ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਜੂਨ
“ਤੁਹਾਡੇ ਖ਼ਿਆਲ ਵਿਚ ਕੀ ਮੁਸ਼ਕਲਾਂ ਦੇ ਦੌਰ ਵਿਚ ਵੀ ਖ਼ੁਸ਼ ਰਿਹਾ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰਨ ਲਈ ਸਾਨੂੰ ਕਿੱਥੋਂ ਸਹੀ ਸੇਧ ਮਿਲ ਸਕਦੀ ਹੈ। ਇਸ ਵਿਚ ਇਕ ਪੱਕੀ ਉਮੀਦ ਬਾਰੇ ਵੀ ਦੱਸਿਆ ਹੈ ਜਿਸ ਤੋਂ ਸਾਨੂੰ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲਦੀ ਹੈ।” ਪਰਕਾਸ਼ ਦੀ ਪੋਥੀ 21:3, 4 ਪੜ੍ਹੋ।
ਜਾਗਰੂਕ ਬਣੋ! ਅਪ੍ਰੈ.-ਜੂਨ
“ਅੱਜ ਸਕੂਲਾਂ ਵਿਚ ਅਨੈਤਿਕ ਕੰਮ ਆਮ ਹੋ ਗਏ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕਿਹੜੀ ਗੱਲ ਸਾਡੇ ਬੱਚਿਆਂ ਦੀ ਸ਼ੁੱਧ ਰਹਿਣ ਵਿਚ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ ਅਤੇ ਕਹਾਉਤਾਂ 22:3 ਪੜ੍ਹੋ। ਸਫ਼ਾ 16 ਉੱਤੇ ਦਿੱਤਾ ਲੇਖ ਦਿਖਾਓ।] ਇਸ ਲੇਖ ਵਿਚ ਕੁਝ ਫ਼ਾਇਦੇਮੰਦ ਸੁਝਾਅ ਦਿੱਤੇ ਗਏ ਹਨ ਜੋ ਸਾਡੇ ਬੱਚਿਆਂ ਦੀ ਮਦਦ ਕਰਨਗੇ।”
ਪਹਿਰਾਬੁਰਜ 1 ਜੁਲਾ.
“ਇਹ ਦੁਨੀਆਂ ਮੁਸ਼ਕਲਾਂ ਨਾਲ ਭਰੀ ਹੋਈ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਪੁੱਛਦੇ ਹਨ: ‘ਜ਼ਿੰਦਗੀ ਵਿਚ ਇੰਨੀਆਂ ਸਮੱਸਿਆਵਾਂ ਕਿਉਂ ਹਨ? ਜੇ ਪਰਮੇਸ਼ੁਰ ਸੱਚ-ਮੁੱਚ ਹੈ, ਤਾਂ ਉਹ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰ ਦਿੰਦਾ?’ ਕੀ ਤੁਸੀਂ ਕਦੇ ਇਸ ਤਰ੍ਹਾਂ ਸੋਚਿਆ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਇਨ੍ਹਾਂ ਸਵਾਲਾਂ ਦੇ ਬਾਈਬਲ ਵਿੱਚੋਂ ਜਵਾਬ ਦਿੱਤੇ ਗਏ ਹਨ।” 2 ਤਿਮੋਥਿਉਸ 3:16 ਪੜ੍ਹੋ।
ਜਾਗਰੂਕ ਬਣੋ! ਜੁਲਾ.-ਸਤੰ.
“ਅੱਤਵਾਦ ਕੋਈ ਨਵੀਂ ਗੱਲ ਨਹੀਂ ਹੈ। ਪਰ ਅੱਜ ਇਹ ਦੁਨੀਆਂ ਭਰ ਵਿਚ ਫੈਲ ਚੁੱਕਾ ਹੈ ਜੋ ਹਰ ਇਕ ਦੀ ਜ਼ਿੰਦਗੀ ਤੇ ਅਸਰ ਕਰਦਾ ਹੈ। ਤੁਹਾਡੇ ਖ਼ਿਆਲ ਵਿਚ ਇਹ ਕਿਉਂ ਵਧਦਾ ਜਾ ਰਿਹਾ ਹੈ? [ਜਵਾਬ ਲਈ ਸਮਾਂ ਦਿਓ।] ਜਾਗਰੂਕ ਬਣੋ! ਦਾ ਇਹ ਅੰਕ ਬਾਈਬਲ ਦੀ ਮਦਦ ਨਾਲ ਦੱਸਦਾ ਹੈ ਕਿ ਅੱਤਵਾਦ ਕਦੋਂ ਖ਼ਤਮ ਹੋਵੇਗਾ ਅਤੇ ਪਰਮੇਸ਼ੁਰ ਇਸ ਧਰਤੀ ਉੱਤੇ ਸ਼ਾਂਤੀ ਕਿਵੇਂ ਕਾਇਮ ਕਰੇਗਾ।” ਮੀਕਾਹ 4:4 ਪੜ੍ਹੋ।