ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਪ੍ਰੈ.-ਜੂਨ
“ਤੁਹਾਡੇ ਖ਼ਿਆਲ ਵਿਚ ਬੱਚਿਆਂ ਦੀ ਪਰਵਰਿਸ਼ ਕਰਨ ਲਈ ਤਾੜਨਾ ਦੇਣੀ ਕਿੰਨੀ ਕੁ ਜ਼ਰੂਰੀ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਇਸ ਸੰਬੰਧ ਵਿਚ ਪਰਮੇਸ਼ੁਰ ਦੇ ਬਚਨ ਤੋਂ ਇਕ ਹਵਾਲਾ ਦਿਖਾ ਸਕਦਾ ਹਾਂ? [ਜੇ ਵਿਅਕਤੀ ਰਾਜ਼ੀ ਹੋਵੇ, ਤਾਂ ਕਹਾਉਤਾਂ 13:24 ਪੜ੍ਹੋ।] ਇਸ ਲੇਖ ਵਿਚ ਦੱਸਿਆ ਜਾਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਤਾੜਨਾ ਕਿਵੇਂ ਦੇ ਸਕਦੇ ਹਾਂ।” ਸਫ਼ਾ 10 ਉੱਤੇ ਦਿੱਤਾ ਲੇਖ ਦਿਖਾਓ।
ਜਾਗਰੂਕਕ ਬਣੋ! ਅਪ੍ਰੈ.-ਜੂਨ
“ਅੱਜ-ਕੱਲ੍ਹ ਦੀ ਆਰਥਿਕ ਸਥਿਤੀ ਕਾਰਨ ਕਈਆਂ ਨੂੰ ਪੈਸਿਆਂ ਦਾ ਫ਼ਿਕਰ ਹੈ। ਕੀ ਤੁਸੀਂ ਇਸ ਨਾਲ ਸਹਿਮਤ ਹੋ? [ਜਵਾਬ ਲਈ ਸਮਾਂ ਦਿਓ।] ਮੈਂ ਤੁਹਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਕੁਝ ਸਲਾਹ ਪੜ੍ਹ ਕੇ ਸੁਣਾਉਣੀ ਚਾਹੁੰਦਾ ਹਾਂ। [ਜੇ ਵਿਅਕਤੀ ਰਾਜ਼ੀ ਹੋਵੇ, ਤਾਂ 1 ਤਿਮੋਥਿਉਸ 6:8, 10 ਪੜ੍ਹੋ।] ਇਸ ਰਸਾਲੇ ਵਿਚ ਬਾਈਬਲ ਦੇ ਕੁਝ ਅਸੂਲ ਦੱਸੇ ਗਏ ਹਨ ਜਿਨ੍ਹਾਂ ਉੱਤੇ ਚੱਲ ਕੇ ਅਸੀਂ ਸੋਚ-ਸਮਝ ਕੇ ਪੈਸੇ ਖ਼ਰਚ ਸਕਦੇ ਹਾਂ।”