ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 1/01 ਸਫ਼ਾ 6
  • ਸਾਹਿੱਤ ਦੇਣ ਦਾ ਸਾਡਾ ਸਰਲ ਇੰਤਜ਼ਾਮ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਹਿੱਤ ਦੇਣ ਦਾ ਸਾਡਾ ਸਰਲ ਇੰਤਜ਼ਾਮ
  • ਸਾਡੀ ਰਾਜ ਸੇਵਕਾਈ—2001
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਚੰਦਿਆਂ ਨੂੰ ਕਿਹੜੇ ਕੰਮਾਂ ਲਈ ਵਰਤਿਆ ਜਾਂਦਾ ਹੈ
  • ਪ੍ਰਸ਼ਨ ਡੱਬੀ
    ਸਾਡੀ ਰਾਜ ਸੇਵਕਾਈ—2001
  • ਆਪਣੇ ਸਾਹਿੱਤ ਦਾ ਅਕਲਮੰਦੀ ਨਾਲ ਇਸਤੇਮਾਲ ਕਰੋ
    ਸਾਡੀ ਰਾਜ ਸੇਵਕਾਈ—1999
  • ਖੁੱਲ੍ਹੇ ਦਿਲ ਨਾਲ, ਪਰ ਸਮਝਦਾਰੀ ਨਾਲ ਬੀਜੋ
    ਸਾਡੀ ਰਾਜ ਸੇਵਕਾਈ—2003
  • ਯਹੋਵਾਹ ਲਈ ਭੇਟ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
ਹੋਰ ਦੇਖੋ
ਸਾਡੀ ਰਾਜ ਸੇਵਕਾਈ—2001
km 1/01 ਸਫ਼ਾ 6

ਸਾਹਿੱਤ ਦੇਣ ਦਾ ਸਾਡਾ ਸਰਲ ਇੰਤਜ਼ਾਮ

1 ਬਿਨਾਂ ਕੋਈ ਪੈਸਾ ਲਏ ਸਾਹਿੱਤ ਦੇਣ ਦੇ ਸਰਲ ਇੰਤਜ਼ਾਮ ਨੂੰ ਲਾਗੂ ਹੋਇਆਂ ਪੂਰਾ ਇਕ ਸਾਲ ਹੋ ਗਿਆ ਹੈ। ਕੀ ਇਹ ਇੰਤਜ਼ਾਮ ਕਾਮਯਾਬ ਸਾਬਤ ਹੋਇਆ ਹੈ? ਪ੍ਰਚਾਰ-ਕੰਮ ਦੀਆਂ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਸਾਹਿੱਤ ਦੇਣ ਵਿਚ ਹਰ ਪੱਖੋਂ ਵਾਧਾ ਹੋਇਆ ਹੈ। ਜੇ ਦੇਖਿਆ ਜਾਵੇ ਤਾਂ ਲੱਖਾਂ ਹੀ ਲੋਕਾਂ ਨੂੰ “ਅੰਮ੍ਰਿਤ ਜਲ ਮੁਖਤ” ਲੈਣ ਦਾ ਮੌਕਾ ਦਿੱਤਾ ਜਾ ਰਿਹਾ ਹੈ।​—ਪਰ. 22:17.

2 ਪਰ ਸਾਡੇ ਲਈ ਇਹ ਜ਼ਰੂਰੀ ਨਹੀਂ ਤੇ ਨਾ ਹੀ ਸਾਡੀ ਇੱਛਾ ਹੈ ਕਿ ਅਸੀਂ ਐਵੇਂ ਹੀ ਹਰੇਕ ਵਿਅਕਤੀ ਨੂੰ ਸਾਹਿੱਤ ਦੇ ਦੇਈਏ। ਜਿਵੇਂ ਅਸੀਂ ਆਪਣੀਆਂ ਚੀਜ਼ਾਂ ਨੂੰ ਅਕਲਮੰਦੀ ਨਾਲ ਵਰਤਦੇ ਹਾਂ ਤਿਵੇਂ ਹੀ ਹਰ ਭੈਣ-ਭਰਾ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਲੀਸਿਯਾ ਦੇ ਜ਼ਰੀਏ ਸੋਸਾਇਟੀ ਵੱਲੋਂ ਮਿਲੇ ਸਾਹਿੱਤ ਦਾ ਅਕਲਮੰਦੀ ਨਾਲ ਇਸਤੇਮਾਲ ਕਰਨ। ਜੇ ਸੋਸਾਇਟੀ ਭੈਣ-ਭਰਾਵਾਂ ਨੂੰ ਬਿਨਾਂ ਕੋਈ ਪੈਸਾ ਲਏ ਸਾਹਿੱਤ ਦਿੰਦੀ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਛਪਾਈ ਤੇ ਵੰਡਾਈ ਉੱਤੇ ਕੋਈ ਲਾਗਤ ਨਹੀਂ ਆਉਂਦੀ। ਖ਼ਾਸਕਰ ਆਪਾਂ ਸਾਰਿਆਂ ਨੂੰ ਹੀ ਆਪਣੇ ਸਾਹਿੱਤ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੇ ਜ਼ਰੀਏ ਹੀ ਨੇਕਦਿਲ ਲੋਕਾਂ ਨੂੰ ਯਹੋਵਾਹ ਪਰਮੇਸ਼ੁਰ ਤੇ ਉਸ ਦੇ ਪੁੱਤਰ ਯਿਸੂ ਮਸੀਹ ਬਾਰੇ ਸਹੀ ਗਿਆਨ ਲੈਣ ਵਿਚ ਮਦਦ ਮਿਲਦੀ ਹੈ।​—ਯੂਹੰ. 17:3.

3 ਸੋਸਾਇਟੀ ਕਿਵੇਂ ਬਿਨਾਂ ਕੋਈ ਪੈਸਾ ਲਏ ਸਾਰਿਆਂ ਨੂੰ ਸਾਹਿੱਤ ਮੁਹੱਈਆ ਕਰਵਾਉਂਦੀ ਹੈ? ਸਾਹਿੱਤ ਦੀ ਛਪਾਈ ਤੇ ਵੰਡਾਈ ਤੇ ਆਉਣ ਵਾਲੇ ਖ਼ਰਚਿਆਂ ਨੂੰ ਚੰਦਿਆਂ ਦੁਆਰਾ ਪੂਰਾ ਕੀਤਾ ਜਾਂਦਾ ਹੈ। ਮੁੱਖ ਤੌਰ ਤੇ ਇਹ ਚੰਦੇ ਯਹੋਵਾਹ ਦੇ ਸਮਰਪਿਤ ਸੇਵਕ ਹੀ ਦਿੰਦੇ ਹਨ। ਰਾਜ-ਪ੍ਰਚਾਰ ਦੇ ਇਸ ਸਭ ਤੋਂ ਜ਼ਰੂਰੀ ਕੰਮ ਲਈ ਯਹੋਵਾਹ ਦੇ ਗਵਾਹ ਸਹਾਇਤਾ ਲਈ ਬਾਹਰਲੇ ਲੋਕਾਂ ਕੋਲੋਂ ਕੋਈ ਆਸ ਨਹੀਂ ਰੱਖਦੇ। ਅਸੀਂ ਨਾ ਤਾਂ ਪਹਿਲਾਂ ਲੋਕਾਂ ਕੋਲੋਂ ਚੰਦਾ ਮੰਗਦੇ ਸੀ ਤੇ ਨਾ ਹੀ ਹੁਣ ਮੰਗਦੇ ਹਾਂ। ਪਰ, ਪ੍ਰਚਾਰ ਦੌਰਾਨ ਸੱਚੀ ਦਿਲਚਸਪੀ ਰੱਖਣ ਵਾਲਿਆਂ ਅਤੇ ਕਦਰ ਕਰਨ ਵਾਲਿਆਂ ਵੱਲੋਂ ਦਿੱਤੇ ਛੋਟੇ-ਮੋਟੇ ਚੰਦਿਆਂ ਦੀ ਅਸੀਂ ਕਦਰ ਕਰਦੇ ਹਾਂ।

ਚੰਦਿਆਂ ਨੂੰ ਕਿਹੜੇ ਕੰਮਾਂ ਲਈ ਵਰਤਿਆ ਜਾਂਦਾ ਹੈ

4 ਤਾਂ ਫਿਰ, ਸਾਨੂੰ ਲੋਕਾਂ ਨੂੰ ਸੰਖੇਪ ਵਿਚ ਅਤੇ ਸਾਫ਼-ਸਾਫ਼ ਇਹ ਦੱਸਣ ਲਈ ਤਿਆਰ ਹੋਣਾ ਚਾਹੀਦਾ ਹੈ ਕਿ ਸਾਡਾ ਵਿਸ਼ਵ-ਵਿਆਪੀ ਬਾਈਬਲ ਸਿੱਖਿਆ ਦਾ ਕੰਮ ਸਵੈ-ਇੱਛਾ ਨਾਲ ਦਿੱਤੇ ਚੰਦਿਆਂ ਦੁਆਰਾ ਚਲਾਇਆ ਜਾਂਦਾ ਹੈ। ਅੱਜ ਰਾਜ-ਪ੍ਰਚਾਰ ਦੇ ਕੰਮ ਨੂੰ ਪੂਰਾ ਕਰਨ ਲਈ ਜੋ ਵੀ ਭਾਰੀ ਖ਼ਰਚਾ ਆਉਂਦਾ ਹੈ ਉਸ ਨੂੰ ਇਨ੍ਹਾਂ ਚੰਦਿਆਂ ਦੁਆਰਾ ਹੀ ਪੂਰਾ ਕੀਤਾ ਜਾਂਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਜੋ ਕੰਮ ਸੌਂਪਿਆ ਸੀ ਉਸ ਨੂੰ ਪੂਰਾ ਕਰਨ ਲਈ ਸੋਸਾਇਟੀ ਸਾਹਿੱਤ ਛਾਪਣ ਤੇ ਇਸ ਨੂੰ ਦੁਨੀਆਂ ਭਰ ਵਿਚ ਵੰਡਣ ਤੋਂ ਇਲਾਵਾ, ਸ਼ਾਖ਼ਾ ਦਫ਼ਤਰਾਂ, ਬੈਥਲ ਘਰਾਂ, ਸੇਵਕਾਈ ਸਿਖਲਾਈ ਸਕੂਲਾਂ, ਵਿਸ਼ੇਸ਼ ਪਾਇਨੀਅਰਾਂ ਅਤੇ ਸਫ਼ਰੀ ਨਿਗਾਹਬਾਨਾਂ ਦਾ ਅਤੇ ਹੋਰ ਕਈ ਕੰਮਾਂ ਦਾ ਖ਼ਰਚਾ ਵੀ ਪੂਰਾ ਕਰਦੀ ਹੈ।​—ਮੱਤੀ 24:14; 28:19, 20.

5 ਯਹੋਵਾਹ ਦੇ ਲੋਕਾਂ ਵਿਚਕਾਰ ਹੋਏ ਸ਼ਾਨਦਾਰ ਵਾਧੇ ਨੂੰ ਦੇਖ ਕੇ ਕਈਆਂ ਨੇ ਪੁੱਛਿਆ ਹੈ ਕਿ ਉਹ ਕਿਵੇਂ ਮਦਦ ਕਰ ਸਕਦੇ ਹਨ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਨਵੇਂ ਸ਼ਾਖ਼ਾ ਦਫ਼ਤਰਾਂ ਅਤੇ ਕਿੰਗਡਮ ਹਾਲਾਂ ਨੂੰ ਬਣਾਉਣ ਵਿਚ ਨਿੱਜੀ ਤੌਰ ਤੇ ਹਿੱਸਾ ਨਹੀਂ ਲੈ ਸਕਦੇ ਜਾਂ ਪ੍ਰਚਾਰ ਕਰਨ ਲਈ ਦੂਰ-ਦੁਰਾਡੇ ਦੇਸ਼ਾਂ ਵਿਚ ਨਹੀਂ ਜਾ ਸਕਦੇ। ਪਰ ਇਨ੍ਹਾਂ ਵਧੀਆ ਕੰਮਾਂ ਵਿਚ ਕੁਝ ਹੱਦ ਤਕ ਹਿੱਸਾ ਪਾਉਣ ਲਈ ਕਈ ਭੈਣ-ਭਰਾਵਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਵਿਸ਼ਵ-ਵਿਆਪੀ ਕੰਮ ਲਈ ਬਾਕਾਇਦਾ ਕੁਝ ਨਾ ਕੁਝ ਚੰਦਾ ਦਿੰਦੇ ਰਹਿਣ ਦਾ ਇੰਤਜ਼ਾਮ ਕੀਤਾ ਹੈ। (1 ਕੁਰਿੰਥੀਆਂ 16:1, 2 ਦੀ ਤੁਲਨਾ ਕਰੋ।) ਇੰਜ, ਸੋਸਾਇਟੀ ਦੇ ਸਾਰੇ ਕੰਮਾਂ ਦਾ ਖ਼ਰਚਾ ਪੂਰਾ ਕੀਤਾ ਜਾਂਦਾ ਹੈ ਜਿਸ ਵਿਚ ਸਾਹਿੱਤ ਦੀ ਵੰਡਾਈ ਵੀ ਸ਼ਾਮਲ ਹੈ। ਇਸ ਲਈ, ਕਿਸੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਵਿਸ਼ਵ-ਵਿਆਪੀ ਕੰਮ ਲਈ ਸਵੈ-ਇੱਛਾ ਨਾਲ ਦਿੱਤੇ ਚੰਦਿਆਂ ਦੁਆਰਾ ਸਿਰਫ਼ ਸਾਹਿੱਤ ਦੇ ਖ਼ਰਚ ਨੂੰ ਹੀ ਪੂਰਾ ਕੀਤਾ ਜਾਂਦਾ ਹੈ।

6 ਜਦੋਂ ਅਸੀਂ ਲੋਕਾਂ ਨੂੰ ਗਵਾਹੀ ਦੇਣ ਜਾਂਦੇ ਹਾਂ, ਤਾਂ ਸਾਨੂੰ ਉਨ੍ਹਾਂ ਨਾਲ ਬਾਈਬਲ ਵਿਸ਼ੇ ਤੇ ਗੱਲ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਪੁਸਤਿਕਾ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਵਿਚ ਵੱਖੋ-ਵੱਖਰੀਆਂ ਦਿਲਚਸਪ ਪ੍ਰਸਤਾਵਨਾਵਾਂ ਦੇ ਨਾਲ-ਨਾਲ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਵਿਚ ਕਈ ਢੁਕਵੇਂ ਵਿਸ਼ਿਆਂ ਬਾਰੇ ਦੱਸਿਆ ਗਿਆ ਹੈ। ਜਾਂ ਅਸੀਂ ਸਾਡੀ ਰਾਜ ਸੇਵਕਾਈ ਵਿਚ ਸੁਝਾਈਆਂ ਗਈਆਂ ਪੇਸ਼ਕਾਰੀਆਂ ਵੀ ਵਰਤ ਸਕਦੇ ਹਾਂ। ਰਾਜ-ਸੰਦੇਸ਼ ਬਾਰੇ ਵਿਅਕਤੀ ਦੀ ਦਿਲਚਸਪੀ ਨੂੰ ਦੇਖ ਕੇ ਹੀ ਭੈਣ-ਭਰਾਵਾਂ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਸਾਹਿੱਤ ਉਸ ਨੂੰ ਦੇਣਗੇ ਜਾਂ ਨਹੀਂ। ਜੇ ਵਿਅਕਤੀ ਸੰਦੇਸ਼ ਵਿਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਉਂਦਾ, ਤਾਂ ਅਸੀਂ ਉਸ ਨੂੰ ਕੋਈ ਕਿਤਾਬ ਜਾਂ ਦੂਜਾ ਸਾਹਿੱਤ ਦਿੱਤੇ ਬਗੈਰ ਬੜੇ ਢੰਗ ਨਾਲ ਗੱਲਬਾਤ ਖ਼ਤਮ ਕਰ ਕੇ ਅਗਲੇ ਘਰ ਜਾ ਸਕਦੇ ਹਾਂ। ਪਰ ਹਾਂ ਜੇ ਵਿਅਕਤੀ ਕਹੇ ਕਿ ਉਹ ਸੰਦੇਸ਼ ਨੂੰ ਜ਼ਰੂਰ ਪੜ੍ਹੇਗਾ, ਤਾਂ ਤੁਸੀਂ ਇਕ ਸੱਦਾ-ਪੱਤਰ ਜਾਂ ਟ੍ਰੈਕਟ ਦੇ ਸਕਦੇ ਹੋ। ਦਿਲਚਸਪੀ ਦਿਖਾਉਣ ਵਾਲੇ ਦਾ ਪਤਾ ਜ਼ਰੂਰ ਨੋਟ ਕਰ ਲਓ ਤਾਂਕਿ ਤੁਸੀਂ ਉਨ੍ਹਾਂ ਕੋਲ ਦੁਬਾਰਾ ਜਾ ਸਕੋ। ਦੂਜਿਆਂ ਮੌਕਿਆਂ ਤੇ ਵੀ ਇੰਜ ਹੀ ਕੀਤਾ ਜਾ ਸਕਦਾ ਹੈ ਜਦੋਂ ਵਿਅਕਤੀ ਦੇ ਕੰਮ ਵਿਚ ਬੜਾ ਰੁੱਝੇ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਉਸ ਨਾਲ ਚੰਗੀ ਤਰ੍ਹਾਂ ਗੱਲਬਾਤ ਨਾ ਹੋ ਸਕੇ।

7 ਸਾਹਿੱਤ ਦੇਣ ਦਾ ਸਰਲ ਇੰਤਜ਼ਾਮ ਸਾਰਿਆਂ ਦੀ ਇਹ ਸਮਝਣ ਵਿਚ ਮਦਦ ਕਰਦਾ ਹੈ ਕਿ ਬਾਈਬਲ ਦੀ ਸਿੱਖਿਆ ਦੇਣ ਦਾ ਸਾਡਾ ਕੰਮ ਕੋਈ ਵਪਾਰ ਨਹੀਂ ਹੈ। ਇਹ ਸਾਡੀ ਇਹ ਗੱਲ ਚੇਤੇ ਰੱਖਣ ਵਿਚ ਮਦਦ ਕਰਦਾ ਹੈ ਕਿ ਸਾਡਾ ਮੁੱਖ ਮਕਸਦ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਤੇ ਯਿਸੂ ਮਸੀਹ ਦੇ ਚੇਲੇ ਬਣਾਉਣਾ ਹੈ। ਦੂਜੀਆਂ ਸੰਸਥਾਵਾਂ ਜੋ ਦਾਨ ਮੰਗਦੀਆਂ ਹਨ ਉਨ੍ਹਾਂ ਤੋਂ ਬਿਲਕੁਲ ਉਲਟ ਯਹੋਵਾਹ ਦੇ ਗਵਾਹ ਬਿਨਾਂ ਕੋਈ ਪੈਸਾ ਲਏ ਆਪਣਾ ਸਾਹਿੱਤ ਦੇ ਕੇ ਬੜੇ ਖ਼ੁਸ਼ ਹੁੰਦੇ ਹਨ। ਅਸੀਂ ਉਨ੍ਹਾਂ ਲੋਕਾਂ ਤੋਂ ਚੰਦਾ ਕਦੇ ਨਹੀਂ ਮੰਗਦੇ ਜੋ ਸਾਡੇ ਸੰਦੇਸ਼ ਵਿਚ ਸੱਚੀ ਦਿਲਚਸਪੀ ਨਹੀਂ ਰੱਖਦੇ। (1 ਨਵੰਬਰ 2000 ਦੇ ਪਹਿਰਾਬੁਰਜ ਦੇ ਸਫ਼ੇ 28-31 ਦੇਖੋ।) ਸਾਰੇ ਦਾ ਸਾਰਾ ਚੰਦਾ ਇਸ ਵਿਸ਼ਵ-ਵਿਆਪੀ ਬਾਈਬਲ ਸਿੱਖਿਆ ਦੇ ਕੰਮ ਵਿਚ ਲਗਾ ਦਿੱਤਾ ਜਾਂਦਾ ਹੈ, ਕਿਉਂਕਿ ਸੰਗਠਨ ਵਿਚ ਸਾਰੇ ਸਵੈ-ਸੇਵਕ ਹਨ ਤੇ ਕਿਸੇ ਨੂੰ ਵੀ ਨਾ ਤਾਂ ਕੋਈ ਤਨਖ਼ਾਹ ਦਿੱਤੀ ਜਾਂਦੀ ਹੈ ਤੇ ਨਾ ਹੀ ਉਨ੍ਹਾਂ ਨੂੰ ਕੋਈ ਕਮਿਸ਼ਨ ਮਿਲਦੀ ਹੈ। ਅਸੀਂ ਸਿਰਫ਼ ਉਨ੍ਹਾਂ ਲੋਕਾਂ ਨਾਲ ਹੀ ਚੰਦਿਆਂ ਬਾਰੇ ਗੱਲਬਾਤ ਕਰਦੇ ਹਾਂ ਜੋ ਸਾਡੇ ਵਿਸ਼ਵ-ਵਿਆਪੀ ਕੰਮ ਬਾਰੇ ਜਾਣਨਾ ਚਾਹੁੰਦੇ ਹਨ ਜਾਂ ਇਸ ਵਿਚ ਦਿਲਚਸਪੀ ਰੱਖਦੇ ਹਨ।

8 ਜੇ ਆਪਾਂ ਜੋਸ਼ ਨਾਲ ਪ੍ਰਚਾਰ ਕਰੀਏ ਤੇ ਸੋਸਾਇਟੀ ਦੇ ਕੀਮਤੀ ਪ੍ਰਕਾਸ਼ਨ ਲੋਕਾਂ ਨੂੰ ਅਕਲਮੰਦੀ ਨਾਲ ਦੇਈਏ, ਤਾਂ ਯਹੋਵਾਹ ਇਸ ਕੰਮ ਵਿਚ ਹੋਰ ਵਾਧਾ ਕਰੇਗਾ। ਜਦੋਂ ਅਸੀਂ ਲੋਕਾਂ ਨੂੰ ਆਪਣੇ ਕੰਮ ਬਾਰੇ ਸਮਝਾਉਂਦੇ ਹਾਂ, ਤਾਂ ਹਰ ਜਗ੍ਹਾ ਨੇਕਦਿਲ ਲੋਕ ਸਾਡੇ ਪ੍ਰਚਾਰ-ਕੰਮ ਦੀ ਬੜੀ ਕਦਰ ਕਰਦੇ ਹਨ ਤੇ ਖ਼ੁਸ਼ੀ-ਖ਼ੁਸ਼ੀ ਨਾਲ ਚੰਦੇ ਦੇ ਕੇ ਮਦਦ ਕਰਦੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ