ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 8/04 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2004
  • ਸਿਰਲੇਖ
  • ਹਫ਼ਤਾ ਆਰੰਭ 9 ਅਗਸਤ
  • ਹਫ਼ਤਾ ਆਰੰਭ 16 ਅਗਸਤ
  • ਹਫ਼ਤਾ ਆਰੰਭ 23 ਅਗਸਤ
  • ਹਫ਼ਤਾ ਆਰੰਭ 30 ਅਗਸਤ
  • ਹਫ਼ਤਾ ਆਰੰਭ 6 ਸਤੰਬਰ
ਸਾਡੀ ਰਾਜ ਸੇਵਕਾਈ—2004
km 8/04 ਸਫ਼ਾ 2

ਸੇਵਾ ਸਭਾ ਅਨੁਸੂਚੀ

ਸੂਚਨਾ: ਜ਼ਿਲ੍ਹਾ ਸੰਮੇਲਨਾਂ ਵਾਲੇ ਮਹੀਨਿਆਂ ਦੌਰਾਨ ਵੀ ਸਾਡੀ ਰਾਜ ਸੇਵਕਾਈ ਵਿਚ ਹਰ ਹਫ਼ਤੇ ਲਈ ਸੇਵਾ ਸਭਾ ਅਨੁਸੂਚੀ ਦਿੱਤੀ ਜਾਵੇਗੀ। ਕਲੀਸਿਯਾਵਾਂ “ਪਰਮੇਸ਼ੁਰ ਦੇ ਨਾਲ-ਨਾਲ ਚੱਲੋ” ਜ਼ਿਲ੍ਹਾ ਸੰਮੇਲਨ ਨੂੰ ਧਿਆਨ ਵਿਚ ਰੱਖਦੇ ਹੋਏ ਅਨੁਸੂਚੀਆਂ ਵਿਚ ਲੋੜੀਂਦਾ ਫੇਰ-ਬਦਲ ਕਰ ਸਕਦੀਆਂ ਹਨ। ਜੇ ਹੋ ਸਕੇ, ਤਾਂ ਸੰਮੇਲਨ ਤੋਂ ਇਕ ਹਫ਼ਤਾ ਪਹਿਲਾਂ ਦੀ ਸੇਵਾ ਸਭਾ ਵਿਚ 15 ਮਿੰਟਾਂ ਲਈ ਇਸ ਅੰਕ ਦੇ ਅੰਤਰ-ਪੱਤਰ ਵਿੱਚੋਂ ਕੁਝ ਮੁੱਖ-ਮੁੱਖ ਸਲਾਹਾਂ ਉੱਤੇ ਮੁੜ ਚਰਚਾ ਕਰੋ ਜੋ ਸਥਾਨਕ ਹਾਲਾਤਾਂ ਉੱਤੇ ਲਾਗੂ ਹੁੰਦੀਆਂ ਹਨ। ਸੀਟਾਂ ਰੱਖਣ ਸੰਬੰਧੀ ਹਿਦਾਇਤ ਉੱਤੇ ਜ਼ੋਰ ਦਿਓ। ਫਰਵਰੀ ਵਿਚ ਇਕ ਪੂਰੀ ਸੇਵਾ ਸਭਾ ਨੂੰ ​ਸੰਮੇਲਨ ਦੀਆਂ ਖ਼ਾਸ-ਖ਼ਾਸ ਗੱਲਾਂ ਦਾ ਪੁਨਰ-ਵਿਚਾਰ ਕਰਨ ਲਈ ਅਲੱਗ ਰੱਖਿਆ ਜਾਵੇਗਾ। ਇਸ ਚਰਚਾ ਵਿਚ ਹਿੱਸਾ ਲੈਣ ਲਈ ਅਸੀਂ ਸੰਮੇਲਨ ਵਿਚ ਸਿੱਖੀਆਂ ਖ਼ਾਸ-ਖ਼ਾਸ ਗੱਲਾਂ ਦੇ ਨੋਟਸ ਲੈ ਸਕਦੇ ਹਾਂ। ਅਸੀਂ ਉਹ ਗੱਲਾਂ ਵੀ ਲਿਖ ਸਕਦੇ ਹਾਂ ਜੋ ਅਸੀਂ ਆਪ ਆਪਣੀ ਜ਼ਿੰਦਗੀ ਵਿਚ ਅਤੇ ਖੇਤਰ ਸੇਵਕਾਈ ਵਿਚ ਲਾਗੂ ਕਰਨੀਆਂ ਚਾਹੁੰਦੇ ਹਾਂ। ਫਿਰ ਅਸੀਂ ਦੂਸਰਿਆਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਆਪਣਾ ਤਜਰਬਾ ਦੱਸ ਸਕਾਂਗੇ ਕਿ ਸੰਮੇਲਨ ਵਿਚ ਸਿੱਖੀਆਂ ਗੱਲਾਂ ਨੂੰ ਅਸੀਂ ਕਿੱਦਾਂ ਲਾਗੂ ਕੀਤਾ ਹੈ।

ਹਫ਼ਤਾ ਆਰੰਭ 9 ਅਗਸਤ

ਗੀਤ 57

10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਜੇ ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਅ ਤੁਸੀਂ ਆਪਣੇ ਇਲਾਕੇ ਵਿਚ ਵਰਤ ਸਕਦੇ ਹੋ, ਤਾਂ ਇਨ੍ਹਾਂ ਨੂੰ ਵਰਤਦੇ ਹੋਏ ਦਿਖਾਓ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 15 ਅਗਸਤ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਨਹੀਂ ਤਾਂ ਹੋਰ ਪੇਸ਼ਕਾਰੀਆਂ ਵਰਤੀਆਂ ਜਾ ਸਕਦੀਆਂ ਹਨ। ਪ੍ਰਦਰਸ਼ਨਾਂ ਵਿਚ ਦਾਨ ਦੇਣ ਦੇ ਪ੍ਰਬੰਧ ਦਾ ਵੀ ਜ਼ਿਕਰ ਕਰੋ। ਸਾਰਿਆਂ ਨੂੰ ਅਗਲੇ ਹਫ਼ਤੇ ਮੰਗ ਬਰੋਸ਼ਰ ਲਿਆਉਣ ਲਈ ਕਹੋ।

15 ਮਿੰਟ: “ਧੀਰਜ ਰੱਖਣ ਨਾਲ ਸਾਨੂੰ ਫ਼ਾਇਦਾ ਹੋਵੇਗਾ।”a ਪਹਿਰਾਬੁਰਜ 15 ਦਸੰਬਰ 2000, ਸਫ਼ੇ 22-3, ਪੈਰੇ 15-18 ਵਿੱਚੋਂ ਵੀ ਕੁਝ ਗੱਲਾਂ ਦੱਸੋ।

20 ਮਿੰਟ: “ਆਓ ‘ਰਲ ਮਿਲ ਕੇ ਅਸੀਂ ਉਹ ਦੇ ਨਾਮ ਨੂੰ ਸਲਾਹੀਏ।’”b ਲੇਖ ਵਿਚ ਦਿੱਤੇ ਸਵਾਲ ਇਸਤੇਮਾਲ ਕਰਦੇ ਹੋਏ ਕਲੀਸਿਯਾ ਦਾ ਸੈਕਟਰੀ ਇਹ ਭਾਗ ਪੇਸ਼ ਕਰੇਗਾ। ਦੱਸੋ ਕਿ ਕਲੀਸਿਯਾ ਕਿਹੜੇ ਜ਼ਿਲ੍ਹਾ ਸੰਮੇਲਨ ਵਿਚ ਜਾਵੇਗੀ। ਐਜ਼ੌਲ ਅਤੇ ਦੁਲੀਆਜਾਨ ਵਿਚ ਹਰ ਦਿਨ ਸੰਮੇਲਨ ਸਵੇਰ ਨੂੰ 8:30 ਵਜੇ ਸ਼ੁਰੂ ਹੋਵੇਗਾ। ਬਾਕੀ ਦੇ ਸੰਮੇਲਨਾਂ ਦੇ ਸਮੇਂ ਅਪ੍ਰੈਲ 2004 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੇ ਗਏ ਹਨ। ਲੋੜ ਅਨੁਸਾਰ ਉਸ ਅੰਤਰ-ਪੱਤਰ ਵਿੱਚੋਂ ਹੋਰ ਨੁਕਤੇ ਵੀ ਦੱਸੇ ਜਾ ਸਕਦੇ ਹਨ। ਅਖ਼ੀਰ ਵਿਚ “ਸਹੀ ਸਮੇਂ ਤੇ ਅਧਿਆਤਮਿਕ ਭੋਜਨ” ਨਾਮਕ ਲੇਖ ਵਿੱਚੋਂ ਦੋ-ਤਿੰਨ ਸਵਾਲਾਂ ਦਾ ਜ਼ਿਕਰ ਕਰੋ ਜਿਨ੍ਹਾਂ ਉੱਤੇ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਚਰਚਾ ਕੀਤੀ ਜਾਵੇਗੀ।

ਗੀਤ 74 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 16 ਅਗਸਤ

ਗੀਤ 189

8 ਮਿੰਟ: ਸਥਾਨਕ ਘੋਸ਼ਣਾਵਾਂ।

17 ਮਿੰਟ: “ਸਹੀ ਸਮੇਂ ਤੇ ਅਧਿਆਤਮਿਕ ਭੋਜਨ।”c ਲੇਖ ਵਿਚ ਦਿੱਤੇ ਸਵਾਲ ਇਸਤੇਮਾਲ ਕਰੋ। ਪੈਰਾ 2 ਉੱਤੇ ਚਰਚਾ ਕਰਦੇ ਸਮੇਂ ਇਕ ਜਾਂ ਦੋ ਜਣਿਆਂ ਨੂੰ ਥੋੜ੍ਹੇ ਸ਼ਬਦਾਂ ਵਿਚ ਕਿਸੇ ਖ਼ਾਸ ​ਸੰਮੇਲਨ ਬਾਰੇ ਕੁਝ ਦੱਸਣ ਲਈ ਕਹੋ ਜਿਸ ਵਿਚ ਉਹ ਹਾਜ਼ਰ ਹੋਏ ਸਨ। ਅਖ਼ੀਰ ਵਿਚ “ਆਪਣੀ ਸਾਰੀ ਚਾਲ ਵਿਚ ਪਵਿੱਤਰ ਬਣੋ” ਨਾਮਕ ਲੇਖ ਵਿੱਚੋਂ ਦੋ-ਤਿੰਨ ਸਵਾਲਾਂ ਦਾ ਜ਼ਿਕਰ ਕਰੋ ਜਿਨ੍ਹਾਂ ਉੱਤੇ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਚਰਚਾ ਕੀਤੀ ਜਾਵੇਗੀ।

20 ਮਿੰਟ: “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ—ਭਾਗ 2.”d ਪੰਜ ਮਿੰਟਾਂ ਦਾ ਇਕ ਪ੍ਰਦਰਸ਼ਨ ਦਿਖਾਓ। ਇਕ ਪ੍ਰਕਾਸ਼ਕ ਇਕ ਬਜ਼ੁਰਗ ਨੂੰ ਪੁੱਛਦਾ ਹੈ ਕਿ ਉਹ ਆਪਣੇ ਬਾਈਬਲ ਵਿਦਿਆਰਥੀ ਦੀ ਤਰੱਕੀ ਕਰਨ ਵਿਚ ਕਿਵੇਂ ਮਦਦ ਕਰ ਸਕਦਾ ਹੈ। ਬਜ਼ੁਰਗ ਦੱਸਦਾ ਹੈ ਕਿ ਸਟੱਡੀ ਦੌਰਾਨ ਅਸੀਂ ਇਕ ਗ਼ਲਤੀ ਜੋ ਕਰਦੇ ਹਾਂ, ਉਹ ਇਹ ਹੈ ਕਿ ਅਸੀਂ ਛੋਟੇ-ਛੋਟੇ ਜਾਂ ਬੇਲੋੜੇ ਨੁਕਤਿਆਂ ਉੱਤੇ ਜ਼ਿਆਦਾ ਸਮਾਂ ਲਾ ਦਿੰਦੇ ਹਾਂ। ਮੰਗ ਬਰੋਸ਼ਰ ਦਾ ਪਾਠ 9 ਇਸਤੇਮਾਲ ਕਰਦੇ ਹੋਏ ਉਹ ਪ੍ਰਕਾਸ਼ਕ ਨੂੰ ਦਿਖਾਉਂਦਾ ਹੈ ਕਿ (1) ਪਾਠ ਦੇ ਮੁੱਖ ਨੁਕਤਿਆਂ ਉੱਤੇ ਕਿਵੇਂ ਧਿਆਨ ਦੇਣਾ ਹੈ, (2) ਆਇਤਾਂ ਨੂੰ ਸਹੀ ਤਰੀਕੇ ਨਾਲ ਕਿਵੇਂ ਸਮਝਾਉਣਾ ਹੈ ਅਤੇ (3) ਵਿਦਿਆਰਥੀ ਦੀਆਂ ਲੋੜਾਂ ਮੁਤਾਬਕ ਸਟੱਡੀ ਨੂੰ ਕਿਵੇਂ ਢਾਲ਼ਣਾ ਹੈ। ਉਹ ਜ਼ੋਰ ਦਿੰਦਾ ਹੈ ਕਿ ਹਰ ਵਾਰ ਸਟੱਡੀ ਕਰਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ।

ਗੀਤ 85 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 23 ਅਗਸਤ

ਗੀਤ 33

12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਅ ਵਰਤਦੇ ਹੋਏ ਦਿਖਾਓ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 1 ਸਤੰਬਰ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਇਕ ਨੌਜਵਾਨ ਗਵਾਹ ਆਪਣੇ ਅਧਿਆਪਕ ਨੂੰ ਗਵਾਹੀ ਦਿੰਦਾ ਹੈ।

15 ਮਿੰਟ: ਸਤੰਬਰ ਵਿਚ ਸੰਤੁਸ਼ਟ ਜ਼ਿੰਦਗੀ (ਹਿੰਦੀ) ਨਾਮਕ ਬਰੋਸ਼ਰ ਪੇਸ਼ ਕਰਨਾ। ਭਾਸ਼ਣ ਅਤੇ ਪ੍ਰਦਰਸ਼ਨ। ਇਹ ਬਰੋਸ਼ਰ ਉਨ੍ਹਾਂ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਤਿਆਰ ਕੀਤਾ ਗਿਆ ਸੀ ਜੋ ਇਹ ਨਹੀਂ ਜਾਣਦੇ ਕਿ ਪਰਮੇਸ਼ੁਰ ਨੇ ਇਕ ਗ੍ਰੰਥ ਲਿਖਵਾਇਆ ਹੈ। ਬਰੋਸ਼ਰ ਬਾਰੇ ਸੰਖੇਪ ਵਿਚ ਦੱਸੋ ਅਤੇ ਕੁਝ ਖ਼ਾਸ ਨੁਕਤੇ ਦੱਸੋ ਜੋ ਪ੍ਰਚਾਰ ਦੌਰਾਨ ਲੋਕਾਂ ਨੂੰ ਚੰਗੇ ਲੱਗ ਸਕਦੇ ਹਨ। ਇਕ ਛੋਟੀ ਜਿਹੀ ਪੇਸ਼ਕਾਰੀ ਬਾਰੇ ਦੱਸੋ ਜਿਸ ਵਿਚ ਪ੍ਰਕਾਸ਼ਕ ਪੁਸਤਿਕਾ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਵਿੱਚੋਂ ਜਾਂ ਸਾਡੀ ਰਾਜ ਸੇਵਕਾਈ ਵਿੱਚੋਂ ਕੋਈ ਪੇਸ਼ਕਾਰੀ ਇਸਤੇਮਾਲ ਕਰਦੇ ਹੋਏ ਬਾਈਬਲ ਵਿੱਚੋਂ ਕੋਈ ਹਵਾਲਾ ਦਿਖਾਵੇਗਾ ਅਤੇ ਫਿਰ ਸੰਤੁਸ਼ਟ ਜ਼ਿੰਦਗੀ ਬਰੋਸ਼ਰ ਵਿੱਚੋਂ ਕਿਸੇ ਨੁਕਤੇ ਜਾਂ ਅਧਿਆਇ ਉੱਤੇ ਚਰਚਾ ਕਰੇਗਾ। ਇਕ ਕਾਬਲ ਪ੍ਰਕਾਸ਼ਕ ਤੋਂ ਇਸ ਪੇਸ਼ਕਾਰੀ ਦਾ ਪ੍ਰਦਰਸ਼ਨ ਕਰਾਓ।

18 ਮਿੰਟ: “ਆਪਣੀ ਸਾਰੀ ਚਾਲ ਵਿਚ ਪਵਿੱਤਰ ਬਣੋ।”e ਲੇਖ ਵਿਚ ਦਿੱਤੇ ਸਵਾਲ ਇਸਤੇਮਾਲ ਕਰੋ। ਹਾਜ਼ਰੀਨ ਨੂੰ ਇਹ ਦੱਸਣ ਲਈ ਕਹੋ ਕਿ ਸੰਮੇਲਨਾਂ ਵਿਚ ਚੰਗਾ ਵਤੀਰਾ ਰੱਖਣ ਨਾਲ ਯਹੋਵਾਹ ਦੀ ਮਹਿਮਾ ਕਿਵੇਂ ਹੋਈ ਹੈ। ਅਖ਼ੀਰ ਵਿਚ “ਸੋਹਣੇ ਬਣ ਕੇ ਜਾਓ” ਨਾਮਕ ਲੇਖ ਵਿੱਚੋਂ ਦੋ-ਤਿੰਨ ਸਵਾਲਾਂ ਦਾ ਜ਼ਿਕਰ ਕਰੋ ਜਿਨ੍ਹਾਂ ਉੱਤੇ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਚਰਚਾ ਕੀਤੀ ਜਾਵੇਗੀ।

ਗੀਤ 220 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 30 ਅਗਸਤ

ਗੀਤ 90

8 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਅਗਸਤ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ।

17 ਮਿੰਟ: ਕੀ ਤੁਹਾਨੂੰ ਫ਼ਾਇਦਾ ਹੋਇਆ ਹੈ? ਹਾਜ਼ਰੀਨ ਨਾਲ ਚਰਚਾ। ਪਿਛਲੇ ਸੇਵਾ ਸਾਲ ਦੌਰਾਨ ਸਾਡੀ ਰਾਜ ਸੇਵਕਾਈ ਵਿਚ ਛਪੇ ਇਨ੍ਹਾਂ ਸੁਝਾਵਾਂ ਉੱਤੇ ਮੁੜ ਵਿਚਾਰ ਕਰੋ: ਇਕ ਕਾਗ਼ਜ਼ ਤੇ ਪੇਸ਼ਕਾਰੀ ਲਿਖ ਲਓ। (km 10/03 ਸਫ਼ਾ 8) ਖ਼ਾਸ ਗੱਲਾਂ ਲਈ ਨਿੱਜੀ ਤੌਰ ਤੇ ਦਿਲੋਂ ਦੂਸਰਿਆਂ ਦੀ ਤਾਰੀਫ਼ ਕਰੋ। (km 11/03 ਸਫ਼ਾ 1) ਉਸ ਵੇਲੇ ਪ੍ਰਚਾਰ ਕਰੋ ਜਦੋਂ ਜ਼ਿਆਦਾਤਰ ਲੋਕ ਘਰ ਹੁੰਦੇ ਹਨ। (km 12/03 ਸਫ਼ਾ 1) ਬਾਈਬਲ ਪੜ੍ਹਨ, ਸਭਾਵਾਂ ਦੀ ਤਿਆਰੀ ਕਰਨ ਅਤੇ ਪ੍ਰਚਾਰ ਕਰਨ ਲਈ ਸਮਾਂ ਨਿਸ਼ਚਿਤ ਕਰੋ। (km 1/04 ਸਫ਼ਾ 4) ਸਟੱਡੀ ਕਰਨ ਅਤੇ ਬਾਈਬਲ ਪੜ੍ਹਨ ਵੇਲੇ “ਚੰਗੀ ਧਰਤੀ” (ਹਿੰਦੀ) ਬਰੋਸ਼ਰ ਨੂੰ ਇਸਤੇਮਾਲ ਕਰੋ। (km 3/04 ਸਫ਼ਾ 2) ਪੂਰੀ ਬਾਈਬਲ ਪੜ੍ਹਨ ਦਾ ਟੀਚਾ ਰੱਖੋ। (km 4/04 ਸਫ਼ਾ 1) ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਕਰੋ। (km 7/04 ਸਫ਼ਾ 4) ਹਾਜ਼ਰੀਨ ਨੂੰ ਪੁੱਛੋ ਕਿ ਇਹ ਸੁਝਾਅ ਮੰਨ ਕੇ ਉਨ੍ਹਾਂ ਨੂੰ ਕੀ ਫ਼ਾਇਦੇ ਹੋਏ ਹਨ।

20 ਮਿੰਟ: “ਸੋਹਣੇ ਬਣ ਕੇ ਜਾਓ।”f ਲੇਖ ਵਿਚ ਦਿੱਤੇ ਸਵਾਲ ਇਸਤੇਮਾਲ ਕਰੋ। ਜੇ ਸਮਾਂ ਹੋਵੇ, ਤਾਂ ਲੇਖ ਵਿਚ ਦਿੱਤੀਆਂ ਗਈਆਂ ਆਇਤਾਂ ਨੂੰ ਪੜ੍ਹੋ ਅਤੇ ਇਨ੍ਹਾਂ ਉੱਤੇ ਚਰਚਾ ਕਰੋ।

ਗੀਤ 145 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 6 ਸਤੰਬਰ

ਗੀਤ 197

5 ਮਿੰਟ: ਸਥਾਨਕ ਘੋਸ਼ਣਾਵਾਂ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

25 ਮਿੰਟ: “ਪਾਇਨੀਅਰਾਂ ਵਰਗਾ ਜੋਸ਼ ਦਿਖਾਓ।”g ਇਕ-ਦੋ ਪਾਇਨੀਅਰਾਂ ਦੀ ਛੋਟੀ ਜਿਹੀ ਇੰਟਰਵਿਊ ਲਓ। ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਦੇ ਮਾਤਾ-ਪਿਤਾ, ਬਜ਼ੁਰਗਾਂ ਜਾਂ ਦੂਸਰੇ ਭੈਣਾਂ-ਭਰਾਵਾਂ ਦੀ ਮਿਸਾਲ ਨੇ ਕਿਵੇਂ ਉਨ੍ਹਾਂ ਨੂੰ ਪੂਰੇ ਸਮੇਂ ਦੇ ਪ੍ਰਚਾਰਕ ਬਣਨ ਦਾ ਉਤਸ਼ਾਹ ਦਿੱਤਾ।

ਗੀਤ 142 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

f ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

g ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ