ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜੁਲਾ.-ਸਤੰ.
“ਕੀ ਤੁਸੀਂ ਕਦੇ ਉਸ ਜਲ ਪਰਲੇ ਬਾਰੇ ਸੁਣਿਆ ਹੈ ਜਿਸ ਵਿਚ ਪੂਰਾਣੇ ਜ਼ਮਾਨੇ ਦੀ ਦੁਨੀਆਂ ਤਬਾਹ ਹੋਈ ਸੀ? ਕਈ ਲੋਕ ਮਨੰਦੇ ਹਨ ਕਿ ਇਸ ਤਰ੍ਹਾਂ ਸੱਚ-ਮੁੱਚ ਹੋਇਆ ਸੀ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? [ਜਵਾਬ ਲਈ ਸਮਾਂ ਦਿਓ।] ਯਿਸੂ ਇਸ ਘਟਨਾ ਨੂੰ ਅਸਲੀ ਮਨੰਦਾ ਸੀ। ਕੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਸਕਦਾ ਹਾਂ ਕਿ ਉਸ ਨੇ ਇਸ ਬਾਰੇ ਕੀ ਕਿਹਾ ਸੀ? [ਜੇ ਘਰ-ਸੁਆਮੀ ਹਾਂ ਕਹਿੰਦਾ ਹੈ, ਤਾਂ ਲੂਕਾ 17:26, 27 ਪੜ੍ਹੋ।] ਇਹ ਲੇਖ ਸਮਝਾਉਂਦਾ ਹੈ ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਸਾਰੇ ਸੰਸਾਰ ਉੱਤੇ ਜਲ ਪਰਲੇ ਆਇਆ ਸੀ।”
ਜਾਗਰੂਕ ਬਣੋ! ਜੁਲਾ.-ਸਤੰ.
“ਅੱਜ-ਕੱਲ੍ਹ ਕਈ ਨੌਜਵਾਨ ਨਿਰਾਸ਼ ਰਹਿੰਦੇ ਹਨ। ਕਈ ਤਾਂ ਖ਼ੁਦ ਆਪਣੀ ਜਾਨ ਲੈ ਲੈਂਦੇ ਹਨ। ਤੁਹਾਡੇ ਖ਼ਿਆਲ ਵਿਚ ਅਸੀਂ ਉਨ੍ਹਾਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ। ਜੇ ਘਰ-ਸੁਆਮੀ ਗੱਲ ਕਰਨੀ ਚਾਹੁੰਦਾ ਹੈ, ਤਾਂ 1 ਤਿਮੋਥਿਉਸ 3:1 ਪੜ੍ਹ ਕੇ ਸੁਣਾਓ] ਇਸ ਲੇਖ ਵਿਚ ਨੌਜਵਾਨਾਂ ਲਈ ਕੁਝ ਸੁਝਾਅ ਹਨ ਜੋ ਇਨ੍ਹਾਂ ਭੈੜਿਆਂ ਸਮਿਆਂ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ।” ਸਫ਼ਾ 26 ਉੱਤੇ ਲੇਖ ਦਿਖਾਓ।