ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 12 ਫਰਵਰੀ
ਗੀਤ 6
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸੇਵਾ ਸਭਾ ਦੇ 26 ਫਰਵਰੀ ਦੇ ਹਫ਼ਤੇ ਵਿਚ ਵਿਡਿਓ ਬਾਈਬਲ—ਮਨੁੱਖਜਾਤੀ ਦੀ ਸਭ ਤੋਂ ਪੁਰਾਣੀ ਤੇ ਵਿਵਹਾਰਕ ਕਿਤਾਬ (ਅੰਗ੍ਰੇਜ਼ੀ) ਤੇ ਚਰਚਾ ਕੀਤੀ ਜਾਵੇਗੀ। ਇਹ ਚਰਚਾ ਸਾਡੀ ਰਾਜ ਸੇਵਕਾਈ ਦੇ ਇਸ ਸਫ਼ੇ ਤੇ ਦਿੱਤੇ ਸਵਾਲਾਂ ਤੇ ਆਧਾਰਿਤ ਹੋਵੇਗੀ।
15 ਮਿੰਟ: “ਸ਼ੁਭ ਕਰਮਾਂ ਰਾਹੀਂ ਯਹੋਵਾਹ ਦੀ ਵਡਿਆਈ ਕਰੋ।”a ਘੋਸ਼ਕ (ਅੰਗ੍ਰੇਜ਼ੀ) ਕਿਤਾਬ ਦੇ ਸਫ਼ਾ 187 ਉੱਤੇ ਪੈਰੇ 2-3 ਵਿੱਚੋਂ ਟਿੱਪਣੀਆਂ ਸ਼ਾਮਲ ਕਰੋ।
20 ਮਿੰਟ: “ਦੂਜਿਆਂ ਨੂੰ ਕਿਵੇਂ ਕਾਇਲ ਕਰੀਏ।” ਇਸ ਲੇਖ ਦੀ ਚਰਚਾ ਕਲੀਸਿਯਾ ਪੁਸਤਕ ਅਧਿਐਨ ਸੰਚਾਲਕ ਤੇ ਇਕ ਪਾਇਨੀਅਰ ਜਾਂ ਇਕ ਪ੍ਰਭਾਵਸ਼ਾਲੀ ਪ੍ਰਕਾਸ਼ਕ ਵਿਚਕਾਰ ਹੋਵੇਗੀ। ਉਹ 15 ਮਈ 1998 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 21-3 ਵਿਚਲੇ ਖ਼ਾਸ ਮੁੱਦਿਆਂ ਤੇ ਚਰਚਾ ਕਰਨਗੇ। ਸਫ਼ਾ 23 ਉੱਤੇ ਦਿੱਤੀ ਡੱਬੀ “ਆਪਣੇ ਵਿਦਿਆਰਥੀ ਦੇ ਦਿਲ ਤਕ ਪਹੁੰਚਣਾ” ਤੇ ਚਰਚਾ ਕਰੋ। ਆਪਣੇ ਇਲਾਕੇ ਵਿਚ ਪਾਏ ਜਾਂਦੇ ਕਿਸੇ ਇਕ ਝੂਠੇ ਧਾਰਮਿਕ ਵਿਸ਼ਵਾਸ ਨੂੰ ਚੁਣ ਕੇ ਉਸ ਤੇ ਚਰਚਾ ਕਰੋ ਕਿ ਇਕ ਵਿਅਕਤੀ ਨੂੰ ਬਾਈਬਲ ਵਿੱਚੋਂ ਉਸ ਵਿਸ਼ੇ ਬਾਰੇ ਦੱਸ ਕੇ ਕਿਵੇਂ ਕਾਇਲ ਕੀਤਾ ਜਾ ਸਕਦਾ ਹੈ।
ਗੀਤ 208 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 19 ਫਰਵਰੀ
ਗੀਤ 221
8 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਵੱਲ ਧਿਆਨ ਦਿਓ।”b ਨਵੀਂ ਕਿਤਾਬ ਵਿੱਚੋਂ ਕੁਝ ਅਜਿਹੀਆਂ ਤਸਵੀਰਾਂ ਵੱਲ ਧਿਆਨ ਦਿਵਾਓ ਜਿਸ ਨਾਲ ਯਸਾਯਾਹ ਦੀਆਂ ਭਵਿੱਖਬਾਣੀ ਲਈ ਭੈਣ-ਭਰਾਵਾਂ ਦੀ ਕਦਰਦਾਨੀ ਹੋਰ ਵਧੇ।
22 ਮਿੰਟ: “ਯਹੋਵਾਹ ਦਾ ਨਾਂ ਅਤੇ ਉਸ ਦੇ ਕਾਰਜ ਪ੍ਰਗਟ ਕਰੋ।”c ਬਜ਼ੁਰਗ ਮਾਰਚ ਤੇ ਅਪ੍ਰੈਲ ਵਿਚ ਜ਼ਿਆਦਾ ਪ੍ਰਚਾਰ ਕਰਨ ਲਈ ਬਣਾਈਆਂ ਖ਼ਾਸ ਯੋਜਨਾਵਾਂ ਬਾਰੇ ਦੱਸਦਾ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਭੈਣ-ਭਰਾਵਾਂ ਨੂੰ ਸਹਾਇਕ ਪਾਇਨੀਅਰੀ ਕਰਨ ਦੀ ਹੱਲਾ-ਸ਼ੇਰੀ ਦਿੰਦਾ ਹੈ। ਪਿਛਲੇ ਸਾਲ ਅਪ੍ਰੈਲ ਵਿਚ ਭੈਣ-ਭਰਾਵਾਂ ਨੂੰ ਪਾਇਨੀਅਰੀ ਕਰ ਕੇ ਜੋ ਖ਼ੁਸ਼ੀ ਮਿਲੀ ਉਸ ਬਾਰੇ ਉਨ੍ਹਾਂ ਨੂੰ ਦੱਸਣ ਲਈ ਕਹੋ। ਹਰ ਯੋਗ ਗ਼ੈਰ-ਸਰਗਰਮ ਪ੍ਰਕਾਸ਼ਕ ਨੂੰ ਮੁੜ ਪ੍ਰਚਾਰ ਕੰਮ ਵਿਚ ਸ਼ਾਮਲ ਹੋਣ ਅਤੇ ਬੱਚਿਆਂ ਤੇ ਹੋਰ ਦੂਜੇ ਬਾਈਬਲ ਵਿਦਿਆਰਥੀਆਂ ਨੂੰ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਵਿਚ ਮਦਦ ਦੇਣ ਤੇ ਜ਼ੋਰ ਦਿਓ।—ਨਵੰਬਰ 2000 ਦੀ ਸਾਡੀ ਰਾਜ ਸੇਵਕਾਈ ਦੀ ਪ੍ਰਸ਼ਨ ਡੱਬੀ ਦੇਖੋ।
ਗੀਤ 27 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 26 ਫਰਵਰੀ
ਗੀਤ 48
8 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਫਰਵਰੀ ਦੀ ਖੇਤਰ ਸੇਵਾ ਰਿਪੋਰਟ ਪਾਉਣ ਦਾ ਚੇਤਾ ਕਰਾਓ।
12 ਮਿੰਟ: ਗਿਆਨ ਕਿਤਾਬ ਲਈ ਸੁਝਾਈਆਂ ਗਈਆਂ ਪੇਸ਼ਕਾਰੀਆਂ। ਕੀ ਮਾਰਚ ਵਿਚ ਗਿਆਨ ਕਿਤਾਬ ਪੇਸ਼ ਕਰਨ ਲਈ ਤੁਹਾਡੇ ਕੋਲ ਕੋਈ ਪੇਸ਼ਕਾਰੀ ਹੈ? ਜੇ ਤੁਸੀਂ ਸਾਡੀ ਰਾਜ ਸੇਵਕਾਈ ਦੇ ਪੁਰਾਣੇ ਅੰਕਾਂ ਦੇ ਪਿਛਲੇ ਸਫ਼ੇ ਦੇਖੋ, ਤਾਂ ਤੁਹਾਨੂੰ ਘਰ-ਸੁਆਮੀ ਨਾਲ ਪਹਿਲੀ ਮੁਲਾਕਾਤ ਕਰਨ ਦੇ ਸੁਝਾਵਾਂ ਦੇ ਨਾਲ-ਨਾਲ ਪੁਨਰ-ਮੁਲਾਕਾਤ ਕਰਨ ਬਾਰੇ ਵੀ ਸੁਝਾਅ ਮਿਲਣਗੇ। ਇਨ੍ਹਾਂ ਸੁਝਾਈਆਂ ਗਈਆਂ ਪੇਸ਼ਕਾਰੀਆਂ ਵਿੱਚੋਂ ਦੋ ਜਾਂ ਤਿੰਨ ਉੱਤੇ ਪੁਨਰ-ਵਿਚਾਰ ਕਰੋ। (ਮਾਰਚ, ਜੂਨ, ਨਵੰਬਰ 1996; ਜੂਨ 1997; ਮਾਰਚ 1998) ਪਹਿਲੀ ਮੁਲਾਕਾਤ ਵੇਲੇ ਹੀ ਬਾਈਬਲ ਸਟੱਡੀਆਂ ਸ਼ੁਰੂ ਕਰਨ ਬਾਰੇ ਨਵੰਬਰ 1996 ਦੇ ਅੰਕ ਵਿਚਲੇ ਦੋ ਸੁਝਾਵਾਂ ਨੂੰ ਪ੍ਰਦਰਸ਼ਿਤ ਕਰ ਕੇ ਦਿਖਾਓ। ਸਾਰਿਆਂ ਨੂੰ ਹੱਲਾ-ਸ਼ੇਰੀ ਦਿਓ ਕਿ ਉਹ ਨਵੀਆਂ ਬਾਈਬਲ ਸਟੱਡੀਆਂ ਸ਼ੁਰੂ ਕਰਾਉਣ ਲਈ ਮਿਹਨਤ ਕਰਨ।
25 ਮਿੰਟ: “ਬਾਈਬਲ—ਮਨੁੱਖਜਾਤੀ ਦੀ ਸਭ ਤੋਂ ਪੁਰਾਣੀ ਤੇ ਵਿਵਹਾਰਕ ਕਿਤਾਬ ਲਈ ਕਦਰ ਵਧਾਉਣੀ।” ਇਸ ਸਫ਼ੇ ਤੇ ਦਿੱਤੇ ਸਵਾਲਾਂ ਦੀ ਹਾਜ਼ਰੀਨ ਨਾਲ ਚਰਚਾ। ਇਸ ਗੱਲ ਤੇ ਚਾਨਣਾ ਪਾਓ ਕਿ ਸੰਸਾਰ ਭਰ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਪੂਰੀ ਜਾਂ ਇਸ ਦੇ ਕੁਝ ਹਿੱਸੇ 37 ਭਾਸ਼ਾਵਾਂ ਵਿਚ ਹਨ ਜਿਸ ਦੀਆਂ 10 ਕਰੋੜ ਤੋਂ ਜ਼ਿਆਦਾ ਕਾਪੀਆਂ ਵੰਡੀਆਂ ਜਾ ਚੁੱਕੀਆਂ ਹਨ। ਅਪ੍ਰੈਲ ਵਿਚ ਅਸੀਂ ਤੀਸਰੇ ਵਿਡਿਓ ਬਾਈਬਲ—ਇਸ ਦਾ ਤੁਹਾਡੇ ਜੀਵਨ ਉੱਤੇ ਪ੍ਰਭਾਵ ਤੇ ਪੁਨਰ-ਵਿਚਾਰ ਕਰਾਂਗੇ।
ਗੀਤ 64 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 5 ਮਾਰਚ
ਗੀਤ 81
5 ਮਿੰਟ: ਸਥਾਨਕ ਘੋਸ਼ਣਾਵਾਂ।
18 ਮਿੰਟ: “ਯਹੋਵਾਹ ਬਲ ਦਿੰਦਾ ਹੈ।”d ਹਾਜ਼ਰੀਨ ਕੋਲੋਂ ਪੁੱਛੋ ਕਿ ਦਿੱਤੀਆਂ ਹੋਈਆਂ ਆਇਤਾਂ ਕਿਵੇਂ ਲਾਗੂ ਹੁੰਦੀਆਂ ਹਨ।
22 ਮਿੰਟ: “ਟੈਲੀਫ਼ੋਨ ਰਾਹੀਂ ਕਾਮਯਾਬ ਗਵਾਹੀ ਦੇਣੀ।”e ਇਸ ਭਾਸ਼ਣ ਨੂੰ ਸੇਵਾ ਨਿਗਾਹਬਾਨ ਦੇਵੇਗਾ। 15 ਦਸੰਬਰ 1999 ਦੇ ਪਹਿਰਾਬੁਰਜ ਦੇ ਸਫ਼ਾ 23 ਉੱਤੇ ਪੈਰਾ 17 ਵਿੱਚੋਂ ਹੌਸਲਾ-ਅਫ਼ਜ਼ਾਈ ਵਾਲੀਆਂ ਗੱਲਾਂ ਦੱਸੋ। ਨਵੰਬਰ 2000 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤੀ ਡੱਬੀ “ਤੁਸੀਂ ਇਕ ਆਨਸਰਿੰਗ ਮਸ਼ੀਨ ਨੂੰ ਕੀ ਕਹੋਗੇ?” ਤੇ ਪੁਨਰ-ਵਿਚਾਰ ਕਰੋ। ਦੱਸੋ ਕਿ ਟੈਲੀਫ਼ੋਨ ਗਵਾਹੀ ਲਈ ਕਿਹੜੇ-ਕਿਹੜੇ ਇਲਾਕੇ ਚੁਣੇ ਗਏ ਹਨ। ਨਾਲੇ ਤੁਹਾਡੇ ਇਲਾਕੇ ਵਿਚ ਇਸ ਕੰਮ ਨੂੰ ਕਰਨ ਨਾਲ ਮਿਲੀ ਕਾਮਯਾਬੀ ਬਾਰੇ ਸੰਖੇਪ ਵਿਚ ਤਜਰਬੇ ਦੱਸਣ ਲਈ ਕਹੋ।
ਗੀਤ 108 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।