ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਅਗ.
“ਤੁਹਾਡੇ ਖ਼ਿਆਲ ਵਿਚ ਕਿਸ ਦੇ ਪ੍ਰਤੀ ਵਫ਼ਾਦਾਰੀ ਦਿਖਾਉਣੀ ਸਭ ਤੋਂ ਜ਼ਰੂਰੀ ਹੈ? [ਜਵਾਬ ਲਈ ਰੁਕੋ।] ਧਿਆਨ ਦਿਓ ਕਿ ਇਸ ਸ਼ਾਸਤਰਵਚਨ ਵਿਚ ਸੱਚੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਅਤੇ ਉਸ ਦੇ ਆਗਿਆਕਾਰ ਹੋਣ ਬਾਰੇ ਕੀ ਕਿਹਾ ਗਿਆ ਹੈ। [ਬਿਵਸਥਾ ਸਾਰ 12:28 ਪੜ੍ਹੋ।] ਕੀ ਤੁਹਾਨੂੰ ਪਤਾ ਹੈ ਕਿ ਜੇ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ, ਤਾਂ ਉਹ ਦੂਸਰਿਆਂ ਨਾਲ ਕਦੇ ਵੀ ਬੁਰਾ ਵਿਵਹਾਰ ਨਹੀਂ ਕਰਨਗੇ? ਤੁਸੀਂ ਯਕੀਨਨ ਇਹ ਲੇਖ ਪੜ੍ਹਨਾ ਪਸੰਦ ਕਰੋਗੇ।”
ਪਹਿਰਾਬੁਰਜ 15 ਅਗ.
“ਅਸੀਂ ਦੇਖਦੇ ਹਾਂ ਕਿ ਹਾਲ ਹੀ ਦੀਆਂ ਘਟਨਾਵਾਂ ਕਰਕੇ ਲੋਕਾਂ ਵਿਚ ਦੇਸ਼ਭਗਤੀ ਦੀਆਂ ਭਾਵਨਾਵਾਂ ਭੜਕ ਉੱਠੀਆਂ ਹਨ। ਕੁਝ ਲੋਕ ਤਾਂ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਹਿੰਸਾ ਦਾ ਵੀ ਸਹਾਰਾ ਲੈਂਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਕੀ ਰੱਬ ਇਨ੍ਹਾਂ ਹਿੰਸਕ ਕੰਮਾਂ ਤੋਂ ਖ਼ੁਸ਼ ਹੁੰਦਾ ਹੈ ਜੋ ਅਕਸਰ ਉਸ ਦੇ ਨਾਂ ਵਿਚ ਕੀਤੇ ਜਾਂਦੇ ਹਨ? [1 ਯੂਹੰਨਾ 4:8 ਪੜ੍ਹੋ ਅਤੇ ਜਵਾਬ ਲਈ ਰੁਕੋ।] ਇਹ ਰਸਾਲਾ ਸਮਝਾਉਂਦਾ ਹੈ ਕਿ ਰੱਬ ਉਨ੍ਹਾਂ ਕੋਲੋਂ ਕੀ ਚਾਹੁੰਦਾ ਹੈ ਜੋ ਉਸ ਨਾਲ ਪਿਆਰ ਕਰਦੇ ਹਨ।”
ਪਹਿਰਾਬੁਰਜ 1 ਸਤ.
“ਕੀ ਤੁਸੀਂ ਧਿਆਨ ਦਿੱਤਾ ਹੈ ਕਿ ਅੱਜ-ਕੱਲ੍ਹ ਗੁਆਂਢੀਆਂ ਵਿਚਕਾਰ ਉੱਦਾਂ ਦਾ ਪਿਆਰ ਨਹੀਂ ਰਿਹਾ ਹੈ ਜਿੱਦਾਂ ਪਹਿਲਾਂ ਹੁੰਦਾ ਸੀ? [ਜਵਾਬ ਲਈ ਰੁਕੋ।] ਯਿਸੂ ਨੇ ਇਕ ਸਿਧਾਂਤ ਦਿੱਤਾ ਸੀ ਜੋ ਚੰਗੇ ਗੁਆਂਢੀ ਬਣਨ ਵਿਚ ਸਾਡੀ ਮਦਦ ਕਰ ਸਕਦਾ ਹੈ। [ਮੱਤੀ 7:12 ਪੜ੍ਹੋ।] ਇਨ੍ਹਾਂ ਲੇਖਾਂ ਵਿਚ ਦੱਸਿਆ ਗਿਆ ਹੈ ਕਿ ਅਸੀਂ ਕਿੱਦਾਂ ਚੰਗੇ ਗੁਆਂਢੀ ਬਣ ਸਕਦੇ ਹਾਂ ਅਤੇ ਅਸੀਂ ਕਿੱਦਾਂ ਦੂਸਰਿਆਂ ਨੂੰ ਵੀ ਚੰਗੇ ਗੁਆਂਢੀ ਬਣਨ ਦੀ ਪ੍ਰੇਰਣਾ ਦੇ ਸਕਦੇ ਹਾਂ।”
ਪਹਿਰਾਬੁਰਜ 1 ਸਤ.
“ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਅੱਜ ਦੁਨੀਆਂ ਵਿਚ ਅਸਲੀ ਪਿਆਰ ਨਹੀਂ ਹੈ। ਸ਼ਾਇਦ ਤੁਸੀਂ ਵੀ ਇਹ ਦੇਖਿਆ ਹੋਵੇਗਾ। [2 ਤਿਮੋਥਿਉਸ 3:2, 3 ਪੜ੍ਹੋ।] ਅੱਜ-ਕੱਲ੍ਹ ਤਾਂ ਲੱਗਦਾ ਹੈ ਕਿ ਅਸੀਂ ਆਪਣੇ ਗੁਆਂਢੀਆਂ ਤੇ ਵੀ ਭਰੋਸਾ ਨਹੀਂ ਕਰ ਸਕਦੇ। ਇਸ ਰਸਾਲੇ ਵਿਚ ਸਮਝਾਇਆ ਗਿਆ ਹੈ ਕਿ ਅਜਿਹੇ ਹਾਲਾਤ ਕਿਉਂ ਹਨ ਅਤੇ ਅਸੀਂ ਕਿੱਦਾਂ ਆਪਣੇ ਗੁਆਂਢ ਵਿਚ ਇਕ ਦੂਸਰੇ ਪ੍ਰਤੀ ਜ਼ਿਆਦਾ ਪਿਆਰ ਦਿਖਾ ਸਕਦੇ ਹਾਂ।”