ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 8 ਜਨਵਰੀ
ਗੀਤ 29
7 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
18 ਮਿੰਟ: “ਤੁਹਾਡਾ ਚਾਨਣ ਚਮਕੇ।”a 1 ਜੂਨ 1997 ਦੇ ਪਹਿਰਾਬੁਰਜ ਦੇ ਸਫ਼ੇ 14, 15 ਉੱਤੇ ਪੈਰੇ 12-13 ਵਿੱਚੋਂ ਟਿੱਪਣੀਆਂ ਸ਼ਾਮਲ ਕਰੋ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਗਵਾਹੀ ਦੇਣ ਦੇ ਹਰ ਮੌਕੇ ਦਾ ਫ਼ਾਇਦਾ ਉਠਾਉਣ।
20 ਮਿੰਟ: ਸਾਡੀ ਸਿਹਤ-ਸੰਭਾਲ ਦੇ ਪ੍ਰੇਮਮਈ ਇੰਤਜ਼ਾਮ। ਯੋਗ ਬਜ਼ੁਰਗ ਦੁਆਰਾ ਭਾਸ਼ਣ। ਇਸ ਗੱਲ ਤੇ ਜ਼ੋਰ ਦਿਓ ਕਿ ਜੇ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਜ਼ਬਰਦਸਤੀ ਖ਼ੂਨ ਚੜ੍ਹਾਇਆ ਜਾਵੇ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਨੂੰ ਭਰ ਕੇ ਹਮੇਸ਼ਾ ਆਪਣੇ ਕੋਲ ਰੱਖੀਏ। ਇਸ ਸਭਾ ਤੋਂ ਬਾਅਦ ਸਾਰੇ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕਾਂ ਨੂੰ ਇਹ ਕਾਰਡ ਦਿੱਤਾ ਜਾਵੇਗਾ, ਪਰ ਇਨ੍ਹਾਂ ਨੂੰ ਹੁਣੇ ਨਹੀਂ ਭਰਿਆ ਜਾਣਾ ਚਾਹੀਦਾ। ਕਲੀਸਿਯਾ ਕੋਲ ਇਹ ਕਾਰਡ ਕਾਫ਼ੀ ਮਾਤਰਾ ਵਿਚ ਹੋਣੇ ਚਾਹੀਦੇ ਹਨ ਤਾਂਕਿ ਸਾਰਿਆਂ ਨੂੰ ਇਕ-ਇਕ ਕਾਰਡ ਮਿਲ ਸਕੇ। ਕਿਰਪਾ ਕਰ ਕੇ ਦੱਸੋ ਕਿ ਸਾਰੇ ਕਾਰਡਾਂ ਉੱਤੇ ਦਸਤਖਤ ਕਰਨ, ਗਵਾਹਾਂ ਦੇ ਦਸਤਖਤ ਲੈਣ ਅਤੇ ਮਿਤੀ ਭਰਨ ਦਾ ਕੰਮ ਅਗਲੇ ਕਲੀਸਿਯਾ ਪੁਸਤਕ ਅਧਿਐਨ ਦੇ ਖ਼ਤਮ ਹੋਣ ਤੋਂ ਬਾਅਦ ਅਧਿਐਨ ਸੰਚਾਲਕ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਗਵਾਹਾਂ ਵਜੋਂ ਦਸਤਖਤ ਕਰਨ ਵਾਲਿਆਂ ਨੂੰ ਅਸਲ ਵਿਚ ਕਾਰਡ ਦੇ ਮਾਲਕ ਨੂੰ ਕਾਰਡ ਉੱਤੇ ਦਸਤਖਤ ਕਰਦੇ ਹੋਏ ਦੇਖਣਾ ਚਾਹੀਦਾ ਹੈ। ਪੁਸਤਕ ਅਧਿਐਨ ਸੰਚਾਲਕਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਭਰਨ ਲਈ ਲੋੜੀਂਦੀ ਸਹਾਇਤਾ ਮਿਲੀ ਹੈ ਜਾਂ ਨਹੀਂ। ਮਾਪਿਆਂ ਨੂੰ ਆਪਣੇ ਬੱਚਿਆਂ ਲਈ ਸ਼ਨਾਖਤੀ ਕਾਰਡ ਇਸ ਸਭਾ ਤੋਂ ਬਾਅਦ ਮਿਲਣਗੇ। ਬਪਤਿਸਮਾ-ਰਹਿਤ ਪ੍ਰਕਾਸ਼ਕ ਖ਼ੁਦ ਲਈ ਤੇ ਆਪਣੇ ਬੱਚਿਆਂ ਲਈ ਇਸ ਕਾਰਡ ਦੇ ਲਫ਼ਜ਼ਾਂ ਵਿਚ ਥੋੜ੍ਹੀ ਫੇਰ-ਬਦਲ ਕਰ ਕੇ ਆਪਣੇ ਹਾਲਾਤਾਂ ਤੇ ਵਿਸ਼ਵਾਸਾਂ ਮੁਤਾਬਕ ਇਕ ਕਾਰਡ ਬਣਾ ਸਕਦੇ ਹਨ।
ਗੀਤ 1 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 15 ਜਨਵਰੀ
ਗੀਤ 51
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
20 ਮਿੰਟ: “ਸਾਹਿੱਤ ਦੇਣ ਦਾ ਸਾਡਾ ਸਰਲ ਇੰਤਜ਼ਾਮ।” ਇਕ ਯੋਗ ਬਜ਼ੁਰਗ ਹਾਜ਼ਰੀਨ ਨਾਲ ਇਸ ਲੇਖ ਦੀ ਚਰਚਾ ਕਰੇਗਾ। ਇਕ ਤਜਰਬੇਕਾਰ ਪ੍ਰਕਾਸ਼ਕ ਤਿੰਨ ਛੋਟੇ-ਛੋਟੇ ਤੇ ਚੰਗੀ ਤਰ੍ਹਾਂ ਤਿਆਰ ਕੀਤੇ ਹੋਏ ਪ੍ਰਦਰਸ਼ਨ ਦਿਖਾਵੇਗਾ। ਇਸ ਮਹੀਨੇ ਦੀ ਸਾਹਿੱਤ ਪੇਸ਼ਕਸ਼ ਨੂੰ ਵਰਤਦੇ ਹੋਏ, ਪਹਿਲਾ ਪ੍ਰਦਰਸ਼ਨ ਦਸੰਬਰ 1999 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 3 ਤੇ ਦਿੱਤੇ ਪੈਰਾ 4 ਵਿਚਲੇ ਸੁਝਾਵਾਂ ਤੇ ਆਧਾਰਿਤ ਹੋਵੇਗਾ। ਪ੍ਰਕਾਸ਼ਕ ਪੁਨਰ-ਮੁਲਾਕਾਤ ਕਰਨ ਦਾ ਇੰਤਜ਼ਾਮ ਕਰਦਾ ਹੈ ਤੇ ਘਰ-ਸੁਆਮੀ ਦੁਆਰਾ ਦਿੱਤੇ ਚੰਦੇ ਨੂੰ ਲਿਫ਼ਾਫ਼ੇ ਵਿਚ ਪਾਉਂਦਾ ਹੈ। ਦੂਜੇ ਪ੍ਰਦਰਸ਼ਨ ਵਿਚ ਦਿਖਾਓ ਕਿ ਘਰ-ਸੁਆਮੀ ਗੱਲ ਕਰਨ ਨੂੰ ਤਾਂ ਤਿਆਰ ਹੈ, ਪਰ ਉਸ ਨੂੰ ਰਾਜ ਸੰਦੇਸ਼ ਵਿਚ ਕੋਈ ਦਿਲਚਸਪੀ ਨਹੀਂ ਹੈ ਜਿਸ ਕਰਕੇ ਪ੍ਰਕਾਸ਼ਕ ਉਸ ਨੂੰ ਕੋਈ ਪ੍ਰਕਾਸ਼ਨ ਨਹੀਂ ਦਿੰਦਾ। ਤੀਜੇ ਪ੍ਰਦਰਸ਼ਨ ਵਿਚ ਦਿਖਾਓ ਕਿ ਜੇ ਵਿਅਕਤੀ ਕੰਮ ਵਿਚ ਰੁੱਝੇ ਹੋਣ ਦੇ ਬਾਵਜੂਦ ਸੱਚੀ ਦਿਲਚਸਪੀ ਦਿਖਾਉਂਦਾ ਹੈ, ਤਾਂ ਪ੍ਰਚਾਰਕ ਉਸ ਨੂੰ ਇਕ ਟ੍ਰੈਕਟ ਦਿੰਦਾ ਹੈ। ਪ੍ਰਕਾਸ਼ਕ ਉਸ ਕੋਲ ਦੁਬਾਰਾ ਜਾਣ ਦੇ ਇੰਤਜ਼ਾਮ ਕਰਦਾ ਹੈ।
15 ਮਿੰਟ: ਕੀ ਤੁਸੀਂ ਰੋਜ਼ਾਨਾ ਬਾਈਬਲ ਦੀ ਜਾਂਚ ਕਰਦੇ ਹੋ? ਭਾਸ਼ਣ ਅਤੇ ਇੰਟਰਵਿਊਆਂ। 1 ਦਸੰਬਰ 1996 ਦੇ ਪਹਿਰਾਬੁਰਜ ਦੇ ਸਫ਼ੇ 22, 23 ਤੇ ਦਿੱਤੇ ਪੈਰੇ 12-14 ਤੇ ਚਰਚਾ ਕਰਦੇ ਹੋਏ ਦੱਸੋ ਕਿ ਸਾਰੇ ਪਰਿਵਾਰ ਲਈ ਮਿਲ ਕੇ ਦੈਨਿਕ ਪਾਠ ਪੜ੍ਹਨਾ ਅਕਲਮੰਦੀ ਦੀ ਗੱਲ ਕਿਉਂ ਹੈ। ਪਰਿਵਾਰ ਦੇ ਮੈਂਬਰਾਂ ਦੀ ਇੰਟਰਵਿਊ ਲਓ ਤੇ ਪੁੱਛੋ ਕਿ ਹਾਲ ਹੀ ਵਿਚ ਉਨ੍ਹਾਂ ਨੂੰ ਕਿਹੜੇ ਦੈਨਿਕ ਪਾਠ ਤੋਂ ਖ਼ਾਸ ਫ਼ਾਇਦਾ ਹੋਇਆ ਹੈ ਤੇ ਕਿਉਂ। ਇਸ ਗੱਲ ਤੇ ਜ਼ੋਰ ਦਿਓ ਕਿ ਪਰਿਵਾਰ ਨੂੰ ਮਜ਼ਬੂਤ ਬਣਾਈ ਰੱਖਣ ਲਈ ਤੇ ਸੇਵਕਾਈ ਵਿਚ ਸਰਗਰਮ ਰਹਿਣ ਲਈ ਦੈਨਿਕ ਪਾਠ ਨੂੰ ਸਾਡੇ ਪਰਿਵਾਰਕ ਅਧਿਐਨ ਦਾ ਬਾਕਾਇਦਾ ਹਿੱਸਾ ਹੋਣਾ ਚਾਹੀਦਾ ਹੈ।
ਗੀਤ 67 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 22 ਜਨਵਰੀ
ਗੀਤ 90
7 ਮਿੰਟ: ਸਥਾਨਕ ਘੋਸ਼ਣਾਵਾਂ।
18 ਮਿੰਟ: ਪ੍ਰਸਤਾਵਨਾਵਾਂ ਕਿਵੇਂ ਤਿਆਰ ਕਰੀਏ। ਭਾਸ਼ਣ ਤੇ ਪ੍ਰਦਰਸ਼ਨ। ਪੁਸਤਿਕਾ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਦੇ ਸਫ਼ਾ 2 ਉੱਤੇ ਮੁੱਖ ਮੁੱਦਿਆਂ ਤੇ ਪੁਨਰ-ਵਿਚਾਰ ਕਰੋ। ਦਿਖਾਓ ਕਿ ਅਸੀਂ ਕਿਵੇਂ ਆਪਣੀ ਉਮਰ, ਸ਼ਖ਼ਸੀਅਤ ਤੇ ਇਲਾਕੇ ਮੁਤਾਬਕ ਢੁਕਵੀਆਂ ਪ੍ਰਸਤਾਵਨਾਵਾਂ ਚੁਣ ਸਕਦੇ ਹਾਂ। ਕੁਝ ਅਜਿਹੀਆਂ ਪ੍ਰਸਤਾਵਨਾਵਾਂ ਤੇ ਵਿਚਾਰ ਕਰੋ ਜਿਨ੍ਹਾਂ ਨੂੰ ਮੰਗ ਬਰੋਸ਼ਰ ਦੇ ਨਾਲ ਵਰਤਿਆ ਜਾ ਸਕੇ ਅਤੇ ਉਨ੍ਹਾਂ ਵਿੱਚੋਂ ਇਕ ਜਾਂ ਦੋ ਨੂੰ ਪ੍ਰਦਰਸ਼ਿਤ ਕਰ ਕੇ ਦਿਖਾਓ। (ਅਪ੍ਰੈਲ 1997 ਦੀ ਸਾਡੀ ਰਾਜ ਸੇਵਕਾਈ, ਸਫ਼ਾ 8 ਦੇਖੋ।) ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਤੇ ਸਾਡੀ ਰਾਜ ਸੇਵਕਾਈ ਵਿਚਲੇ ਸੁਝਾਵਾਂ ਨੂੰ ਪ੍ਰਚਾਰ ਵਿਚ ਵਰਤਣ।
20 ਮਿੰਟ: “ਧਿਆਨ ਨਾਲ ਸੁਣੋ।” ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਸਕੂਲ ਗਾਈਡਬੁੱਕ ਦੇ ਸਫ਼ੇ 27-8 ਉੱਤੇ ਪੈਰੇ 15-17 ਵਿਚ ਦਿੱਤੇ ਮੁੱਦਿਆਂ ਤੇ ਪੁਨਰ-ਵਿਚਾਰ ਕਰੋ। ਅਸੀਂ ਕਿੰਨੇ ਧਿਆਨ ਨਾਲ ਸੁਣਦੇ ਹਾਂ, ਇਹ ਇਸ ਤੋਂ ਪਤਾ ਲੱਗੇਗਾ ਕਿ ਸਾਨੂੰ ਕਿੰਨੀਆਂ ਗੱਲਾਂ ਚੇਤੇ ਰਹੀਆਂ ਹਨ। ਹਾਜ਼ਰੀਨ ਨੂੰ ਪੁੱਛੋ ਕਿ ਦੈਵ-ਸ਼ਾਸਕੀ ਸੇਵਕਾਈ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਕਿਨ੍ਹਾਂ ਖ਼ਾਸ ਮੁੱਦਿਆਂ ਤੇ ਚਰਚਾ ਕੀਤੀ ਸੀ।
ਗੀਤ 96 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 29 ਜਨਵਰੀ
ਗੀਤ 139
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਜਨਵਰੀ ਦੀ ਖੇਤਰ ਸੇਵਾ ਰਿਪੋਰਟ ਪਾਉਣ ਦਾ ਚੇਤਾ ਕਰਾਓ। ਫਰਵਰੀ ਵਿਚ ਪੇਸ਼ ਕੀਤੇ ਜਾਣ ਵਾਲੇ ਸਾਹਿੱਤ ਬਾਰੇ ਤੇ ਕਲੀਸਿਯਾ ਦੇ ਸਟਾਕ ਵਿਚਲੀਆਂ ਕਿਤਾਬਾਂ ਬਾਰੇ ਦੱਸੋ।
15 ਮਿੰਟ: ਸਿਰਜਣਹਾਰ ਨੂੰ ਬਿਹਤਰ ਤਰੀਕੇ ਨਾਲ ਜਾਣੋ। 15 ਜੂਨ 1999 ਦੇ ਪਹਿਰਾਬੁਰਜ ਦੇ ਸਫ਼ੇ 24-6 ਤੇ ਆਧਾਰਿਤ ਭਾਸ਼ਣ। ਕਲੀਸਿਯਾ ਵਿਚ ਅਧਿਐਨ ਕੀਤੀ ਜਾਣ ਵਾਲੀ ਕਿਤਾਬ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਲਈ ਭੈਣ-ਭਰਾਵਾਂ ਦਾ ਉਤਸ਼ਾਹ ਵਧਾਓ। ਸਾਰੇ ਨੌਜਵਾਨਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਪੁਸਤਕ ਅਧਿਐਨ ਵਿਚ ਹਰ ਹਫ਼ਤੇ ਕੀਤੀ ਜਾਂਦੀ ਚਰਚਾ ਵਿਚ ਹਿੱਸਾ ਲੈਣ। ਆਪਣੇ ਮਹਾਨ ਸਿਰਜਣਹਾਰ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਣ ਲਈ ਸਾਰੇ ਭੈਣ-ਭਰਾ ਇਸ ਅਧਿਐਨ ਵਿਚ ਬਾਕਾਇਦਾ ਆਉਣਾ ਚਾਹੁਣਗੇ। ਜੇ ਕਲੀਸਿਯਾਵਾਂ ਸ੍ਰਿਸ਼ਟੀਕਰਤਾ ਕਿਤਾਬ ਦਾ ਅਧਿਐਨ ਨਹੀਂ ਕਰਨਗੀਆਂ, ਤਾਂ ਸਾਮੱਗਰੀ ਵਿਚ ਥੋੜ੍ਹਾ ਫੇਰ-ਬਦਲ ਕਰ ਕੇ ਦਸੰਬਰ ਦੀ ਸਾਡੀ ਰਾਜ ਸੇਵਕਾਈ ਵਿਚ ਦੱਸੇ ਗਏ ਪੰਜ ਬਰੋਸ਼ਰਾਂ ਦੇ ਮੁਤਾਬਕ ਭਾਸ਼ਣ ਦਿਓ।
20 ਮਿੰਟ: “ਮਾਪਿਓ—ਆਪਣੇ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਓ।” ਭਾਸ਼ਣ ਅਤੇ ਉਨ੍ਹਾਂ ਮਾਪਿਆਂ ਦੀ ਇੰਟਰਵਿਊ ਲਓ ਜਿਨ੍ਹਾਂ ਦੇ ਬੱਚੇ ਅਧਿਆਤਮਿਕ ਤੌਰ ਤੇ ਵਧੀਆ ਤਰੱਕੀ ਕਰ ਰਹੇ ਹਨ। ਬੱਚਿਆਂ ਨੂੰ ਪ੍ਰਚਾਰ ਵਿਚ ਸ਼ਾਮਲ ਕਰਨ ਲਈ ਮਾਪਿਆਂ ਨੇ ਜੋ ਖ਼ਾਸ ਕਦਮ ਚੁੱਕੇ ਹਨ, ਉਹ ਉਨ੍ਹਾਂ ਬਾਰੇ ਦੱਸਣਗੇ। ਜੇ ਸਮਾਂ ਮਿਲੇ, ਤਾਂ ਪਰਿਵਾਰਕ ਖ਼ੁਸ਼ੀ ਕਿਤਾਬ ਦੇ ਸਫ਼ੇ 55-59 ਤੋਂ ਇਸ ਬਾਰੇ ਕੁਝ ਸੁਝਾਅ ਦਿਓ।
ਗੀਤ 149 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 5 ਫਰਵਰੀ
ਗੀਤ 168
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਖ਼ੁਸ਼ੀ ਨਾਲ ਪਰਮੇਸ਼ੁਰ ਦੇ ਕੰਮ ਕਰਨ ਵਾਲੇ ਬਣੋ।”b ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2, ਸਫ਼ਾ 120 ਦੇ ਪੈਰੇ 6-8 ਵਿਚਲੇ ਮੁੱਦਿਆਂ ਤੇ ਚਰਚਾ ਕਰਦੇ ਹੋਏ ਦੱਸੋ ਕਿ ਪਰਮੇਸ਼ੁਰ ਦੀ ਸੇਵਾ ਵਿਚ ਸਾਡੀ ਖ਼ੁਸ਼ੀ ਕਿਹੜੀਆਂ ਗੱਲਾਂ ਕਰਕੇ ਦੁੱਗਣੀ ਹੋ ਜਾਂਦੀ ਹੈ।
20 ਮਿੰਟ: ਤੁਸੀਂ ਚੰਗਾ ਮਨੋਰੰਜਨ ਕਰ ਸਕਦੇ ਹੋ। ਇਕ ਪਰਿਵਾਰ 22 ਮਈ 1997 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ ਦਿੱਤੀ ਸਲਾਹ ਤੇ ਚਰਚਾ ਕਰਦਾ ਹੈ। ਪਿਤਾ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਸ ਦਾ ਪਰਿਵਾਰ ਕਿਸ ਤਰ੍ਹਾਂ ਦਾ ਦਿਲ-ਪਰਚਾਵਾ ਕਰਦਾ ਹੈ। “ਮਨੋਰੰਜਨ ਨੂੰ ਕੀ ਹੋ ਗਿਆ ਹੈ?” (ਸਫ਼ੇ 4-7) ਤੇ ਸੰਖੇਪ ਵਿਚ ਪੁਨਰ-ਵਿਚਾਰ ਕਰਨ ਤੋਂ ਬਾਅਦ, ਉਹ ਏਦਾਂ ਦੇ ਮਨੋਰੰਜਨ ਬਾਰੇ ਗੱਲ ਕਰਦੇ ਹਨ ਜੋ ਹਿਤਕਾਰੀ ਤੇ ਫ਼ਾਇਦੇਮੰਦ ਹੋ ਸਕਦਾ ਹੈ। ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 131-2 ਤੇ “ਮਨੋਰੰਜਨ” ਅਤੇ ਸਫ਼ੇ 135-6 ਤੇ “ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ” ਉੱਤੇ ਚਰਚਾ ਕਰੋ। ਇਸ ਗੱਲ ਤੇ ਜ਼ੋਰ ਦਿਓ ਕਿ ਸਾਰੇ ਪਰਿਵਾਰ ਦੇ ਫ਼ਾਇਦੇ ਲਈ ਇਸ ਮਾਮਲੇ ਵਿਚ ਮਾਪਿਆਂ ਨੂੰ ਅਗਵਾਈ ਲੈਣ ਅਤੇ ਬੱਚਿਆਂ ਨੂੰ ਇਸ ਵਿਚ ਸਹਿਯੋਗ ਦੇਣ ਦੀ ਲੋੜ ਹੈ।
ਗੀਤ 190 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।