ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਜੁਲਾ.
“ਤੁਹਾਡੇ ਖ਼ਿਆਲ ਵਿਚ ਕੀ ਕਦੇ ਕੋਈ ਸਰਕਾਰ ਸਾਡੀਆਂ ਸਮੱਸਿਆਵਾਂ ਦਾ ਹੱਲ ਕਰ ਸਕੇਗੀ? [ਜਵਾਬ ਲਈ ਸਮਾਂ ਦਿਓ।] ਯਿਸੂ ਨੇ ਆਪਣੇ ਚੇਲਿਆਂ ਨੂੰ ਅਜਿਹੀ ਸਰਕਾਰ ਬਾਰੇ ਹੀ ਪ੍ਰਾਰਥਨਾ ਕਰਨੀ ਸਿਖਾਈ ਸੀ। ਇਹ ਪ੍ਰਾਰਥਨਾ ਮੱਤੀ 6:9, 10 ਵਿਚ ਦਰਜ ਹੈ। [ਹਵਾਲਾ ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਪਰਮੇਸ਼ੁਰ ਦਾ ਰਾਜ ਮਨੁੱਖੀ ਸਰਕਾਰਾਂ ਨਾਲੋਂ ਕਿਵੇਂ ਉੱਤਮ ਹੈ ਤੇ ਇਸ ਰਾਜ ਵਿਚ ਮਨੁੱਖਜਾਤੀ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ।”
ਜਾਗਰੂਕ ਬਣੋ! ਜੁਲਾ.-ਸਤੰ.
“ਕੁਝ ਲੋਕ ਮੰਨਦੇ ਹਨ ਕਿ ਦੁਨੀਆਂ ਵਿਚ ਕਾਮਯਾਬ ਹੋਣ ਲਈ ਤੁਹਾਨੂੰ ਦੂਸਰਿਆਂ ਨੂੰ ਡਰਾਉਣਾ-ਧਮਕਾਉਣਾ ਪਵੇਗਾ। ਪਰ ਧਿਆਨ ਦਿਓ ਕਿ ਯਿਸੂ ਨੇ ਕੀ ਸਲਾਹ ਦਿੱਤੀ ਸੀ। [ਮੱਤੀ 5:5, 9 ਪੜ੍ਹੋ।] ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਸ਼ਾਂਤੀ-ਪਸੰਦ ਹੋਣ ਦੇ ਤਿੰਨ ਫ਼ਾਇਦਿਆਂ ਬਾਰੇ ਦੱਸਦਾ ਹੈ।” ਸਫ਼ਾ 28 ਉੱਤੇ ਦਿੱਤਾ ਲੇਖ ਦਿਖਾਓ।
ਪਹਿਰਾਬੁਰਜ 1 ਅਗ.
“ਦੂਜਿਆਂ ਨਾਲ ਮਾੜਾ ਸਲੂਕ ਕਰਨਾ ਅੱਜ ਲੋਕਾਂ ਲਈ ਆਮ ਗੱਲ ਹੈ। ਤੁਹਾਡੇ ਖ਼ਿਆਲ ਵਿਚ ਜੇ ਲੋਕ ਯਿਸੂ ਦੇ ਇਨ੍ਹਾਂ ਸ਼ਬਦਾਂ ਮੁਤਾਬਕ ਚੱਲਣ, ਤਾਂ ਹਾਲਾਤ ਸੁਧਰ ਨਹੀਂ ਜਾਣਗੇ? [ਮੱਤੀ 7:12 ਪੜ੍ਹੋ ਤੇ ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਬਾਈਬਲ ਵਿੱਚੋਂ ਅਜਿਹੇ ਸਮੇਂ ਬਾਰੇ ਦੱਸਦਾ ਹੈ ਜਦੋਂ ਸਾਰੇ ਇਨਸਾਨਾਂ ਦਾ ਇੱਜ਼ਤ-ਮਾਣ ਕੀਤਾ ਜਾਵੇਗਾ।”
ਜਾਗਰੂਕ ਬਣੋ! ਜੁਲਾ.-ਸਤੰ.
“ਹਾਲਾਂਕਿ ਪੜ੍ਹਾਈ ਨੂੰ ਮਹੱਤਵਪੂਰਣ ਮੰਨਿਆ ਜਾਂਦਾ ਹੈ, ਪਰ ਕਈ ਨੌਜਵਾਨਾਂ ਨੂੰ ਪੜ੍ਹਨਾ ਔਖਾ ਲੱਗਦਾ ਹੈ। ਪੜ੍ਹਨ ਦਾ ਮਜ਼ਾ ਲੈਣ ਵਿਚ ਕਿਹੜੀ ਗੱਲ ਉਨ੍ਹਾਂ ਦੀ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ ਅਤੇ ਫਿਰ ਸਫ਼ਾ 21 ਦਾ ਲੇਖ ਦਿਖਾਓ।] ਇਹ ਲੇਖ ਪੜ੍ਹਨ ਦੀ ਅਹਿਮੀਅਤ ਬਾਰੇ ਕੁਝ ਸੁਝਾਅ ਦਿੰਦਾ ਹੈ ਅਤੇ ਦੱਸਦਾ ਹੈ ਕਿ ਕਿਹੜੀ ਚੀਜ਼ ਪੜ੍ਹਨ ਵਿਚ ਮਦਦ ਕਰ ਸਕਦੀ ਹੈ।”