ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਜੁਲਾ.
“ਘਰ ਵਿਚ ਕਿਸੇ ਦੀ ਮੌਤ ਹੋ ਜਾਣ ਤੇ ਬਹੁਤ ਦੁੱਖ ਹੁੰਦਾ ਹੈ। ਤੁਹਾਡੇ ਖ਼ਿਆਲ ਵਿਚ ਮਰੇ ਹੋਏ ਕਿਸ ਹਾਲਤ ਵਿਚ ਹਨ? [ਜਵਾਬ ਲਈ ਸਮਾਂ ਦਿਓ।] ਯਿਸੂ ਨੇ ਇਕ ਵਾਅਦਾ ਕੀਤਾ ਸੀ। [ਯੂਹੰਨਾ 5:28, 29 ਪੜ੍ਹੋ।] ਯਿਸੂ ਨੇ ਕਿਹਾ ਸੀ ਕਿ ਮੁਰਦਿਆਂ ਨੂੰ ਭਵਿੱਖ ਵਿਚ ਜੀਉਂਦਾ ਕੀਤਾ ਜਾਵੇਗਾ। ਸੋ ਇਸ ਰਸਾਲੇ ਵਿਚ ਬਾਈਬਲ ਵਿੱਚੋਂ ਦੱਸਿਆ ਗਿਆ ਹੈ ਕਿ ਇਸ ਵੇਲੇ ਮਰੇ ਹੋਏ ਲੋਕ ਕਿੱਥੇ ਹਨ।”
ਜਾਗਰੂਕ ਬਣੋ! ਜੁਲਾ.-ਸਤੰ.
“ਅੱਜ ਸਾਰਿਆਂ ਨੂੰ ਪੈਸੇ ਦੀ ਲੋੜ ਹੈ। ਪਰ ਕਈਆਂ ਲਈ ਪੈਸਾ ਹੀ ਜ਼ਿੰਦਗੀ ਹੈ। ਕੀ ਤੁਹਾਨੂੰ ਲੱਗਦਾ ਕਿ ਪੈਸੇ ਪਿੱਛੇ ਭੱਜਣ ਦੇ ਮਾੜੇ ਨਤੀਜੇ ਵੀ ਨਿਕਲ ਸਕਦੇ ਹਨ? [ਜਵਾਬ ਲਈ ਸਮਾਂ ਦਿਓ।] ਦੇਖੋ ਇਸ ਆਇਤ ਵਿਚ ਪੈਸੇ ਪਿੱਛੇ ਭੱਜਣ ਦੇ ਕੀ ਅੰਜਾਮ ਦੱਸੇ ਗਏ ਹਨ। [1 ਤਿਮੋਥਿਉਸ 6:10 ਪੜ੍ਹੋ।] ਇਸ ਰਸਾਲੇ ਵਿਚ ਕੁਝ ਚੰਗੇ ਸੁਝਾਅ ਦਿੱਤੇ ਗਏ ਹਨ ਕਿ ਅਸੀਂ ਆਪਣੀ ਜ਼ਿੰਦਗੀ ਸਾਦੀ ਕਿਵੇਂ ਬਣਾ ਸਕਦੇ ਹਾਂ ਅਤੇ ਥੋੜ੍ਹੇ ਪੈਸਿਆਂ ਨਾਲ ਕਿਵੇਂ ਗੁਜ਼ਾਰਾ ਕਰ ਸਕਦੇ ਹਾਂ।”
ਪਹਿਰਾਬੁਰਜ 1 ਅਗ.
“ਮੈਂ ਯਿਸੂ ਦੀ ਕਹੀ ਇਕ ਗੱਲ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਹਾਂ। [ਮੱਤੀ 5:3 ਪੜ੍ਹੋ।] ਕੀ ਤੁਹਾਨੂੰ ਲੱਗਦਾ ਕਿ ਸੱਚੀ ਖ਼ੁਸ਼ੀ ਪਾਉਣ ਲਈ ਦਿਲ ਦੇ ਗ਼ਰੀਬ ਹੋ ਕੇ ਰੱਬ ਦੀ ਇੱਛਾ ਮੁਤਾਬਕ ਜੀਣਾ ਜ਼ਰੂਰੀ ਹੈ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਬਾਈਬਲ ਅਧਿਆਤਮਿਕਤਾ ਬਾਰੇ ਕੀ ਕਹਿੰਦੀ ਹੈ ਅਤੇ ਅਸੀਂ ਅਧਿਆਤਮਿਕ ਮਨ ਵਾਲੇ ਕਿਵੇਂ ਬਣ ਸਕਦੇ ਹਾਂ।”
ਜਾਗਰੂਕ ਬਣੋ! ਜੁਲਾ.-ਸਤੰ.
“ਅੱਜ-ਕੱਲ੍ਹ ਆਮ ਹੀ ਵਿਆਹ ਟੁੱਟ ਰਹੇ ਹਨ। ਇਸ ਕਰਕੇ ਜ਼ਰੂਰੀ ਹੈ ਕਿ ਵਿਆਹੁਤਾ ਸਾਥੀ ਦੀ ਚੋਣ ਸੋਚ-ਸਮਝ ਕੇ ਕੀਤੀ ਜਾਵੇ। ਤੁਹਾਡੇ ਖ਼ਿਆਲ ਵਿਚ ਕਿਹੜੀ ਗੱਲ ਸਹੀ ਚੋਣ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਇਸ ਪੁਰਾਣੀ ਕਹਾਵਤ ਨੇ ਬਹੁਤਿਆਂ ਦੀ ਮਦਦ ਕੀਤੀ ਹੈ। [ਕਹਾਉਤਾਂ 22:3 ਪੜ੍ਹੋ ਅਤੇ ਸਫ਼ਾ 16 ਖੋਲ੍ਹੋ।] ਇਸ ਲੇਖ ਵਿਚ ਬਹੁਤ ਸਾਰੀਆਂ ਗੱਲਾਂ ਦੱਸੀਆਂ ਗਈਆਂ ਹਨ ਜੋ ਸਹੀ ਜੀਵਨ ਸਾਥੀ ਚੁਣਨ ਵਿਚ ਮਦਦਗਾਰ ਸਾਬਤ ਹੋਣਗੀਆਂ।”