ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/05 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2005
  • ਸਿਰਲੇਖ
  • ਹਫ਼ਤਾ ਆਰੰਭ 14 ਮਾਰਚ
  • ਹਫ਼ਤਾ ਆਰੰਭ 21 ਮਾਰਚ
  • ਹਫ਼ਤਾ ਆਰੰਭ 28 ਮਾਰਚ
  • ਹਫ਼ਤਾ ਆਰੰਭ 4 ਅਪ੍ਰੈਲ
ਸਾਡੀ ਰਾਜ ਸੇਵਕਾਈ—2005
km 3/05 ਸਫ਼ਾ 2

ਸੇਵਾ ਸਭਾ ਅਨੁਸੂਚੀ

ਹਫ਼ਤਾ ਆਰੰਭ 14 ਮਾਰਚ

ਗੀਤ 132

10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਾਰਿਆਂ ਨੂੰ ਦਾਊਦ—ਉਸ ਨੇ ਯਹੋਵਾਹ ਤੇ ਭਰੋਸਾ ਰੱਖਿਆ ਨਾਮਕ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ ਤਾਂਕਿ ਉਹ 4 ਅਪ੍ਰੈਲ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਮਾਰਚ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਪ੍ਰਕਾਸ਼ਕ ਇਕ ਵਿਅਕਤੀ ਨਾਲ ਪੁਨਰ-ਮੁਲਾਕਾਤ ਕਰ ਰਿਹਾ ਹੈ ਜਿਸ ਨੂੰ ਉਹ ਬਾਕਾਇਦਾ ਰਸਾਲੇ ਦਿੰਦਾ ਹੈ। ਪੇਸ਼ਕਾਰੀ ਦੇ ਅਖ਼ੀਰ ਵਿਚ ਪ੍ਰਕਾਸ਼ਕ 15 ਮਾਰਚ ਦੇ ਪਹਿਰਾਬੁਰਜ ਦਾ ਆਖ਼ਰੀ ਸਫ਼ਾ ਦਿਖਾ ਕੇ ਘਰ-ਸੁਆਮੀ ਨੂੰ ਯਾਦਗਾਰੀ ਸਮਾਰੋਹ ਵਿਚ ਆਉਣ ਦਾ ਚੇਤਾ ਕਰਾਉਂਦਾ ਹੈ।

20 ਮਿੰਟ: “ਬਾਈਬਲ ਉੱਤੇ ਜ਼ਿਆਦਾ ਜ਼ੋਰ!”a

15 ਮਿੰਟ: ਸਾਨੂੰ ਮਜ਼ਬੂਤ ਕਰਨ ਦਾ ਇਕ ਜ਼ਰੀਆ। ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਕਹਿਣ ਮਗਰੋਂ 2005 ਯੀਅਰ ਬੁੱਕ ਦੀ ਹਾਜ਼ਰੀਨ ਨਾਲ ਚਰਚਾ ਕਰੋ। ਆਧੁਨਿਕ ਸਮਿਆਂ ਵਿਚ ਯਹੋਵਾਹ ਦੇ ਸ਼ਾਨਦਾਰ ਕੰਮਾਂ ਤੇ ਸੋਚ-ਵਿਚਾਰ ਕਰਨ ਨਾਲ ਸਾਡਾ ਉਸ ਨਾਲ ਅਤੇ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨਾਲ ਰਿਸ਼ਤਾ ਗੂੜ੍ਹਾ ਹੁੰਦਾ ਹੈ। (ਜ਼ਬੂ. 77:12-14) ਇਸ ਨਾਲ ਸ਼ਤਾਨ ਦਾ ਵਿਰੋਧ ਕਰਨ ਦਾ ਸਾਡਾ ਇਰਾਦਾ ਪੱਕਾ ਹੁੰਦਾ ਹੈ ਤੇ ਅਸੀਂ “ਨਿਹਚਾ ਵਿੱਚ ਤਕੜੇ” ਹੁੰਦੇ ਹਾਂ। (1 ਪਤ. 5:8, 9) ਇਸ ਨਾਲ ਯਹੋਵਾਹ ਦੇ ਸੰਗਠਨ ਲਈ ਕਦਰਦਾਨੀ ਪੈਦਾ ਕਰਨ ਵਿਚ ਨਵੇਂ ਲੋਕਾਂ ਨੂੰ ਮਦਦ ਮਿਲਦੀ ਹੈ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਨੂੰ 2005 ਯੀਅਰ ਬੁੱਕ ਦੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ। ਪਹਿਲਾਂ ਤੋਂ ਹੀ ਇਕ-ਦੋ ਜਣਿਆਂ ਨੂੰ ਟਿੱਪਣੀਆਂ ਦੇਣ ਲਈ ਕਹੋ ਕਿ ਉਹ ਯੀਅਰ ਬੁੱਕ ਪੜ੍ਹਨ ਵਾਸਤੇ ਕਿਵੇਂ ਸਮਾਂ ਕੱਢਦੇ ਹਨ।

ਗੀਤ 137 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 21 ਮਾਰਚ

ਗੀਤ 140

5 ਮਿੰਟ: ਸਥਾਨਕ ਘੋਸ਼ਣਾਵਾਂ।

15 ਮਿੰਟ: “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ—ਭਾਗ 7.”b ਇਸ ਭਾਗ ਦੀ ਤਿਆਰੀ ਕਰਨ ਵੇਲੇ 15 ਜੁਲਾਈ 2002, ਪਹਿਰਾਬੁਰਜ, ਸਫ਼ਾ 27, ਪੈਰੇ 5-6 ਦੇਖੋ।

25 ਮਿੰਟ: “ਯਹੋਵਾਹ ਦੇ ਗਵਾਹਾਂ ਦਾ 2005 ‘ਪਰਮੇਸ਼ੁਰ ਦਾ ਕਹਿਣਾ ਮੰਨੋ’ ਜ਼ਿਲ੍ਹਾ ਸੰਮੇਲਨ।”c ਕਲੀਸਿਯਾ ਦਾ ਸੈਕਟਰੀ ਇਹ ਭਾਗ ਪੇਸ਼ ਕਰੇਗਾ। ਦੂਜੇ ਪੈਰੇ ਤੇ ਚਰਚਾ ਕਰਨ ਮਗਰੋਂ ਆਪਣੀ ਕਲੀਸਿਯਾ ਦੇ ਸੰਮੇਲਨ ਦੀਆਂ ਤਾਰੀਖ਼ਾਂ ਅਤੇ ਥਾਂ ਦੱਸੋ। ਪੈਰਾ 4 ਦੀ ਚਰਚਾ ਕਰਦੇ ਸਮੇਂ ਸਫ਼ਾ 4 ਤੇ ਦਿੱਤੀਆਂ ਡੱਬੀਆਂ ਵਿਚਲੇ ਸਾਰੇ ਨੁਕਤਿਆਂ ਉੱਤੇ ਵਿਚਾਰ ਕਰੋ। ਸਾਰਿਆਂ ਨੂੰ ਸੰਮੇਲਨ ਵਾਸਤੇ ਛੇਤੀ ਤੋਂ ਛੇਤੀ ਪ੍ਰਬੰਧ ਕਰਨ ਲਈ ਉਤਸ਼ਾਹਿਤ ਕਰੋ।

ਗੀਤ 79 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 28 ਮਾਰਚ

ਗੀਤ 144

10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਨੂੰ ਭੇਜੇ ਦਾਨ ਦੀ ਰਸੀਦ ਪੜ੍ਹੋ। ਭੈਣ-ਭਰਾਵਾਂ ਨੂੰ ਆਪਣੀਆਂ ਮਾਰਚ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਾਰਿਆਂ ਨੂੰ ਅਗਲੇ ਹਫ਼ਤੇ ਦੀ ਸੇਵਾ ਸਭਾ ਦੀ ਤਿਆਰੀ ਵਾਸਤੇ ਵਿਡਿਓ ਦਾਊਦ—ਉਸ ਨੇ ਪਰਮੇਸ਼ੁਰ ਤੇ ਭਰੋਸਾ ਰੱਖਿਆ ਦੇਖਣ ਦਾ ਚੇਤਾ ਕਰਾਓ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ 10 ਅਪ੍ਰੈਲ ਦੇ ਖ਼ਾਸ ਭਾਸ਼ਣ ਨੂੰ ਸੁਣਨ ਲਈ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਸੱਦਾ ਦੇਣ। ਅਪ੍ਰੈਲ ਤੇ ਮਈ ਦੀ ਸਾਹਿੱਤ ਪੇਸ਼ਕਸ਼ ਬਾਰੇ ਦੱਸੋ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਅਪ੍ਰੈਲ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਹਰ ਪ੍ਰਦਰਸ਼ਨ ਵਿਚ ਦੱਸੋ ਕਿ ਦੁਨੀਆਂ ਭਰ ਵਿਚ ਹੁੰਦੇ ਸਾਡੇ ਕੰਮ ਦਾ ਖ਼ਰਚਾ ਕਿਵੇਂ ਪੂਰਾ ਕੀਤਾ ਜਾਂਦਾ ਹੈ।—ਪਹਿਰਾਬੁਰਜ ਦਾ ਸਫ਼ਾ 2 ਜਾਂ ਜਾਗਰੂਕ ਬਣੋ! ਦਾ ਸਫ਼ਾ 5 ਦੇਖੋ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

20 ਮਿੰਟ: “ਸੇਵਕਾਈ ਸਿਖਲਾਈ ਸਕੂਲ ਜ਼ਿਆਦਾ ਸੇਵਾ ਕਰਨ ਦੇ ਦਰਵਾਜ਼ੇ ਖੋਲ੍ਹਦਾ ਹੈ।” ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। 2004 ਯੀਅਰ ਬੁੱਕ, ਸਫ਼ੇ 239-40 ਵਿੱਚੋਂ ਟਿੱਪਣੀਆਂ ਕਰੋ। ਦੱਸੋ ਕਿ ਸਰਕਟ ਸੰਮੇਲਨ ਵਿਚ ਸੇਵਕਾਈ ਸਿਖਲਾਈ ਸਕੂਲ ਜਾਣ ਦੇ ਚਾਹਵਾਨਾਂ ਲਈ ਇਕ ਸਭਾ ਹੁੰਦੀ ਹੈ। ਯੋਗ ਭਰਾਵਾਂ ਨੂੰ ਇਸ ਸਭਾ ਵਿਚ ਹਾਜ਼ਰ ਹੋਣ ਦਾ ਉਤਸ਼ਾਹ ਦਿਓ।

ਗੀਤ 116 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 4 ਅਪ੍ਰੈਲ

ਗੀਤ 119

5 ਮਿੰਟ: ਸਥਾਨਕ ਘੋਸ਼ਣਾਵਾਂ।

15 ਮਿੰਟ: ਆਪੋ ਵਿੱਚ ਪ੍ਰੇਮ ਰੱਖੋ। (ਯੂਹੰ. 13:35) ਇਕ ਬਜ਼ੁਰਗ 1 ਫਰਵਰੀ 2003, ਪਹਿਰਾਬੁਰਜ, ਸਫ਼ੇ 15-18, ਪੈਰੇ 10-21 ਤੇ ਆਧਾਰਿਤ ਭਾਸ਼ਣ ਦੇਵੇਗਾ। ਅਪ੍ਰੈਲ ਤੇ ਮਈ ਲਈ ਸਾਹਿੱਤ ਪੇਸ਼ਕਸ਼ ਵਿਚ ਸਾਨੂੰ ਉਨ੍ਹਾਂ ਲੋਕਾਂ ਨੂੰ ਬਾਈਬਲ ਸਟੱਡੀਆਂ ਕਰਾਉਣ ਦਾ ਉਤਸ਼ਾਹ ਦਿੱਤਾ ਗਿਆ ਹੈ ਜੋ ਗਿਆਨ ਕਿਤਾਬ ਅਤੇ ਮੰਗ ਬਰੋਸ਼ਰ ਦੀ ਸਟੱਡੀ ਕਰ ਚੁੱਕੇ ਹਨ। ਦੱਸੋ ਕਿ ਰੂਹਾਨੀ ਤੌਰ ਤੇ ਕਮਜ਼ੋਰ ਪ੍ਰਕਾਸ਼ਕਾਂ ਦੀ ਮਦਦ ਕਰਨ ਵਿਚ ਅਸੀਂ ਬਜ਼ੁਰਗਾਂ ਨੂੰ ਸਹਿਯੋਗ ਕਿਵੇਂ ਦੇ ਸਕਦੇ ਹਾਂ।

25 ਮਿੰਟ: “ਸਦਾ ਫ਼ਾਇਦੇਮੰਦ ਸੰਦੇਸ਼ ਦੇਣ ਵਾਲਾ ਵਿਡਿਓ।” ਜ਼ਬੂਰਾਂ ਦੀ ਪੋਥੀ 91:2 ਅਤੇ 31:14 ਪੜ੍ਹ ਕੇ ਇਨ੍ਹਾਂ ਤੇ ਸੰਖੇਪ ਟਿੱਪਣੀ ਦਿਓ। ਫਿਰ ਦੂਜੇ ਅਤੇ ਤੀਜੇ ਪੈਰੇ ਵਿਚ ਦਿੱਤੇ ਗਏ ਸਾਰੇ ਸਵਾਲਾਂ ਨੂੰ ਵਰਤਦੇ ਹੋਏ ਦਾਊਦ ਵਿਡਿਓ ਦੀ ਹਾਜ਼ਰੀਨ ਨਾਲ ਚਰਚਾ ਕਰੋ। ਬਾਅਦ ਵਿਚ ਪਰਿਵਾਰਾਂ ਨੂੰ ਪੁੱਛੋ ਕਿ ਡੀ ਵੀ ਡੀ ਵਿਚ ਦੱਸੇ ਗਏ “ਸਿੱਖਣ ਦੇ ਤਰੀਕੇ” ਵਰਤ ਕੇ ਉਨ੍ਹਾਂ ਨੂੰ ਕਿਵੇਂ ਫ਼ਾਇਦਾ ਹੋਇਆ ਹੈ। ਅਖ਼ੀਰ ਵਿਚ ਜ਼ਬੂਰਾਂ ਦੀ ਪੋਥੀ 56:11 ਪੜ੍ਹੋ।

ਗੀਤ 36 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ