ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਅਗ.
“ਅਸੀਂ ਯਿਸੂ ਦੇ ਕਹੇ ਇਨ੍ਹਾਂ ਸ਼ਬਦਾਂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦੇ ਹਾਂ। [ਮੱਤੀ 5:5 ਪੜ੍ਹੋ।] ਜਦੋਂ ਇਹ ਵਾਅਦਾ ਪੂਰਾ ਹੋਵੇਗਾ, ਤੁਹਾਡੇ ਖ਼ਿਆਲ ਵਿਚ ਕੀ ਧਰਤੀ ਉੱਤੇ ਉਸ ਵੇਲੇ ਹਾਲਾਤ ਅੱਜ ਦੇ ਹਾਲਾਤਾਂ ਵਰਗੇ ਹੋਣਗੇ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਯਿਸੂ ਕਿਵੇਂ ਧਰਤੀ ਦੇ ਹਾਲਾਤ ਬਦਲ ਦੇਵੇਗਾ। ਇਸ ਵਿਚ ਇਹ ਵੀ ਦੱਸਿਆ ਹੈ ਕਿ ਉਸ ਵੇਲੇ ਧਰਤੀ ਉੱਤੇ ਕੌਣ ਰਹਿਣਗੇ।”
ਜਾਗਰੂਕ ਬਣੋ! ਜੁਲਾ.-ਸਤੰ.
“ਅੱਤਵਾਦ ਕੋਈ ਨਵੀਂ ਗੱਲ ਨਹੀਂ ਹੈ। ਪਰ ਅੱਜ ਇਹ ਦੁਨੀਆਂ ਭਰ ਵਿਚ ਫੈਲ ਚੁੱਕਾ ਹੈ ਤੇ ਇਸ ਦਾ ਹਰ ਇਕ ਦੀ ਜ਼ਿੰਦਗੀ ਤੇ ਅਸਰ ਪੈਂਦਾ ਹੈ। ਤੁਹਾਡੇ ਖ਼ਿਆਲ ਵਿਚ ਇਹ ਕਿਉਂ ਵਧਦਾ ਜਾ ਰਿਹਾ ਹੈ? [ਜਵਾਬ ਲਈ ਸਮਾਂ ਦਿਓ।] ਜਾਗਰੂਕ ਬਣੋ! ਦਾ ਇਹ ਅੰਕ ਬਾਈਬਲ ਦੀ ਮਦਦ ਨਾਲ ਦੱਸਦਾ ਹੈ ਕਿ ਅੱਤਵਾਦ ਕਦੋਂ ਖ਼ਤਮ ਹੋਵੇਗਾ ਅਤੇ ਪਰਮੇਸ਼ੁਰ ਇਸ ਧਰਤੀ ਉੱਤੇ ਸ਼ਾਂਤੀ ਕਿਵੇਂ ਕਾਇਮ ਕਰੇਗਾ।” ਮੀਕਾਹ 4:4 ਪੜ੍ਹੋ।
ਪਹਿਰਾਬੁਰਜ 1 ਸਤੰ.
“ਅੱਜ ਬਹੁਤ ਸਾਰੇ ਲੋਕਾਂ ਨੂੰ ਧਰਮ ਵਿਚ ਕੋਈ ਰੁਚੀ ਨਹੀਂ ਰਹੀ। ਤੁਹਾਡੇ ਖ਼ਿਆਲ ਵਿਚ ਕੀ ਧਰਮ ਚੰਗੇ ਇਨਸਾਨ ਬਣਨ ਵਿਚ ਸਾਡੀ ਮਦਦ ਕਰਦਾ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਅੰਤਿਮ ਦਿਨਾਂ ਵਿਚ ਲੋਕ ਕਿਸ ਤਰ੍ਹਾਂ ਦੇ ਧਰਮ ਨੂੰ ਮੰਨਣਾ ਪਸੰਦ ਕਰਨਗੇ। [2 ਤਿਮੋਥਿਉਸ 4:3, 4 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਸੱਚੀ ਭਗਤੀ ਕਰਨ ਨਾਲ ਕਿਵੇਂ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ ਤੇ ਸਾਨੂੰ ਫ਼ਾਇਦਾ ਹੁੰਦਾ ਹੈ।”
ਜਾਗਰੂਕ ਬਣੋ! ਜੁਲਾ.-ਸਤੰ.
“ਧਰਤੀ ਦੀ ਅੰਦਾਜ਼ਨ ਤਿੰਨ ਫੀ ਸਦੀ ਆਬਾਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਬੀਮਾਰੀ ਤੋਂ ਪੀੜਿਤ ਹੈ। ਤੁਹਾਡੇ ਖ਼ਿਆਲ ਵਿਚ ਪਰਿਵਾਰ ਦੇ ਮੈਂਬਰ ਦਿਮਾਗ਼ੀ ਨੁਕਸ ਵਾਲੇ ਮੈਂਬਰ ਦੀ ਕਿਵੇਂ ਮਦਦ ਕਰ ਸਕਦੇ ਹਨ? [ਜਵਾਬ ਲਈ ਸਮਾਂ ਦਿਓ ਅਤੇ ਸਫ਼ਾ 17 ਉੱਤੇ ਦਿੱਤਾ ਲੇਖ ਦਿਖਾਓ।] ਇਹ ਲੇਖ ਸਮਝਾਉਂਦਾ ਹੈ ਕਿ ਕੁਝ ਪਰਿਵਾਰ ਦਿਮਾਗ਼ੀ ਨੁਕਸ ਵਾਲੇ ਮੈਂਬਰ ਦੀ ਕਿਵੇਂ ਮਦਦ ਕਰਦੇ ਹਨ ਤੇ ਦੂਸਰੇ ਕਿਵੇਂ ਮਦਦ ਕਰ ਸਕਦੇ ਹਨ।” ਯਸਾਯਾਹ 35:5, 6 ਪੜ੍ਹੋ।