ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਪ੍ਰੈ.-ਜੂਨ
“ਅਸੀਂ ਰੋਜ਼-ਰੋਜ਼ ਖ਼ਬਰਾਂ ਵਿਚ ਦੁੱਖਾਂ, ਬੀਮਾਰੀਆਂ ਅਤੇ ਮੌਤਾਂ ਬਾਰੇ ਸੁਣਦੇ ਹਾਂ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਕਦੇ ਖ਼ਤਮ ਹੋਣਗੀਆਂ? [ਜਵਾਬ ਲਈ ਸਮਾਂ ਦਿਓ।] ਪਵਿੱਤਰ ਸ਼ਾਸਤਰ ਵਿਚ ਇਕ ਆਇਤ ਨੇ ਲੱਖਾਂ ਲੋਕਾਂ ਨੂੰ ਆਸ਼ਾ ਦਿੱਤੀ ਹੈ। ਕੀ ਮੈਂ ਤੁਹਾਨੂੰ ਇਹ ਆਇਤ ਪੜ੍ਹ ਕੇ ਸੁਣਾ ਸਕਦਾ ਹਾਂ? [ਜੇ ਘਰ-ਸੁਆਮੀ ਹਾਂ ਕਹੇ, ਤਾਂ ਯੂਹੰਨਾ 3:16 ਪੜ੍ਹੋ।] ਇਸ ਰਸਾਲੇ ਵਿਚ ਸਮਝਾਇਆ ਗਿਆ ਹੈ ਕਿ ਕਿਵੇਂ ‘ਯਿਸੂ ਦੀ ਕੁਰਬਾਨੀ ਸਦਕਾ ਸਾਨੂੰ ਜ਼ਿੰਦਗੀ ਮਿਲਦੀ ਹੈ।’”
ਜਾਗਰੂਕ ਬਣੋ! ਅਪ੍ਰੈ.-ਜੂਨ
“ਅੱਜ-ਕੱਲ੍ਹ ਧਰਮ ਦੇ ਨਾਂ ਵਿਚ ਇੰਨੇ ਸਾਰੇ ਬੁਰੇ ਕੰਮ ਹੁੰਦੇ ਹਨ। ਕਈ ਲੋਕ ਪੁੱਛਦੇ ਹਨ ਕਿ ਕੀ ਰੱਬ ਨੂੰ ਇਹ ਸਭ ਕੁਝ ਮਨਜ਼ੂਰ ਹੈ। ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪਵਿੱਤਰ ਸ਼ਾਸਤਰ ਵਿੱਚੋਂ ਇਕ ਆਇਤ ਪੜ੍ਹ ਕੇ ਇਸ ਬਾਰੇ ਰੱਬ ਦੀ ਰਾਇ ਦੱਸ ਸਕਦਾ ਹਾਂ? [ਜੇ ਘਰ-ਸੁਆਮੀ ਹਾਂ ਕਹਿੰਦਾ ਹੈ, ਤਾਂ ਮਰਕੁਸ 7:7 ਪੜ੍ਹੋ।] ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸੱਚਾਈ ਕੀ ਹੈ? ਕੀ ਇਹ ਜਾਣਿਆ ਜਾ ਸਕਦਾ ਹੈ? ਇਸ ਰਸਾਲੇ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ।”
ਪਹਿਰਾਬੁਰਜ ਜੁਲਾ.-ਸਤੰ.
“ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਆਪਣੀਆਂ ਨਜ਼ਰਾਂ ਨਾਲ ਦੇਖੀਆਂ ਚੀਜ਼ਾਂ ਉੱਤੇ ਹੀ ਵਿਸ਼ਵਾਸ ਕਰਦੇ ਹਨ। ਕੀ ਤੁਸੀਂ ਉਨ੍ਹਾਂ ਦੇ ਵਿਚਾਰ ਨਾਲ ਸਹਿਮਤ ਹੋ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਪਵਿੱਤਰ ਸ਼ਾਸਤਰ ਵਿੱਚੋਂ ਇਕ ਆਇਤ ਦਿਖਾ ਸਕਦਾ ਹਾਂ? [ਜੇ ਘਰ-ਸੁਆਮੀ ਹਾਂ ਕਹਿੰਦਾ ਹੈ, ਤਾਂ ਰੋਮੀਆਂ 1:20 ਪੜ੍ਹੋ।] ਇਸ ਰਸਾਲੇ ਵਿਚ ਪਰਮੇਸ਼ੁਰ ਦੇ ਤਿੰਨ ਮਹਾਨ ਗੁਣ ਦੱਸੇ ਗਏ ਹਨ ਜੋ ਅਸੀਂ ਸ੍ਰਿਸ਼ਟੀ ਵਿਚ ਸਾਫ਼-ਸਾਫ਼ ਦੇਖਦੇ ਹਾਂ। ਰਸਾਲੇ ਵਿਚ ਸਮਝਾਇਆ ਗਿਆ ਹੈ ਕਿ ਪਰਮੇਸ਼ੁਰ ਦੇ ਇਨ੍ਹਾਂ ਗੁਣਾਂ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ। ਜੇ ਤੁਸੀਂ ਇਸ ਬਾਰੇ ਪੜ੍ਹਨਾ ਚਾਹੁੰਦੇ ਹੋ, ਤਾਂ ਤੁਸੀਂ ਇਹ ਰਸਾਲਾ ਰੱਖ ਸਕਦੇ ਹੋ।”
ਜਾਗਰੂਕ ਬਣੋ! ਜੁਲਾ.-ਸਤੰ.
“ਬਹੁਤ ਸਾਰੇ ਲੋਕ ਪੁੱਛਦੇ ਹਨ ਕਿ ਦੁਨੀਆਂ ਦੇ ਬੁਰੇ ਹਾਲਾਤਾਂ ਦਾ ਕੀ ਕਾਰਨ ਹੈ। ਕੀ ਮੈਂ ਤੁਹਾਨੂੰ ਇਕ ਆਇਤ ਪੜ੍ਹ ਕੇ ਸੁਣਾ ਸਕਦਾ ਹਾਂ ਜਿਸ ਵਿਚ ਸਾਡੇ ਸਮਿਆਂ ਬਾਰੇ ਭਵਿੱਖਬਾਣੀ ਕੀਤੀ ਗਈ ਹੈ? [ਜੇ ਘਰ-ਸੁਆਮੀ ਹਾਂ ਕਹਿੰਦਾ ਹੈ, ਤਾਂ 2 ਤਿਮੋਥਿਉਸ 3:1-4 ਪੜ੍ਹੋ।] ਸਾਨੂੰ ਇਸ ਬਾਰੇ ਹੋਰ ਜਾਣਨਾ ਚਾਹੀਦਾ ਹੈ ਕਿਉਂਕਿ ਅੰਤ ਦੇ ਦਿਨਾਂ ਦਾ ਮਤਲਬ ਹੈ ਕਿ ਜਲਦੀ ਹੀ ਚੰਗਾ ਸਮਾਂ ਆਉਣ ਵਾਲਾ ਹੈ। ਇਸ ਰਸਾਲੇ ਵਿਚ ਇਸ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ।”