ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 13 ਮਈ
ਗੀਤ 37
15 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਪ੍ਰਦਰਸ਼ਨ ਦਿਖਾਓ ਕਿ ਅਪ੍ਰੈਲ-ਜੂਨ ਜਾਗਰੂਕ ਬਣੋ! ਅਤੇ 15 ਮਈ ਦਾ ਪਹਿਰਾਬੁਰਜ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ। ਦੋਵਾਂ ਪ੍ਰਦਰਸ਼ਨਾਂ ਵਿਚ ਦਿਖਾਓ ਕਿ ਅਸੀਂ ਉਨ੍ਹਾਂ ਨੂੰ ਕਿਵੇਂ ਜਵਾਬ ਦੇ ਸਕਦੇ ਹਾਂ ਜਿਹੜੇ ਕਹਿੰਦੇ ਹਨ ਕਿ “ਮੈਂ ਵਿਅਸਤ ਹਾਂ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦਾ ਸਫ਼ਾ 7 ਦੇਖੋ।
10 ਮਿੰਟ: “ਕੀ ਤੁਸੀਂ ਆਪਣੇ ਸਾਹਿੱਤ ਦੀ ਕਦਰ ਕਰਦੇ ਹੋ?” ਇਕ ਬਜ਼ੁਰਗ ਦੁਆਰਾ ਉਤਸ਼ਾਹਜਨਕ ਭਾਸ਼ਣ।
20 ਮਿੰਟ: “ਯਹੋਵਾਹ ਦੇ ਗਵਾਹਾਂ ਦਾ 2002 ‘ਰਾਜ ਦੇ ਜੋਸ਼ੀਲੇ ਪ੍ਰਚਾਰਕ’ ਜ਼ਿਲ੍ਹਾ ਸੰਮੇਲਨ।”a ਸੈਕਟਰੀ ਇਹ ਭਾਸ਼ਣ ਦੇਵੇਗਾ। ਬਾਈਬਲ ਸਮਿਆਂ ਤੋਂ ਹੀ ਵੱਡੇ ਇਕੱਠਾਂ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਮਜ਼ਬੂਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। (ਘੋਸ਼ਕ [ਅੰਗ੍ਰੇਜ਼ੀ] ਕਿਤਾਬ, ਸਫ਼ਾ 254, ਪੈਰੇ 1-3 ਅਤੇ ਅੰਤਰਦ੍ਰਿਸ਼ਟੀ [ਅੰਗ੍ਰੇਜ਼ੀ], ਖੰਡ 1, ਸਫ਼ਾ 821, ਪੈਰਾ 5 ਦੇਖੋ।) ਸਾਰਿਆਂ ਨੂੰ ਇਸ ਸਾਲ ਦੇ ਜ਼ਿਲ੍ਹਾ ਸੰਮੇਲਨ ਦੇ ਤਿੰਨੋਂ ਦਿਨ ਹਾਜ਼ਰ ਰਹਿਣ ਲਈ ਹੁਣੇ ਤੋਂ ਤਿਆਰੀਆਂ ਕਰਨ ਲਈ ਉਤਸ਼ਾਹਿਤ ਕਰੋ।
ਗੀਤ 115 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 20 ਮਈ
ਗੀਤ 13
12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਪ੍ਰਸ਼ਨ ਡੱਬੀ ਉੱਤੇ ਚਰਚਾ ਕਰੋ।
10 ਮਿੰਟ: ਆਪਣੀ ਮਸੀਹੀ ਨਿਰਪੱਖਤਾ ਨੂੰ ਬਣਾਈ ਰੱਖੋ। ਇਕ ਯੋਗ ਬਜ਼ੁਰਗ ਦੁਆਰਾ ਭਾਸ਼ਣ। ਸਕੂਲ ਵਿਚ, ਕੰਮ ਕਰਨ ਦੀ ਥਾਂ ਤੇ ਅਤੇ ਆਂਢ-ਗੁਆਂਢ ਵਿਚ ਦੇਸ਼ਭਗਤੀ ਦਾ ਦਿਖਾਵਾ ਕਰਨਾ ਆਮ ਗੱਲ ਹੋ ਗਈ ਹੈ। ਬਹੁਤ ਸਾਰੇ ਲੋਕ ਕੌਮੀ ਦੁਖਾਂਤਾਂ ਬਾਰੇ ਆਪਣੀ ਚਿੰਤਾ ਅਤੇ ਦੁੱਖ ਉੱਤੇ ਕਾਬੂ ਪਾਉਣ ਲਈ ਦੇਸ਼ਭਗਤੀ ਦਿਖਾਉਂਦੇ ਹਨ। ਹਾਲਾਂਕਿ ਦੁਨੀਆਂ ਵਿਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਦੇਖ ਕੇ ਸਾਨੂੰ ਵੀ ਦੁੱਖ ਹੁੰਦਾ ਹੈ, ਪਰ ਅਸੀਂ ਵਿਸ਼ਵ ਪ੍ਰਭੂਸੱਤਾ ਦੇ ਮੁੱਖ ਵਾਦ-ਵਿਸ਼ੇ ਬਾਰੇ ਜਾਣਦੇ ਹਾਂ ਅਤੇ ਸਾਨੂੰ ਰਾਜ ਦੇ ਸੰਦੇਸ਼ ਤੋਂ ਹੌਸਲਾ ਮਿਲਦਾ ਹੈ। ਜਦੋਂ ਅਸੀਂ ਸੂਝ-ਬੂਝ ਨਾਲ ਦੂਜਿਆਂ ਨੂੰ ਸਮਝਾਉਂਦੇ ਹਾਂ ਕਿ ਅਸੀਂ ਦੇਸ਼ਭਗਤੀ ਦੀਆਂ ਰਸਮਾਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ, ਤਾਂ ਸਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਉਨ੍ਹਾਂ ਨੂੰ ਹੌਸਲਾ ਤੇ ਉਮੀਦ ਵੀ ਦੇਣੀ ਚਾਹੀਦੀ ਹੈ। ਯਹੋਵਾਹ ਦੇ ਗਵਾਹ ਅਤੇ ਸਿੱਖਿਆ (ਅੰਗ੍ਰੇਜ਼ੀ) ਬਰੋਸ਼ਰ ਦੇ ਸਫ਼ੇ 20-4 ਉੱਤੇ ਉਪ-ਸਿਰਲੇਖ “ਝੰਡੇ ਨੂੰ ਸਲਾਮੀ” ਹੇਠਾਂ ਇਹ ਸਮਝਾਇਆ ਗਿਆ ਹੈ ਕਿ ਅਸੀਂ ਕਿਉਂ ਦੇਸ਼ਭਗਤੀ ਦੀਆਂ ਰਸਮਾਂ ਵਿਚ ਹਿੱਸਾ ਨਹੀਂ ਲੈਂਦੇ। ਇਸ ਵਿੱਚੋਂ ਮੁੱਖ ਗੱਲਾਂ ਦੱਸੋ ਅਤੇ ਮਾਪਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਆਪਣੇ ਬੱਚਿਆਂ ਨਾਲ ਇਸ ਜਾਣਕਾਰੀ ਦੀ ਵਿਸਤਾਰ ਨਾਲ ਚਰਚਾ ਕਰਨ। ਬਰੋਸ਼ਰ ਦੇ ਸਫ਼ਾ 20 ਅਤੇ 8 ਜਨਵਰੀ 1996 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲੇ ਦੇ ਸਫ਼ਾ 31 ਉੱਤੇ ਦਿੱਤੇ ਤਜਰਬੇ ਦੱਸੋ। ਸਰਕਾਰੀ ਅਧਿਕਾਰੀਆਂ ਦਾ ਆਦਰ ਕਰਨ ਦੇ ਨਾਲ-ਨਾਲ ਯਹੋਵਾਹ ਨੂੰ ਅਣਵੰਡੀ ਭਗਤੀ ਦੇਣ ਦੀ ਲੋੜ ਉੱਤੇ ਜ਼ੋਰ ਦਿਓ।
8 ਮਿੰਟ: ਕਲੀਸਿਯਾ ਦੀਆਂ ਲੋੜਾਂ।
15 ਮਿੰਟ: “ਸਫ਼ਾਈ ਰੱਖਣ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ।” ਬਜ਼ੁਰਗ ਇਸ ਲੇਖ ਉੱਤੇ ਹਾਜ਼ਰੀਨ ਨਾਲ ਚਰਚਾ ਕਰਦਾ ਹੈ। 1 ਫਰਵਰੀ 2002, ਪਹਿਰਾਬੁਰਜ, ਸਫ਼ੇ 6-7 ਉੱਤੇ ਦਿੱਤੀ ਜਾਣਕਾਰੀ ਦੀ ਸੰਖੇਪ ਵਿਚ ਚਰਚਾ ਕਰ ਕੇ ਸਮਾਪਤ ਕਰੋ।
ਗੀਤ 169 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 27 ਮਈ
ਗੀਤ 208
12 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਮਈ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ, ਇਕ ਛੋਟਾ ਪ੍ਰਕਾਸ਼ਕ ਪ੍ਰਦਰਸ਼ਨ ਕਰ ਕੇ ਦਿਖਾਵੇਗਾ ਕਿ ਅਪ੍ਰੈਲ-ਜੂਨ ਜਾਗਰੂਕ ਬਣੋ! ਰਸਾਲਾ ਕਿਵੇਂ ਪੇਸ਼ ਕਰਨਾ ਹੈ ਅਤੇ ਇਕ ਬਾਲਗ ਪ੍ਰਕਾਸ਼ਕ ਦਿਖਾਵੇਗਾ ਕਿ 1 ਜੂਨ ਦਾ ਪਹਿਰਾਬੁਰਜ ਰਸਾਲਾ ਕਿਵੇਂ ਪੇਸ਼ ਕਰਨਾ ਹੈ। ਹਰ ਪ੍ਰਦਰਸ਼ਨ ਤੋਂ ਬਾਅਦ ਟਿੱਪਣੀ ਕਰੋ ਕਿ ਪੇਸ਼ਕਾਰੀ ਵਿਚ ਕਿੰਨੀ ਆਸਾਨੀ ਨਾਲ ਬਾਈਬਲ ਹਵਾਲਾ ਸ਼ਾਮਲ ਕੀਤਾ ਗਿਆ ਸੀ।
15 ਮਿੰਟ: “ਕੀ ਤੁਹਾਡੀ ਕਲੀਸਿਯਾ ਦਾ ਖੇਤਰ ਵੱਡਾ ਹੈ?” ਸੇਵਾ ਨਿਗਾਹਬਾਨ ਦੁਆਰਾ ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਕਲੀਸਿਯਾ ਕੋਲ ਕਿੰਨਾ ਕੁ ਖੇਤਰ ਹੈ ਅਤੇ ਪਿਛਲੇ ਸਾਲ ਕਿੰਨੇ ਕੁ ਇਲਾਕੇ ਵਿਚ ਪ੍ਰਚਾਰ ਕੀਤਾ ਗਿਆ ਸੀ। ਦੱਸੋ ਕਿ ਦਿੱਤੇ ਗਏ ਸੁਝਾਵਾਂ ਨੂੰ ਆਪਣੀ ਕਲੀਸਿਯਾ ਉੱਤੇ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਭਵਿੱਖ ਵਿਚ ਉਸ ਖੇਤਰ ਵਿਚ ਪ੍ਰਚਾਰ ਕਰਨ ਦੀਆਂ ਬਣਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਦੱਸੋ ਜਿੱਥੇ ਘੱਟ ਪ੍ਰਚਾਰ ਕੀਤਾ ਗਿਆ ਹੈ।
18 ਮਿੰਟ: “ਕੀ ਤੁਸੀਂ ਸਟੱਡੀਆਂ ਸ਼ੁਰੂ ਕਰਨ ਲਈ ਮੰਗ ਬਰੋਸ਼ਰ ਵਰਤ ਰਹੇ ਹੋ?” (ਇਸ ਲੇਖ ਦੀ ਚਰਚਾ ਕਰਨ ਲਈ ਸਾਰਿਆਂ ਕੋਲ ਜਨਵਰੀ 2002 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ ਹੋਣਾ ਚਾਹੀਦਾ ਹੈ।) ਸ਼ੁਰੂ ਵਿਚ ਹੀ ਇਕ ਪ੍ਰਕਾਸ਼ਕ ਪੈਰਾ 3 ਵਿਚ ਦਿੱਤੀ ਉਦਾਹਰਣ ਨੂੰ ਵਰਤਦੇ ਹੋਏ ਇਕ ਚੰਗੀ ਤਰ੍ਹਾਂ ਤਿਆਰ ਕੀਤੇ ਪ੍ਰਦਰਸ਼ਨ ਰਾਹੀਂ ਦਿਖਾਉਂਦਾ ਹੈ ਕਿ ਸਟੱਡੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ। ਬਾਅਦ ਵਿਚ ਬਰੋਸ਼ਰ ਦੀਆਂ ਮੁੱਖ ਗੱਲਾਂ ਦੱਸੋ ਅਤੇ ਸਮਝਾਓ ਕਿ ਇਹ ਬਰੋਸ਼ਰ ਕਿਵੇਂ ਸਟੱਡੀਆਂ ਸ਼ੁਰੂ ਕਰਨ ਲਈ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਜਨਵਰੀ 2002 ਦੇ ਅੰਤਰ-ਪੱਤਰ ਵਿਚ ਸੁਝਾਈਆਂ ਗਈਆਂ ਪੇਸ਼ਕਾਰੀਆਂ ਉੱਤੇ ਸਮੇਂ-ਸਮੇਂ ਤੇ ਪੁਨਰ-ਵਿਚਾਰ ਕਰਨ ਦੀ ਮਹੱਤਤਾ ਬਾਰੇ ਦੱਸੋ। ਹਾਜ਼ਰੀਨ ਨੂੰ ਪੁੱਛੋ ਕਿ ਕਿਹੜੇ ਸੁਝਾਅ ਉਨ੍ਹਾਂ ਲਈ ਕਾਮਯਾਬ ਸਿੱਧ ਹੋਏ ਹਨ। ਅੰਤ ਵਿਚ ਉਹੋ ਪ੍ਰਦਰਸ਼ਨ ਫਿਰ ਤੋਂ ਦਿਖਾਓ ਜੋ ਪਹਿਲਾਂ ਪੇਸ਼ ਕੀਤਾ ਗਿਆ ਸੀ।
ਗੀਤ 93 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 3 ਜੂਨ
ਗੀਤ 178
15 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਮਾਰਚ, ਅਪ੍ਰੈਲ ਜਾਂ ਮਈ ਦੌਰਾਨ ਸਹਿਯੋਗੀ ਜਾਂ ਨਿਯਮਿਤ ਪਾਇਨੀਅਰੀ ਕਰਨ ਨਾਲ ਮਿਲੀਆਂ ਬਰਕਤਾਂ ਬਾਰੇ ਦੱਸਣ ਲਈ ਕਹੋ।
15 ਮਿੰਟ: ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੂਜੇ ਬਾਈਬਲ ਅਨੁਵਾਦਾਂ ਨੂੰ ਕਿਵੇਂ ਵਰਤਦੀ ਹੈ? ਸੰਖੇਪ ਵਿਚ ਭਾਸ਼ਣ ਦੇਣ ਤੋਂ ਬਾਅਦ ਹਾਜ਼ਰੀਨ ਨਾਲ ਚਰਚਾ। ਤਰਕ ਕਰਨਾ ਕਿਤਾਬ ਦੇ ਸਫ਼ਾ 8 ਉੱਤੇ ਪੈਰਾ 2 ਪੜ੍ਹੋ ਅਤੇ ਸਮਝਾਓ ਕਿ ਸਾਨੂੰ ਕਿਉਂ ਅਤੇ ਕਿਵੇਂ ਸੇਵਕਾਈ ਵਿਚ ਅਕਸਰ ਬਾਈਬਲ ਵਰਤਣੀ ਚਾਹੀਦੀ ਹੈ। ਸਫ਼ਾ 6 ਉੱਤੇ ਬਾਈਬਲ ਅਨੁਵਾਦਾਂ ਦੇ ਸੰਖੇਪ ਨਾਵਾਂ ਨੂੰ ਦੇਖੋ ਅਤੇ ਸਮਝਾਓ ਕਿ ਅਸੀਂ ਕਿਉਂ ਦੂਜੇ ਅਨੁਵਾਦਾਂ ਦਾ ਹਵਾਲਾ ਦਿੰਦੇ ਹਾਂ। 1 ਅਕਤੂਬਰ 1997, ਪਹਿਰਾਬੁਰਜ, ਸਫ਼ਾ 14, ਪੈਰਾ 2 ਅਤੇ ਸਫ਼ਾ 18, ਪੈਰਾ 15 ਉੱਤੇ ਦਿੱਤੀਆਂ ਚੇਤਾਵਨੀਆਂ ਬਾਰੇ ਚਰਚਾ ਕਰੋ। ਤਰਕ ਕਰਨਾ ਕਿਤਾਬ ਵਿਚ “ਰਸੂਲਾਂ ਦੇ ਉਤਰਾਧਿਕਾਰੀ,” “ਮੂਰਤਾਂ,” ਅਤੇ “ਤ੍ਰਿਏਕ” ਵਿਸ਼ਿਆਂ ਨੂੰ ਵਰਤਦੇ ਹੋਏ ਹਾਜ਼ਰੀਨਾਂ ਨੂੰ ਇਹ ਦੱਸਣ ਦਾ ਸੱਦਾ ਦਿਓ ਕਿ ਅਨੁਵਾਦਾਂ ਦੀ ਤੁਲਨਾ ਸੱਚਾਈ ਸਿਖਾਉਣ ਵਿਚ ਕਿਵੇਂ ਮਦਦਗਾਰ ਹੋ ਸਕਦੀ ਹੈ।
15 ਮਿੰਟ: “ਸਾਡੀ ਨਿਹਚਾ ਸਾਨੂੰ ਚੰਗੇ ਕੰਮ ਕਰਨ ਲਈ ਪ੍ਰੇਰਦੀ ਹੈ।”b ਪੈਰਾ 2 ਦੀ ਚਰਚਾ ਕਰਦੇ ਸਮੇਂ ਸੰਖੇਪ ਵਿਚ ਇਕ ਜੋਸ਼ੀਲੇ ਗਵਾਹ ਦੀ ਇੰਟਰਵਿਊ ਲਓ। ਪ੍ਰਕਾਸ਼ਕ ਦੱਸੇਗਾ ਕਿ ਦੂਜਿਆਂ ਨੂੰ ਗਵਾਹੀ ਦੇਣ ਨਾਲ ਕਿਵੇਂ ਉਸ ਦੀ ਨਿਹਚਾ ਜ਼ਾਹਰ ਹੁੰਦੀ ਹੈ ਅਤੇ ਮਜ਼ਬੂਤ ਹੁੰਦੀ ਹੈ।
ਗੀਤ 56 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।