ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਜੁਲਾ.-ਸਤੰ.
“ਤੁਹਾਡੇ ਖ਼ਿਆਲ ਵਿਚ ਕੀ ਵੱਡੇ ਬਣਨ ਦੀ ਇੱਛਾ ਰੱਖਣੀ ਗ਼ਲਤ ਹੈ? [ਜਵਾਬ ਲਈ ਸਮਾਂ ਦਿਓ।] ਬਹੁਤ ਸਾਰੇ ਲੋਕ ਵੱਡੇ ਬਣਨ ਦੀ ਖ਼ਾਹਸ਼ ਰੱਖਦੇ ਹਨ। ਪਰ ਬਾਈਬਲ ਇਹ ਖ਼ਾਹਸ਼ ਰੱਖਣ ਤੋਂ ਮਨ੍ਹਾ ਕਰਦੀ ਹੈ। ਇਹ ਨਿਮਰ ਹੋਣ ਤੇ ਜ਼ੋਰ ਦਿੰਦੀ ਹੈ। [ਯਾਕੂਬ 4:6 ਪੜ੍ਹੋ ਤੇ ਸਫ਼ਾ 16 ਤੇ ਲੇਖ ਦਿਖਾਓ।] ਇਹ ਲੇਖ ਦੱਸਦਾ ਹੈ ਕਿ ਵੱਡੇ ਬਣਨ ਦੀ ਖ਼ਾਹਸ਼ ਬਾਰੇ ਬਾਈਬਲ ਦਾ ਕੀ ਨਜ਼ਰੀਆ ਹੈ ਤੇ ਸਾਡਾ ਇਸ ਖ਼ਾਹਸ਼ ਪ੍ਰਤੀ ਕੀ ਨਜ਼ਰੀਆ ਹੋਣਾ ਚਾਹੀਦਾ ਹੈ।”
ਪਹਿਰਾਬੁਰਜ 15 ਜੁਲਾ.
“ਹਜ਼ਾਰਾਂ ਸਾਲਾਂ ਤੋਂ ਇਨਸਾਨ ਵੱਖੋ-ਵੱਖਰੇ ਵਿਸ਼ਵਾਸ ਘੜਦਾ ਆਇਆ ਹੈ। ਤੁਹਾਡੇ ਖ਼ਿਆਲ ਨਾਲ ਕੀ ਇਹ ਜਾਣਿਆ ਜਾ ਸਕਦਾ ਹੈ ਕਿ ਕਿਹੜੇ ਵਿਸ਼ਵਾਸ ਸਹੀ ਹਨ ਤੇ ਕਿਹੜੇ ਗ਼ਲਤ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਅਸੀਂ ਕਿੱਥੋਂ ਸੱਚੀਆਂ ਸਿੱਖਿਆਵਾਂ ਬਾਰੇ ਜਾਣ ਸਕਦੇ ਹਾਂ ਜੋ ਪਰਮੇਸ਼ੁਰ ਨੂੰ ਪਸੰਦ ਹਨ।” 2 ਤਿਮੋਥਿਉਸ 3:16 ਪੜ੍ਹੋ।
ਜਾਗਰੂਕ ਬਣੋ! ਜੁਲਾ.-ਸਤੰ.
“ਅੱਜ ਅਸੀਂ ਕੰਮਾਂ-ਕਾਰਾਂ ਵਿਚ ਇੰਨੇ ਰੁੱਝੇ ਹੋਏ ਹਾਂ ਕਿ ਸਾਨੂੰ ਆਪਣੇ ਘਰ ਦੀ ਸਫ਼ਾਈ ਕਰਨ ਲਈ ਵਿਹਲ ਹੀ ਨਹੀਂ ਮਿਲਦਾ। ਪਰ ਬਾਈਬਲ ਜ਼ੋਰ ਦਿੰਦੀ ਹੈ ਕਿ ਅਸੀਂ ਸਾਫ਼-ਸਫ਼ਾਈ ਰੱਖਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਏ। [ਯਸਾਯਾਹ 1:16 ਪੜ੍ਹੋ।] ਕੀ ਤੁਸੀਂ ਆਪਣੇ ਘਰ ਨੂੰ ਸਾਫ਼ ਰੱਖਣ ਸੰਬੰਧੀ ਕੁਝ ਫ਼ਾਇਦੇਮੰਦ ਸੁਝਾਵਾਂ ਬਾਰੇ ਜਾਣਨਾ ਚਾਹੋਗੇ?” ਜਵਾਬ ਲਈ ਸਮਾਂ ਦਿਓ ਤੇ ਫਿਰ ਸਫ਼ਾ 21 ਉੱਤੇ ਦਿੱਤਾ ਲੇਖ ਦਿਖਾਉਣ ਦੇ ਨਾਲ-ਨਾਲ ਡੱਬੀ “ਘਰ ਨੂੰ ਸਾਫ਼ ਰੱਖਣ ਲਈ ਕੁਝ ਸੁਝਾਅ” ਦਿਖਾਓ।
ਪਹਿਰਾਬੁਰਜ 1 ਅਗ.
“ਅੱਜ-ਕੱਲ੍ਹ ਬਹੁਤ ਸਾਰੇ ਲੋਕ ਹੀਣ-ਭਾਵਨਾ ਦੇ ਸ਼ਿਕਾਰ ਹੋ ਜਾਂਦੇ ਹਨ। ਤੁਹਾਡੇ ਖ਼ਿਆਲ ਵਿਚ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਬਾਈਬਲ ਸੱਚੀ ਖ਼ੁਸ਼ੀ ਪਾਉਣ ਵਿਚ ਅਜਿਹੇ ਲੋਕਾਂ ਦੀ ਕਿਵੇਂ ਮਦਦ ਕਰ ਸਕਦੀ ਹੈ।” ਲੇਖ “ਖ਼ੁਸ਼ੀ ਪਾਉਣ ਵਿਚ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ” ਵਿਚ ਮੋਟੇ ਤੇ ਟੇਢੇ ਟਾਈਪ ਵਾਲੇ ਹਵਾਲਿਆਂ ਵੱਲ ਧਿਆਨ ਖਿੱਚੋ।