ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਪ੍ਰੈ.-ਜੂਨ
ਕਿਸੇ ਇਸਾਈ ਨੂੰ ਤੁਸੀਂ ਕਹਿ ਸਕਦੇ ਹੋ: “ਮੈਂ ਇਸ ਜਾਣੀ-ਪਛਾਣੀ ਆਇਤ ਬਾਰੇ ਤੁਹਾਡੀ ਰਾਇ ਜਾਣਨੀ ਚਾਹੁੰਦਾ ਹਾਂ। [ਯੂਹੰਨਾ 3:16 ਪੜ੍ਹੋ।] ਕੀ ਤੁਸੀਂ ਕਦੇ ਸੋਚਿਆ ਹੈ ਕਿ ਇਕ ਸ਼ਖ਼ਸ ਦੀ ਮੌਤ ਸਦਕਾ ਦੂਸਰਿਆਂ ਨੂੰ ਸਦੀਪਕ ਜੀਵਨ ਕਿਵੇਂ ਮਿਲ ਸਕਦਾ ਹੈ? [ਜਵਾਬ ਲਈ ਸਮਾਂ ਦਿਓ। ਸਫ਼ਾ 23 ਉੱਤੇ ਦਿੱਤਾ ਲੇਖ ਦਿਖਾਓ।] ਇਸ ਰਸਾਲੇ ਵਿਚ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ ਕਿ ਅਸੀਂ ਯਿਸੂ ਦੀ ਮੌਤ ਤੋਂ ਕਿਵੇਂ ਲਾਭ ਹਾਸਲ ਕਰ ਸਕਦੇ ਹਾਂ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਤੁਹਾਡੇ ਖ਼ਿਆਲ ਵਿਚ ਕੀ ਵਹਿਮਾਂ-ਭਰਮਾਂ ਵਿਚ ਪੈਣਾ ਖ਼ਤਰਨਾਕ ਹੈ? ਜਾਂ ਕੀ ਇਸ ਵਿਚ ਕੋਈ ਬੁਰਾਈ ਨਹੀਂ ਹੈ? [ਜਵਾਬ ਲਈ ਸਮਾਂ ਦਿਓ।] ਜੇ ਤੁਹਾਡੀ ਇਜਾਜ਼ਤ ਹੋਵੇ, ਤਾਂ ਮੈਂ ਤੁਹਾਨੂੰ ਇਸ ਸੰਬੰਧੀ ਇਕ ਦਿਲਚਸਪ ਹਵਾਲਾ ਦਿਖਾਉਣਾ ਚਾਹੁੰਦਾ ਹਾਂ। [ਜੇ ਘਰ-ਸੁਆਮੀ ਹਾਂ ਕਹਿੰਦਾ ਹੈ, ਤਾਂ ਯਸਾਯਾਹ 65:11 ਪੜ੍ਹੋ।] ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਪਵਿੱਤਰ ਸ਼ਾਸਤਰ ਵਹਿਮਾਂ-ਭਰਮਾਂ ਬਾਰੇ ਕੀ ਕਹਿੰਦਾ ਹੈ।” ਸਫ਼ਾ 28 ਉੱਤੇ ਦਿੱਤਾ ਲੇਖ ਦਿਖਾਓ।