ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 12 ਅਗਸਤ
ਗੀਤ 76
13 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦੋ ਵੱਖੋ-ਵੱਖਰੇ ਪ੍ਰਦਰਸ਼ਨ ਦਿਖਾਓ ਕਿ 15 ਅਗਸਤ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਦੋਨਾਂ ਪ੍ਰਦਰਸ਼ਨਾਂ ਵਿਚ ਦਿਖਾਓ ਕਿ ਅਸੀਂ ਉਨ੍ਹਾਂ ਨੂੰ ਕਿਵੇਂ ਜਵਾਬ ਦੇ ਸਕਦੇ ਹਾਂ ਜਿਹੜੇ ਕਹਿੰਦੇ ਹਨ ਕਿ “ਤੁਸੀਂ ਲੋਕ ਕਿਉਂ ਇੰਨਾ ਅਕਸਰ ਆਉਂਦੇ ਹੋ?”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦਾ ਸਫ਼ਾ 12 ਦੇਖੋ।
20 ਮਿੰਟ: “ਅਧਿਆਤਮਿਕ ਟੀਚੇ ਰੱਖੋ।”a ਪੈਰਾ 5 ਦੀ ਚਰਚਾ ਕਰਦੇ ਸਮੇਂ ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 114, 116 ਵਿੱਚੋਂ ਨਿਯਮਿਤ ਪਾਇਨੀਅਰੀ ਤੇ ਬੈਥਲ ਸੇਵਾ ਬਾਰੇ ਕੁਝ ਉਤਸ਼ਾਹਜਨਕ ਗੱਲਾਂ ਦੱਸੋ।
12 ਮਿੰਟ: ਸਥਾਨਕ ਭੈਣ-ਭਰਾਵਾਂ ਦੇ ਤਜਰਬੇ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਨਾਮਕ ਟ੍ਰੈਕਟ ਨੂੰ ਇਸਤੇਮਾਲ ਕਰਨ ਨਾਲ ਉਨ੍ਹਾਂ ਨੇ ਕਿਹੜੇ ਚੰਗੇ ਨਤੀਜੇ ਹਾਸਲ ਕੀਤੇ ਹਨ। ਕੀ ਕਿਸੇ ਨੇ ਬਾਈਬਲ ਸਟੱਡੀ ਸ਼ੁਰੂ ਕੀਤੀ ਹੈ? ਜੇ ਕੀਤੀ ਹੈ, ਤਾਂ ਪ੍ਰਕਾਸ਼ਕ ਆਪਣੇ ਤਜਰਬੇ ਦੱਸ ਸਕਦੇ ਹਨ ਜਾਂ ਇਕ-ਦੋ ਤਜਰਬਿਆਂ ਦਾ ਪ੍ਰਦਰਸ਼ਨ ਦਿਖਾ ਸਕਦੇ ਹਨ। ਸਾਡੀ ਰਾਜ ਸੇਵਕਾਈ, ਨਵੰਬਰ 2001 ਦੇ ਸਫ਼ਾ 4 ਉੱਤੇ “ਟ੍ਰੈਕਟ ਵੰਡਣ ਦੇ ਮੌਕੇ” ਡੱਬੀ ਦੀ ਮੁੜ ਚਰਚਾ ਕਰੋ।
ਗੀਤ 123 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 19 ਅਗਸਤ
ਗੀਤ 182
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
17 ਮਿੰਟ: ਉਹ ਸਾਡੇ ਨਾਲ ਗੱਲ ਕਿਉਂ ਨਹੀਂ ਕਰਨੀ ਚਾਹੁੰਦੇ? ਹਾਜ਼ਰੀਨ ਨਾਲ ਚਰਚਾ ਅਤੇ ਪ੍ਰਦਰਸ਼ਨ। ਆਪਣੀ ਸੇਵਕਾਈ ਵਿਚ ਅਸੀਂ ਅਕਸਰ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜੋ ਆਪਣੇ ਧਾਰਮਿਕ ਵਿਸ਼ਵਾਸਾਂ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ। ਇਸ ਕਾਰਨ ਉਹ ਸ਼ਾਇਦ ਸਾਡਾ ਰਾਜ ਸੰਦੇਸ਼ ਵੀ ਸੁਣਨ ਲਈ ਤਿਆਰ ਨਾ ਹੋਣ। ਜੇ ਅਸੀਂ ਜਾਣ ਸਕੀਏ ਕਿ ਘਰ-ਸੁਆਮੀ ਕਿਉਂ ਸਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਹੈ, ਤਾਂ ਅਸੀਂ ਕੋਈ ਖ਼ਾਸ ਪੇਸ਼ਕਾਰੀ ਤਿਆਰ ਕਰ ਸਕਦੇ ਹਾਂ ਜਿਸ ਨਾਲ ਅਸੀਂ ਉਸ ਨੂੰ ਗੱਲ ਕਰਨ ਲਈ ਰਾਜ਼ੀ ਕਰ ਸਕੀਏ। ਚਰਚਾ ਕਰੋ ਕਿ ਅਸੀਂ ਆਪਣੀ ਪੇਸ਼ਕਾਰੀ ਨੂੰ ਅਜਿਹੇ ਲੋਕਾਂ ਮੁਤਾਬਕ ਕਿੱਦਾਂ ਬਦਲ ਸਕਦੇ ਹਾਂ: (1) ਜਿਹੜੇ ਕਿਸੇ ਵੀ ਧਰਮ ਵਿਚ, ਇੱਥੋਂ ਤਕ ਕਿ ਆਪਣੇ ਧਰਮ ਵਿਚ ਵੀ ਰੁਚੀ ਨਹੀਂ ਰੱਖਦੇ। (2) ਜਿਨ੍ਹਾਂ ਨੂੰ ਆਪਣੇ ਪਰਿਵਾਰ ਦੇ ਸਦੀਆਂ ਤੋਂ ਚੱਲਦੇ ਆ ਰਹੇ ਧਾਰਮਿਕ ਰੀਤੀ-ਰਿਵਾਜ ਬਹੁਤ ਪਿਆਰੇ ਹਨ। (3) ਜਿਹੜੇ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ ਕਿਉਂਕਿ ਉਹ ਬਾਈਬਲ ਵਿੱਚੋਂ ਇਨ੍ਹਾਂ ਦਾ ਆਧਾਰ ਨਹੀਂ ਦਿਖਾ ਸਕਦੇ। (4) ਜਿਹੜੇ ਸਾਨੂੰ ਇਸ ਲਈ ਪਸੰਦ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੇ ਸਾਡੇ ਬਾਰੇ ਝੂਠੀਆਂ ਗੱਲਾਂ ਸੁਣੀਆਂ ਹਨ। ਤੁਸੀਂ ਆਪਣੇ ਇਲਾਕੇ ਵਿਚ ਲੋਕਾਂ ਦੇ ਆਮ ਰਵੱਈਏ ਮੁਤਾਬਕ ਇਸ ਸੂਚੀ ਵਿਚ ਤਬਦੀਲੀਆਂ ਕਰ ਸਕਦੇ ਹੋ। ਸੰਖੇਪ ਵਿਚ ਇਕ ਪ੍ਰਦਰਸ਼ਨ ਦਿਖਾਓ ਕਿ ਅਸੀਂ ਇਕ ਵਿਅਕਤੀ ਨੂੰ ਬਾਈਬਲ ਵਿੱਚੋਂ ਗੱਲਬਾਤ ਕਰਨ ਲਈ ਕਿਵੇਂ ਰਾਜ਼ੀ ਕਰ ਸਕਦੇ ਹਾਂ।
18 ਮਿੰਟ: “ਕਿਸੇ ਰਿਸ਼ਤੇਦਾਰ ਦੇ ਛੇਕੇ ਜਾਣ ਤੇ ਮਸੀਹੀ ਵਫ਼ਾਦਾਰੀ ਦਿਖਾਓ।”b (ਪੈਰੇ 1-8) ਦਿੱਤੇ ਗਏ ਸਵਾਲਾਂ ਦੀ ਮਦਦ ਨਾਲ ਇਕ ਯੋਗ ਬਜ਼ੁਰਗ ਹਾਜ਼ਰੀਨ ਨਾਲ ਚਰਚਾ ਕਰੇਗਾ। ਇਕ ਭਰਾ ਜੋ ਚੰਗੀ ਤਰ੍ਹਾਂ ਪੜ੍ਹਨਾ ਜਾਣਦਾ ਹੈ, ਹਰ ਪੈਰੇ ਨੂੰ ਪੜ੍ਹੇਗਾ।
ਗੀਤ 136 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 26 ਅਗਸਤ
ਗੀਤ 189
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦੋ ਪ੍ਰਦਰਸ਼ਨਾਂ ਰਾਹੀਂ ਦਿਖਾਓ ਕਿ 1 ਸਤੰਬਰ ਦਾ ਪਹਿਰਾਬੁਰਜ ਕਿੱਦਾਂ ਪੇਸ਼ ਕਰਨਾ ਹੈ। ਪਹਿਲਾ ਪ੍ਰਦਰਸ਼ਨ ਇਕ ਨਿਯਮਿਤ ਜਾਂ ਸਹਿਯੋਗੀ ਪਾਇਨੀਅਰ ਅਤੇ ਦੂਜਾ ਪ੍ਰਦਰਸ਼ਨ ਇਕ ਪ੍ਰਕਾਸ਼ਕ ਪੇਸ਼ ਕਰੇਗਾ। ਸਾਰੇ ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਪ੍ਰਚਾਰ ਕਰਦੇ ਸਮੇਂ ਬਾਈਬਲ ਇਸਤੇਮਾਲ ਕਰਨ।
17 ਮਿੰਟ: “ਇਸ ਤਰ੍ਹਾਂ ਗੱਲ ਕਰੋ ਕਿ ਦੂਸਰੇ ਤੁਹਾਡੀ ਗੱਲ ਸੁਣਨ!”c ਚਰਚਾ ਦੇ ਅਖ਼ੀਰ ਵਿਚ ਪ੍ਰਕਾਸ਼ਕਾਂ ਨੂੰ ਸਕੂਲ ਗਾਈਡਬੁੱਕ, ਸਫ਼ੇ 5-9 ਪੜ੍ਹਨ ਦੀ ਪ੍ਰੇਰਣਾ ਦਿਓ।
18 ਮਿੰਟ: “ਕਿਸੇ ਰਿਸ਼ਤੇਦਾਰ ਦੇ ਛੇਕੇ ਜਾਣ ਤੇ ਮਸੀਹੀ ਵਫ਼ਾਦਾਰੀ ਦਿਖਾਓ।”d (ਪੈਰੇ 9-14) ਦਿੱਤੇ ਗਏ ਸਵਾਲਾਂ ਦੀ ਮਦਦ ਨਾਲ ਇਕ ਯੋਗ ਬਜ਼ੁਰਗ ਹਾਜ਼ਰੀਨ ਨਾਲ ਚਰਚਾ ਕਰੇਗਾ। ਇਕ ਭਰਾ ਜੋ ਚੰਗੀ ਤਰ੍ਹਾਂ ਪੜ੍ਹਨਾ ਜਾਣਦਾ ਹੈ, ਹਰ ਪੈਰੇ ਨੂੰ ਪੜ੍ਹੇਗਾ।
ਗੀਤ 125 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 2 ਸਤੰਬਰ
ਗੀਤ 84
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਅਗਸਤ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਸੰਖੇਪ ਵਿਚ ਪਹਿਰਾਬੁਰਜ, 1 ਮਈ 1999, ਸਫ਼ਾ 25 ਉੱਤੇ “ਆਪਣੇ ਬੱਚਿਆਂ ਨਾਲ ਪੜ੍ਹੋ” ਨਾਮਕ ਲੇਖ ਵਿੱਚੋਂ ਕੁਝ ਖ਼ਾਸ ਗੱਲਾਂ ਦੱਸੋ।
20 ਮਿੰਟ: ਜਾਣ ਤੋਂ ਪਹਿਲਾਂ ਤਿਆਰੀ ਕਰੋ। ਚਰਚਾ ਅਤੇ ਪ੍ਰਦਰਸ਼ਨ। ਚੰਗੀ ਤਿਆਰੀ ਕਰਨ ਨਾਲ ਅਸੀਂ ਸੇਵਕਾਈ ਵਿਚ ਜ਼ਿਆਦਾ ਅਸਰਦਾਰ ਬਣਦੇ ਹਾਂ। ਇਸ ਲਈ, ਜਾਣ ਤੋਂ ਪਹਿਲਾਂ: (1) ਉਹ ਸਾਰੇ ਪ੍ਰਕਾਸ਼ਨ ਲੈ ਲਓ ਜਿਨ੍ਹਾਂ ਦੀ ਤੁਹਾਨੂੰ ਲੋੜ ਪਵੇਗੀ। (2) ਬੈਗ ਵਿਚ ਘਰ-ਘਰ ਦੇ ਰਿਕਾਰਡ ਫਾਰਮ ਅਤੇ ਇਕ ਪੈੱਨ ਜਾਂ ਪੈਂਸਿਲ ਰੱਖੋ। (3) ਜੇ ਪ੍ਰਚਾਰ ਦੇ ਖੇਤਰ ਵਿਚ ਜਾਣ ਲਈ ਤੁਹਾਨੂੰ ਵਾਹਨ ਦੀ ਲੋੜ ਹੈ, ਤਾਂ ਇਸ ਦਾ ਪਹਿਲਾਂ ਤੋਂ ਹੀ ਪ੍ਰਬੰਧ ਕਰੋ। (4) ਯੋਜਨਾ ਬਣਾਓ ਕਿ ਤੁਸੀਂ ਕਿਨ੍ਹਾਂ ਲੋਕਾਂ ਨੂੰ ਦੁਬਾਰਾ ਮਿਲੋਗੇ। (5) ਆਪਣੀਆਂ ਪੇਸ਼ਕਾਰੀਆਂ ਤਿਆਰ ਕਰੋ। ਜੇ ਤੁਸੀਂ ਖੇਤਰ ਸੇਵਾ ਲਈ ਸਭਾ ਕਰਾਓਗੇ, ਤਾਂ ਨਿਸ਼ਚਿਤ ਕਰੋ ਕਿ ਸਾਰੇ ਪ੍ਰਕਾਸ਼ਕਾਂ ਲਈ ਖੇਤਰ ਕਾਫ਼ੀ ਹੋਵੇ। ਦੋ-ਤਿੰਨ ਸੁਝਾਅ ਦਿਓ ਕਿ ਸਤੰਬਰ ਮਹੀਨੇ ਵਿਚ ਲੋਕਾਂ ਨੂੰ ਸ੍ਰਿਸ਼ਟੀ (ਅੰਗ੍ਰੇਜ਼ੀ) ਜਾਂ ਸਰਬ ਮਹਾਨ ਮਨੁੱਖ ਜਾਂ ਨੌਜਵਾਨਾਂ ਦੇ ਸਵਾਲ (ਅੰਗ੍ਰੇਜ਼ੀ) ਕਿਤਾਬ ਕਿੱਦਾਂ ਪੇਸ਼ ਕੀਤੀ ਜਾ ਸਕਦੀ ਹੈ। ਇਕ ਸੁਝਾਅ ਦਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪ੍ਰਕਾਸ਼ਕ ਬਾਈਬਲ ਦਾ ਇਕ ਹਵਾਲਾ ਵੀ ਪੜ੍ਹਦਾ ਹੈ।—ਸਾਡੀ ਰਾਜ ਸੇਵਕਾਈ, ਜੂਨ 1995 (ਅੰਗ੍ਰੇਜ਼ੀ), ਸਫ਼ਾ 4; ਜੂਨ 1998, ਸਫ਼ਾ 8; ਅਤੇ ਮਾਰਚ 1994 (ਅੰਗ੍ਰੇਜ਼ੀ), ਸਫ਼ਾ 8 ਉੱਤੇ ਦਿੱਤੇ ਸੁਝਾਅ ਦੇਖੋ।
15 ਮਿੰਟ: “ਸਮਝਦਾਰੀ ਨਾਲ ਖ਼ੁਸ਼ ਖ਼ਬਰੀ ਸੁਣਾਓ।”e ਸਕੂਲ ਗਾਈਡਬੁੱਕ, ਸਫ਼ੇ 70-2, ਪੈਰੇ 4-8 ਵਿੱਚੋਂ ਢੁੱਕਵੇਂ ਮੁੱਦਿਆਂ ਉੱਤੇ ਚਰਚਾ ਕਰੋ। ਹਾਜ਼ਰੀਨ ਨੂੰ ਟਿੱਪਣੀਆਂ ਦੇਣ ਲਈ ਕਹੋ ਕਿ ਪ੍ਰਚਾਰ ਦੇ ਕੰਮ ਦੌਰਾਨ ਪੈਦਾ ਹੋਣ ਵਾਲੇ ਨਾਜ਼ੁਕ ਹਾਲਾਤਾਂ ਨਾਲ ਕਿੱਦਾਂ ਸਮਝਦਾਰੀ ਨਾਲ ਨਿਪਟਿਆ ਜਾ ਸਕਦਾ ਹੈ।
ਗੀਤ 99 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।