ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਅਗ.
“ਕਿਸੇ ਦੀ ਮੌਤ ਹੋਣ ਤੇ ਕਈ ਲੋਕ ਸੋਚਦੇ ਹਨ ਕਿ ਮੌਤ ਹੋਣ ਤੋਂ ਬਾਅਦ ਇਨਸਾਨ ਨਾਲ ਕੀ ਵਾਪਰਦਾ ਹੋਵੇਗਾ। ਤੁਹਾਡੇ ਖ਼ਿਆਲ ਵਿਚ ਕੀ ਮੌਤ ਦੇ ਭੇਤ ਨੂੰ ਸਮਝਿਆ ਜਾ ਸਕਦਾ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਬਾਈਬਲ ਮਰੇ ਹੋਏ ਲੋਕਾਂ ਦੀ ਹਾਲਤ ਬਾਰੇ ਕੀ ਦੱਸਦੀ ਹੈ। ਇਸ ਵਿਚ ਪਰਮੇਸ਼ੁਰ ਦੇ ਵਾਅਦੇ ਬਾਰੇ ਵੀ ਦੱਸਿਆ ਹੈ ਕਿ ਉਹ ਸਾਡੇ ਸਾਕ-ਸੰਬੰਧੀਆਂ ਨੂੰ ਮੁੜ ਜੀ ਉਠਾਵੇਗਾ।” ਯੂਹੰਨਾ 5:28, 29 ਪੜ੍ਹੋ।
ਜਾਗਰੂਕ ਬਣੋ! ਜੁਲਾ.-ਸਤੰ.
“ਅੱਜ ਸਾਡੇ ਨੌਜਵਾਨ ਅਜਿਹੀਆਂ ਸਮੱਸਿਆਵਾਂ ਦੇ ਸ਼ਿਕਾਰ ਹੋ ਰਹੇ ਹਨ ਜੋ ਪਹਿਲਾਂ ਸਿਰਫ਼ ਵਿਦੇਸ਼ਾਂ ਵਿਚ ਹੀ ਦੇਖੀਆਂ ਜਾਂਦੀਆਂ ਸਨ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ? [ਜਵਾਬ ਲਈ ਸਮਾਂ ਦਿਓ।] ਮਿਸਾਲ ਲਈ ਇਹ ਇਕ ਸਮੱਸਿਆ ਹੈ। [ਰਸਾਲੇ ਦੇ ਸਫ਼ਾ 18 ਉੱਤੇ ਦਿੱਤਾ ਲੇਖ ਦਿਖਾਓ।] ਨੌਜਵਾਨਾਂ ਲਈ ਦਿੱਤੀ ਇਸ ਵਧੀਆ ਸਲਾਹ ਤੇ ਧਿਆਨ ਦਿਓ। [ਕਹਾਉਤਾਂ 18:13 ਪੜ੍ਹੋ ਤੇ ਸਫ਼ਾ 18 ਉੱਤੇ ਦਿੱਤੇ ਲੇਖ ਵੱਲ ਧਿਆਨ ਖਿੱਚੋ।] ਇਸ ਲੇਖ ਵਿਚ ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਉੱਤੇ ਗੌਰ ਕਰਨ ਦੀ ਲੋੜ ਹੈ।”
ਪਹਿਰਾਬੁਰਜ 1 ਸਤੰ.
“ਅੱਜ ਦੁਨੀਆਂ ਵਿਚ ਲੋਕ ਵਫ਼ਾਦਾਰੀ ਦੀ ਕਦਰ ਤਾਂ ਕਰਦੇ ਹਨ, ਪਰ ਆਪ ਵਫ਼ਾਦਾਰ ਨਹੀਂ ਰਹਿੰਦੇ। ਕੀ ਇਹ ਚੰਗਾ ਨਹੀਂ ਹੋਵੇਗਾ ਜੇ ਜ਼ਿਆਦਾਤਰ ਲੋਕ ਇੱਥੇ ਦੱਸੇ ਮਿੱਤਰ ਵਰਗੇ ਹੋਣ? [ਕਹਾਉਤਾਂ 17:17 ਪੜ੍ਹੋ ਤੇ ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਆਪਣੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਵਫ਼ਾਦਾਰ ਰਹਿਣ ਦੇ ਕੀ ਫ਼ਾਇਦੇ ਹੁੰਦੇ ਹਨ।”
ਜਾਗਰੂਕ ਬਣੋ! ਜੁਲਾ.-ਸਤੰ.
“ਬਹੁਤ ਸਾਰੇ ਮਾਤਾ-ਪਿਤਾ ਖ਼ੁਦ ਫ਼ੈਸਲਾ ਕਰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਹੜੀਆਂ ਫ਼ਿਲਮਾਂ ਦੇਖਣੀਆਂ ਚਾਹੀਦੀਆਂ ਹਨ। ਕੀ ਤੁਹਾਨੂੰ ਆਪਣੇ ਪਰਿਵਾਰ ਲਈ ਚੰਗੀਆਂ ਫ਼ਿਲਮਾਂ ਨੂੰ ਚੁਣਨਾ ਔਖਾ ਲੱਗਦਾ ਹੈ? [ਜਵਾਬ ਲਈ ਸਮਾਂ ਦਿਓ ਤੇ ਅਫ਼ਸੀਆਂ 4:17 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਮਾਤਾ-ਪਿਤਾ ਚੰਗਾ ਮਨੋਰੰਜਨ ਚੁਣਨ ਵਿਚ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ।”