ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਅਗ.
“ਇਸ ਆਇਤ ਬਾਰੇ ਮੈਂ ਤੁਹਾਡਾ ਵਿਚਾਰ ਜਾਣਨਾ ਚਾਹਾਂਗਾ। [ਇਬਰਾਨੀਆਂ 3:4 ਪੜ੍ਹੋ।] ਕੀ ਤੁਸੀਂ ਮੰਨਦੇ ਹੋ ਕਿ ਦੁਨੀਆਂ ਨੂੰ ਰਚਣ ਵਾਲਾ ਕੋਈ ਬੁੱਧੀਮਾਨ ਪਰਮੇਸ਼ੁਰ ਹੈ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਸਿਰਜਣਹਾਰ ਵਿਚ ਵਿਸ਼ਵਾਸ ਕਰਨਾ ਸਾਇੰਸ ਨਾਲ ਮੇਲ ਖਾਂਦਾ ਹੈ ਜਾਂ ਨਹੀਂ।”
ਜਾਗਰੂਕ ਬਣੋ! ਜੁਲਾ.-ਸਤੰ.
“ਅੱਜ ਦੁਨੀਆਂ ਦੇ ਕਈ ਹਿੱਸਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਡਿੱਗਦੀਆਂ ਜਾ ਰਹੀਆਂ ਹਨ। ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਇਕ ਪੁਰਾਣੀ ਭਵਿੱਖਬਾਣੀ ਵਿਚ ਅੱਜ ਲੋਕਾਂ ਦੇ ਵਿਗੜਦੇ ਜਾ ਰਹੇ ਆਚਰਣ ਬਾਰੇ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ। [2 ਤਿਮੋਥਿਉਸ 3:2-4 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਨੈਤਿਕ ਪਤਨ ਕਿਉਂ ਹੋ ਰਿਹਾ ਹੈ ਅਤੇ ਇਸ ਦਾ ਕੀ ਨਤੀਜਾ ਨਿਕਲੇਗਾ।”
ਪਹਿਰਾਬੁਰਜ 1 ਸਤੰ.
“ਕਈ ਲੋਕ ਮੰਨਦੇ ਹਨ ਕਿ ‘ਪੁਰਾਣੇ ਨੇਮ’ ਵਿਚ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਗਈ ਹੈ। ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਵਿਚ ਦਿੱਤੀਆਂ ਸਲਾਹਾਂ ਅੱਜ ਸਾਡੇ ਲਈ ਫ਼ਾਇਦੇਮੰਦ ਹਨ। ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ। ਫਿਰ ਰੋਮੀਆਂ 15:4 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ‘ਪੁਰਾਣੇ ਨੇਮ’ ਵਿਚ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਲਈ ਕਿਹੜੇ ਵਧੀਆ ਸੁਝਾਅ ਦਿੱਤੇ ਗਏ ਹਨ। ਇਸ ਵਿਚ ਸਾਨੂੰ ਉੱਜਲ ਭਵਿੱਖ ਦੀ ਉਮੀਦ ਵੀ ਦਿੱਤੀ ਗਈ ਹੈ।”
ਜਾਗਰੂਕ ਬਣੋ! ਜੁਲਾ.-ਸਤੰ.
“ਇਸ ਦੁਨੀਆਂ ਵਿਚ ਜੀਣ ਲਈ ਪੈਸਾ ਜ਼ਰੂਰੀ ਹੈ। ਪਰ ਕਈ ਲੋਕ ਪੈਸੇ ਪਿੱਛੇ ਪਾਗਲ ਹੋ ਜਾਂਦੇ ਹਨ। ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਦੇਖੋ ਇਸ ਆਇਤ ਵਿਚ ਪੈਸੇ ਮਗਰ ਭੱਜਣ ਦੇ ਨਤੀਜਿਆਂ ਬਾਰੇ ਕੀ ਲਿਖਿਆ ਹੈ। [1 ਤਿਮੋਥਿਉਸ 6:10 ਪੜ੍ਹੋ।] ਇਸ ਰਸਾਲੇ ਵਿਚ ਕੁਝ ਚੰਗੇ ਸੁਝਾਅ ਦਿੱਤੇ ਗਏ ਹਨ ਕਿ ਅਸੀਂ ਘੱਟ ਆਮਦਨੀ ਵਿਚ ਵੀ ਕਿਵੇਂ ਘਰ ਦਾ ਗੁਜ਼ਾਰਾ ਤੋਰ ਸਕਦੇ ਹਾਂ।”