ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਜੁਲਾ.-ਸਤੰ.
“ਅੱਜ-ਕੱਲ੍ਹ ਕੀੜੇ-ਮਕੌੜਿਆਂ ਤੋਂ ਹੋਣ ਵਾਲੀਆਂ ਬੀਮਾਰੀਆਂ ਕਾਰਨ ਸਾਡੀ ਸਿਹਤ ਨੂੰ ਕਾਫ਼ੀ ਖ਼ਤਰਾ ਹੈ। ਕੀ ਤੁਹਾਨੂੰ ਪਤਾ ਕਿ ਅਸੀਂ ਆਪਣੇ ਬਚਾਅ ਲਈ ਕਿਹੜੇ ਕੁਝ ਤਰੀਕੇ ਵਰਤ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਇਨ੍ਹਾਂ ਤਰੀਕਿਆਂ ਬਾਰੇ ਦੱਸਦਾ ਹੈ ਅਤੇ ਇਸ ਵਿਚ ਇਹ ਵੀ ਦੱਸਿਆ ਹੈ ਕਿ ਪਰਮੇਸ਼ੁਰ ਇਕ ਅਜਿਹਾ ਸਮਾਂ ਲਿਆਉਣ ਵਾਲਾ ਹੈ ਜਦੋਂ ਕੋਈ ਵੀ ਬੀਮਾਰ ਨਹੀਂ ਹੋਵੇਗਾ।” ਅਖ਼ੀਰ ਵਿਚ ਯਸਾਯਾਹ 33:24 ਪੜ੍ਹੋ।
ਪਹਿਰਾਬੁਰਜ 15 ਜੁਲਾ.
“ਅੱਜ-ਕੱਲ੍ਹ ਲੋਕਾਂ ਵਿਚ ਇਕੱਲੇ ਰਹਿਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਤੁਹਾਡੇ ਖ਼ਿਆਲ ਵਿਚ ਕੀ ਇੱਦਾਂ ਕਰਨਾ ਸਹੀ ਹੈ? [ਜਵਾਬ ਲਈ ਸਮਾਂ ਦਿਓ।] ਜ਼ਰਾ ਇਸ ਬੁੱਧੀਮਤਾ ਭਰੀ ਗੱਲ ਵੱਲ ਧਿਆਨ ਦਿਓ ਜੋ ਦੂਜਿਆਂ ਦੇ ਸਾਥ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੀ ਹੈ। [ਉਪਦੇਸ਼ਕ ਦੀ ਪੋਥੀ 4:9, 10 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਸਾਨੂੰ ਇਕ-ਦੂਜੇ ਦੀ ਕਿਉਂ ਲੋੜ ਹੈ ਅਤੇ ਦੂਜਿਆਂ ਤੋਂ ਵੱਖ ਹੋ ਕੇ ਰਹਿਣ ਦੀ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ।”
ਜਾਗਰੂਕ ਬਣੋ! ਜੁਲਾ.-ਸਤੰ.
“ਅੱਜ ਲੋਕਾਂ ਲਈ ਇਕ ਸਭ ਤੋਂ ਵੱਡੀ ਸਮੱਸਿਆ ਹੈ ਦੂਜਿਆਂ ਨਾਲ ਬਣਾ ਕੇ ਰੱਖਣੀ। ਅਸੀਂ ਜਿਸ ਤਰੀਕੇ ਨਾਲ ਦੂਜਿਆਂ ਨਾਲ ਗੱਲ ਕਰਦੇ ਹਾਂ, ਉਸ ਦਾ ਉਨ੍ਹਾਂ ਉੱਤੇ ਬਹੁਤ ਅਸਰ ਪੈਂਦਾ ਹੈ। ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ। ਸਫ਼ਾ 14 ਉੱਤੇ ਦਿੱਤੀ ਤਸਵੀਰ ਦਿਖਾਓ ਅਤੇ ਇਸ ਲੇਖ ਦਾ ਸਿਰਲੇਖ ਪੜ੍ਹੋ।] ਜਾਗਰੂਕ ਬਣੋ! ਦਾ ਇਹ ਅੰਕ ਕੁਝ ਫ਼ਾਇਦੇਮੰਦ ਸੁਝਾਅ ਦਿੰਦਾ ਹੈ।” ਅਖ਼ੀਰ ਵਿਚ ਅਫ਼ਸੀਆਂ 4:29 ਪੜ੍ਹੋ।
ਪਹਿਰਾਬੁਰਜ 1 ਅਗ.
“ਕੀ ਤੁਹਾਨੂੰ ਪਤਾ ਕਿ ਇਕ ਰਿਪੋਰਟ ਅਨੁਸਾਰ ਦੁਨੀਆਂ ਦੀ ਅੱਧੀ ਨਾਲੋਂ ਜ਼ਿਆਦਾ ਆਬਾਦੀ ਗ਼ਰੀਬੀ ਦੀ ਮਾਰ ਹੇਠ ਰਹਿ ਰਹੀ ਹੈ? ਤੁਹਾਡੇ ਖ਼ਿਆਲ ਵਿਚ ਕੀ ਇਸ ਸਮੱਸਿਆ ਨੂੰ ਹੱਲ ਕਰਨ ਦਾ ਕੋਈ ਜ਼ਰੀਆ ਹੈ? [ਜਵਾਬ ਲਈ ਸਮਾਂ ਦਿਓ।] ਪਹਿਰਾਬੁਰਜ ਦਾ ਇਹ ਅੰਕ ਦੱਸਦਾ ਹੈ ਕਿ ਗ਼ਰੀਬੀ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ।”—ਜ਼ਬੂਰਾਂ ਦੀ ਪੋਥੀ 72:12, 13, 16 ਪੜ੍ਹੋ।