ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 13 ਅਕਤੂਬਰ
ਗੀਤ 215
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਅਤੇ 15 ਅਕਤੂਬਰ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲਾ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਪ੍ਰਕਾਸ਼ਕ ਰਸਾਲਾ-ਮਾਰਗ ਵਿਚ ਸ਼ਾਮਲ ਇਕ ਵਿਅਕਤੀ ਨਾਲ ਪੁਨਰ-ਮੁਲਾਕਾਤ ਕਰ ਰਿਹਾ ਹੈ। ਅਗਲੀ ਮੁਲਾਕਾਤ ਦਾ ਪ੍ਰਬੰਧ ਕਰਦੇ ਹੋਏ ਉਹ ਰਸਾਲੇ ਵਿਚ “ਸਾਡੇ ਅਗਲੇ ਅੰਕ ਵਿਚ” ਨਾਂ ਦੀ ਡੱਬੀ ਵੱਲ ਧਿਆਨ ਖਿੱਚਦਾ ਹੈ।—ਅਕਤੂਬਰ 1998, ਸਾਡੀ ਰਾਜ ਸੇਵਕਾਈ, ਸਫ਼ਾ 8, ਪੈਰੇ 7-8 ਦੇਖੋ।
20 ਮਿੰਟ: “ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰੋ।”a (ਚਰਚਾ ਲਈ ਸਾਰਿਆਂ ਕੋਲ ਜਨਵਰੀ 2002 ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ ਅਤੇ ਸਤੰਬਰ 2003 ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ ਹੋਣਾ ਚਾਹੀਦਾ ਹੈ।) ਪੈਰਾ 4 ਤੇ ਚਰਚਾ ਕਰਨ ਤੋਂ ਬਾਅਦ ਦੱਸੋ ਕਿ ਅਸੀਂ ਨਵੰਬਰ ਵਿਚ ਮੰਗ ਬਰੋਸ਼ਰ ਅਤੇ ਗਿਆਨ ਕਿਤਾਬ ਪੇਸ਼ ਕਰਾਂਗੇ। ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿੱਚੋਂ ਸੰਖੇਪ ਵਿਚ ਇਕ ਪੇਸ਼ਕਾਰੀ ਨੂੰ ਦੁਹਰਾਓ। (ਜਨਵਰੀ 2002; ਸਤੰਬਰ 2003) ਫਿਰ ਇਸ ਪੇਸ਼ਕਾਰੀ ਦਾ ਅਭਿਆਸ ਕਰਨ ਦਾ ਇਕ ਪ੍ਰਦਰਸ਼ਨ ਦਿਖਾਓ। ਸਾਰਿਆਂ ਨੂੰ ਸੇਵਕਾਈ ਲਈ ਚੰਗੀ ਤਿਆਰੀ ਕਰਨ ਦਾ ਉਤਸ਼ਾਹ ਦਿਓ।
15 ਮਿੰਟ: ਬਾਈਬਲ ਅਧਿਐਨ ਕਰਾਉਣ ਨਾਲ ਬਰਕਤਾਂ ਮਿਲਦੀਆਂ ਹਨ। ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਪ੍ਰਕਾਸ਼ਨਾਂ ਵਿੱਚੋਂ ਕੁਝ ਤਜਰਬੇ ਦੱਸੋ ਜਿਨ੍ਹਾਂ ਵਿਚ ਬਾਈਬਲ ਵਿਦਿਆਰਥੀਆਂ ਨੇ ਚੰਗੀ ਤਰੱਕੀ ਕੀਤੀ। (w-PJ 00 3/1 ਸਫ਼ਾ 6; yb98 ਸਫ਼ੇ 55-60) ਹਾਜ਼ਰੀਨ ਨੂੰ ਟਿੱਪਣੀਆਂ ਕਰਨ ਲਈ ਕਹੋ ਕਿ ਅਸੀਂ ਇਨ੍ਹਾਂ ਤਜਰਬਿਆਂ ਤੋਂ ਕੀ ਸਿੱਖਦੇ ਹਾਂ ਅਤੇ ਬਾਈਬਲ ਅਧਿਐਨ ਕਰਾਉਣ ਨਾਲ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ।
ਗੀਤ 172 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 20 ਅਕਤੂਬਰ
ਗੀਤ 112
5 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਖੁੱਲ੍ਹੇ ਦਿਲ ਨਾਲ, ਪਰ ਸਮਝਦਾਰੀ ਨਾਲ ਬੀਜੋ।”b ਉਨ੍ਹਾਂ ਸੁਝਾਵਾਂ ਉੱਤੇ ਜ਼ੋਰ ਦਿਓ ਜੋ ਤੁਹਾਡੇ ਇਲਾਕੇ ਲਈ ਢੁਕਵੇਂ ਹੋਣਗੇ। ਇਸ ਹਫ਼ਤੇ ਦੀ ਖੇਤਰ ਸੇਵਕਾਈ ਲਈ ਰੱਖੀਆਂ ਸਭਾਵਾਂ ਵਿਚ ਇਨ੍ਹਾਂ ਸੁਝਾਵਾਂ ਨੂੰ ਦੁਹਰਾਓ।
25 ਮਿੰਟ: ਦਲੇਰੀ ਨਾਲ ਦੋਸਤ-ਮਿੱਤਰਾਂ ਦੇ ਦਬਾਵਾਂ ਦਾ ਸਾਮ੍ਹਣਾ ਕਰਨਾ। ਇਕ ਬਜ਼ੁਰਗ ਜਾਂ ਸਹਾਇਕ ਸੇਵਕ ਦੀ ਇੰਟਰਵਿਊ ਲਓ ਜੋ ਮਸੀਹੀ ਪਰਿਵਾਰ ਵਿਚ ਜੰਮਿਆ-ਪਲਿਆ ਹੈ। ਪਹਿਰਾਬੁਰਜ, 15 ਫਰਵਰੀ 2003 ਵਿੱਚੋਂ ਖ਼ਾਸ ਗੱਲਾਂ ਦੱਸੋ। ਭਰਾ ਨੇ ਸਕੂਲ ਵਿਚ ਕਿਹੜੇ ਦਬਾਅ ਦਾ ਸਾਮ੍ਹਣਾ ਕੀਤਾ? (ਸਫ਼ਾ 24 ਪੈਰਾ 3; ਸਫ਼ਾ 25 ਪੈਰੇ 4-5) ਕੀ ਉਸ ਨੇ ਦੂਜਿਆਂ ਦੇ ਕਿਸੇ ਖ਼ਤਰਨਾਕ ਪ੍ਰਭਾਵ ਦਾ ਸਾਮ੍ਹਣਾ ਕੀਤਾ ਹੈ? (ਸਫ਼ਾ 26 ਪੈਰੇ 4-6) ਕੀ ਉਸ ਨੂੰ ਵੱਡਾ ਹੋ ਕੇ ਵੀ ਆਪਣੇ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨਾ ਪੈਂਦਾ ਹੈ? ਆਪਣੇ ਹਾਣੀਆਂ ਦੀ ਰੀਸ ਕਰਨ ਦੇ ਦਬਾਅ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ ਹੈ? ਅਖ਼ੀਰ ਵਿਚ ਪਹਿਰਾਬੁਰਜ, 1 ਅਗਸਤ 1999, ਸਫ਼ੇ 24-25 ਤੇ ਆਧਾਰਿਤ ਸੰਖੇਪ ਭਾਸ਼ਣ ਦਿਓ ਅਤੇ ਚੰਗੇ ਲੋਕਾਂ ਨਾਲ ਦੋਸਤੀ ਕਰਨ ਦੇ ਫ਼ਾਇਦਿਆਂ ਬਾਰੇ ਦੱਸੋ।
ਗੀਤ 26 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 27 ਅਕਤੂਬਰ
ਗੀਤ 64
12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਪ੍ਰਕਾਸ਼ਕਾਂ ਨੂੰ ਆਪਣੀਆਂ ਅਕਤੂਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈਣ ਲਈ ਪਿਛਲੇ ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਵਿਚ ਲਏ ਨੋਟਸ ਪੜ੍ਹ ਕੇ ਆਉਣ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਅਤੇ 1 ਨਵੰਬਰ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲਾ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਉਦੋਂ ਕੀ ਕਹੀਏ ਜਦੋਂ ਲੋਕ ਕਹਿੰਦੇ ਹਨ, “ਮੈਨੂੰ ਦਿਲਚਸਪੀ ਨਹੀਂ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ, ਸਫ਼ੇ 8-9 ਦੇਖੋ।
20 ਮਿੰਟ: ਆਤਮਾ ਦੀ ਤਲਵਾਰ ਇਸਤੇਮਾਲ ਕਰੋ। (ਅਫ਼. 6:17) ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ੇ 143-4 ਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਇਹ ਸਵਾਲ ਪੁੱਛੋ: (1) ਸਵਾਲਾਂ ਦੇ ਜਵਾਬ ਦੇਣ ਲਈ ਅਸੀਂ ਬਾਈਬਲ ਕਿਉਂ ਵਰਤਦੇ ਹਾਂ? (2) ਯਹੋਵਾਹ ਦੇ ਗਵਾਹ ਨਾਂ ਤੋਂ ਸਾਡੇ ਬਾਰੇ ਕੀ ਪਤਾ ਲੱਗਦਾ ਹੈ? (3) ਯਿਸੂ ਨੇ ਕਿਹੜੀ ਮਿਸਾਲ ਕਾਇਮ ਕੀਤੀ ਅਤੇ ਅਸੀਂ ਉਸ ਦੀ ਨਕਲ ਕਿਵੇਂ ਕਰ ਸਕਦੇ ਹਾਂ? (4) ਕਿਹੜੇ ਕੁਝ ਅਸਰਕਾਰੀ ਤਰੀਕਿਆਂ ਨਾਲ ਅਸੀਂ ਆਪਣੇ ਇਲਾਕੇ ਵਿਚ ਲੋਕਾਂ ਦਾ ਧਿਆਨ ਬਾਈਬਲ ਵੱਲ ਖਿੱਚ ਸਕਦੇ ਹਾਂ? (5) ਜਿੱਥੇ ਮੁਮਕਿਨ ਹੋਵੇ, ਬਾਈਬਲ ਵਿੱਚੋਂ ਸਿੱਧਾ ਪੜ੍ਹ ਕੇ ਸੁਣਾਉਣਾ ਕਿਉਂ ਚੰਗੀ ਗੱਲ ਹੈ? (6) ਬਾਈਬਲ ਦਾ ਚੰਗਾ ਇਸਤੇਮਾਲ ਕਰਨ ਵਿਚ ਬਜ਼ੁਰਗ ਦੂਜਿਆਂ ਨੂੰ ਕਿਵੇਂ ਉਤਸ਼ਾਹ ਦੇ ਸਕਦੇ ਹਨ? ਸਫ਼ਾ 144 ਉੱਤੇ ਦਿੱਤੇ ਅਭਿਆਸ ਦੇ ਆਧਾਰ ਤੇ ਇਕ ਚੰਗੀ ਤਰ੍ਹਾਂ ਤਿਆਰ ਕੀਤਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਕਾਬਲ ਪ੍ਰਕਾਸ਼ਕ ਕਿਸੇ ਸਵਾਲ ਦਾ ਜਵਾਬ ਦੇਣ ਲਈ ਘੱਟੋ-ਘੱਟ ਇਕ ਹਵਾਲਾ ਪੜ੍ਹਦਾ ਹੈ। ਸਾਰੇ ਪ੍ਰਕਾਸ਼ਕਾਂ ਨੂੰ ਉਤਸ਼ਾਹ ਦਿਓ ਕਿ ਉਹ ਗਵਾਹੀ ਦੇਣ ਵੇਲੇ ਹਰ ਵਾਰ ਬਾਈਬਲ ਵਰਤਣ ਦਾ ਆਪਣਾ ਟੀਚਾ ਰੱਖਣ।
13 ਮਿੰਟ: ਸਥਾਨਕ ਤਜਰਬੇ। ਹਾਜ਼ਰੀਨ ਨੂੰ ਕੁਝ ਤਜਰਬੇ ਦੱਸਣ ਲਈ ਕਹੋ ਜੋ ਉਨ੍ਹਾਂ ਨੂੰ ਸੰਮੇਲਨਾਂ ਵਿਚ ਜਾਂ ਕੰਮ ਤੇ, ਸਕੂਲ ਵਿਚ ਜਾਂ ਕਿਤੇ ਹੋਰ ਗ਼ੈਰ-ਰਸਮੀ ਗਵਾਹੀ ਦੇਣ ਨਾਲ ਮਿਲੇ ਹਨ।
ਗੀਤ 52 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 3 ਨਵੰਬਰ
ਗੀਤ 147
5 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
25 ਮਿੰਟ: ਸ਼ੁਭ ਕਰਮਾਂ ਵਿਚ ਧਨੀ ਬਣੋ। (1 ਤਿਮੋ. 6:18) ਹੇਠਾਂ ਦਿੱਤੇ ਗਏ ਸਵਾਲ ਪੁੱਛ ਕੇ ਇਕ ਬਜ਼ੁਰਗ ਹਾਜ਼ਰੀਨ ਨਾਲ ਪਿਛਲੇ ਸੇਵਾ ਸਾਲ ਵਿਚ ਹੋਏ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਦੀ ਚਰਚਾ ਕਰਦਾ ਹੈ। ਕਲੀਸਿਯਾ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਸਿੱਖੀਆਂ ਗੱਲਾਂ ਨੂੰ ਕਿੱਦਾਂ ਲਾਗੂ ਕੀਤਾ ਹੈ। (ਵੱਖ-ਵੱਖ ਭਾਸ਼ਣਾਂ ਉੱਤੇ ਟਿੱਪਣੀ ਕਰਨ ਲਈ ਭੈਣ-ਭਰਾਵਾਂ ਨੂੰ ਪਹਿਲਾਂ ਤੋਂ ਹੀ ਤਿਆਰ ਕੀਤਾ ਜਾ ਸਕਦਾ ਹੈ।) ਪ੍ਰੋਗ੍ਰਾਮ ਦੇ ਇਨ੍ਹਾਂ ਭਾਗਾਂ ਉੱਤੇ ਜ਼ੋਰ ਦਿਓ: (1) “ਸ਼ੁਭ ਕਰਮ ਕਰਨ ਨਾਲ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।” (ਉਪ. 2:11) ਪਰਮੇਸ਼ੁਰ ਦੇ ਸੇਵਕ ਇਸ ਦੁਨੀਆਂ ਦੇ ਵਿਅਰਥ ਕੰਮਾਂ ਦੀ ਬਜਾਇ, ਪਰਮੇਸ਼ੁਰ ਦੇ ਬਚਨ ਵਿਚ ਦੱਸੇ ਸ਼ੁਭ ਕਰਮ ਕਿਉਂ ਕਰਦੇ ਹਨ? (2) “ਪਰਮੇਸ਼ੁਰ ਦੀ ਨਜ਼ਰ ਵਿਚ ਧਨੀ ਬਣੋ।” (ਮੱਤੀ 6:20) ਕੁਝ ਲੋਕਾਂ ਨੇ ਕਿਵੇਂ ‘ਸੁਰਗ ਵਿੱਚ ਆਪਣੇ ਲਈ ਧਨ ਜੋੜਿਆ’ ਹੈ ਅਤੇ ਉਨ੍ਹਾਂ ਨੂੰ ਕੀ ਫ਼ਾਇਦੇ ਹੋਏ ਹਨ? (3) “ਬਾਈਬਲ ਸਟੱਡੀ ਕਰਾ ਕੇ ਆਪਣੀ ਸੇਵਕਾਈ ਵਿਚ ਜ਼ਿਆਦਾ ਖ਼ੁਸ਼ੀ ਪਾਓ।” (om ਸਫ਼ਾ 91) ਬਾਈਬਲ ਅਧਿਐਨ ਸ਼ੁਰੂ ਕਰਨ ਅਤੇ ਜਾਰੀ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? (4) “ਵਾਢੀ ਦੇ ਇਸ ਸਮੇਂ ਵਿਚ ਸ਼ੁਭ ਕਰਮ।” (ਮੱਤੀ 13:37-39) ਪਹਿਲੀ ਸਦੀ ਦੇ ਮਸੀਹੀਆਂ ਨੇ ਸ਼ੁਭ ਕਰਮ ਕਰਨ ਵਿਚ ਕਿਹੜੀ ਮਿਸਾਲ ਕਾਇਮ ਕੀਤੀ ਅਤੇ ਸਾਡੇ ਜ਼ਮਾਨੇ ਵਿਚ ਰਾਜ ਦਾ ਕੰਮ ਕਿਵੇਂ ਵਧਿਆ ਹੈ? (5) “ਆਪਣੇ ਸ਼ੁਭ ਕਰਮਾਂ ਦੁਆਰਾ ਯਹੋਵਾਹ ਦੀ ਮਹਿਮਾ ਕਰੋ।” (ਮੱਤੀ 5:14-16) ਕੁਝ ਲੋਕਾਂ ਨੇ ਕਿਵੇਂ ‘ਆਪਣਾ ਚਾਨਣ ਚਮਕਾਇਆ ਹੈ’? (6) “ਸ਼ੁਭ ਕਰਮਾਂ ਦੁਆਰਾ ਯਹੋਵਾਹ ਦੀ ਉਸਤਤ ਕਰਨ ਲਈ ਨੌਜਵਾਨਾਂ ਦੀ ਤਾਰੀਫ਼ ਕਰੋ।” (ਜ਼ਬੂ. 148:12, 13) ਸਾਡੇ ਸਰਕਟ ਵਿਚ ਮਸੀਹੀ ਨੌਜਵਾਨ ਯਹੋਵਾਹ ਦੀ ਉਸਤਤ ਕਿਵੇਂ ਕਰ ਰਹੇ ਹਨ? (7) “ਸ਼ੁਭ ਕਰਮ ਕਰ ਕੇ ਯਹੋਵਾਹ ਦੀਆਂ ਅਸੀਸਾਂ ਪਾਓ।” (ਕਹਾ. 10:22) ਸ਼ੁਭ ਕਰਮ ਕਰਨ ਵਿਚ ਰੁੱਝੇ ਰਹਿਣ ਨਾਲ ਅਸੀਂ ਨਿੱਜੀ ਤੌਰ ਤੇ, ਪਰਿਵਾਰ ਦੇ ਤੌਰ ਤੇ, ਕਲੀਸਿਯਾ ਦੇ ਤੌਰ ਤੇ ਅਤੇ ਵਿਸ਼ਵ-ਵਿਆਪੀ ਸੰਗਠਨ ਦੇ ਤੌਰ ਤੇ ਕਿਹੜੀਆਂ ਬਰਕਤਾਂ ਪਾ ਸਕਦੇ ਹਾਂ?
ਗੀਤ 180 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।