ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਅਪ.-ਜੂਨ
“ਭੁਚਾਲਾਂ ਨਾਲ ਬੇਹਿਸਾਬ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ। ਬਚਣ ਵਾਲੇ ਲੋਕ ਬੇਘਰ ਹੋ ਜਾਂਦੇ ਹਨ ਤੇ ਮੁੜ ਆਬਾਦ ਹੋਣ ਲਈ ਉਨ੍ਹਾਂ ਕੋਲ ਕੁਝ ਨਹੀਂ ਬਚਦਾ। ਜਾਗਰੂਕ ਬਣੋ! ਦੇ ਇਸ ਅੰਕ ਵਿਚ ਦੱਸਿਆ ਗਿਆ ਹੈ ਕਿ ਭੁਚਾਲ ਦੇ ਸ਼ਿਕਾਰ ਲੋਕਾਂ ਨੇ ਭੁਚਾਲ ਤੋਂ ਬਾਅਦ ਦੇ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕੀਤਾ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਭੁਚਾਲ ਬਾਈਬਲ ਦੀ ਮਹੱਤਵਪੂਰਣ ਭਵਿੱਖਬਾਣੀ ਨੂੰ ਕਿਵੇਂ ਪੂਰਾ ਕਰਦੇ ਹਨ।”
ਪਹਿਰਾਬੁਰਜ 15 ਮਈ
“ਤੁਹਾਡੇ ਖ਼ਿਆਲ ਮੁਤਾਬਕ ਕੀ ਪਰਮੇਸ਼ੁਰ ਨੂੰ ਜਾਣਨਾ ਮੁਮਕਿਨ ਹੈ? [ਜਵਾਬ ਲਈ ਸਮਾਂ ਦਿਓ।] ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਉਸ ਵਿਅਕਤੀ ਵਿਚ ਵਿਸ਼ਵਾਸ ਕਰਨਾ ਮੁਸ਼ਕਲ ਹੈ ਜਿਸ ਬਾਰੇ ਅਸੀਂ ਬਹੁਤ ਥੋੜ੍ਹਾ ਜਾਣਦੇ ਹਾਂ। ਬਾਈਬਲ ਸਾਨੂੰ ਪਰਮੇਸ਼ੁਰ ਨੂੰ ਭਾਲਣ ਲਈ ਉਤਸ਼ਾਹਿਤ ਕਰਦੀ ਹੈ। [ਰਸੂਲਾਂ ਦੇ ਕਰਤੱਬ 17:27 ਪੜ੍ਹੋ।] ਇਹ ਲੇਖ ਦਿਖਾਉਂਦੇ ਹਨ ਕਿ ਅਸੀਂ ਪਰਮੇਸ਼ੁਰ ਨੂੰ ਕਿਵੇਂ ਚੰਗੀ ਤਰ੍ਹਾਂ ਜਾਣ ਸਕਦੇ ਹਾਂ।”
ਜਾਗਰੂਕ ਬਣੋ! ਅਪ.-ਜੂਨ
“ਅੱਜ ਬਹੁਤ ਸਾਰੇ ਲੋਕ ਆਪਣੇ ਪਿਉ-ਦਾਦਿਆਂ ਦੇ ਧਰਮ ਨੂੰ ਛੱਡ ਕੇ ਪਰਮੇਸ਼ੁਰ ਦੀ ਭਗਤੀ ਆਪਣੇ ਤਰੀਕੇ ਨਾਲ ਕਰਦੇ ਹਨ। ਇਸ ਝੁਕਾਅ ਬਾਰੇ ਤੁਸੀਂ ਕੀ ਸੋਚਦੇ ਹੋ? [ਜਵਾਬ ਲਈ ਸਮਾਂ ਦਿਓ।] ਬਾਈਬਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਲਈ ਇਹ ਗੱਲ ਬੜੀ ਅਹਿਮੀਅਤ ਰੱਖਦੀ ਹੈ ਕਿ ਅਸੀਂ ਉਸ ਦੀ ਭਗਤੀ ਕਿਵੇਂ ਕਰਦੇ ਹਾਂ। [ਯੂਹੰਨਾ 4:24 ਪੜ੍ਹੋ।] ਜਾਗਰੂਕ ਬਣੋ! ਦਾ ਇਹ ਲੇਖ ਦੱਸਦਾ ਹੈ ਕਿ ਆਪਣੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ।”
ਪਹਿਰਾਬੁਰਜ 1 ਜੂਨ
“ਮੌਜੂਦਾ ਘਟਨਾਵਾਂ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਬੇਕਸੂਰ ਲੋਕ ਕਿਉਂ ਬੇਵਕਤੀ ਮੌਤ ਮਰਦੇ ਹਨ। ਕੀ ਤੁਸੀਂ ਕਦੇ ਸੋਚਿਆ ਕਿ ਲੋਕ ਕਿਉਂ ਮਰਦੇ ਹਨ? [ਜਵਾਬ ਲਈ ਸਮਾਂ ਦਿਓ ਅਤੇ ਫਿਰ ਸਫ਼ਾ 7 ਉੱਤੇ ਦਿੱਤਾ ਚਾਰਟ ਦਿਖਾਓ।] ਕੀ ਤੁਸੀਂ ਇਨ੍ਹਾਂ ਆਮ ਗ਼ਲਤ ਧਾਰਣਾਵਾਂ ਵਿੱਚੋਂ ਕਿਸੇ ਇਕ ਬਾਰੇ ਜਾਣਨਾ ਚਾਹੁੰਦੇ ਹੋ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?” ਜੇ ਮੁਮਕਿਨ ਹੈ, ਤਾਂ ਇਸ ਵਿਚ ਦਿੱਤਾ ਇਕ ਹਵਾਲਾ ਪੜ੍ਹੋ।