ਕੀ ਤੁਸੀਂ ਯਹੋਵਾਹ ਦੇ ਧੀਰਜ ਦੀ ਕਦਰ ਕਰਦੇ ਹੋ?
1 ਜੇ ਪਿਛਲੇ 10, 20 ਜਾਂ ਇਸ ਤੋਂ ਜ਼ਿਆਦਾ ਸਾਲਾਂ ਲਈ ਯਹੋਵਾਹ ਧੀਰਜ ਨਾ ਰੱਖਦਾ ਅਤੇ ਸਾਰੇ ਦੇਸ਼ਾਂ ਵਿਚ ਗਵਾਹੀ ਦੇਣ ਦਾ ਕੰਮ ਨਾ ਕਰਵਾਉਂਦਾ, ਤਾਂ ਕੀ ਤੁਹਾਨੂੰ ਸੱਚਾਈ ਸਿੱਖਣ ਦਾ ਮੌਕਾ ਮਿਲਦਾ? ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਹੋਰ ਕਿੰਨੇ ਲੋਕਾਂ ਨੂੰ “ਤੋਬਾ ਵੱਲ ਮੁੜਨ” ਦਾ ਮੌਕਾ ਦਿੱਤਾ ਹੈ। ਫਿਰ ਵੀ ਯਹੋਵਾਹ ਦੇ ਨਿਆਂ ਦਾ ਦਿਨ “ਚੋਰ ਵਾਂਙੁ ਆਵੇਗਾ।” (2 ਪਤ. 3:9, 10) ਪਰ ਸਾਨੂੰ ਪਰਮੇਸ਼ੁਰ ਦੇ ਧੀਰਜ ਦਾ ਗ਼ਲਤ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ ਉਹ ਇਸ ਰੀਤੀ-ਵਿਵਸਥਾ ਨੂੰ ਖ਼ਤਮ ਕਰਨ ਵਿਚ ਚਿਰ ਲਾ ਰਿਹਾ ਹੈ।—ਹਬ. 2:3.
2 ਲੋਕਾਂ ਤੇ ਤਰਸ ਖਾਓ: ਯਹੋਵਾਹ ਦੇ ਧੀਰਜ ਰੱਖਣ ਦੀ ਹੱਦ ਸਾਡੀ ਸਮਝ ਤੋਂ ਪਰੇ ਹੈ। ਪਰ ਯਹੋਵਾਹ ਦੇ ਧੀਰਜ ਰੱਖਣ ਦਾ ਇਕ ਮਕਸਦ ਹੈ ਜੋ ਸਾਨੂੰ ਨਹੀਂ ਭੁੱਲਣਾ ਚਾਹੀਦਾ। (ਯੂਨਾ. 4:1-4, 11) ਯਹੋਵਾਹ ਮਨੁੱਖਜਾਤੀ ਦੀ ਤਰਸਯੋਗ ਹਾਲਤ ਸਿਰਫ਼ ਦੇਖਦਾ ਹੀ ਨਹੀਂ, ਸਗੋਂ ਉਸ ਤੇ ਤਰਸ ਵੀ ਖਾਂਦਾ ਹੈ। ਯਿਸੂ ਵੀ ਅਜਿਹਾ ਹੀ ਮਹਿਸੂਸ ਕਰਦਾ ਹੈ। ਉਸ ਨੇ ਲੋਕਾਂ ਤੇ ਤਰਸ ਖਾਧਾ ਅਤੇ ਉਨ੍ਹਾਂ ਨੂੰ ਪ੍ਰਚਾਰ ਕੀਤਾ। ਉਹ ਚਾਹੁੰਦਾ ਸੀ ਕਿ ਪ੍ਰਚਾਰ ਕੰਮ ਫੈਲ ਜਾਵੇ ਤਾਂਕਿ ਜ਼ਿਆਦਾ ਲੋਕਾਂ ਨੂੰ ਸਦੀਪਕ ਜ਼ਿੰਦਗੀ ਲੈਣ ਦਾ ਮੌਕਾ ਮਿਲ ਸਕੇ।—ਮੱਤੀ 9:35-38.
3 ਜਦੋਂ ਬਿਪਤਾਵਾਂ ਜਾਂ ਆਫ਼ਤਾਂ ਆਉਂਦੀਆਂ ਹਨ, ਤਾਂ ਕੀ ਸੱਚਾਈ ਤੋਂ ਅਣਜਾਣ ਲੋਕਾਂ ਨੂੰ ਵੇਖ ਕੇ ਸਾਨੂੰ ਤਰਸ ਨਹੀਂ ਆਉਂਦਾ? ਅੱਜ ਲੋਕ ਦੁਨੀਆਂ ਵਿਚ ਮੁਸੀਬਤਾਂ ਦਾ ਸਾਮ੍ਹਣਾ ਤਾਂ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਦੁਨੀਆਂ ਵਿਚ ਇਹ ਸਭ ਕੁਝ ਕਿਉਂ ਹੋ ਰਿਹਾ ਹੈ। ਉਹ ‘ਉਨ੍ਹਾਂ ਭੇਡਾਂ ਵਾਂਙੁ ਹਨ ਜਿਨ੍ਹਾਂ ਦਾ ਅਯਾਲੀ ਨਹੀਂ।’ (ਮਰ. 6:34) ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੇ ਅਸੀਂ ਨੇਕਦਿਲ ਲੋਕਾਂ ਨੂੰ ਦਿਲਾਸਾ ਦੇਣ ਦੇ ਨਾਲ-ਨਾਲ ਯਹੋਵਾਹ ਦੇ ਧੀਰਜ ਲਈ ਵੀ ਕਦਰਦਾਨੀ ਦਿਖਾਉਂਦੇ ਹਾਂ।—ਰਸੂ. 13:48.
4 ਸਾਡਾ ਕੰਮ ਜ਼ਰੂਰੀ ਹੈ: ਪਿਛਲੇ ਸਾਲ 3,23,439 ਲੋਕਾਂ ਨੇ ਬਪਤਿਸਮਾ ਲਿਆ ਅਤੇ 1,40,00,000 ਤੋਂ ਜ਼ਿਆਦਾ ਲੋਕ ਸਮਾਰਕ ਵਿਚ ਆਏ। ਅਜੇ ਵੀ ਬਹੁਤੇਰੇ ਲੋਕਾਂ ਕੋਲ ਇਸ ਦੁਸ਼ਟ ਵਿਵਸਥਾ ਵਿੱਚੋਂ ਬਚਣ ਦਾ ਮੌਕਾ ਹੈ! ਅਸੀਂ ਨਹੀਂ ਜਾਣਦੇ ਕਿ “ਵੱਡੀ ਭੀੜ” ਕਿੰਨੀ ਕੁ ਵੱਡੀ ਹੋਵੇਗੀ। (ਪਰ. 7:9) ਅਸੀਂ ਨਹੀਂ ਜਾਣਦੇ ਕਿ ਅਸੀਂ ਕਿੰਨੀ ਦੇਰ ਤਕ ਪ੍ਰਚਾਰ ਕਰਦੇ ਰਹਾਂਗੇ। ਪਰ ਇਸ ਬਾਰੇ ਸਿਰਫ਼ ਯਹੋਵਾਹ ਹੀ ਜਾਣਦਾ ਹੈ। ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਤਦ ਤਕ ਹੁੰਦਾ ਰਹੇਗਾ ਜਦ ਤਕ ਉਹ ਚਾਹੁੰਦਾ ਹੈ “ਤਦ ਅੰਤ ਆਵੇਗਾ।”—ਮੱਤੀ 24:14.
5 ਇਸ ਲਈ, ਬਾਕੀ ਰਹਿੰਦਾ ਸਮਾਂ ਘਟਾਇਆ ਗਿਆ ਹੈ ਤੇ ਪਰਮੇਸ਼ੁਰ ਦਾ ਦਿਨ ਆਉਣ ਵਾਲਾ ਹੈ। (1 ਕੁਰਿੰ. 7:29; ਇਬ. 10:37) ਬੇਸ਼ੱਕ “ਜਿਸ ਵੇਲੇ ਅਸਾਂ ਨਿਹਚਾ ਕੀਤੀ ਓਸ ਵੇਲੇ ਨਾਲੋਂ ਸਾਡੀ ਮੁਕਤੀ ਹੁਣ ਨੇੜੇ ਹੈ।” (ਰੋਮੀ. 13:11) ਆਓ ਆਪਾਂ ਪਰਮੇਸ਼ੁਰ ਦੇ ਧੀਰਜ ਨੂੰ ਐਵੇਂ ਹੀ ਨਾ ਸਮਝੀਏ। ਇਸ ਦੀ ਬਜਾਇ, ਆਓ ਅਸੀਂ ਸਮੇਂ ਦੀ ਲੋੜ ਨੂੰ ਪਛਾਣਦੇ ਹੋਏ ਪ੍ਰਚਾਰ ਕਰੀਏ ਤਾਂਕਿ ਜੋ ਲੋਕ ਧਾਰਮਿਕਤਾ ਦੀ ਖੋਜ ਕਰਦੇ ਹਨ, ਉਹ ਵੀ ਯਹੋਵਾਹ ਦੀ ਦਇਆ ਨੂੰ ਦੇਖ ਸਕਣ।