ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/02 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2002
  • ਸਿਰਲੇਖ
  • ਹਫ਼ਤਾ ਆਰੰਭ 9 ਦਸੰਬਰ
  • ਹਫ਼ਤਾ ਆਰੰਭ 16 ਦਸੰਬਰ
  • ਹਫ਼ਤਾ ਆਰੰਭ 23 ਦਸੰਬਰ
  • ਹਫ਼ਤਾ ਆਰੰਭ 30 ਦਸੰਬਰ
  • ਹਫ਼ਤਾ ਆਰੰਭ 6 ਜਨਵਰੀ
ਸਾਡੀ ਰਾਜ ਸੇਵਕਾਈ—2002
km 12/02 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 9 ਦਸੰਬਰ

ਗੀਤ 193

12 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦੋ ਪ੍ਰਦਰਸ਼ਨ ਦਿਖਾਓ ਕਿ 15 ਦਸੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।

15 ਮਿੰਟ: “ਰਾਜ ਦੇ ਸੰਦੇਸ਼ ਦਾ ਐਲਾਨ ਕਰੋ।”a ਪੈਰਾ 3 ਉੱਤੇ ਚਰਚਾ ਕਰਦੇ ਸਮੇਂ ਕੁਝ ਸੁਝਾਅ ਦਿਓ ਕਿ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਸਮੇਂ ਅਸੀਂ ਸਿੱਧਾ ਬਾਈਬਲ ਵਿੱਚੋਂ ਆਇਤਾਂ ਕਿਵੇਂ ਪੜ੍ਹ ਕੇ ਸੁਣਾ ਸਕਦੇ ਹਾਂ।—km-PJ 12/01 ਸਫ਼ਾ 1 ਪੈਰਾ 3.

18 ਮਿੰਟ: ਹਰ ਭਲੇ ਕੰਮ ਵਿਚ ਤਰੱਕੀ ਕਰਦੇ ਰਹੋ। ਇਕ ਬਜ਼ੁਰਗ ਦੁਆਰਾ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਆਪਣੀ ਕਲੀਸਿਯਾ ਦੇ ਇਤਿਹਾਸ ਅਤੇ ਤਰੱਕੀ ਬਾਰੇ ਚਰਚਾ ਕਰੋ, ਨਾਲੇ ਇਹ ਵੀ ਦੱਸੋ ਕਿ ਕਿਹੜੇ ਜਤਨਾਂ ਕਰਕੇ ਇਹ ਕਲੀਸਿਯਾ ਸਥਾਪਿਤ ਕੀਤੀ ਗਈ ਸੀ। ਕਲੀਸਿਯਾ ਦੀ ਸਥਾਪਨਾ ਵੇਲੇ ਮੌਜੂਦ ਕੁਝ ਭੈਣ-ਭਰਾਵਾਂ ਨੂੰ ਉਤਸ਼ਾਹਜਨਕ ਤਜਰਬੇ ਦੱਸਣ ਲਈ ਕਿਹਾ ਜਾ ਸਕਦਾ ਹੈ। ਦੱਸੋ ਕਿ ਕਲੀਸਿਯਾ ਕਿਵੇਂ ਹੋਰ ਜ਼ਿਆਦਾ ਤਰੱਕੀ ਕਰ ਸਕਦੀ ਹੈ। ਸਾਰਿਆਂ ਨੂੰ ਪ੍ਰੇਰਣਾ ਦਿਓ ਕਿ ਉਹ ਕਲੀਸਿਯਾ ਦੀਆਂ ਸਰਗਰਮੀਆਂ ਵਿਚ ਪੂਰੇ ਜੋਸ਼ ਨਾਲ ਹਿੱਸਾ ਲੈਣ।

ਗੀਤ 119 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 16 ਦਸੰਬਰ

ਗੀਤ 29

10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। 25 ਦਸੰਬਰ ਅਤੇ 1 ਜਨਵਰੀ ਲਈ ਪ੍ਰਚਾਰ ਸੰਬੰਧੀ ਖ਼ਾਸ ਇੰਤਜ਼ਾਮਾਂ ਬਾਰੇ ਦੱਸੋ।

15 ਮਿੰਟ: ਬੁੱਧਵਾਨ ਸਮਝ ਜਾਣਗੇ। (ਦਾਨੀ. 12:3, 10) ਇਕ ਪ੍ਰਦਰਸ਼ਨ। ਸੱਚਾਈ ਸਿੱਖਣ ਵਿਚ ਰੁਚੀ ਰੱਖਣ ਵਾਲਾ ਵਿਅਕਤੀ ਪੁੱਛਦਾ ਹੈ: “ਮੈਨੂੰ ਕਿੱਦਾਂ ਪਤਾ ਕਿ ਤੁਸੀਂ ਮੈਨੂੰ ਬਾਈਬਲ ਦੀਆਂ ਸਿੱਖਿਆਵਾਂ ਦੀ ਸਹੀ ਸਮਝ ਦੇ ਰਹੇ ਹੋ?” ਪ੍ਰਕਾਸ਼ਕ ਉਸ ਨੂੰ ਸਮਝਾਉਂਦਾ ਹੈ ਕਿ ਉਹ ਕਿੱਦਾਂ ਵਿਸ਼ਾ ਅਨੁਸਾਰ ਬਾਈਬਲ ਵਿੱਚੋਂ ਰਿਸਰਚ ਕਰ ਸਕਦਾ ਹੈ। (w-PJ 96 5/1 ਸਫ਼ੇ 30-31) ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 112-17 ਵਿੱਚੋਂ ਇਕ-ਦੋ ਉਦਾਹਰਣਾਂ ਇਸਤੇਮਾਲ ਕਰਦੇ ਹੋਏ ਉਹ ਉਸ ਨੂੰ ਸਮਝਾਉਂਦਾ ਹੈ ਕਿ ਅਸੀਂ ਕਿੱਦਾਂ ਬਾਈਬਲ ਦੀਆਂ ਵੱਖ-ਵੱਖ ਆਇਤਾਂ ਦੀ ਬੜੇ ਧਿਆਨ ਨਾਲ ਜਾਂਚ ਕਰਨ ਮਗਰੋਂ ਇਹ ਸਮਝ ਹਾਸਲ ਕੀਤੀ ਹੈ ਕਿ ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ। ਪ੍ਰਕਾਸ਼ਕ ਉਸ ਨੂੰ ਦੱਸਦਾ ਹੈ ਕਿ ਇਸੇ ਤਰੀਕੇ ਨਾਲ ਉਹ ਦੂਸਰੀਆਂ ਬਾਈਬਲ ਸਿੱਖਿਆਵਾਂ ਬਾਰੇ ਵੀ ਸਹੀ ਸਮਝ ਹਾਸਲ ਕਰ ਸਕਦਾ ਹੈ। ਉਹ ਉਸ ਨੂੰ ਬਾਈਬਲ ਸਟੱਡੀ ਪੇਸ਼ ਕਰਦਾ ਹੈ।

20 ਮਿੰਟ: “ਵਫ਼ਾਦਾਰ ਬਿਰਧ ਭੈਣ-ਭਰਾਵਾਂ ਨੂੰ ਨਾ ਭੁੱਲੋ।”b ਪਹਿਰਾਬੁਰਜ, 1 ਅਗਸਤ 1994 ਦੇ ਸਫ਼ਾ 29 ਵਿੱਚੋਂ ਕੁਝ ਗੱਲਾਂ ਦੱਸੋ। ਬੀਮਾਰ ਭੈਣ-ਭਰਾਵਾਂ ਲਈ ਕੀਤੇ ਗਏ ਪ੍ਰਬੰਧ ਬਾਰੇ ਦੱਸੋ ਜਿਸ ਅਨੁਸਾਰ ਉਹ 15 ਮਿੰਟਾਂ ਦੀ ਵੀ ਰਿਪੋਰਟ ਦੇ ਸਕਦੇ ਹਨ। ਕੁਝ ਭੈਣ-ਭਰਾਵਾਂ ਨੂੰ ਇਹ ਦੱਸਣ ਲਈ ਕਹੋ ਕਿ ਬਿਰਧ ਭੈਣ-ਭਰਾਵਾਂ ਨਾਲ ਸੰਗਤੀ ਕਰ ਕੇ ਉਨ੍ਹਾਂ ਨੂੰ ਤੇ ਬਿਰਧ ਭੈਣ-ਭਰਾਵਾਂ ਨੂੰ ਵੀ ਕਿਹੜੇ ਲਾਭ ਹੋਏ ਹਨ।

ਗੀਤ 154 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 23 ਦਸੰਬਰ

ਗੀਤ 148

10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦੋ ਪ੍ਰਦਰਸ਼ਨ ਦਿਖਾਓ ਕਿ 1 ਜਨਵਰੀ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਸਾਰਿਆਂ ਨੂੰ 6 ਜਨਵਰੀ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਦੀ ਤਿਆਰੀ ਵਿਚ ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ (No Blood​—Medicine Meets the Challenge) ਨਾਮਕ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

20 ਮਿੰਟ: “ਕੀ ਤੁਸੀਂ ਸਹੀ ਰਿਪੋਰਟ ਤਿਆਰ ਕਰਨ ਵਿਚ ਮਦਦ ਕਰਦੇ ਹੋ?”c ਪੈਰਾ 2 ਦੀ ਚਰਚਾ ਕਰਦੇ ਸਮੇਂ ਆਪਣੀ ਸੇਵਕਾਈ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 106-8 ਵਿੱਚੋਂ ਕੁਝ ਗੱਲਾਂ ਦੱਸੋ।

ਗੀਤ 165 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 30 ਦਸੰਬਰ

ਗੀਤ 152

 8 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਦਸੰਬਰ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਜੇ ਨਵੇਂ ਸਾਲ ਤੋਂ ਤੁਹਾਡੀਆਂ ਕਲੀਸਿਯਾ ਸਭਾਵਾਂ ਦੇ ਸਮੇਂ ਬਦਲ ਰਹੇ ਹਨ, ਤਾਂ ਬੜੇ ਪਿਆਰ ਨਾਲ ਸਾਰਿਆਂ ਨੂੰ ਨਵੇਂ ਸਮੇਂ ਮੁਤਾਬਕ ਬਾਕਾਇਦਾ ਸਭਾਵਾਂ ਵਿਚ ਆਉਣ ਦੀ ਤਾਕੀਦ ਕਰੋ। ਦੱਸੋ ਕਿ ਜਨਵਰੀ ਦੀ ਸਾਹਿੱਤ ਪੇਸ਼ਕਸ਼ ਕੀ ਹੈ ਅਤੇ ਕਲੀਸਿਯਾ ਦੇ ਸਟਾਕ ਵਿਚ ਕਿਹੜੀਆਂ ਕਿਤਾਬਾਂ ਉਪਲਬਧ ਹਨ।

12 ਮਿੰਟ: ਦੁਨੀਆਂ ਵਿਚ ਕਿਉਂ ਨਿਹਚਾ ਦੀ ਘਾਟ ਹੈ? ਹਾਜ਼ਰੀਨ ਨਾਲ ਚਰਚਾ। ਸਾਨੂੰ ਅਕਸਰ ਅਜਿਹੇ ਲੋਕ ਮਿਲਦੇ ਹਨ ਜਿਨ੍ਹਾਂ ਨੂੰ ਨਿਹਚਾ ਨਹੀਂ ਹੈ। (2 ਥੱਸ. 3:2) ਉਨ੍ਹਾਂ ਨੂੰ ਯਹੋਵਾਹ ਬਾਰੇ ਸੱਚਾਈ ਸਿਖਾਉਣ ਲਈ ਸਾਨੂੰ ਪਹਿਲਾਂ ਇਹ ਪਤਾ ਲਗਾਉਣਾ ਪਵੇਗਾ ਕਿ ਉਹ ਪਰਮੇਸ਼ੁਰ ਵਿਚ ਨਿਹਚਾ ਕਿਉਂ ਨਹੀਂ ਕਰਦੇ। ਤਰਕ ਕਰਨਾ ਕਿਤਾਬ ਦੇ ਸਫ਼ੇ 129-30 ਉੱਤੇ ਦਿੱਤੇ ਚਾਰ ਕਾਰਨਾਂ ਉੱਤੇ ਚਰਚਾ ਕਰੋ ਜਿਨ੍ਹਾਂ ਕਰਕੇ ਲੋਕ ਪਰਮੇਸ਼ੁਰ ਵਿਚ ਨਿਹਚਾ ਨਹੀਂ ਕਰਦੇ ਹਨ। ਹਾਜ਼ਰੀਨਾਂ ਤੋਂ ਸੁਝਾਅ ਮੰਗੋ ਕਿ ਹਰ ਇਕ ਅੜਿੱਕੇ ਨੂੰ ਕਿੱਦਾਂ ਪਾਰ ਕੀਤਾ ਜਾ ਸਕਦਾ ਹੈ। ਇਕ ਤਜਰਬਾ ਦੱਸੋ ਕਿ ਇਸ ਤਰ੍ਹਾਂ ਦੇ ਇਕ ਅੜਿੱਕੇ ਨੂੰ ਕਿਵੇਂ ਸਫ਼ਲਤਾ ਨਾਲ ਪਾਰ ਕੀਤਾ ਗਿਆ ਸੀ ਜਾਂ ਜਾਗਰੂਕ ਬਣੋ! (ਅੰਗ੍ਰੇਜ਼ੀ), 22 ਅਗਸਤ 1993 ਦੇ ਸਫ਼ੇ 14-15 ਉੱਤੇ ਦਿੱਤੇ ਤਜਰਬੇ ਨੂੰ ਇਸਤੇਮਾਲ ਕਰੋ।

25 ਮਿੰਟ: “ਸਮਾਜ ਦੀਆਂ ਰੀਤਾਂ-ਰਸਮਾਂ ਅਤੇ ਸੱਚੀ ਭਗਤੀ।”d ਇਕ ਯੋਗ ਬਜ਼ੁਰਗ ਇਸ ਭਾਗ ਨੂੰ ਪੇਸ਼ ਕਰੇਗਾ। ਦੋ ਛੋਟੇ-ਛੋਟੇ ਪ੍ਰਦਰਸ਼ਨ ਪੇਸ਼ ਕਰੋ। ਇਕ ਪ੍ਰਦਰਸ਼ਨ ਵਿਚ ਇਕ ਭੈਣ ਸਹੀ ਮੌਕਾ ਦੇਖ ਕੇ ਆਪਣੇ ਅਵਿਸ਼ਵਾਸੀ ਪਤੀ ਨੂੰ ਬੜੀ ਸਮਝਦਾਰੀ ਨਾਲ ਸਮਝਾਉਂਦੀ ਹੈ ਕਿ ਉਹ ਕਿਉਂ ਨਾਮ-ਸੰਸਕਾਰ ਜਾਂ ਅੰਨਪ੍ਰਾਸਨ ਵਰਗੇ ਪਰਿਵਾਰਕ ਸਮਾਰੋਹਾਂ ਵਿਚ ਹਿੱਸਾ ਨਹੀਂ ਲੈ ਸਕਦੀ। ਦੂਸਰੇ ਪ੍ਰਦਰਸ਼ਨ ਵਿਚ ਇਕ ਸਹਾਇਕ ਸੇਵਕ ਦਿਖਾਉਂਦਾ ਹੈ ਕਿ ਉਹ ਆਪਣੇ ਅਵਿਸ਼ਵਾਸੀ ਮਾਤਾ-ਪਿਤਾ ਨੂੰ ਕਿੱਦਾਂ ਸਮਝਾਏਗਾ ਕਿ ਉਹ ਕਿਉਂ ਅੰਤਿਮ ਸੰਸਕਾਰ ਜਾਂ ਸ਼ਰਾਧ ਸੰਬੰਧੀ ਕੁਝ ਰੀਤਾਂ-ਰਸਮਾਂ ਵਿਚ ਹਿੱਸਾ ਨਹੀਂ ਲੈ ਸਕਦਾ।

ਗੀਤ 203 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 6 ਜਨਵਰੀ

ਗੀਤ 67

13 ਮਿੰਟ: ਸਥਾਨਕ ਘੋਸ਼ਣਾਵਾਂ। ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਕਿਤਾਬ ਪੇਸ਼ ਕਰਨ ਦਾ ਇਕ ਚੰਗੀ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਪ੍ਰਦਰਸ਼ਨ ਦਿਖਾਓ। ਪ੍ਰਕਾਸ਼ਕ ਆਪਣੀ ਜਾਣ-ਪਛਾਣ ਕਰਾਉਣ ਮਗਰੋਂ ਕਹਿ ਸਕਦਾ ਹੈ, “ਜਦੋਂ ਕੋਈ ਯਿਸੂ ਮਸੀਹ ਦੀ ਗੱਲ ਕਰਦਾ ਹੈ, ਤਾਂ ਲੋਕ ਅਕਸਰ ਉਸ ਨੂੰ ਇਕ ਨਿਆਣੇ ਦੇ ਰੂਪ ਵਿਚ ਜਾਂ ਇਕ ਮਰ ਰਹੇ ਦੁਖੀ ਆਦਮੀ ਦੇ ਰੂਪ ਵਿਚ ਦੇਖਦੇ ਹਨ। ਉਹ ਸਿਰਫ਼ ਯਿਸੂ ਦੇ ਜਨਮ ਅਤੇ ਮਰਨ ਬਾਰੇ ਸੋਚਦੇ ਹਨ। ਅਕਸਰ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਯਿਸੂ ਨੇ ਆਪਣੀ ਜ਼ਿੰਦਗੀ ਵਿਚ ਕਿਹੜੀਆਂ ਗੱਲਾਂ ਸਿਖਾਈਆਂ ਸਨ ਅਤੇ ਕੀ ਕੁਝ ਕੀਤਾ ਸੀ। ਦਰਅਸਲ ਯਿਸੂ ਨੇ ਜੋ ਕੁਝ ਕੀਤਾ, ਉਸ ਦਾ ਇਸ ਧਰਤੀ ਉੱਤੇ ਜੀ ਚੁੱਕੇ ਹਰ ਇਕ ਇਨਸਾਨ ਉੱਤੇ ਅਸਰ ਪੈਂਦਾ ਹੈ। ਇਸ ਲਈ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਉਸ ਨੇ ਸਾਡੀ ਖ਼ਾਤਰ ਕਿਹੜੇ ਅਚੰਭੇ ਵਾਲੇ ਕੰਮ ਕੀਤੇ ਹਨ।” ਯੂਹੰਨਾ 17:3 ਪੜ੍ਹੋ। ਸਰਬ ਮਹਾਨ ਮਨੁੱਖ ਕਿਤਾਬ ਦੇ ਮੁਖਬੰਧ ਦਾ ਪਹਿਲਾ ਸਫ਼ਾ ਖੋਲ੍ਹੋ ਅਤੇ ਚੌਥਾ ਪੈਰਾ ਪੜ੍ਹੋ। ਜੇ ਘਰ-ਸੁਆਮੀ ਸੱਚੀ ਰੁਚੀ ਦਿਖਾਉਂਦਾ ਹੈ, ਤਾਂ ਪ੍ਰਕਾਸ਼ਕ ਕਹਿ ਸਕਦਾ ਹੈ, “ਮੈਨੂੰ ਯਕੀਨ ਹੈ ਕਿ ਤੁਹਾਨੂੰ ਇਹ ਕਿਤਾਬ ਚੰਗੀ ਲੱਗੇਗੀ, ਇਸ ਲਈ ਮੈਂ ਇਹ ਕਿਤਾਬ ਤੁਹਾਨੂੰ ਦੇਣੀ ਚਾਹੁੰਦਾ ਹਾਂ। ਜੇ ਤੁਸੀਂ ਇਸ ਨੂੰ ਪੜ੍ਹਨ ਦੀ ਇੱਛਾ ਰੱਖਦੇ ਹੋ, ਤਾਂ ਤੁਸੀਂ ਇਸ ਨੂੰ ਰੱਖ ਸਕਦੇ ਹੋ।” ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਘਰ-ਘਰ ਪ੍ਰਚਾਰ ਕਰਦੇ ਜਾਂ ਗ਼ੈਰ-ਰਸਮੀ ਤੌਰ ਤੇ ਗਵਾਹੀ ਦਿੰਦੇ ਸਮੇਂ ਰੁਚੀ ਦਿਖਾਉਣ ਵਾਲੇ ਲੋਕਾਂ ਨੂੰ ਸਰਬ ਮਹਾਨ ਮਨੁੱਖ ਕਿਤਾਬ ਪੇਸ਼ ਕਰਨ।

15 ਮਿੰਟ: ਖ਼ੂਨ ਬਾਰੇ ਪਰਮੇਸ਼ੁਰ ਦੇ ਹੁਕਮ ਨੂੰ ਮੰਨਣ ਵਿਚ ਸਹਾਇਤਾ। ਇਕ ਯੋਗ ਬਜ਼ੁਰਗ ਦੁਆਰਾ ਭਾਸ਼ਣ ਜਿਸ ਲਈ ਸ਼ਾਖ਼ਾ ਦਫ਼ਤਰ ਵੱਲੋਂ ਰੂਪ-ਰੇਖਾ ਭੇਜੀ ਜਾਵੇਗੀ। ਸੈਕਟਰੀ ਕੋਲ ਸਾਰਿਆਂ ਨੂੰ ਦੇਣ ਲਈ ਇਨ੍ਹਾਂ ਕਾਰਡਾਂ ਦਾ ਚੋਖਾ ਸਟਾਕ ਹੋਣਾ ਚਾਹੀਦਾ ਹੈ: ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ, ਸ਼ਨਾਖਤੀ ਕਾਰਡ। ਇਹ ਕਾਰਡ ਅੱਜ ਦੀ ਸਭਾ ਮਗਰੋਂ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕਾਂ ਨੂੰ ਦਿੱਤੇ ਜਾਣਗੇ, ਪਰ ਇਹ ਅੱਜ ਨਹੀਂ ਭਰੇ ਜਾਣੇ ਚਾਹੀਦੇ। ਕਾਰਡਾਂ ਉੱਤੇ ਦਸਤਖਤ ਕਰਨ, ਗਵਾਹਾਂ ਦੇ ਦਸਤਖਤ ਲੈਣ ਅਤੇ ਤਾਰੀਖ਼ ਭਰਨ ਦਾ ਕੰਮ ਅਗਲੇ ਕਲੀਸਿਯਾ ਪੁਸਤਕ ਅਧਿਐਨ ਤੋਂ ਪਹਿਲਾਂ ਜਾਂ ਬਾਅਦ ਵਿਚ ਕੀਤਾ ਜਾ ਸਕਦਾ ਹੈ ਅਤੇ ਲੋੜ ਪੈਣ ਤੇ ਤੁਸੀਂ ਪੁਸਤਕ ਅਧਿਐਨ ਨਿਗਾਹਬਾਨ ਦੀ ਵੀ ਮਦਦ ਲੈ ਸਕਦੇ ਹੋ। [ਬੱਚਿਆਂ ਲਈ ਸ਼ਨਾਖਤੀ ਕਾਰਡ ਉਨ੍ਹਾਂ ਦੇ ਮਾਪਿਆਂ ਨੂੰ ਦਿੱਤੇ ਜਾਣੇ ਚਾਹੀਦੇ ਹਨ।] ਗਵਾਹਾਂ ਵਜੋਂ ਦਸਤਖਤ ਕਰਨ ਵਾਲਿਆਂ ਨੂੰ ਕਾਰਡ ਦੇ ਮਾਲਕ ਨੂੰ ਕਾਰਡ ਉੱਤੇ ਦਸਤਖਤ ਕਰਦੇ ਹੋਏ ਦੇਖਣਾ ਚਾਹੀਦਾ ਹੈ। ਬਪਤਿਸਮਾ-ਰਹਿਤ ਪ੍ਰਕਾਸ਼ਕ ਇਸ ਕਾਰਡ ਦੇ ਲਫ਼ਜ਼ਾਂ ਵਿਚ ਥੋੜ੍ਹਾ-ਬਹੁਤ ਫੇਰ-ਬਦਲ ਕਰ ਕੇ ਆਪਣੇ ਹਾਲਾਤਾਂ ਤੇ ਵਿਸ਼ਵਾਸਾਂ ਮੁਤਾਬਕ ਆਪਣੇ ਲਈ ਤੇ ਆਪਣੇ ਬੱਚਿਆਂ ਲਈ ਕਾਰਡ ਬਣਾ ਸਕਦੇ ਹਨ।

17 ਮਿੰਟ: “ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ ਵਿਡਿਓ ਜ਼ਰੂਰ ਦੇਖੋ।” ਇਕ ਯੋਗ ਬਜ਼ੁਰਗ ਇਸ ਭਾਗ ਨੂੰ ਪੇਸ਼ ਕਰੇਗਾ। ਬਿਨਾਂ ਕੁਝ ਕਹੇ ਸਿੱਧਾ ਸਫ਼ਾ 7 ਉੱਤੇ ਡੱਬੀ ਵਿਚ ਦਿੱਤੇ ਸਵਾਲਾਂ ਨੂੰ ਇਸਤੇਮਾਲ ਕਰਦੇ ਹੋਏ ਹਾਜ਼ਰੀਨ ਨਾਲ ਖ਼ੂਨ ਬਿਨਾਂ ਇਲਾਜ ਵਿਡਿਓ ਦੀ ਚਰਚਾ ਕਰੋ। ਬਾਅਦ ਵਿਚ ਡੱਬੀ ਦੇ ਆਖ਼ਰੀ ਪੈਰੇ ਨੂੰ ਪੜ੍ਹੋ।

ਗੀਤ 79 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ