ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 8 ਸਤੰਬਰ
ਗੀਤ 10
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਾਰਿਆਂ ਨੂੰ ਉਤਸ਼ਾਹ ਦਿਓ ਕਿ ਉਹ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਆਉਣ ਤੋਂ ਪਹਿਲਾਂ ਪਿਛਲੇ ਸੇਵਾ ਸਾਲ ਦੇ ਸਰਕਟ ਅਸੈਂਬਲੀ ਪ੍ਰੋਗ੍ਰਾਮ ਵਿਚ ਲਏ ਆਪਣੇ ਨੋਟਸ ਪੜ੍ਹ ਕੇ ਆਉਣ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 15 ਸਤੰਬਰ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਇਕ ਵਿਦਿਆਰਥੀ ਜਾਂ ਮਾਤਾ ਜਾਂ ਪਿਤਾ ਸਕੂਲ ਦੇ ਅਧਿਆਪਕ ਨੂੰ ਗਵਾਹੀ ਦਿੰਦਾ ਹੈ।
10 ਮਿੰਟ: ਬ੍ਰਾਂਚ ਤੋਂ ਚਿੱਠੀ। ਇਕ ਪੁਰਾਣੇ ਪ੍ਰਕਾਸ਼ਕ (ਜੇ ਉਹ ਨਿਗਾਹਬਾਨ ਵੀ ਹੋਵੇ, ਤਾਂ ਹੋਰ ਵੀ ਚੰਗੀ ਗੱਲ ਹੈ) ਅਤੇ ਨਵੇਂ ਪ੍ਰਕਾਸ਼ਕ ਵਿਚਕਾਰ ਚਰਚਾ। ਨਵਾਂ ਪ੍ਰਕਾਸ਼ਕ ਪੁਰਾਣੇ ਤਜਰਬੇਕਾਰ ਪ੍ਰਕਾਸ਼ਕ ਨੂੰ ਪੁੱਛਦਾ ਹੈ ਕਿ ਉਸ ਨੇ ਸਾਡੀ ਰਾਜ ਸੇਵਕਾਈ ਵਿਚ ਬ੍ਰਾਂਚ ਆਫ਼ਿਸ ਦੀ ਚਿੱਠੀ ਪੜ੍ਹੀ ਹੈ ਕਿ ਨਹੀਂ। ਤਜਰਬੇਕਾਰ ਪ੍ਰਕਾਸ਼ਕ ਦੱਸਦਾ ਹੈ ਕਿ 1960 ਅਤੇ 1970 ਦੇ ਦਹਾਕਿਆਂ ਦੌਰਾਨ ਸਾਡੀ ਰਾਜ ਸੇਵਕਾਈ ਵਿਚ ਬ੍ਰਾਂਚ ਦੀ ਚਿੱਠੀ ਬਾਕਾਇਦਾ ਛਪਦੀ ਸੀ। ਫਿਰ ਉਹ ਪਹਿਲੇ ਸਫ਼ੇ ਤੇ ਦਿੱਤੀ ਚਿੱਠੀ ਉੱਤੇ ਚਰਚਾ ਕਰਦੇ ਹੋਏ ਖ਼ਾਸ ਗੱਲਾਂ ਤੇ ਜ਼ੋਰ ਦਿੰਦੇ ਹਨ।
25 ਮਿੰਟ: “ਨੌਜਵਾਨੋ—ਭਵਿੱਖ ਲਈ ਚੰਗੀ ਨੀਂਹ ਧਰੋ।”a ਬਜ਼ੁਰਗ ਦੁਆਰਾ ਹਾਜ਼ਰੀਨ ਨਾਲ ਚਰਚਾ। ਚਰਚਾ ਕਰਨ ਲਈ ਲੇਖ ਵਿਚ ਦਿੱਤੇ ਗਏ ਸਵਾਲ ਪੁੱਛੋ। ਪੈਰਾ 5 ਦੀ ਚਰਚਾ ਕਰਦੇ ਸਮੇਂ ਪੂਰੇ ਸਮੇਂ ਦੀ ਸੇਵਕਾਈ ਕਰਨ ਤੋਂ ਮਿਲਦੀ ਖ਼ੁਸ਼ੀ ਅਤੇ ਬਰਕਤਾਂ ਉੱਤੇ ਜ਼ੋਰ ਦਿਓ।
ਗੀਤ 170 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 15 ਸਤੰਬਰ
ਗੀਤ 199
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
10 ਮਿੰਟ: “ਪਰਮੇਸ਼ੁਰ ਦੀ ਭਗਤੀ ਕਰੋ ਕਿਤਾਬ ਦਾ ਅਧਿਐਨ।” ਪੁਸਤਕ ਅਧਿਐਨ ਨਿਗਾਹਬਾਨ ਦੁਆਰਾ ਭਾਸ਼ਣ। ਅਧਿਐਨ ਅਨੁਸੂਚੀ ਵੱਲ ਧਿਆਨ ਦਿਵਾਓ। ਚੌਥੇ ਪੈਰੇ ਦੀ ਚਰਚਾ ਕਰਦੇ ਸਮੇਂ ਸੇਵਾ ਸਕੂਲ ਕਿਤਾਬ ਦੇ ਸਫ਼ਾ 28, ਪੈਰਾ 1 ਅਤੇ ਸਫ਼ਾ 70 ਵਿੱਚੋਂ ਖ਼ਾਸ ਗੱਲਾਂ ਸ਼ਾਮਲ ਕਰੋ।
25 ਮਿੰਟ: “ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ।” (ਜ਼ਬੂ. 37:3) ਹਾਜ਼ਰੀਨ ਨਾਲ ਹੇਠਾਂ ਦਿੱਤੇ ਸਵਾਲਾਂ ਤੇ ਆਧਾਰਿਤ ਚਰਚਾ ਜੋ ਪਿਛਲੇ ਸੇਵਾ ਸਾਲ ਦੇ ਸਰਕਟ ਅਸੈਂਬਲੀ ਪ੍ਰੋਗ੍ਰਾਮ ਦੇ ਖ਼ਾਸ ਨੁਕਤਿਆਂ ਨੂੰ ਉਜਾਗਰ ਕਰਦੇ ਹਨ। ਹਾਜ਼ਰੀਨ ਨੂੰ ਟਿੱਪਣੀਆਂ ਦੇਣ ਲਈ ਕਹੋ ਕਿ ਉਨ੍ਹਾਂ ਨੇ ਖ਼ਾਸ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਜਾਂ ਪਰਿਵਾਰ ਦੇ ਤੌਰ ਤੇ ਕਿੱਦਾਂ ਲਾਗੂ ਕੀਤਾ ਹੈ। ਪ੍ਰੋਗ੍ਰਾਮ ਦੇ ਇਨ੍ਹਾਂ ਭਾਸ਼ਣਾਂ ਉੱਤੇ ਚਰਚਾ ਕਰੋ: (1) “ਯਹੋਵਾਹ ਉੱਤੇ ਆਪਣੇ ਭਰੋਸੇ ਦਾ ਸਬੂਤ ਦੇਣਾ।” ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਯਹੋਵਾਹ ਉੱਤੇ ਭਰੋਸਾ ਰੱਖਣਾ ਕਿਉਂ ਜ਼ਰੂਰੀ ਹੈ? (it-2 ਸਫ਼ਾ 521) ਵਾਚ ਟਾਵਰ ਪ੍ਰਕਾਸ਼ਨ ਇੰਡੈਕਸ (ਅੰਗ੍ਰੇਜ਼ੀ) ਸਾਡੀ ਕਿਵੇਂ ਮਦਦ ਕਰ ਸਕਦਾ ਹੈ? (2) “ਜ਼ਿੰਦਗੀ ਦੀਆਂ ਵਿਅਰਥ ਚੀਜ਼ਾਂ ਤੋਂ ਬਚੋ।” (ਉਪ. 2:4-8, 11) ਸਾਨੂੰ ਕਿਹੜੇ ਵਿਅਰਥ ਕੰਮਾਂ ਤੋਂ ਬਚਣਾ ਚਾਹੀਦਾ ਹੈ ਅਤੇ ਕਿਵੇਂ? (3) “ਬੁਰਿਆਈ ਤੋਂ ਦੂਰ ਰਹੋ ਅਤੇ ਭਲਿਆਈ ਕਰੋ।” ਯਹੋਵਾਹ ਦੇ ਉੱਚੇ ਮਿਆਰਾਂ ਤੇ ਚੱਲਣਾ ਕਿਉਂ ਜ਼ਰੂਰੀ ਹੈ? (ਯਸਾ. 5:20) ਸਾਨੂੰ ਕਿਹੜੇ ਭਲੇ ਕੰਮਾਂ ਵਿਚ ਰੁੱਝੇ ਰਹਿਣਾ ਚਾਹੀਦਾ ਹੈ? (4) “ਯਹੋਵਾਹ ਉੱਤੇ ਆਪਣੇ ਭਰੋਸੇ ਨੂੰ ਬਣਾਈ ਰੱਖੋ।” ਅਜ਼ਮਾਇਸ਼ਾਂ ਅਤੇ ਪਰਤਾਵਿਆਂ ਦਾ ਸਾਮ੍ਹਣਾ ਕਰਨ ਵੇਲੇ ਦ੍ਰਿੜ੍ਹ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? ਸਾਨੂੰ ਕੁਝ ਮਾਮਲੇ ਯਹੋਵਾਹ ਉੱਤੇ ਛੱਡ ਦੇਣ ਦੀ ਲੋੜ ਕਿਉਂ ਹੈ? (5) “ਕੀ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਯੋਗ ਗਿਣੇ ਜਾਓਗੇ?” (ਕੁਲੁ. 1:10) ਬਾਈਬਲ ਦੀਆਂ ਕਿਹੜੀਆਂ ਉਦਾਹਰਣਾਂ ਸਾਨੂੰ ਯਹੋਵਾਹ ਦੇ ਯੋਗ ਚਾਲ ਚੱਲਣ ਲਈ ਉਕਸਾਉਂਦੀਆਂ ਹਨ? (6) “ਯਹੋਵਾਹ ਦੇ ਵਾਅਦਿਆਂ ਉੱਤੇ ਭਰੋਸਾ ਰੱਖੋ।” ਇਸ ਤਰ੍ਹਾਂ ਕਰਨ ਨਾਲ ਸਾਡੀਆਂ ਜ਼ਿੰਦਗੀਆਂ ਤੇ ਕੀ ਅਸਰ ਪਵੇਗਾ?
ਗੀਤ 58 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 22 ਸਤੰਬਰ
ਗੀਤ 7
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 1 ਅਕਤੂਬਰ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਕਲੀਸਿਯਾ ਦਾ ਇਕ ਬਜ਼ੁਰਗ ਅਤੇ ਦੂਸਰੇ ਵਿਚ ਇਕ ਬੀਮਾਰ ਪ੍ਰਕਾਸ਼ਕ ਟੈਲੀਫ਼ੋਨ ਰਾਹੀਂ ਗਵਾਹੀ ਦਿੰਦੇ ਹਨ।
15 ਮਿੰਟ: ਪਿਛਲੇ ਸਾਲ ਸਾਡੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ? ਸੇਵਾ ਨਿਗਾਹਬਾਨ ਸੇਵਾ ਸਾਲ 2003 ਦੀ ਰਿਪੋਰਟ ਦੀਆਂ ਖ਼ਾਸ-ਖ਼ਾਸ ਗੱਲਾਂ ਦੱਸਦਾ ਹੈ। ਕਲੀਸਿਯਾ ਦੀ ਚੰਗੀ ਕਾਰਗੁਜ਼ਾਰੀ ਲਈ ਭੈਣ-ਭਰਾਵਾਂ ਦੀ ਸ਼ਲਾਘਾ ਕਰੋ। ਸਰਕਟ ਨਿਗਾਹਬਾਨ ਦੀ ਪਿਛਲੀ ਰਿਪੋਰਟ ਤੋਂ ਕੁਝ ਢੁਕਵੀਆਂ ਗੱਲਾਂ ਦੱਸੋ। ਇਕ ਜਾਂ ਦੋ ਢੁਕਵੇਂ ਟੀਚਿਆਂ ਬਾਰੇ ਦੱਸੋ ਜੋ ਸੇਵਾ ਸਾਲ 2004 ਦੌਰਾਨ ਰੱਖੇ ਜਾ ਸਕਦੇ ਹਨ।
20 ਮਿੰਟ: ਕੀ ਸਾਰੇ ਧਰਮ ਪਰਮੇਸ਼ੁਰ ਨੂੰ ਪਸੰਦ ਹਨ? ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਇਸ ਵਿਸ਼ੇ ਉੱਤੇ ਲੋਕਾਂ ਨਾਲ ਕਿਵੇਂ ਤਰਕ ਕੀਤਾ ਜਾ ਸਕਦਾ ਹੈ। (rs ਸਫ਼ੇ 322-3) ਕੁਝ ਤਰੀਕਿਆਂ ਬਾਰੇ ਦੱਸੋ ਜਿਨ੍ਹਾਂ ਦੁਆਰਾ ਸੱਚੇ ਧਰਮ ਦੀ ਪਛਾਣ ਕੀਤੀ ਜਾ ਸਕਦੀ ਹੈ। (rs ਸਫ਼ੇ 328-30) ਅਸੀਂ ਆਪਣੀ ਸੇਵਕਾਈ ਰਾਹੀਂ ਅਜਿਹੀ ਭਗਤੀ ਕਰਨ ਵਿਚ ਲੋਕਾਂ ਦੀ ਮਦਦ ਕਰਦੇ ਹਾਂ ਜੋ ਪਰਮੇਸ਼ੁਰ ਨੂੰ ਪਸੰਦ ਹੈ।—ਕੁਲੁ. 1:9, 10.
ਗੀਤ 39 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 29 ਸਤੰਬਰ
ਗੀਤ 194
10 ਮਿੰਟ: ਸਥਾਨਕ ਘੋਸ਼ਣਾਵਾਂ। ਭੈਣ-ਭਰਾਵਾਂ ਨੂੰ ਆਪਣੀਆਂ ਸਤੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਦੱਸੋ ਕਿ ਅਕਤੂਬਰ ਵਿਚ ਕਿਹੜੇ ਪ੍ਰਕਾਸ਼ਨ ਪੇਸ਼ ਕਰਨੇ ਹਨ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਕਿ ਮੰਗ ਬਰੋਸ਼ਰ ਤੋਂ ਕਿਵੇਂ ਬਾਈਬਲ ਸਟੱਡੀ ਸ਼ੁਰੂ ਕਰੀਏ।
35 ਮਿੰਟ: “ਕੀ ਤੁਸੀਂ ਆ ਸਕਦੇ ਹੋ?” ਉਤਸ਼ਾਹਜਨਕ ਭਾਸ਼ਣ। ਪੈਰੇ 13 ਅਤੇ 18-24 ਉੱਤੇ ਸਵਾਲ ਤਿਆਰ ਕਰ ਕੇ ਜਵਾਬ ਲਈ ਹਾਜ਼ਰੀਨ ਨੂੰ ਟਿੱਪਣੀਆਂ ਦੇਣ ਲਈ ਕਹੋ। ਮਾਪਿਆਂ ਨੂੰ ਉਤਸ਼ਾਹ ਦਿਓ ਕਿ ਉਹ ਬੈਥਲ ਸੇਵਾ ਨੂੰ ਕੈਰੀਅਰ ਬਣਾਉਣ ਵਿਚ ਆਪਣੇ ਬੱਚਿਆਂ ਦੀ ਮਦਦ ਕਰਨ। ਪਰਿਵਾਰਾਂ ਨੂੰ ਸਲਾਹ ਦਿਓ ਕਿ ਉਹ ਆਪਣੇ ਪਰਿਵਾਰਕ ਅਧਿਐਨ ਵਿਚ ਇਸ ਅੰਤਰ-ਪੱਤਰ ਨੂੰ ਪੜ੍ਹਨ।
ਗੀਤ 197 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 6 ਅਕਤੂਬਰ
ਗੀਤ 170
10 ਮਿੰਟ: ਸਥਾਨਕ ਘੋਸ਼ਣਾਵਾਂ। ਇਸ ਮਹੀਨੇ ਅਸੀਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਦਾ ਖ਼ਾਸ ਜਤਨ ਕਰ ਰਹੇ ਹਾਂ। ਸੰਖੇਪ ਵਿਚ ਮਈ 2002 ਸਾਡੀ ਰਾਜ ਸੇਵਕਾਈ, ਸਫ਼ਾ 1, ਪੈਰਾ 1 ਦਾ ਪੁਨਰ-ਵਿਚਾਰ ਕਰੋ।
15 ਮਿੰਟ: ਮਹੱਤਵਪੂਰਣ ਗੱਲਾਂ ਨੂੰ ਪਹਿਲ ਦਿਓ! 1 ਸਤੰਬਰ 1998, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 19-21 ਤੇ ਦਿੱਤੇ ਲੇਖ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਅਗਲੇ ਕੁਝ ਮਹੀਨਿਆਂ ਦੌਰਾਨ ਆਉਣ ਵਾਲੇ ਖ਼ਾਸ ਮੌਕਿਆਂ ਦੀਆਂ ਤਾਰੀਖ਼ਾਂ ਬਾਰੇ ਦੱਸੋ ਅਤੇ ਸਾਰਿਆਂ ਨੂੰ ਕਲੰਡਰ ਉੱਤੇ ਇਨ੍ਹਾਂ ਤਾਰੀਖ਼ਾਂ ਤੇ ਨਿਸ਼ਾਨ ਲਾਉਣ ਦਾ ਉਤਸ਼ਾਹ ਦਿਓ। ਹਾਜ਼ਰੀਨ ਨੂੰ ਟਿੱਪਣੀਆਂ ਦੇਣ ਲਈ ਕਹੋ ਕਿ ਉਹ ਅਧਿਆਤਮਿਕ ਪ੍ਰਬੰਧਾਂ ਦੇ ਫ਼ਾਇਦਿਆਂ ਤੋਂ ਖੁੰਝਣ ਤੋਂ ਬਚਣ ਲਈ ਕੀ ਕਰਦੇ ਹਨ।
20 ਮਿੰਟ: “ਨਿਮਰਤਾ ਨੂੰ ਪਹਿਨੋ।”b ਹਾਜ਼ਰੀਨ ਨੂੰ ਪੁੱਛੋ ਕਿ ਲੇਖ ਵਿਚ ਦਿੱਤੀਆਂ ਆਇਤਾਂ ਤੋਂ ਉਹ ਕੀ ਸਿੱਖਦੇ ਹਨ।
ਗੀਤ 224 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।