ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜਨਵਰੀ-ਮਾਰਚ
ਆਪਣੇ ਇਲਾਕੇ ਦੀ ਕਿਸੇ ਖ਼ਬਰ ਦਾ ਜ਼ਿਕਰ ਕਰੋ। ਫਿਰ ਪੁੱਛੋ: “ਕੀ ਤੁਸੀਂ ਇਸ ਬਾਰੇ ਕਦੇ ਸੋਚਿਆ ਹੈ ਕਿ ਲੋਕ ਬੁਰੇ ਕੰਮ ਕਿਉਂ ਕਰਦੇ ਹਨ? [ਜਵਾਬ ਲਈ ਸਮਾਂ ਦਿਓ।] ਰੱਬ ਨੇ ਸਾਨੂੰ ਇਕ ਵਧੀਆ ਉਮੀਦ ਦਿੱਤੀ ਹੈ। ਕੀ ਮੈਂ ਤੁਹਾਨੂੰ ਦਿਖਾਵਾਂ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ? [ਜੇ ਘਰ-ਮਾਲਕ ਦਿਲਚਸਪੀ ਲੈਂਦਾ ਹੈ, ਤਾਂ 2 ਪਤਰਸ 3:13 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਬੁਰਾਈ ਕਿਉਂ ਹੁੰਦੀ ਹੈ ਅਤੇ ਰੱਬ ਬੁਰੇ ਕੰਮਾਂ ਨੂੰ ਬਹੁਤ ਜਲਦੀ ਕਿਵੇਂ ਖ਼ਤਮ ਕਰੇਗਾ।”
ਜਾਗਰੂਕ ਬਣੋ! ਜਨਵਰੀ-ਮਾਰਚ
“ਤਕਰੀਬਨ ਸਾਰਿਆਂ ਨਾਲ ਕਿਸੇ-ਨਾ-ਕਿਸੇ ਵੇਲੇ ਧੋਖਾ ਹੋ ਚੁੱਕਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਕੋਈ ਵੀ ਭਰੋਸੇ ਦੇ ਲਾਇਕ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਰੱਬ ਨੇ ਪਹਿਲਾਂ ਹੀ ਇਸ ਬਾਰੇ ਕੀ ਕਿਹਾ ਸੀ? [ਜੇ ਘਰ-ਮਾਲਕ ਰਾਜ਼ੀ ਹੋਵੇ, ਤਾਂ 2 ਤਿਮੋਥਿਉਸ 3:1-5 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਭਰੋਸੇ ਦੇ ਲਾਇਕ ਲੋਕ ਕਿੱਥੇ ਮਿਲ ਸਕਦੇ ਹਨ।”