ਸੇਵਾ ਸਭਾ ਅਨੁਸੂਚੀ
ਸੂਚਨਾ: ਸੰਮੇਲਨ ਦੇ ਮਹੀਨਿਆਂ ਦੌਰਾਨ, ਸਾਡੀ ਰਾਜ ਸੇਵਕਾਈ ਵਿਚ ਹਰ ਹਫ਼ਤੇ ਦਾ ਪ੍ਰੋਗ੍ਰਾਮ ਦਿੱਤਾ ਜਾਵੇਗਾ। ਕਲੀਸਿਯਾਵਾਂ “ਪਰਮੇਸ਼ੁਰ ਦਾ ਕਹਿਣਾ ਮੰਨੋ” ਜ਼ਿਲ੍ਹਾ ਸੰਮੇਲਨ ਨੂੰ ਧਿਆਨ ਵਿਚ ਰੱਖਦੇ ਹੋਏ ਲੋੜੀਂਦਾ ਫੇਰ-ਬਦਲ ਕਰ ਸਕਦੀਆਂ ਹਨ। ਜੇ ਹੋ ਸਕੇ, ਤਾਂ ਸੰਮੇਲਨ ਤੋਂ ਇਕ ਹਫ਼ਤਾ ਪਹਿਲਾਂ ਸੇਵਾ ਸਭਾ ਵਿਚ 15 ਮਿੰਟਾਂ ਲਈ ਕੁਝ ਖ਼ਾਸ ਸੁਝਾਵਾਂ ਉੱਤੇ ਮੁੜ ਚਰਚਾ ਕਰੋ ਜੋ ਸਥਾਨਕ ਹਾਲਾਤਾਂ ਉੱਤੇ ਲਾਗੂ ਹੁੰਦੇ ਹਨ। ਇਹ ਸੁਝਾਅ ਇਸ ਅੰਕ ਦੇ ਅੰਤਰ-ਪੱਤਰ ਵਿਚ ਦਿੱਤੇ ਗਏ ਹਨ। ਸੰਮੇਲਨ ਤੋਂ ਇਕ-ਦੋ ਮਹੀਨਿਆਂ ਬਾਅਦ ਸੇਵਾ ਸਭਾ ਵਿਚ (“ਕਲੀਸਿਯਾ ਦੀਆਂ ਲੋੜਾਂ” ਵਾਲੇ ਭਾਗ ਵਿਚ) 15-20 ਮਿੰਟਾਂ ਲਈ ਸੰਮੇਲਨ ਦੇ ਕੁਝ ਨੁਕਤਿਆਂ ਦਾ ਪੁਨਰ-ਵਿਚਾਰ ਕਰੋ ਜਿਨ੍ਹਾਂ ਨੂੰ ਭੈਣ-ਭਰਾਵਾਂ ਨੇ ਪ੍ਰਚਾਰ ਦੇ ਕੰਮ ਵਿਚ ਵਰਤਿਆ ਹੈ। ਸੇਵਾ ਸਭਾ ਦੇ ਇਸ ਖ਼ਾਸ ਭਾਗ ਵਿਚ ਸਾਨੂੰ ਦੱਸਣ ਦਾ ਮੌਕਾ ਮਿਲੇਗਾ ਕਿ ਸੰਮੇਲਨ ਵਿਚ ਸਿੱਖੀਆਂ ਗੱਲਾਂ ਨੂੰ ਅਸੀਂ ਕਿਵੇਂ ਲਾਗੂ ਕੀਤਾ ਅਤੇ ਇਹ ਸਾਡੇ ਪ੍ਰਚਾਰ ਦੇ ਕੰਮ ਵਿਚ ਕਿਵੇਂ ਸਹਾਈ ਸਿੱਧ ਹੋਈਆਂ ਹਨ।
11 ਅਪ੍ਰੈਲ ਦਾ ਹਫ਼ਤਾ
ਗੀਤ 4
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਅਪ੍ਰੈਲ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਸੜਕ ਤੇ ਇਕ ਵਿਅਕਤੀ ਨੂੰ ਗਵਾਹੀ ਦਿੰਦਾ ਹੈ।
15 ਮਿੰਟ: “ਪ੍ਰਚਾਰ ਕਰਦੇ ਰਹੋ।”a ਜੇ ਸਮਾਂ ਹੋਵੇ, ਤਾਂ ਭੈਣ-ਭਰਾਵਾਂ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
20 ਮਿੰਟ: “ਨਵੇਂ ਬਰੋਸ਼ਰ ਨੂੰ ਵੰਡਣ ਦੀ ਖ਼ਾਸ ਮੁਹਿੰਮ।”b ਇਹ ਭਾਗ ਸੇਵਾ ਨਿਗਾਹਬਾਨ ਪੇਸ਼ ਕਰੇਗਾ। ਲੇਖ ਵਿਚ ਸੁਝਾਈਆਂ ਪੇਸ਼ਕਾਰੀਆਂ ਦੇ ਪ੍ਰਦਰਸ਼ਨ ਦਿਖਾਓ। ਇਕ ਪ੍ਰਦਰਸ਼ਨ ਵਿਚ ਘਰ-ਸੁਆਮੀ ਬਾਈਬਲ ਦੇ ਸੰਦੇਸ਼ ਵਿਚ ਜ਼ਿਆਦਾ ਰੁਚੀ ਨਹੀਂ ਲੈਂਦਾ ਤੇ ਪ੍ਰਕਾਸ਼ਕ ਉਸ ਨੂੰ ਬਰੋਸ਼ਰ ਦੀ ਥਾਂ ਕੋਈ ਟ੍ਰੈਕਟ ਦਿੰਦਾ ਹੈ।
ਗੀਤ 219 ਅਤੇ ਸਮਾਪਤੀ ਪ੍ਰਾਰਥਨਾ।
18 ਅਪ੍ਰੈਲ ਦਾ ਹਫ਼ਤਾ
ਗੀਤ 127
10 ਮਿੰਟ: ਸਥਾਨਕ ਘੋਸ਼ਣਾਵਾਂ। ਨਵੇਂ ਬਰੋਸ਼ਰ ਨੂੰ ਵੰਡਣ ਦੀ ਖ਼ਾਸ ਮੁਹਿੰਮ ਸੰਬੰਧੀ ਇੰਤਜ਼ਾਮਾਂ ਬਾਰੇ ਸੰਖੇਪ ਵਿਚ ਦੱਸੋ। ਜੇ ਬਰੋਸ਼ਰ ਵੰਡਣ ਲਈ ਕੋਈ ਪੇਸ਼ਕਾਰੀ ਬਹੁਤ ਅਸਰਦਾਰ ਸਾਬਤ ਹੋਈ ਹੈ, ਤਾਂ ਇਸ ਦਾ ਪ੍ਰਦਰਸ਼ਨ ਦਿਖਾਓ।
20 ਮਿੰਟ: “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ—ਭਾਗ 8.”c ਚਰਚਾ ਦੌਰਾਨ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪ੍ਰਕਾਸ਼ਕ ਆਪਣੇ ਨਵੇਂ ਵਿਦਿਆਰਥੀ ਨੂੰ ਯਹੋਵਾਹ ਦੇ ਗਵਾਹ—ਉਹ ਕੌਣ ਹਨ? ਉਹ ਕੀ ਵਿਸ਼ਵਾਸ ਕਰਦੇ ਹਨ? (ਹਿੰਦੀ) ਨਾਮਕ ਬਰੋਸ਼ਰ ਦਿੰਦਾ ਹੈ। ਉਹ 20ਵੇਂ ਸਫ਼ੇ ਉੱਤੇ ਦਿੱਤੀ ਤਸਵੀਰ ਦਿਖਾ ਕੇ ਉਸ ਨੂੰ ਸੰਖੇਪ ਵਿਚ ਪਬਲਿਕ ਸਭਾ ਬਾਰੇ ਦੱਸਦਾ ਹੈ। ਫਿਰ ਉਹ ਅਗਲੇ ਪਬਲਿਕ ਭਾਸ਼ਣ ਦਾ ਵਿਸ਼ਾ ਦੱਸ ਕੇ ਵਿਦਿਆਰਥੀ ਨੂੰ ਸਭਾ ਵਿਚ ਆਉਣ ਦਾ ਸੱਦਾ ਦਿੰਦਾ ਹੈ।
15 ਮਿੰਟ: ਭੈਣ-ਭਰਾਵਾਂ ਦੇ ਤਜਰਬੇ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਨਵੇਂ ਬਰੋਸ਼ਰ ਨੂੰ ਵੰਡਣ ਦੀ ਖ਼ਾਸ ਮੁਹਿੰਮ ਦੌਰਾਨ ਹੁਣ ਤਕ ਉਨ੍ਹਾਂ ਨੂੰ ਕਿਹੜੇ ਵਧੀਆ ਤਜਰਬੇ ਹੋਏ ਹਨ। ਕੁਝ ਵਧੀਆ ਤਜਰਬਿਆਂ ਦੇ ਪ੍ਰਦਰਸ਼ਨ ਦਿਖਾਉਣ ਦਾ ਪ੍ਰਬੰਧ ਕਰੋ। ਜੇ ਕਲੀਸਿਯਾ ਵਿਚ ਇਸ ਨਵੇਂ ਬਰੋਸ਼ਰ ਦੀ ਸਪਲਾਈ ਖ਼ਤਮ ਹੋ ਰਹੀ ਹੈ, ਤਾਂ ਭੈਣਾਂ-ਭਰਾਵਾਂ ਨੂੰ ਕਹੋ ਕਿ ਉਹ ਵਾਧੂ ਕਾਪੀਆਂ ਲਿਟਰੇਚਰ ਕਾਊਂਟਰ ਨੂੰ ਵਾਪਸ ਦੇ ਦੇਣ।
ਗੀਤ 169 ਅਤੇ ਸਮਾਪਤੀ ਪ੍ਰਾਰਥਨਾ।
25 ਅਪ੍ਰੈਲ ਦਾ ਹਫ਼ਤਾ
ਗੀਤ 111
15 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਦਾਨ ਦੀਆਂ ਰਸੀਦਾਂ ਪੜ੍ਹੋ। ਭੈਣ-ਭਰਾਵਾਂ ਨੂੰ ਆਪਣੀਆਂ ਅਪ੍ਰੈਲ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਮਈ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਅਜਿਹੇ ਵਿਅਕਤੀ ਨੂੰ ਕਿਵੇਂ ਜਵਾਬ ਦੇਣਾ ਹੈ ਜੋ ਵਿਚਕਾਰੋਂ ਗੱਲ ਟੋਕ ਕੇ ਕਹਿੰਦਾ ਹੈ, “ਮੈਨੂੰ ਦਿਲਚਸਪੀ ਨਹੀਂ ਹੈ।” (ਕਿਵੇਂ ਬਾਈਬਲ ਚਰਚੇ ਆਰੰਭ ਕਰਨਾ, ਸਫ਼ੇ 8-9 ਦੇਖੋ।) ਦੱਸੋ ਕਿ ਰਸਾਲਿਆਂ ਵਿਚ ਕਿਹੜੇ ਲੇਖ ਲੋਕਾਂ ਦੀ ਰੁਚੀ ਜਗਾ ਸਕਦੇ ਹਨ।
30 ਮਿੰਟ: “ਮਹਾਂਸਭਾ ਵਿਚ ਯਹੋਵਾਹ ਦੀ ਉਸਤਤ ਕਰੋ।”d ਕਲੀਸਿਯਾ ਦਾ ਸੈਕਟਰੀ ਇਹ ਭਾਗ ਪੇਸ਼ ਕਰੇਗਾ। ਦੱਸੋ ਕਿ ਤੁਹਾਡੀ ਕਲੀਸਿਯਾ ਕਿਹੜੇ ਜ਼ਿਲ੍ਹਾ ਸੰਮੇਲਨ ਵਿਚ ਜਾਵੇਗੀ। ਪਹਿਰਾਬੁਰਜ ਅਧਿਐਨ ਵਾਂਗ ਪੈਰੇ 1-10 ਉੱਤੇ ਸਵਾਲ-ਜਵਾਬ ਰਾਹੀਂ ਚਰਚਾ ਕਰੋ। ਕਿਸੇ ਭਰਾ ਤੋਂ ਪੈਰੇ ਪੜ੍ਹਵਾਓ। “ਸੰਮੇਲਨ ਵਿਚ ਯਾਦ ਰੱਖਣ ਵਾਲੀਆਂ ਗੱਲਾਂ” ਡੱਬੀ ਉੱਤੇ ਚਰਚਾ ਕਰੋ।
ਗੀਤ 8 ਅਤੇ ਸਮਾਪਤੀ ਪ੍ਰਾਰਥਨਾ।
2 ਮਈ ਦਾ ਹਫ਼ਤਾ
ਗੀਤ 148
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 6 ਤੇ ਦਿੱਤੇ ਲੇਖ “ਜਾਗਦੇ ਰਹੋ! ਬਰੋਸ਼ਰ ਦਾ ਅਧਿਐਨ” ਉੱਤੇ ਸੰਖੇਪ ਵਿਚ ਚਰਚਾ ਕਰੋ। ਦੱਸੋ ਕਿ ਇਸ ਲੇਖ ਵਿਚ ਬਰੋਸ਼ਰ ਦੇ ਅਧਿਐਨ ਦੀ ਅਨੁਸੂਚੀ ਦਿੱਤੀ ਗਈ ਹੈ। ਸਾਰਿਆਂ ਨੂੰ ਚੰਗੀ ਤਰ੍ਹਾਂ ਤਿਆਰੀ ਕਰ ਕੇ ਆਉਣ ਲਈ ਕਹੋ ਤਾਂਕਿ ਉਹ ਅਧਿਐਨ ਵਿਚ ਹਿੱਸਾ ਲੈ ਸਕਣ। ਅਧਿਐਨ 23 ਮਈ ਦੇ ਹਫ਼ਤੇ ਤੋਂ ਸ਼ੁਰੂ ਹੋਵੇਗਾ।
20 ਮਿੰਟ: ਨਵੇਂ ਬਰੋਸ਼ਰ ਦੀ ਮਦਦ ਨਾਲ ਰੁਚੀ ਲੈਣ ਵਾਲਿਆਂ ਦੀ ਹੋਰ ਸਿੱਖਣ ਵਿਚ ਮਦਦ ਕਰੋ। ਸੇਵਾ ਨਿਗਾਹਬਾਨ ਦੁਆਰਾ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਜਾਗਦੇ ਰਹੋ! ਬਰੋਸ਼ਰ ਵਿਚ ਦਿੱਤੀਆਂ ਡੱਬੀਆਂ ਵੱਲ ਧਿਆਨ ਖਿੱਚੋ ਅਤੇ ਚਰਚਾ ਕਰੋ ਕਿ ਪੁਨਰ-ਮੁਲਾਕਾਤਾਂ ਕਰਨ ਵੇਲੇ ਇਨ੍ਹਾਂ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ। ਭੈਣ-ਭਰਾਵਾਂ ਦੇ ਸੁਝਾਅ ਪੁੱਛੋ ਕਿ ਕਿਹੜੀਆਂ ਡੱਬੀਆਂ ਗੱਲਬਾਤ ਕਰਨ ਲਈ ਵਧੀਆ ਰਹਿਣਗੀਆਂ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਪ੍ਰਕਾਸ਼ਕ ਪੁਨਰ-ਮੁਲਾਕਾਤ ਕਰਦੇ ਵੇਲੇ ਇਕ ਡੱਬੀ ਉੱਤੇ ਚਰਚਾ ਕਰਦਾ ਹੈ। ਅਖ਼ੀਰ ਵਿਚ ਪ੍ਰਕਾਸ਼ਕ ਇਕ ਹੋਰ ਡੱਬੀ ਦਿਖਾ ਕੇ ਘਰ-ਸੁਆਮੀ ਨੂੰ ਕਹਿੰਦਾ ਹੈ ਕਿ ਇਸ ਉੱਤੇ ਉਹ ਅਗਲੀ ਵਾਰ ਚਰਚਾ ਕਰਨਗੇ। ਬਾਅਦ ਵਿਚ ਕਿਸੇ ਹੋਰ ਸੇਵਾ ਸਭਾ ਵਿਚ ਇਸ ਪੁਨਰ-ਮੁਲਾਕਾਤ ਦਾ ਪ੍ਰਦਰਸ਼ਨ ਦਿਖਾਇਆ ਜਾਵੇਗਾ।
15 ਮਿੰਟ: “ਖੁੱਲ੍ਹ-ਦਿਲੇ ਬਣੋ ਅਤੇ ਦੂਸਰਿਆਂ ਦਾ ਭਲਾ ਕਰੋ।”e ਇਸ ਚਰਚਾ ਵਿਚ ਕਲੀਸਿਯਾ ਦੀਆਂ ਲੋੜਾਂ ਦਾ ਜ਼ਿਕਰ ਕਰ ਕੇ ਦੱਸੋ ਕਿ ਅਸੀਂ ਦੂਸਰਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ।
ਗੀਤ 47 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।