ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਜੂਨ
“ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਕਿ ਅੱਜ ਬੱਚਿਆਂ ਨੂੰ ਸਿਖਲਾਈ ਦੇਣੀ ਮਾਪਿਆਂ ਲਈ ਇਕ ਚੁਣੌਤੀ ਬਣ ਚੁੱਕੀ ਹੈ? [ਜਵਾਬ ਲਈ ਸਮਾਂ ਦਿਓ।] ਇਸ ਭਰੋਸੇ ਤੇ ਗੌਰ ਕਰੋ ਕਿ ਮਾਪੇ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਕਾਮਯਾਬ ਹੋ ਸਕਦੇ ਹਨ। [ਕਹਾਉਤਾਂ 22:6 ਪੜ੍ਹੋ।] ਪਹਿਰਾਬੁਰਜ ਦੇ ਇਸ ਅੰਕ ਵਿਚ ਮਾਪਿਆਂ ਨੂੰ ਇਸ ਚੁਣੌਤੀ ਦਾ ਸਾਮ੍ਹਣਾ ਕਰਨ ਸੰਬੰਧੀ ਫ਼ਾਇਦੇਮੰਦ ਸਲਾਹ ਦਿੱਤੀ ਗਈ ਹੈ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਸਾਰੇ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਬੱਚਿਆਂ ਦੀ ਪਰਵਰਿਸ਼ ਕਰਨੀ ਮਾਪਿਆਂ ਲਈ ਇਕ ਚੁਣੌਤੀ ਹੈ। ਪਰਵਰਿਸ਼ ਕਰਨ ਦੇ ਇਸ ਤਜਰਬੇ ਨੂੰ ਕਿਵੇਂ ਸੁਖਾਵਾਂ ਬਣਾਇਆ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਜਾਗਰੂਕ ਬਣੋ! ਰਸਾਲੇ ਦੇ ਇਸ ਅੰਕ ਵਿਚ ਦਿੱਤੇ ਸੁਝਾਵਾਂ ਤੇ ਚੱਲ ਕੇ ਵਧੀਆ ਢੰਗ ਨਾਲ ਬੱਚਿਆਂ ਦੀ ਪਰਵਰਿਸ਼ ਕੀਤੀ ਜਾ ਸਕਦੀ ਹੈ।”
ਪਹਿਰਾਬੁਰਜ 1 ਜੁਲਾਈ
“ਦੁੱਖ ਦੀ ਘੜੀ ਵਿਚ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਪਰਮੇਸ਼ੁਰ ਨੂੰ ਲੋਕਾਂ ਦਾ ਕੋਈ ਫ਼ਿਕਰ ਨਹੀਂ ਹੈ ਤੇ ਨਾ ਹੀ ਉਹ ਉਨ੍ਹਾਂ ਦੇ ਦੁੱਖਾਂ ਵੱਲ ਧਿਆਨ ਦਿੰਦਾ ਹੈ। ਕੀ ਤੁਸੀਂ ਕਦੇ ਇਸ ਤਰ੍ਹਾਂ ਮਹਿਸੂਸ ਕੀਤਾ ਹੈ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਪਰਮੇਸ਼ੁਰ ਅੱਜ ਕਿਵੇਂ ਸਾਡੀ ਪਰਵਾਹ ਕਰਦਾ ਹੈ ਅਤੇ ਉਸ ਨੇ ਸਾਰੇ ਦੁੱਖਾਂ ਨੂੰ ਮਿਟਾਉਣ ਲਈ ਕੀ ਪ੍ਰਬੰਧ ਕੀਤਾ ਹੈ।” ਯੂਹੰਨਾ 3:16 ਪੜ੍ਹੋ।
ਜਾਗਰੂਕ ਬਣੋ! ਅਪ੍ਰੈ.-ਜੂਨ
“ਬਹੁਤ ਸਾਰੇ ਲੋਕ ਸੋਚਦੇ ਹਨ ਕਿ ਪਤਾ ਨਹੀਂ ਲੜਾਈਆਂ, ਅਪਰਾਧ, ਅੱਤਵਾਦੀ ਹਮਲਿਆਂ ਤੇ ਹੋਰ ਬਾਕੀ ਸਾਰੀਆਂ ਮੁਸੀਬਤਾਂ ਦਾ ਕਦੇ ਅੰਤ ਹੋਵੇਗਾ ਜਾਂ ਨਹੀਂ। ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਪਰਮੇਸ਼ੁਰ ਦਾ ਬਚਨ ਸਾਨੂੰ ਇਹ ਹੌਸਲਾ ਦਿੰਦਾ ਹੈ। [ਜ਼ਬੂਰਾਂ ਦੀ ਪੋਥੀ 46:8, 9 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਪਰਮੇਸ਼ੁਰ ਬਹੁਤ ਜਲਦੀ ਅਜਿਹਾ ਮਾਹੌਲ ਪੈਦਾ ਕਰਨ ਵਾਲਾ ਹੈ ਜਿਸ ਵਿਚ ਸ਼ਾਂਤੀ ਹੀ ਸ਼ਾਂਤੀ ਹੋਵੇਗੀ। ਇਸ ਰਸਾਲੇ ਵਿਚ ਸੱਚੀ ਸ਼ਾਂਤੀ ਸੰਬੰਧੀ ਕੁਝ ਗੱਲਾਂ ਦੱਸੀਆਂ ਗਈਆਂ ਹਨ।”