ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 10 ਫਰਵਰੀ
ਗੀਤ 4
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਾਰਿਆਂ ਨੂੰ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ—ਸੋਵੀਅਤ ਸੰਘ ਵਿਚ ਯਹੋਵਾਹ ਦੇ ਗਵਾਹ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ ਤਾਂਕਿ ਉਹ 24 ਫਰਵਰੀ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਅਨੁਸਾਰ ਦੋ ਪ੍ਰਦਰਸ਼ਨ ਪੇਸ਼ ਕਰੋ ਕਿ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਅਤੇ 15 ਫਰਵਰੀ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਇਕ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ।
35 ਮਿੰਟਬ: “ਪ੍ਰਚਾਰ ਕਰੋ ਅਤੇ ਚੰਗੀ ਤਰ੍ਹਾਂ ਸਾਖੀ ਦਿਓ।”a ਸੇਵਾ ਨਿਗਾਹਬਾਨ ਇਹ ਭਾਗ ਪੇਸ਼ ਕਰੇਗਾ। ਜਿਨ੍ਹਾਂ ਭੈਣ-ਭਰਾਵਾਂ ਦੇ ਹਾਲਾਤ ਇਜਾਜ਼ਤ ਦਿੰਦੇ ਹਨ, ਉਨ੍ਹਾਂ ਸਾਰਿਆਂ ਨੂੰ ਮਾਰਚ ਅਤੇ ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਕਰਨ ਲਈ ਉਤਸ਼ਾਹਿਤ ਕਰੋ। ਪਿਛਲੇ ਸਾਲ ਸਮਾਰਕ ਮਹੀਨਿਆਂ ਵਿਚ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਪ੍ਰਕਾਸ਼ਕਾਂ ਨੂੰ ਟਿੱਪਣੀਆਂ ਦੇਣ ਦਾ ਸੱਦਾ ਦਿਓ। ਉਨ੍ਹਾਂ ਨੇ ਪਾਇਨੀਅਰੀ ਕਰਨ ਲਈ ਕਿਵੇਂ ਸਮਾਂ ਕੱਢਿਆ? ਇਸ ਲਈ ਉਨ੍ਹਾਂ ਨੂੰ ਕਿਹੜੇ ਜਤਨ ਤੇ ਤਬਦੀਲੀਆਂ ਕਰਨੀਆਂ ਪਈਆਂ ਸਨ? ਉਨ੍ਹਾਂ ਨੂੰ ਕਿਹੜੀਆਂ ਖ਼ੁਸ਼ੀਆਂ ਤੇ ਬਰਕਤਾਂ ਮਿਲੀਆਂ ਸਨ? ਸਫ਼ਾ 4 ਉੱਤੇ ਦਿੱਤੀਆਂ ਸਮਾਂ-ਸਾਰਣੀਆਂ ਉੱਤੇ ਚਰਚਾ ਕਰੋ। ਦੱਸੋ ਕਿ ਸਭਾ ਤੋਂ ਬਾਅਦ ਭੈਣ-ਭਰਾ ਸਹਿਯੋਗੀ ਪਾਇਨੀਅਰੀ ਲਈ ਅਰਜ਼ੀਆਂ ਲੈ ਸਕਦੇ ਹਨ।
ਗੀਤ 30 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 17 ਫਰਵਰੀ
ਗੀਤ 48
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਦੱਸੋ ਕਿ ਮਾਰਚ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ। ਜਨਵਰੀ 2002 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੀਆਂ ਪੇਸ਼ਕਾਰੀਆਂ ਨੂੰ ਵਰਤ ਕੇ ਗਿਆਨ ਕਿਤਾਬ ਪੇਸ਼ ਕਰਨ ਬਾਰੇ ਇਕ ਜਾਂ ਦੋ ਸੁਝਾਅ ਦਿਓ। ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਟੀਚੇ ਤੇ ਜ਼ੋਰ ਦਿਓ।
10 ਮਿੰਟ: “ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ।” ਇਕ ਭਾਸ਼ਣ। ਅਗਲੇ ਸਰਕਟ ਸੰਮੇਲਨ ਦੀ ਤਾਰੀਖ਼ ਦੀ ਘੋਸ਼ਣਾ ਕਰੋ। ਸਾਰਿਆਂ ਨੂੰ ਹਾਜ਼ਰ ਹੋਣ ਅਤੇ ਧਿਆਨ ਨਾਲ ਪ੍ਰੋਗ੍ਰਾਮ ਸੁਣਨ ਦੀ ਹੱਲਾਸ਼ੇਰੀ ਦਿਓ। ਬਪਤਿਸਮਾ-ਰਹਿਤ ਪ੍ਰਕਾਸ਼ਕਾਂ ਨੂੰ ਬਪਤਿਸਮਾ ਲੈਣ ਬਾਰੇ ਸੋਚ-ਵਿਚਾਰ ਕਰਨ ਲਈ ਉਤਸ਼ਾਹਿਤ ਕਰੋ। ਆਪਣੇ ਬਾਈਬਲ ਵਿਦਿਆਰਥੀਆਂ ਨੂੰ ਬੁਲਾਉਣ ਦਾ ਖ਼ਾਸ ਜਤਨ ਕਰੋ।
25 ਮਿੰਟ: “ਤੁਸੀਂ ਕਿਹੜੀ ਗੱਲ ਨੂੰ ਪਹਿਲ ਦਿੰਦੇ ਹੋ?”b ਇਕ ਜਾਂ ਦੋ ਪ੍ਰਕਾਸ਼ਕਾਂ ਨੂੰ ਪਹਿਲਾਂ ਹੀ ਟਿੱਪਣੀਆਂ ਦੇਣ ਲਈ ਕਹੋ ਕਿ ਉਹ ਕਿਵੇਂ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈਣ ਲਈ ਆਪਣੇ ਹਾਲਾਤਾਂ ਵਿਚ ਤਬਦੀਲੀਆਂ ਕਰ ਸਕੇ ਹਨ।
ਗੀਤ 57 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 24 ਫਰਵਰੀ
ਗੀਤ 74
10 ਮਿੰਟ: ਸਥਾਨਕ ਘੋਸ਼ਣਾਵਾਂ। ਭੈਣ-ਭਰਾਵਾਂ ਨੂੰ ਆਪਣੀਆਂ ਫਰਵਰੀ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਅਨੁਸਾਰ ਦੋ ਪ੍ਰਦਰਸ਼ਨ ਪੇਸ਼ ਕਰੋ ਕਿ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਅਤੇ 1 ਮਾਰਚ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਇਕ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ।
10 ਮਿੰਟ: “ਸਹੀ ਸਮੇਂ ਤੇ ਮਦਦ।” ਇਕ ਬਜ਼ੁਰਗ ਦੁਆਰਾ ਭਾਸ਼ਣ। ਇਸ ਗੱਲ ਉੱਤੇ ਜ਼ੋਰ ਦਿਓ ਕਿ ਗ਼ੈਰ-ਸਰਗਰਮ ਪ੍ਰਕਾਸ਼ਕਾਂ ਦੀ ਮਦਦ ਲਈ ਕੀਤੇ ਜਾ ਰਹੇ ਖ਼ਾਸ ਜਤਨ ਯਹੋਵਾਹ ਦੀ ਆਪਣੇ ਲੋਕਾਂ ਲਈ ਚਿੰਤਾ ਦਾ ਸਬੂਤ ਹਨ।
25 ਮਿੰਟ: “ਸਿੱਖਿਆ ਅਤੇ ਪ੍ਰੇਰਣਾ ਦੇਣ ਵਾਲਾ ਇਕ ਵਿਡਿਓ!” ਦਿੱਤੇ ਗਏ ਸਵਾਲਾਂ ਨੂੰ ਵਰਤਦੇ ਹੋਏ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਵਿਡਿਓ ਦੀ ਹਾਜ਼ਰੀਨ ਨਾਲ ਚਰਚਾ ਸ਼ੁਰੂ ਕਰੋ। ਹਰ ਸਵਾਲ ਲਈ ਸਮਾਂ ਨਿਰਧਾਰਿਤ ਕਰੋ ਤਾਂਕਿ ਆਖ਼ਰੀ ਸਵਾਲ ਉੱਤੇ ਜ਼ਿਆਦਾ ਟਿੱਪਣੀਆਂ ਦੇਣ ਲਈ ਸਮਾਂ ਬਚੇ। ਯੀਅਰ ਬੁੱਕ 2002 ਦੇ ਸਫ਼ਾ 192 ਤੇ ਦਿੱਤੀ ਡੱਬੀ ਪੜ੍ਹ ਕੇ ਚਰਚਾ ਖ਼ਤਮ ਕਰੋ।
ਗੀਤ 56 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 3 ਮਾਰਚ
ਗੀਤ 14
10 ਮਿੰਟ: ਸਥਾਨਕ ਘੋਸ਼ਣਾਵਾਂ। “ਨਵਾਂ ਖ਼ਾਸ ਸੰਮੇਲਨ ਦਿਨ ਦਾ ਪ੍ਰੋਗ੍ਰਾਮ” ਉੱਤੇ ਚਰਚਾ ਕਰੋ। ਅਗਲੇ ਖ਼ਾਸ ਸੰਮੇਲਨ ਦਿਨ ਦੀ ਤਾਰੀਖ਼ ਦੱਸੋ ਅਤੇ ਸਾਰਿਆਂ ਨੂੰ ਜਲਦੀ ਪਹੁੰਚਣ ਤੇ ਪੂਰੇ ਪ੍ਰੋਗ੍ਰਾਮ ਨੂੰ ਧਿਆਨ ਨਾਲ ਸੁਣਨ ਲਈ ਉਤਸ਼ਾਹਿਤ ਕਰੋ। ਪ੍ਰਕਾਸ਼ਕਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਦਿਲਚਸਪੀ ਰੱਖਣ ਵਾਲੇ ਨਵੇਂ ਲੋਕਾਂ ਅਤੇ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਸੰਮੇਲਨ ਲਈ ਬੁਲਾਉਣ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਅੰਤ ਨੂੰ ਨੇੜੇ ਆਉਂਦਿਆਂ ਦੇਖ ਕੇ ਸੁਰਤ ਵਾਲੇ ਹੋਵੋ।”c ਪੈਰੇ 3-4 ਦੀ ਚਰਚਾ ਕਰਦੇ ਸਮੇਂ, ਪ੍ਰਕਾਸ਼ਕਾਂ ਨੂੰ ਪੁੱਛੋ ਕਿ ਉਹ ਕਿਹੜੇ ਅਧਿਆਤਮਿਕ ਟੀਚਿਆਂ ਨੂੰ ਹਾਸਲ ਕਰਨ ਵਿਚ ਲੱਗੇ ਹੋਏ ਹਨ। ਪਰਮੇਸ਼ੁਰ ਦੀ ਭਗਤੀ (ਅੰਗ੍ਰੇਜ਼ੀ) ਕਿਤਾਬ ਦੇ ਸਫ਼ਾ 176 ਤੋਂ ਟਿੱਪਣੀਆਂ ਸ਼ਾਮਲ ਕਰੋ।
ਗੀਤ 127 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।