ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
30 ਜੂਨ 2003 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 5 ਮਈ ਤੋਂ ਲੈ ਕੇ 30 ਜੂਨ 2003 ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਸੂਚਨਾ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਅੰਗ੍ਰੇਜ਼ੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਭਾਸ਼ਣ ਦਿੰਦੇ ਸਮੇਂ ਆਪਣੀ ਆਵਾਜ਼ ਵਿਚ ਉਤਾਰ-ਚੜ੍ਹਾਅ ਲਿਆਉਣਾ ਕਿਉਂ ਜ਼ਰੂਰੀ ਹੈ ਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ? [be ਸਫ਼ਾ 111 ਡੱਬੀ; ਸਫ਼ਾ 112 ਡੱਬੀ]
2. ਭਾਵੇਂ ਕਿ ਭਾਸ਼ਣਕਾਰ ਨੂੰ ਵਿਸ਼ਵਾਸ ਹੈ ਕਿ ਉਹ ਜੋ ਕੁਝ ਕਹਿ ਰਿਹਾ ਹੈ ਉਹ ਸੱਚ ਹੈ ਤੇ ਉਹ ਯਹੋਵਾਹ ਨੂੰ ਪਿਆਰ ਵੀ ਕਰਦਾ ਹੈ, ਫਿਰ ਵੀ ਉਸ ਦੇ ਭਾਸ਼ਣ ਵਿਚ ਜੋਸ਼ ਦੀ ਘਾਟ ਕਿਉਂ ਹੋ ਸਕਦੀ ਹੈ? [be ਸਫ਼ਾ 115 ਪੈਰੇ 3-4; ਸਫ਼ਾ 116 ਪੈਰਾ 1]
3. ਆਪਣੇ ਭਾਸ਼ਣ ਵਿਚ ਸਨੇਹ ਤੇ ਭਾਵਨਾ ਜ਼ਾਹਰ ਕਰਨ ਵਿਚ ਕਿਹੜੀ ਚੀਜ਼ ਭਾਸ਼ਣਕਾਰ ਦੀ ਮਦਦ ਕਰੇਗੀ ਅਤੇ ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ? [be ਸਫ਼ਾ 119 ਪੈਰੇ 1-4]
4. ਕਿਹੜੀ ਚੀਜ਼ ਇਸ ਗੱਲ ਦਾ ਫ਼ੈਸਲਾ ਕਰਦੀ ਹੈ ਕਿ ਭਾਸ਼ਣ ਵਿਚ ਕਿੰਨਾ ਕੁ ਜੋਸ਼, ਸਨੇਹ ਅਤੇ ਦੂਸਰੀਆਂ ਭਾਵਨਾਵਾਂ ਦਿਖਾਉਣੀਆਂ ਹਨ? [be ਸਫ਼ਾ 120 ਪੈਰੇ 2-5]
5. ਸਹੀ ਜਾਂ ਗ਼ਲਤ: ਚਿਹਰੇ ਤੇ ਹੱਥਾਂ ਦੇ ਹਾਵ-ਭਾਵ ਦਿਖਾਉਣ ਦਾ ਤਾਂ ਹੀ ਫ਼ਾਇਦਾ ਹੋਵੇਗਾ ਜੇ ਸਰੋਤੇ ਤੁਹਾਨੂੰ ਦੇਖ ਰਹੇ ਹੋਣ। ਸਮਝਾਓ। [be ਸਫ਼ਾ 121 ਪੈਰਾ 3]
ਪੇਸ਼ਕਾਰੀ ਨੰ. 1
6. ਬਚਪਨ ਵਿਚ ਮੁਸ਼ਕਲਾਂ ਵਿੱਚੋਂ ਗੁਜ਼ਰਨ ਦੇ ਬਾਵਜੂਦ, ਯੋਸੀਯਾਹ ਦੀ ਕਿਹੜੀ ਗੱਲ ਨੇ ਸਹੀ ਰਾਹ ਚੁਣਨ ਵਿਚ ਮਦਦ ਕੀਤੀ ਸੀ? (2 ਇਤ. 34:1, 2) [w-PJ 01 4/15 ਸਫ਼ਾ 27 ਪੈਰੇ 1-6; ਸਫ਼ਾ 28 ਪੈਰਾ 4]
7. ਕਹਾਉਤਾਂ 9:7, 8ੳ ਦਾ ਕੀ ਮਤਲਬ ਹੈ ਅਤੇ ਅਸੀਂ ਇਸ ਹਵਾਲੇ ਨੂੰ ਪ੍ਰਚਾਰ ਦੇ ਕੰਮ ਉੱਤੇ ਕਿਵੇਂ ਲਾਗੂ ਕਰ ਸਕਦੇ ਹਾਂ? [w-PJ 01 5/15 ਸਫ਼ਾ 29 ਪੈਰੇ 4-5]
8. ਯਹੋਵਾਹ ਨੇ ਇਸਰਾਏਲੀਆਂ ਨੂੰ ਇਹ ਕਿਉਂ ਕਿਹਾ ਸੀ, ‘ਤੁਸੀਂ ਭੁੱਲ ਨਾ ਜਾਇਓ’ ਅਤੇ ਅਸੀਂ ਭੁੱਲਣ ਤੋਂ ਕਿਵੇਂ ਬਚ ਸਕਦੇ ਹਾਂ? (ਬਿਵ. 4:9; 8:11) [be ਸਫ਼ਾ 20 ਪੈਰੇ 1-3]
9. ਜ਼ਬੂਰਾਂ ਦੀ ਪੋਥੀ 32:1, 5 ਅਤੇ 51:10, 15 ਵਿਚ ਦਾਊਦ ਦੇ ਦਿਲੋਂ ਕਹੇ ਗਏ ਸ਼ਬਦਾਂ ਤੋਂ ਕਿਵੇਂ ਇਹ ਗੱਲ ਪਤਾ ਲੱਗਦੀ ਹੈ ਕਿ ਜੇ ਗੰਭੀਰ ਪਾਪ ਕਰਨ ਵਾਲਾ ਵਿਅਕਤੀ ਦਿਲੋਂ ਤੋਬਾ ਕਰਦਾ ਹੈ, ਤਾਂ ਉਸ ਨੂੰ ਆਪਣੇ ਆਪ ਨੂੰ ਘਟੀਆ ਮਹਿਸੂਸ ਕਰਨ ਦੀ ਕੋਈ ਲੋੜ ਨਹੀਂ ਹੈ? [w-PJ 01 6/1 ਸਫ਼ਾ 30 ਪੈਰੇ 1-3]
10. ਪੌਲੁਸ ਨੇ 1 ਤਿਮੋਥਿਉਸ 5:3-16 ਵਿਚ ਲੋੜਵੰਦ ਲੋਕਾਂ ਦੀ ਮਦਦ ਕਰਨ ਬਾਰੇ ਜੋ ਹਿਦਾਇਤਾਂ ਦਿੱਤੀਆਂ ਸਨ, ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ? [w-PJ 01 6/15 ਸਫ਼ਾ 11 ਪੈਰਾ 1]
ਹਫ਼ਤਾਵਾਰ ਬਾਈਬਲ ਪਠਨ
11. ਯੂਹੰਨਾ 3:3 ਵਿਚ ਦਰਜ ਯਿਸੂ ਦੇ ਸ਼ਬਦਾਂ ‘ਨਵੇਂ ਸਿਰਿਓਂ ਜੰਮਣ’ ਦਾ ਕੀ ਮਤਲਬ ਸੀ? [w95 7/1 ਸਫ਼ੇ 9-10 ਪੈਰੇ 4-5]
12. ਯਿਸੂ ਨੇ ਆਪਣੀ ਸਿੱਖਿਆ ਨੂੰ ਕਿਵੇਂ ਵਰਤਿਆ ਸੀ ਅਤੇ ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਯੂਹੰ. 7:15-18) [w-PJ 96 2/1 ਸਫ਼ਾ 8 ਪੈਰੇ 4-7]
13. ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਯੂਹੰਨਾ 7:53–8:11 ਨੂੰ ਕਿਉਂ ਸ਼ਾਮਲ ਨਹੀਂ ਕੀਤਾ ਗਿਆ ਹੈ?
14. ਯਿਸੂ ਕਿਵੇਂ ‘ਓਸੇ ਤਰਾਂ ਆਇਆ’ ਜਿਵੇਂ ਉਹ ਸਵਰਗ ਗਿਆ ਸੀ? (ਰਸੂ. 1:11) [w90 6/1 ਸਫ਼ਾ 11 ਪੈਰਾ 5]
15. ਰਸੂਲਾਂ ਦੇ ਕਰਤੱਬ 5:13 ਵਿਚ ਇਹ ਕਹਿਣ ਦਾ ਕੀ ਮਤਲਬ ਹੈ ਕਿ “ਹੋਰਨਾਂ ਵਿੱਚੋਂ ਕਿਸੇ ਦਾ ਹਿਆਉ ਨਾ ਪਿਆ ਜੋ [ਚੇਲਿਆਂ] ਦੀ ਸੰਗਤ ਕਰੇ”?