ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਮਈ
“ਤੁਸੀਂ ਇਸ ਸਵਾਲ ਦਾ ਕਿਵੇਂ ਜਵਾਬ ਦਿਓਗੇ? [ਕਵਰ ਉੱਤੇ ਦਿੱਤਾ ਸਵਾਲ ਪੜ੍ਹੋ ਤੇ ਜਵਾਬ ਲਈ ਸਮਾਂ ਦਿਓ।] ਬਾਈਬਲ ਸਾਨੂੰ ਚੰਗੇ ਭਵਿੱਖ ਦੀ ਉਮੀਦ ਦਿੰਦੀ ਹੈ। [ਮੱਤੀ 6:9, 10 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਕਿਵੇਂ ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਤੁਹਾਡੇ ਖ਼ਿਆਲ ਵਿਚ ਕੀ ਇਹ ਗੱਲ ਕਦੇ ਹਕੀਕਤ ਬਣ ਸਕਦੀ ਹੈ? [ਯਸਾਯਾਹ 33:24 ਪੜ੍ਹੋ ਤੇ ਫਿਰ ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਸਾਇੰਸ ਦੇ ਖੇਤਰ ਵਿਚ ਕਿੰਨੀ ਤਰੱਕੀ ਹੋਈ ਹੈ ਅਤੇ ਬਾਈਬਲ ਦਾ ਵਾਅਦਾ ਕਿਵੇਂ ਪੂਰਾ ਹੋਵੇਗਾ।”
ਪਹਿਰਾਬੁਰਜ 1 ਜੂਨ
“ਤਕਰੀਬਨ ਹਰ ਰੋਜ਼ ਅਸੀਂ ਬੁਰੇ ਕੰਮ ਕਰਨ ਵਾਲਿਆਂ ਬਾਰੇ ਖ਼ਬਰਾਂ ਸੁਣਦੇ ਹਾਂ। [ਹਾਲ ਹੀ ਦੀ ਕੋਈ ਸਥਾਨਕ ਮਿਸਾਲ ਦਿਓ।] ਕੀ ਤੁਹਾਨੂੰ ਲੱਗਦਾ ਕਿ ਲੋਕਾਂ ਉੱਤੇ ਕੋਈ ਸ਼ੈਤਾਨੀ ਤਾਕਤ ਅਸਰ ਕਰ ਰਹੀ ਹੈ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ? [ਜਵਾਬ ਲਈ ਸਮਾਂ ਦਿਓ, ਫਿਰ ਪਰਕਾਸ਼ ਦੀ ਪੋਥੀ 12:12 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਅਸੀਂ ਆਪਣੀ ਰਾਖੀ ਕਿਵੇਂ ਕਰ ਸਕਦੇ ਹਾਂ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਮੈਨੂੰ ਯਕੀਨ ਹੈ ਕਿ ਤੁਸੀਂ ਇਸ ਪੁਰਾਣੀ ਕਹਾਵਤ ਨਾਲ ਜ਼ਰੂਰ ਸਹਿਮਤ ਹੋਵੋਗੇ। [ਕਹਾਉਤਾਂ 22:3 ਪੜ੍ਹੋ।] ਅੱਜ ਨੈਤਿਕ ਮਿਆਰ ਡਿੱਗਦੇ ਜਾ ਰਹੇ ਹਨ। ਤਾਂ ਫਿਰ ਅਸੀਂ ਇਸ ਚੰਗੀ ਸਲਾਹ ਤੇ ਚੱਲਦੇ ਹੋਏ ਆਪਣੇ ਬੱਚਿਆਂ ਨੂੰ ਬੁਰੇ ਪ੍ਰਭਾਵਾਂ ਤੋਂ ਕਿਵੇਂ ਬਚਾ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ। ਫਿਰ ਸਫ਼ਾ 26 ਉੱਤੇ ਦਿੱਤਾ ਲੇਖ ਦਿਖਾਓ।] ਇਸ ਸੰਬੰਧੀ ਇਸ ਰਸਾਲੇ ਵਿਚ ਕਾਫ਼ੀ ਮਦਦਗਾਰ ਜਾਣਕਾਰੀ ਦਿੱਤੀ ਗਈ ਹੈ।”