਕਤੇ ਦੱਸੋ।
18 ਮਿੰਟ: “ਸੱਭੋ ਕੁਝ ਲਾਭ ਦੇ ਲਈ ਹੋਣਾ ਚਾਹੀਦਾ ਹੈ।” ਦੋ ਬਜ਼ੁਰਗ ਇਸ ਲੇਖ ਤੇ ਚਰਚਾ ਕਰਨਗੇ। ਹਰ ਪੈਰੇ ਨੂੰ ਅਤੇ ਉਸ ਵਿਚਲੀਆਂ ਆਇਤਾਂ ਨੂੰ ਪੜ੍ਹੋ। ਇਸ ਵਿਚ ਜੋ ਵੀ ਸਿਧਾਂਤ ਸ਼ਾਮਲ ਹਨ, ਉਨ੍ਹਾਂ ਤੇ ਚਾਨਣਾ ਪਾਓ। ਜ਼ੋਰ ਦੇ ਕੇ ਦੱਸੋ ਕਿ ਬਿਜ਼ਨਿਸ ਕਰਨ ਜਾਂ ਬਿਜ਼ਨਿਸ ਵਿਚ ਪੈਸਾ ਲਗਾਉਣ ਵੇਲੇ ਬੜੀ ਸਮਝਦਾਰੀ ਦਿਖਾਉਣ ਦੀ ਲੋੜ ਹੈ। 1 ਮਾਰਚ 1997 ਦੇ ਪਹਿਰਾਬੁਰਜ ਦੇ ਸਫ਼ੇ 24-26 ਵਿਚਲੀ ਸਲਾਹ ਤੇ ਵਿਚਾਰ ਕਰੋ।
ਗੀਤ 15 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 17 ਜੁਲਾਈ
ਗੀਤ 23
12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਥੋੜ੍ਹੇ ਸ਼ਬਦਾਂ ਵਿਚ ਦੱਸੋ ਕਿ ਅਸੀਂ ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ ਬਰੋਸ਼ਰ ਕਿਵੇਂ ਵਰਤੀਏ ਤਾਂਕਿ ਦਿਲਚਸਪੀ ਰੱਖਣ ਵਾਲੇ ਵਿਅਕਤੀ ਪਰਮੇਸ਼ੁਰ ਦੇ ਨਿੱਜੀ ਨਾਂ ਨੂੰ ਜਾਣਨ ਅਤੇ ਉਸ ਨੂੰ ਇਸਤੇਮਾਲ ਕਰ ਸਕਣ।—ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 196-7 ਦੇਖੋ।
15 ਮਿੰਟ: ‘ਦਾਨ ਕਰਨ ਵਿਚ ਸਖ਼ੀ ਅਤੇ ਵੰਡਣ ਲਈ ਤਿਆਰ ਰਹੋ।’ ਸਵਾਲ-ਜਵਾਬ। “ਅਸੀਂ ਕਿਉਂ ਦਿੰਦੇ ਹਾਂ,” ਇਸ ਬਾਰੇ 1 ਨਵੰਬਰ 1996 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 29-30 ਵਿਚਲੇ ਚਾਰ ਕਾਰਨ ਦੱਸੋ।
18 ਮਿੰਟ: ਤੁਹਾਨੂੰ ਕਿਸ ਨੂੰ ਆਪਣਾ ਆਦਰਸ਼ ਬਣਾਉਣਾ ਚਾਹੀਦਾ ਹੈ? ਪਿਤਾ ਆਪਣੇ ਇਕ ਜਾਂ ਦੋ ਕਿਸ਼ੋਰ ਬੱਚਿਆਂ ਨਾਲ ਪਰਿਵਾਰਕ ਸਟੱਡੀ ਕਰਦਾ ਹੈ। ਉਸ ਨੇ ਗੌਰ ਕੀਤਾ ਹੈ ਕਿ ਪਰਿਵਾਰ ਵਿਚ ਹੁਣ ਮੰਨੇ-ਪ੍ਰਮੰਨੇ ਖਿਡਾਰੀਆਂ, ਫਿਲਮੀ ਐਕਟਰਾਂ, ਟੈਲੀਵਿਯਨ ਦੇ ਨਾਮਵਰ ਵਿਅਕਤੀਆਂ ਅਤੇ ਸੰਗੀਤਕਾਰਾਂ ਬਾਰੇ ਜ਼ਿਆਦਾ ਗੱਲ-ਬਾਤ ਹੁੰਦੀ ਹੈ। ਉਹ ਚਿੰਤਾ ਪ੍ਰਗਟ ਕਰਦਾ ਹੈ ਕਿ ਇਨ੍ਹਾਂ ਗੱਲਾਂ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਸਾਡੇ ਵਿਚ ਸੰਸਾਰ ਦੀ ਆਤਮਾ ਹੈ। ਉਹ 22 ਮਈ 1998 ਦੇ ਜਾਗਰੂਕ ਬਣੋ (ਅੰਗ੍ਰੇਜ਼ੀ) ਦੇ ਸਫ਼ੇ 12-14 ਤੇ ਚਰਚਾ ਕਰਦੇ ਹਨ। ਉਹ ਜਾਣਦੇ ਹਨ ਕਿ ਦੁਨੀਆਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੀ ਰੀਸ ਕਰਨ ਵਿਚ ਖ਼ਤਰਾ ਹੁੰਦਾ ਹੈ ਅਤੇ ਉਹ ਮੰਨਦੇ ਹਨ ਕਿ ਇਹ ਦੁਨੀਆਂ ਦੀ ਚਮਕ-ਦਮਕ ਫੋਕੀ ਹੈ ਅਤੇ ਮਸੀਹੀਆਂ ਦੀ ਆਸ ਅੱਗੇ ਬਿਲਕੁਲ ਬੇਕਾਰ ਹੈ। ਉਹ ਵਿਚਾਰ ਕਰਦੇ ਹਨ ਕਿ ਮਾਪਿਆਂ, ਬਜ਼ੁਰਗਾਂ ਅਤੇ ਕਲੀਸਿਯਾ ਦੇ ਚੰਗੇ ਭੈਣਾਂ-ਭਰਾਵਾਂ ਤੇ ਇਸ ਤੋਂ ਵੀ ਵੱਧ ਯਿਸੂ ਮਸੀਹ ਨੂੰ ਆਪਣਾ ਆਦਰਸ਼ ਬਣਾਉਣ ਨਾਲ ਫ਼ਾਇਦੇ ਹੁੰਦੇ ਹਨ।
ਗੀਤ 34 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 24 ਜੁਲਾਈ
ਗੀਤ 45
5 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਪਰਮੇਸ਼ੁਰ ਦੇ ਯੋਗ ਸੇਵਕ ਬਣਨਾ। ਦੋ ਸਹਾਇਕ ਸੇਵਕ 1 ਦਸੰਬਰ 1998 ਦੇ ਪਹਿਰਾਬੁਰਜ ਦੇ ਸਫ਼ੇ 29-30 ਵਿਚਲੀ ਬਾਈਬਲੀ ਸਲਾਹ ਤੇ ਚਰਚਾ ਕਰਨਗੇ। ਉਹ ਇਸ ਗੱਲ ਦੀ ਕਦਰ ਕਰਦੇ ਹਨ ਕਿ ਸਹਾਇਕ ਸੇਵਕਾਂ ਲਈ ਕਲੀਸਿਯਾ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਬਹੁਤ ਜ਼ਰੂਰੀ ਹਨ। ਉਹ ਚਰਚਾ ਕਰਦੇ ਹਨ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਲਈ ਨਿੱਜੀ ਤੌਰ ਤੇ ਕੀ ਕਰ ਸਕਦੇ ਹਨ। ਉਹ ਪ੍ਰਚਾਰ ਦੇ ਕੰਮ ਵਿਚ ਵਧੀਆ ਮਿਸਾਲ ਕਾਇਮ ਕਰਨ ਦੀ ਅਹਿਮੀਅਤ ਨੂੰ ਸਮਝਦੇ ਹਨ। ਉਹ ਚਰਚਾ ਕਰਦੇ ਹਨ ਕਿ ਦੂਜੇ ਭੈਣ-ਭਰਾਵਾਂ ਦੀ ਮਦਦ ਕਰ ਕੇ ਉਹ ਬਜ਼ੁਰਗਾਂ ਦੀ ਕਿਵੇਂ ਮਦਦ ਕਰ ਸਕਦੇ ਹਨ। ਉਹ ਮੰਨਦੇ ਹਨ ਕਿ ਕਲੀਸਿਯਾ ਨੂੰ ਅਧਿਆਤਮਿਕ ਤੌਰ ਤੇ ਵਧਣ-ਫੁੱਲਣ ਅਤੇ ਭੈਣਾਂ-ਭਰਾਵਾਂ ਨੂੰ ਇਹ ਸਮਝਣ ਵਿਚ ਮਦਦ ਕਰਨਗੇ ਕਿ ਸਮਾਂ ਬੜਾ ਹੀ ਘੱਟ ਰਹਿ ਗਿਆ ਹੈ।
10 ਮਿੰਟ: ਜਿਨ੍ਹਾਂ ਲੋਕਾਂ ਨੂੰ ਅਸੀਂ ਨਹੀਂ ਮਿਲ ਸਕਦੇ, ਉਨ੍ਹਾਂ ਨੂੰ ਚਿੱਠੀਆਂ ਲਿਖੋ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਕਿਉਂਕਿ ਜ਼ਿਆਦਾਤਰ ਲੋਕ ਘਰਾਂ ਵਿਚ ਨਹੀਂ ਮਿਲਦੇ, ਇਸ ਲਈ ਕੁਝ ਭੈਣ-ਭਰਾ ਚਿੱਠੀਆਂ ਲਿਖ ਕੇ ਚੰਗੇ ਸਿੱਟੇ ਹਾਸਲ ਕਰਦੇ ਹਨ। ਪਰ ਇਨ੍ਹਾਂ ਸਾਵਧਾਨੀਆਂ ਨੂੰ ਧਿਆਨ ਵਿਚ ਰੱਖੋ: ਚਿੱਠੀਆਂ ਛੋਟੀਆਂ ਹੋਣ, ਬਾਈਬਲ ਤੇ ਆਧਾਰਿਤ ਹੋਣ ਅਤੇ ਸਤਿਕਾਰ ਭਰੀਆਂ ਹੋਣ। ਗੁਮਨਾਮ ਚਿੱਠੀਆਂ ਨਾ ਭੇਜੋ। ਚਿੱਠੀ ਭਾਵੇਂ ਲਿਖੋ ਜਾਂ ਟਾਈਪ ਕਰੋ, ਪਰ ਸਾਫ਼-ਸਾਫ਼ ਲਿਖੋ। ਚਿੱਠੀ ਵਿਚ ਕਿੰਗਡਮ ਹਾਲ ਦਾ ਪਤਾ ਅਤੇ ਕਲੀਸਿਯਾ ਸਭਾਵਾਂ ਦਾ ਸਮਾਂ ਵੀ ਦੱਸੋ ਤੇ ਉਨ੍ਹਾਂ ਨੂੰ ਆਉਣ ਦਾ ਸੱਦਾ ਵੀ ਦਿਓ। ਸੋਸਾਇਟੀ ਦਾ ਪਤਾ, ਵਾਪਸੀ ਪਤੇ ਵਜੋਂ ਇਸਤੇਮਾਲ ਨਾ ਕਰੋ। ਸਕੂਲ ਗਾਈਡਬੁੱਕ ਦੇ ਸਫ਼ੇ 87-8 ਅਤੇ ਨਵੰਬਰ 1996 ਦੀ ਸਾਡੀ ਰਾਜ ਸੇਵਕਾਈ ਤੇ ਦਿੱਤੀ ਪ੍ਰਸ਼ਨ ਡੱਬੀ ਵਿਚਲੇ ਸੁਝਾਵਾਂ ਤੇ ਚਰਚਾ ਕਰੋ।
10 ਮਿੰਟ: ਅਸਰਦਾਰ ਪ੍ਰਸਤਾਵਨਾਵਾਂ ਵਰਤੋ। ਬਾਈਬਲ ਚਰਚਾ ਲਈ ਵਿਸ਼ੇ ਪੁਸਤਿਕਾ ਦੇ ਸਫ਼ੇ 2-7 ਵਿੱਚੋਂ ਦੋ ਜਾਂ ਤਿੰਨ ਪ੍ਰਸਤਾਵਨਾਵਾਂ ਚੁਣੋ ਅਤੇ ਚਰਚਾ ਕਰੋ ਕਿ ਇਸ ਨੂੰ ਤੁਸੀਂ ਆਪਣੇ ਇਲਾਕੇ ਵਿਚ ਕਿਵੇਂ ਇਸਤੇਮਾਲ ਕਰੋਗੇ। ਹਾਜ਼ਰੀਨ ਨੂੰ ਪੁੱਛੋ ਕਿ “ਜਦੋਂ ਤੁਸੀਂ ਕਿਸੇ ਵਿਅਕਤੀ ਨਾਲ ਸੜਕ ਤੇ ਜਾਂ ਕਿਤੇ ਹੋਰ ਗੱਲ-ਬਾਤ ਕਰਦੇ ਹੋ ਜਾਂ ਘਰ-ਘਰ ਦੀ ਸੇਵਕਾਈ ਵਿਚ ਮਿਲਦੇ ਹੋ, ਤਾਂ ਤੁਸੀਂ ਕਿਹੜੀਆਂ ਪ੍ਰਸਤਾਵਨਾਵਾਂ ਵਰਤਦੇ ਹੋ?” ਜੇ ਸਮਾਂ ਹੋਵੇ, ਤਾਂ ਇਕ ਜਾਂ ਦੋ ਪ੍ਰਸਤਾਵਨਾਵਾਂ ਦਾ ਪ੍ਰਦਰਸ਼ਨ ਕਰ ਕੇ ਦਿਖਾਓ।
ਗੀਤ 54 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 31 ਜੁਲਾਈ
ਗੀਤ 66
15 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਜੁਲਾਈ ਦੀ ਪ੍ਰੀਚਿੰਗ ਰਿਪੋਰਟ ਪਾਉਣ ਦਾ ਚੇਤਾ ਕਰਾਓ। ਇਸ ਮਹੀਨੇ ਬਰੋਸ਼ਰ ਵੰਡ ਕੇ ਭੈਣ-ਭਰਾਵਾਂ ਨੂੰ ਜੋ ਤਜਰਬੇ ਮਿਲੇ ਹਨ, ਉਨ੍ਹਾਂ ਕੋਲੋਂ ਪੁੱਛੋ।
12 ਮਿੰਟ: ਕਲੀਸਿਯਾ ਦੀਆਂ ਲੋੜਾਂ।
18 ਮਿੰਟ: “ਕੀ ਤੁਸੀਂ ਯਹੋਵਾਹ ਦੇ ਧੀਰਜ ਦੀ ਕਦਰ ਕਰਦੇ ਹੋ?” ਸਵਾਲ-ਜਵਾਬ। ਯਹੋਵਾਹ ਦੇ ਧੀਰਜ ਦੀਆਂ ਕੁਝ ਬੇਮਿਸਾਲ ਗੱਲਾਂ ਦੱਸੋ।—ਅੰਤਰਦ੍ਰਿਸ਼ਟੀ ਖੰਡ 2 (ਅੰਗ੍ਰੇਜ਼ੀ) ਦੇ ਸਫ਼ੇ 263-5 ਦੇਖੋ।
ਗੀਤ 75 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 7 ਅਗਸਤ
ਗੀਤ 88
10 ਮਿੰਟ: ਸਥਾਨਕ ਘੋਸ਼ਣਾਵਾਂ।
17 ਮਿੰਟ: “ਕੀ ਤੁਸੀਂ ਸ਼ਰਮੀਲੇ ਸੁਭਾਅ ਦੇ ਹੋ।” ਸਵਾਲ-ਜਵਾਬ। 1997 ਦੀ ਯੀਅਰ ਬੁੱਕ (ਅੰਗ੍ਰੇਜ਼ੀ) ਦੇ ਸਫ਼ੇ 43-4 ਵਿੱਚੋਂ ਹੌਸਲਾ-ਅਫ਼ਜ਼ਾਈ ਵਾਲੇ ਤਜਰਬੇ ਦੱਸੋ।
18 ਮਿੰਟ: ਸੋਚ-ਸਮਝ ਕੇ ਆਪਣੇ ਭਵਿੱਖ ਦਾ ਫ਼ੈਸਲਾ ਕਰੋ। ਇਕ ਬਜ਼ੁਰਗ ਦੁਆਰਾ ਭਾਸ਼ਣ। ਨੌਜਵਾਨ ਉਨ੍ਹਾਂ ਲੋਕਾਂ ਨਾਲ ਇਕ ਸੁਖੀ ਭਵਿੱਖ ਮਾਣਨ ਦੀ ਖ਼ਾਹਸ਼ ਰੱਖਦੇ ਹਨ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਹਨ। ਹਾਲਾਂਕਿ ਇਹ ਖ਼ਾਹਸ਼ ਕੁਦਰਤੀ ਹੈ, ਪਰ ਜੇ ਉਨ੍ਹਾਂ ਨੇ ਕਾਮਯਾਬੀ ਹਾਸਲ ਕਰਨੀ ਹੈ, ਤਾਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰੀ ਸਲਾਹ ਨੂੰ ਲਾਗੂ ਕਰਨਾ ਚਾਹੀਦਾ ਹੈ। (ਕਹਾ. 19:20) ਜਵਾਨੀ ਵਿਚ ਮੁੰਡੇ-ਕੁੜੀਆਂ ਵਿਚਕਾਰ ਜ਼ਬਰਦਸਤ ਖਿੱਚ ਹੁੰਦੀ ਹੈ। ਜੇ ਜਜ਼ਬਾਤਾਂ ਨੂੰ ਕਾਬੂ ਵਿਚ ਨਹੀਂ ਰੱਖਿਆ ਜਾਂਦਾ, ਤਾਂ ਇਸ ਦਾ ਅੰਜਾਮ ਭਿਆਨਕ ਹੋ ਸਕਦਾ ਹੈ। ਨੌਜਵਾਨ ਜਜ਼ਬਾਤਾਂ ਵਿਚ ਵਹਿ ਕੇ ਪਿਆਰ ਕਰਨ ਲੱਗ ਪੈਂਦੇ ਹਨ ਜਿਸ ਦੇ ਸਿੱਟੇ ਵਜੋਂ ਉਹ ਡੇਟਿੰਗ ਕਰਨੀ ਸ਼ੁਰੂ ਕਰ ਦਿੰਦੇ ਹਨ। ਫਿਰ ਇਹ ਸਵਾਲ ਪੈਦਾ ਹੁੰਦੇ ਹਨ ਕਿ ਨੌਜਵਾਨ ਸਮਝਦਾਰੀ ਨਾਲ ਫ਼ੈਸਲਾ ਕਰ ਸਕਦੇ ਹਨ ਜਾਂ ਨਹੀਂ। ਨੌਜਵਾਨਾਂ ਦੇ ਸਵਾਲ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 231-5 ਵਿਚਲੀ ਚੇਤਾਵਨੀ ਤੇ ਚਰਚਾ ਕਰੋ। 15 ਨਵੰਬਰ 1999 ਦੇ ਸਫ਼ੇ 18-23 ਵਿਚ ਦੱਸੇ ਖ਼ਾਸ ਮੁੱਦਿਆਂ ਤੇ ਚਾਨਣਾ ਪਾਓ ਜੋ ਇਹ ਦਿਖਾਉਣ ਕਿ ਨੌਜਵਾਨਾਂ ਲਈ ਪਰਮੇਸ਼ੁਰ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਸਾਰੇ ਕਿਸ਼ੋਰਾਂ ਨੂੰ ਹੌਸਲਾ ਦਿਓ ਕਿ ਉਹ ਇਸ ਸਲਾਹ ਤੇ ਗੌਰ ਕਰਨ ਅਤੇ ਜੇ ਉਨ੍ਹਾਂ ਦਾ ਕੋਈ ਸਵਾਲ ਹੈ, ਤਾਂ ਉਹ ਆਪਣੇ ਮਾਪਿਆਂ ਨਾਲ ਚਰਚਾ ਕਰਨ।
ਗੀਤ 101 ਅਤੇ ਸਮਾਪਤੀ ਪ੍ਰਾਰਥਨਾ।