ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 14 ਅਕਤੂਬਰ
ਗੀਤ 103
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਾਰਿਆਂ ਨੂੰ ਬਾਈਬਲ ਦੀ ਗਿਣਤੀ ਦੀ ਪੋਥੀ ਦਾ 25ਵਾਂ ਅਧਿਆਇ ਅਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2, ਸਫ਼ਾ 419, ਪੈਰੇ 3-5 ਪੜ੍ਹਨ ਅਤੇ ਉਸ ਮਗਰੋਂ ਸਾਨੂੰ ਖ਼ਬਰਦਾਰ ਕਰਨ ਵਾਲੀਆਂ ਮਿਸਾਲਾਂ ਨਾਮਕ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ ਤਾਂਕਿ ਉਹ 28 ਅਕਤੂਬਰ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦੋ ਪ੍ਰਦਰਸ਼ਨ ਦਿਖਾਓ ਕਿ 15 ਅਕਤੂਬਰ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਦੋਨਾਂ ਪ੍ਰਦਰਸ਼ਨਾਂ ਵਿਚ ਦੋ ਵੱਖ-ਵੱਖ ਤਰੀਕਿਆਂ ਨਾਲ ਦਿਖਾਓ ਕਿ ਅਸੀਂ ਉਨ੍ਹਾਂ ਨੂੰ ਕਿਵੇਂ ਜਵਾਬ ਦੇ ਸਕਦੇ ਹਾਂ ਜਿਹੜੇ ਕਹਿੰਦੇ ਹਨ: “ਮੈਂ ਤੁਹਾਡੇ ਕੰਮ ਨਾਲ ਪਹਿਲਾਂ ਹੀ ਅੱਛੀ ਤਰ੍ਹਾਂ ਪਰਿਚਿਤ ਹਾਂ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦਾ ਸਫ਼ਾ 12 ਦੇਖੋ।
15 ਮਿੰਟ: ਇਕੱਲੀ ਮਾਤਾ ਜਾਂ ਪਿਤਾ ਹੋਣ ਦੀਆਂ ਸਮੱਸਿਆਵਾਂ। ਇਕ ਬਜ਼ੁਰਗ ਇਕ ਜਾਂ ਦੋ ਇਕੱਲੀਆਂ ਮਾਵਾਂ ਜਾਂ ਪਿਤਾਵਾਂ (ਜਾਂ ਜਿਨ੍ਹਾਂ ਦਾ ਪਤੀ/ਪਤਨੀ ਗਵਾਹ ਨਹੀਂ ਹਨ) ਦੀ ਇੰਟਰਵਿਊ ਲਵੇਗਾ ਕਿ ਉਹ ਬੱਚਿਆਂ ਨੂੰ ਸਿਖਲਾਈ, ਅਨੁਸ਼ਾਸਨ ਅਤੇ ਅਧਿਆਤਮਿਕ ਸੇਧ ਦੇਣ ਸੰਬੰਧੀ ਮੁਸ਼ਕਲਾਂ ਦਾ ਕਿੱਦਾਂ ਸਾਮ੍ਹਣਾ ਕਰਦੇ ਹਨ। ਉਹ ਘਰੇਲੂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੇ ਨਾਲ-ਨਾਲ ਬਾਕਾਇਦਾ ਸਭਾਵਾਂ ਤੇ ਪ੍ਰਚਾਰ ਵਿਚ ਜਾਣ ਵਿਚ ਕਿਵੇਂ ਸਫ਼ਲ ਹੋਏ ਹਨ? ਪਰਿਵਾਰਕ ਖ਼ੁਸ਼ੀ ਕਿਤਾਬ ਦੇ ਸਫ਼ੇ 104-110 ਉੱਤੇ ਦਿੱਤੇ ਕੁਝ ਸੁਝਾਅ ਦੱਸੋ। ਸਫ਼ੇ 113-15 ਉੱਤੇ ਦਿੱਤੇ ਕੁਝ ਨੁਕਤਿਆਂ ਦਾ ਜ਼ਿਕਰ ਕਰੋ ਜੋ ਦੱਸਦੇ ਹਨ ਕਿ ਦੂਸਰੇ ਲੋਕ ਉਨ੍ਹਾਂ ਦੀ ਕਿੱਦਾਂ ਮਦਦ ਕਰ ਸਕਦੇ ਹਨ।
20 ਮਿੰਟ: “ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਭੈਣ-ਭਰਾਵਾਂ ਵਿਚ ਦਿਲਚਸਪੀ ਕਿੱਦਾਂ ਲੈਂਦੇ ਹਨ।” ਇਕ ਕਲੀਸਿਯਾ ਪੁਸਤਕ ਅਧਿਐਨ ਨਿਗਾਹਬਾਨ ਹਾਜ਼ਰੀਨ ਨਾਲ ਸਵਾਲ-ਜਵਾਬ ਦੁਆਰਾ ਚਰਚਾ ਕਰੇਗਾ। ਪਹਿਲਾਂ, ਥੋੜ੍ਹੇ ਸ਼ਬਦਾਂ ਵਿਚ ਸਮਝਾਓ ਕਿ ਪੁਸਤਕ ਅਧਿਐਨ ਦਾ ਪ੍ਰਬੰਧ ਕਿੱਦਾਂ ਸ਼ੁਰੂ ਹੋਇਆ ਸੀ। (jv 237 ਪੈਰਾ 4) ਦੋ ਜਾਂ ਤਿੰਨ ਪ੍ਰਕਾਸ਼ਕਾਂ ਨੂੰ ਇਹ ਦੱਸਣ ਲਈ ਪਹਿਲਾਂ ਤੋਂ ਹੀ ਤਿਆਰ ਕਰੋ ਕਿ ਪੁਸਤਕ ਅਧਿਐਨ ਨਿਗਾਹਬਾਨ ਦੀ ਪਿਆਰ ਭਰੀ ਪਰਵਾਹ ਤੋਂ ਉਨ੍ਹਾਂ ਨੂੰ ਕੀ ਫ਼ਾਇਦੇ ਹੋਏ ਹਨ।
ਗੀਤ 65 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 21 ਅਕਤੂਬਰ
ਗੀਤ 206
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
35 ਮਿੰਟ: “ਬਹੁਭਾਸ਼ੀ ਖੇਤਰ ਵਿਚ ਚੇਲੇ ਬਣਾਉਣੇ।” ਸੇਵਾ ਨਿਗਾਹਬਾਨ ਦੁਆਰਾ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਪੈਰਾ 8 ਦੀ ਚਰਚਾ ਦੌਰਾਨ, ਦੋ ਪ੍ਰਕਾਸ਼ਕ ਇਕ ਪ੍ਰਦਰਸ਼ਨ ਪੇਸ਼ ਕਰਨਗੇ ਜਿਸ ਵਿਚ ਇਕ ਪ੍ਰਕਾਸ਼ਕ ਚੰਗੀ ਤਰੱਕੀ ਕਰ ਰਹੇ ਆਪਣੇ ਬਾਈਬਲ ਵਿਦਿਆਰਥੀ ਦੀ ਸਟੱਡੀ ਨੂੰ ਉਸ ਦੀ ਭਾਸ਼ਾ ਬੋਲਣ ਵਾਲੀ ਕਲੀਸਿਯਾ ਦੇ ਇਕ ਪ੍ਰਕਾਸ਼ਕ ਨੂੰ ਸੌਂਪ ਦਿੰਦਾ ਹੈ। ਸਥਾਨਕ ਹਾਲਾਤਾਂ ਅਨੁਸਾਰ, ਸੰਖੇਪ ਵਿਚ ਦੱਸੋ ਕਿ ਕਲੀਸਿਯਾ ਵਿਚ ਅਤੇ ਖੇਤਰ ਵਿਚ ਉਨ੍ਹਾਂ ਲੋਕਾਂ ਦੀ ਕਿੱਦਾਂ ਮਦਦ ਕੀਤੀ ਜਾ ਰਹੀ ਹੈ ਜੋ ਦੂਸਰੀਆਂ ਭਾਸ਼ਾਵਾਂ ਬੋਲਦੇ ਹਨ।
ਗੀਤ 194 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 28 ਅਕਤੂਬਰ
ਗੀਤ 110
8 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈਣ ਲਈ ਪਿਛਲੇ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਵਿਚ ਲਏ ਨੋਟਸ ਪੜ੍ਹ ਕੇ ਆਉਣ। ਪ੍ਰਕਾਸ਼ਕਾਂ ਨੂੰ ਅਕਤੂਬਰ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦੋ ਪ੍ਰਦਰਸ਼ਨ ਦਿਖਾਓ ਜਿਨ੍ਹਾਂ ਵਿਚ ਇਕ ਭੈਣ 1 ਨਵੰਬਰ ਦਾ ਪਹਿਰਾਬੁਰਜ ਅਤੇ ਇਕ ਭਰਾ ਜੁਲਾਈ-ਸਤੰਬਰ ਦਾ ਜਾਗਰੂਕ ਬਣੋ! ਰਸਾਲਾ ਪੇਸ਼ ਕਰੇਗਾ। ਹਰ ਪ੍ਰਦਰਸ਼ਨ ਤੋਂ ਬਾਅਦ ਸੰਖੇਪ ਵਿਚ ਉਸ ਪੇਸ਼ਕਾਰੀ ਦੀ ਇਕ ਖੂਬੀ ਦੱਸੋ।
12 ਮਿੰਟ: ਸਕੂਲ ਵਿਚ ਆਪਣੇ ਧਾਰਮਿਕ ਵਿਸ਼ਵਾਸਾਂ ਉੱਤੇ ਡਟੇ ਰਹਿਣਾ। ਇਕ ਜਾਂ ਦੋ ਨੌਜਵਾਨ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਜੋ ਗ਼ੈਰ-ਮਸੀਹੀ ਸਹਿਪਾਠੀਆਂ ਨਾਲ ਘੱਟ ਸੰਗਤੀ ਕਰਨ ਦੀ ਅਹਿਮੀਅਤ ਨੂੰ ਸਮਝਦੇ ਹਨ। ਉਨ੍ਹਾਂ ਨੇ ਰਾਸ਼ਟਰਵਾਦੀ ਸਮਾਰੋਹਾਂ, ਸਕੂਲ ਵਿਚ ਡਾਂਸ ਪਾਰਟੀਆਂ ਤੇ ਰੈਲੀਆਂ ਅਤੇ ਅਨੈਤਿਕ ਕੰਮਾਂ ਵਿਚ ਹਿੱਸਾ ਨਾ ਲੈਣ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਕਿਹੜੀਆਂ ਤਿਆਰੀਆਂ ਕੀਤੀਆਂ ਹਨ? ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਕਿਨ੍ਹਾਂ ਤਰੀਕਿਆਂ ਨਾਲ ਸਕੂਲ ਵਿਚ ਗਵਾਹੀ ਦੇਣ ਦੀ ਯੋਜਨਾ ਬਣਾਈ ਹੈ।
25 ਮਿੰਟ: “ਸਾਨੂੰ ਖ਼ਬਰਦਾਰ ਕਰਨ ਵਾਲੀਆਂ ਮਿਸਾਲਾਂ ਵੱਲ ਧਿਆਨ ਦੇਣ ਦੀ ਦਿਲੀ ਬੇਨਤੀ।” ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਿੱਧਾ ਹਾਜ਼ਰੀਨਾਂ ਨਾਲ ਲੇਖ ਵਿਚ ਦਿੱਤੇ ਹਰੇਕ ਸਵਾਲ ਦੀ ਚਰਚਾ ਕਰੋ। ਦਸੰਬਰ ਵਿਚ ਅਸੀਂ ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ (No Blood—Medicine Meets the Challenge) ਨਾਮਕ ਵਿਡਿਓ ਦੇਖਾਂਗੇ।
ਗੀਤ 41 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 4 ਨਵੰਬਰ
ਗੀਤ 66
10 ਮਿੰਟ: ਸਥਾਨਕ ਘੋਸ਼ਣਾਵਾਂ। ਜਨਵਰੀ 2002 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਮੰਗ ਬਰੋਸ਼ਰ ਅਤੇ ਗਿਆਨ ਕਿਤਾਬ ਪੇਸ਼ ਕਰਨ ਸੰਬੰਧੀ ਦਿੱਤੇ ਕੁਝ ਸੁਝਾਵਾਂ ਉੱਤੇ ਸੰਖੇਪ ਵਿਚ ਪੁਨਰ-ਵਿਚਾਰ ਕਰੋ। ਇਕ ਪੇਸ਼ਕਾਰੀ ਨੂੰ ਪ੍ਰਦਰਸ਼ਿਤ ਕਰੋ।
13 ਮਿੰਟ: ਇੰਜੀਲ ਤੋਂ ਨਾ ਸ਼ਰਮਾਓ। (ਰੋਮੀ. 1:16) ਨੌਜਵਾਨ ਆਪਣੇ ਪਿਤਾ ਨੂੰ ਆਪਣੀ ਇਕ ਸਮੱਸਿਆ ਦੱਸਦਾ ਹੈ। ਇਹ ਨੌਜਵਾਨ ਆਪਣੇ ਦੋਸਤਾਂ ਨੂੰ ਇਹ ਦੱਸਣ ਤੋਂ ਹਿਚਕਿਚਾਉਂਦਾ ਹੈ ਕਿ ਉਹ ਇਕ ਯਹੋਵਾਹ ਦਾ ਗਵਾਹ ਹੈ। ਉਸ ਨੂੰ ਡਰ ਹੈ ਕਿ ਉਹ ਉਸ ਦਾ ਮਖੌਲ ਉਡਾਉਣਗੇ। ਪਿਤਾ ਆਪਣੇ ਪੁੱਤਰ (ਜਾਂ ਧੀ) ਦੀ ਸ਼ਲਾਘਾ ਕਰਦਾ ਹੈ ਕਿ ਉਸ ਨੇ ਈਮਾਨਦਾਰੀ ਨਾਲ ਆਪਣੀ ਸਮੱਸਿਆ ਦੱਸੀ। ਉਹ ਪਤਰਸ ਦੀ ਮਿਸਾਲ ਦਿੰਦਾ ਹੈ ਕਿ ਉਸ ਨੇ ਇਕ ਵਾਰ ਲੋਕਾਂ ਦੇ ਡਰ ਕਾਰਨ ਕੀ ਕੀਤਾ ਸੀ। (ਮੱਤੀ 26:69-74) ਪਿਤਾ ਇਹ ਸਲਾਹ ਦਿੰਦਾ ਹੈ: ਸਾਨੂੰ ਕਦੇ ਵੀ ਮਸੀਹੀ ਹੋਣ ਕਰਕੇ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ। (ਮਰ. 8:38) ਸਕੂਲ ਵਿਚ ਇਕ ਗਵਾਹ ਦੇ ਤੌਰ ਤੇ ਆਪਣੀ ਪਛਾਣ ਕਰਾਉਣ ਦੇ ਕਈ ਫ਼ਾਇਦੇ ਹਨ। ਜਦੋਂ ਤੂੰ ਆਪਣੇ ਅਧਿਆਪਕਾਂ ਨੂੰ ਦੱਸੇਂਗਾ ਕਿ ਤੂੰ ਇਕ ਗਵਾਹ ਹੈਂ, ਤਾਂ ਜ਼ਿਆਦਾਤਰ ਅਧਿਆਪਕ ਤੇਰੇ ਧਾਰਮਿਕ ਵਿਸ਼ਵਾਸਾਂ ਦਾ ਆਦਰ ਕਰਨਗੇ ਅਤੇ ਤੈਨੂੰ ਇਤਰਾਜ਼ਯੋਗ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਮਜਬੂਰ ਨਹੀਂ ਕਰਨਗੇ। ਇਹ ਵੀ ਸੰਭਵ ਹੈ ਕਿ ਵਿਗੜੇ ਹੋਏ ਨੌਜਵਾਨ ਗ਼ਲਤ ਕੰਮ ਕਰਨ ਲਈ ਤੇਰੇ ਉੱਤੇ ਦਬਾਅ ਨਹੀਂ ਪਾਉਣਗੇ। ਜਦੋਂ ਤੂੰ ਡੇਟਿੰਗ ਨਾ ਕਰਨ, ਖੇਡਾਂ ਵਿਚ ਹਿੱਸਾ ਨਾ ਲੈਣ ਜਾਂ ਸਕੂਲ ਤੋਂ ਬਾਅਦ ਦੀਆਂ ਗਤੀਵਿਧੀਆਂ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕਰਦਾ ਹੈਂ, ਤਾਂ ਤੇਰੇ ਸਹਿਪਾਠੀਆਂ ਨੂੰ ਹੈਰਾਨੀ ਨਹੀਂ ਹੋਵੇਗੀ। ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ, ਪਿਤਾ ਅਤੇ ਪੁੱਤਰ ਨੌਜਵਾਨਾਂ ਦੇ ਸਵਾਲ (ਅੰਗ੍ਰੇਜ਼ੀ) ਕਿਤਾਬ, ਸਫ਼ੇ 315-18 ਉੱਤੇ ਉਪ-ਸਿਰਲੇਖ “ਪਰਮੇਸ਼ੁਰ ਨਾਲ ਆਪਣੀ ਦੋਸਤੀ ਬਾਰੇ ਦੂਸਰਿਆਂ ਨੂੰ ਖੁੱਲ੍ਹੇ-ਆਮ ਦੱਸੋ” ਹੇਠ ਦਿੱਤੇ ਕੁਝ ਨੁਕਤਿਆਂ ਉੱਤੇ ਚਰਚਾ ਕਰਦੇ ਹਨ। ਪੁੱਤਰ ਇਸ ਚੰਗੀ ਸਲਾਹ ਲਈ ਆਪਣੇ ਪਿਤਾ ਦਾ ਧੰਨਵਾਦ ਕਰਦਾ ਹੈ।
22 ਮਿੰਟ: ਤੁਸੀਂ ਪਰਮੇਸ਼ੁਰ ਦੇ ਅਧੀਨ ਹੋਵੋ—ਸ਼ਤਾਨ ਦਾ ਸਾਮ੍ਹਣਾ ਕਰੋ। (ਯਾਕੂ. 4:7) ਹੇਠਾਂ ਦਿੱਤੇ ਸਵਾਲਾਂ ਨੂੰ ਇਸਤੇਮਾਲ ਕਰਦੇ ਹੋਏ ਇਕ ਬਜ਼ੁਰਗ ਪਿਛਲੇ ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਦੀ ਹਾਜ਼ਰੀਨ ਨਾਲ ਜੋਸ਼ੀਲੇ ਢੰਗ ਨਾਲ ਚਰਚਾ ਕਰਦਾ ਹੈ। ਕਲੀਸਿਯਾ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਸਿੱਖੀਆਂ ਗੱਲਾਂ ਨੂੰ ਕਿੱਦਾਂ ਲਾਗੂ ਕੀਤਾ ਹੈ। (ਵੱਖ-ਵੱਖ ਭਾਸ਼ਣਾਂ ਉੱਤੇ ਟਿੱਪਣੀ ਦੇਣ ਲਈ ਭੈਣ-ਭਰਾਵਾਂ ਨੂੰ ਪਹਿਲਾਂ ਤੋਂ ਹੀ ਤਿਆਰ ਕੀਤਾ ਜਾ ਸਕਦਾ ਹੈ।) ਪ੍ਰੋਗ੍ਰਾਮ ਦੇ ਇਨ੍ਹਾਂ ਭਾਗਾਂ ਉੱਤੇ ਜ਼ੋਰ ਦਿਓ: (1) “ਇਸ ਗ਼ੁਲਾਮ ਦੁਨੀਆਂ ਵਿਚ ਪਰਮੇਸ਼ੁਰ ਪ੍ਰਤੀ ਅਧੀਨਗੀ।” ਸਾਨੂੰ ਦੁਨੀਆਂ ਦੇ ਫੰਦਿਆਂ ਤੋਂ ਕਿਉਂ ਸਾਵਧਾਨ ਰਹਿਣਾ ਚਾਹੀਦਾ ਹੈ? (2) “ਪਰਿਵਾਰ ਵਿਚ ਪਰਮੇਸ਼ੁਰੀ ਅਧੀਨਗੀ ਦਿਖਾਉਣੀ।” ਯਹੋਵਾਹ ਦੇ ਸੰਗਠਨ ਵਿਚ ਪਰਿਵਾਰਾਂ ਨੂੰ ਮਜ਼ਬੂਤ ਕਰਨਾ ਕਿਉਂ ਬਹੁਤ ਜ਼ਰੂਰੀ ਹੈ? ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? (3) “ਯਹੋਵਾਹ ਦੇ ਪੱਖ ਵਿਚ ਦ੍ਰਿੜ੍ਹ ਰਹਿਣ ਵਿਚ ਨਵੇਂ ਚੇਲਿਆਂ ਦੀ ਮਦਦ ਕਰੋ।” ਅਸੀਂ ਨਵੇਂ ਚੇਲਿਆਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ ਤਾਂਕਿ ਉਹ ਆਪਣੀ ਨਿਹਚਾ ਨੂੰ ਪਰਖਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਣ? (4) “ਸ਼ਤਾਨ ਦਾ ਸਾਮ੍ਹਣਾ ਕਰਨ ਦਾ ਕੀ ਮਤਲਬ ਹੈ।” ਸ਼ਤਾਨ ਦਾ ਡਟ ਕੇ ਸਾਮ੍ਹਣਾ ਕਰਨ ਲਈ ਕੀ ਕਰਨਾ ਜ਼ਰੂਰੀ ਹੈ? ਅਫ਼ਸੀਆਂ 6:11-18 ਵਿਚ ਦੱਸੇ ਗਏ ਅਧਿਆਤਮਿਕ ਸ਼ਸਤਰ-ਬਸਤਰ ਸਾਡੀ ਕਿੱਦਾਂ ਰਾਖੀ ਕਰ ਸਕਦੇ ਹਨ? (w92 5/15 21-3) (5) “ਨੌਜਵਾਨ ਜਿਹੜੇ ਕਾਮਯਾਬੀ ਨਾਲ ਉਸ ਦੁਸ਼ਟ ਦਾ ਸਾਮ੍ਹਣਾ ਕਰਦੇ ਹਨ” ਅਤੇ “ਪਰਮੇਸ਼ੁਰੀ ਅਧੀਨਗੀ ਤੋਂ ਲਾਭ ਪ੍ਰਾਪਤ ਕਰਨ ਵਾਲੇ ਨੌਜਵਾਨ।” ਨੌਜਵਾਨਾਂ ਨੂੰ ਸ਼ਤਾਨ ਦੀਆਂ ਕਿਹੜੀਆਂ ਕੁਝ ਚਾਲਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ? ਯਹੋਵਾਹ ਦੇ ਅਧੀਨ ਰਹਿਣ ਨਾਲ ਨੌਜਵਾਨਾਂ ਨੂੰ ਕਿਹੜੀਆਂ ਅਸੀਸਾਂ ਮਿਲਦੀਆਂ ਹਨ? (w90 8/1 13-14, ਪੈਰੇ 15-17) (6) “ਪਰਮੇਸ਼ੁਰੀ ਅਧੀਨਗੀ ਤੋਂ ਲਾਭ ਪ੍ਰਾਪਤ ਕਰਨਾ।” ਸਮਝਾਓ ਕਿ ਮਸੀਹੀ ਕਿੱਦਾਂ ਸਰਕਾਰੀ ਅਧਿਕਾਰੀਆਂ ਪ੍ਰਤੀ, ਕੰਮ ਦੀ ਥਾਂ ਤੇ ਆਪਣੇ ਮਾਲਕ ਪ੍ਰਤੀ, ਪਰਿਵਾਰ ਵਿਚ ਅਤੇ ਮਸੀਹੀ ਕਲੀਸਿਯਾ ਵਿਚ ਅਧੀਨਗੀ ਦਿਖਾਉਂਦੇ ਹਨ। ਇਸ ਤਰ੍ਹਾਂ ਕਰਨ ਵਿਚ ਕਿਹੜੇ ਗੁਣ ਸਾਡੀ ਮਦਦ ਕਰਨਗੇ?
ਗੀਤ 185 ਅਤੇ ਸਮਾਪਤੀ ਪ੍ਰਾਰਥਨਾ।