ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਜੁਲਾ.-ਸਤੰ.
“ਸਾਇੰਸ ਨੇ ਬੀਮਾਰੀਆਂ ਦਾ ਇਲਾਜ ਲੱਭਣ ਵਿਚ ਕਾਫ਼ੀ ਤਰੱਕੀ ਕੀਤੀ ਹੈ, ਪਰ ਕੀ ਤੁਹਾਨੂੰ ਲੱਗਦਾ ਕਿ ਅਸੀਂ ਕਦੇ ਅਜਿਹੀ ਦੁਨੀਆਂ ਦੇਖਾਂਗੇ ਜਿੱਥੇ ਬੀਮਾਰੀਆਂ ਦਾ ਨਾਮੋ-ਨਿਸ਼ਾਨ ਨਹੀਂ ਰਹੇਗਾ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਇਕ ਦਿਨ ਅਜਿਹਾ ਆਵੇਗਾ ਜਦੋਂ ਹਰ ਕੋਈ ਚੰਗੀ ਸਿਹਤ ਦਾ ਆਨੰਦ ਮਾਣੇਗਾ।” ਯਸਾਯਾਹ 33:24 ਪੜ੍ਹੋ।
ਪਹਿਰਾਬੁਰਜ 15 ਜੁਲਾਈ
“ਜੇ ਅੱਜ ਅਖ਼ਬਾਰ ਵਿਚ ਇਸ ਤਰ੍ਹਾਂ ਦੇ ਚਮਤਕਾਰ [ਕਵਰ ਉੱਤੇ ਦਿੱਤੀ ਤਸਵੀਰ ਦਿਖਾਓ] ਦੀ ਖ਼ਬਰ ਛਪੇ, ਤਾਂ ਜ਼ਿਆਦਾਤਰ ਲੋਕ ਸ਼ਾਇਦ ਵਿਸ਼ਵਾਸ ਨਾ ਕਰਨ। ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ। ਫਿਰ ਮਰਕੁਸ 4:39 ਪੜ੍ਹੋ।] ਇਸ ਗੱਲ ਦਾ ਕੀ ਸਬੂਤ ਹੈ ਕਿ ਯਿਸੂ ਨੇ ਸੱਚ-ਮੁੱਚ ਚਮਤਕਾਰ ਕੀਤੇ ਸਨ? ਪਹਿਰਾਬੁਰਜ ਦਾ ਇਹ ਅੰਕ ਇਸ ਸਵਾਲ ਦਾ ਜਵਾਬ ਦਿੰਦਾ ਹੈ।”
ਜਾਗਰੂਕ ਬਣੋ! ਜੁਲਾ.-ਸਤੰ.
ਕਿਸੇ ਤਾਜ਼ੀ ਦੁਰਘਟਨਾ ਦਾ ਜ਼ਿਕਰ ਕਰਨ ਤੋਂ ਬਾਅਦ ਪੁੱਛੋ: “ਤੁਸੀਂ ਕਦੇ ਸੋਚਿਆ ਕਿ ਪਰਮੇਸ਼ੁਰ ਅਜਿਹੀਆਂ ਘਟਨਾਵਾਂ ਕਿਉਂ ਹੋਣ ਦਿੰਦਾ ਹੈ? [ਜਵਾਬ ਲਈ ਸਮਾਂ ਦਿਓ। ਫਿਰ ਯਾਕੂਬ 1:13 ਪੜ੍ਹੋ।] ਨੌਜਵਾਨਾਂ ਲਈ ਲਿਖਿਆ ਗਿਆ ਇਹ ਲੇਖ ਦੱਸਦਾ ਹੈ ਕਿ ਸਾਡੇ ਦਿਆਲੂ ਸਿਰਜਣਹਾਰ ਨੇ ਦੁੱਖਾਂ ਨੂੰ ਖ਼ਤਮ ਕਰਨ ਲਈ ਅਜੇ ਤਕ ਕਿਉਂ ਕੁਝ ਨਹੀਂ ਕੀਤਾ।”
ਪਹਿਰਾਬੁਰਜ 1 ਅਗਸਤ
“ਇਨਸਾਨਾਂ ਵਿਚ ਇੰਨੀ ਫੁੱਟ ਪਈ ਹੋਣ ਕਰਕੇ ਕੁਝ ਲੋਕ ਮਹਿਸੂਸ ਕਰਦੇ ਹਨ ਕਿ ਦੁਨੀਆਂ ਵਿਚ ਸ਼ਾਂਤੀ ਤਾਂ ਹੀ ਆ ਸਕਦੀ ਹੈ ਜੇ ਦੁਨੀਆਂ ਵਿਚ ਇੱਕੋ ਸਰਕਾਰ ਹੋਵੇ। ਤੁਹਾਡੇ ਖ਼ਿਆਲ ਵਿਚ ਕੀ ਇਸ ਤਰ੍ਹਾਂ ਹੋ ਸਕਦਾ ਹੈ? [ਜਵਾਬ ਲਈ ਸਮਾਂ ਦਿਓ। ਫਿਰ ਦਾਨੀਏਲ 2:44 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦਾ ਰਾਜ ਹੁਣ ਕੀ ਕਰ ਰਿਹਾ ਹੈ ਅਤੇ ਜਲਦੀ ਹੀ ਇਹ ਦੁਨੀਆਂ ਭਰ ਵਿਚ ਸ਼ਾਂਤੀ ਕਿਵੇਂ ਲਿਆਵੇਗਾ।”