ਸੇਵਾ ਸਭਾ ਅਨੁਸੂਚੀ
ਸੂਚਨਾ: “ਪਰਮੇਸ਼ੁਰ ਦਾ ਕਹਿਣਾ ਮੰਨੋ” ਜ਼ਿਲ੍ਹਾ ਸੰਮੇਲਨ ਤੋਂ ਇਕ-ਦੋ ਮਹੀਨਿਆਂ ਬਾਅਦ ਸੇਵਾ ਸਭਾ ਵਿਚ (“ਕਲੀਸਿਯਾ ਦੀਆਂ ਲੋੜਾਂ” ਵਾਲੇ ਭਾਗ ਵਿਚ) 15-20 ਮਿੰਟਾਂ ਲਈ ਸੰਮੇਲਨ ਦੇ ਕੁਝ ਨੁਕਤਿਆਂ ਦਾ ਪੁਨਰ-ਵਿਚਾਰ ਕਰੋ ਜਿਨ੍ਹਾਂ ਨੂੰ ਭੈਣ-ਭਰਾਵਾਂ ਨੇ ਪ੍ਰਚਾਰ ਦੇ ਕੰਮ ਵਿਚ ਵਰਤਿਆ ਹੈ। ਸੇਵਾ ਸਭਾ ਦੇ ਇਸ ਖ਼ਾਸ ਭਾਗ ਵਿਚ ਸਾਨੂੰ ਦੱਸਣ ਦਾ ਮੌਕਾ ਮਿਲੇਗਾ ਕਿ ਸੰਮੇਲਨ ਵਿਚ ਸਿੱਖੀਆਂ ਗੱਲਾਂ ਨੂੰ ਅਸੀਂ ਕਿਵੇਂ ਲਾਗੂ ਕੀਤਾ ਅਤੇ ਇਹ ਸਾਡੇ ਪ੍ਰਚਾਰ ਦੇ ਕੰਮ ਵਿਚ ਕਿਵੇਂ ਸਹਾਈ ਸਿੱਧ ਹੋਈਆਂ ਹਨ।—ਅਪ੍ਰੈਲ 2005 ਦੀ ਸਾਡੀ ਰਾਜ ਸੇਵਕਾਈ, ਸਫ਼ਾ 2 ਦੇਖੋ।
8 ਅਗਸਤ ਦਾ ਹਫ਼ਤਾ
ਗੀਤ 125
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਜੇ ਤੁਹਾਨੂੰ 2006 ਸੇਵਾ ਸਾਲ ਦੇ ਸਰਕਟ ਸੰਮੇਲਨ ਅਤੇ ਖ਼ਾਸ ਦਿਨ ਸੰਮੇਲਨ ਦੀਆਂ ਤਾਰੀਖ਼ਾਂ ਪਤਾ ਲੱਗ ਗਈਆਂ ਹਨ, ਤਾਂ ਇਨ੍ਹਾਂ ਦੀ ਘੋਸ਼ਣਾ ਕਰੋ।
10 ਮਿੰਟ: “ਕੀ ਤੁਸੀਂ ਸੱਦਾ-ਪੱਤਰ ਇਸਤੇਮਾਲ ਕਰ ਰਹੇ ਹੋ?” ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਹਾਜ਼ਰੀਨ ਨੂੰ ਪੁੱਛੋ ਕਿ ਸੱਦਾ-ਪੱਤਰ ਇਸਤੇਮਾਲ ਕਰਨ ਨਾਲ ਕਿਹੜੇ ਚੰਗੇ ਨਤੀਜੇ ਨਿਕਲੇ ਹਨ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਜਿਸ ਵਿਚ ਪ੍ਰਕਾਸ਼ਕ ਹੋਰ ਸਿੱਖਣ ਵਿਚ ਦਿਲਚਸਪੀ ਰੱਖਣ ਵਾਲੇ ਇਕ ਵਿਅਕਤੀ ਨੂੰ ਸੱਦਾ-ਪੱਤਰ ਦੇ ਕੇ ਸਭਾ ਵਿਚ ਬੁਲਾਉਂਦਾ ਹੈ।
25 ਮਿੰਟ: “ਹੁਣੇ ਸਮਾਂ ਹੈ ਪ੍ਰਚਾਰ ਕਰਨ ਦਾ!”a ਇਕ-ਦੋ ਨਿਯਮਿਤ ਪਾਇਨੀਅਰਾਂ ਨੂੰ ਦੱਸਣ ਲਈ ਤਿਆਰ ਕਰੋ ਕਿ ਉਨ੍ਹਾਂ ਨੇ ਪਾਇਨੀਅਰੀ ਕਰਨ ਲਈ ਕੀ ਤਬਦੀਲੀਆਂ ਕੀਤੀਆਂ ਅਤੇ ਇਸ ਸਦਕਾ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ।
ਗੀਤ 197 ਅਤੇ ਸਮਾਪਤੀ ਪ੍ਰਾਰਥਨਾ।
15 ਅਗਸਤ ਦਾ ਹਫ਼ਤਾ
ਗੀਤ 11
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਅਗਸਤ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਨਿਗਾਹਬਾਨ ਅਤੇ ਬੀਮਾਰ ਪ੍ਰਕਾਸ਼ਕ ਨੂੰ ਫ਼ੋਨ ਤੇ ਗਵਾਹੀ ਦਿੰਦਿਆਂ ਦਿਖਾਓ।
15 ਮਿੰਟ: ਕੀ ਤੁਹਾਨੂੰ ਯਾਦ ਹੈ? 15 ਅਪ੍ਰੈਲ 2005, ਪਹਿਰਾਬੁਰਜ, ਸਫ਼ਾ 30 ਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਹਾਜ਼ਰੀਨ ਨੂੰ ਹਰ ਸਵਾਲ ਤੇ ਟਿੱਪਣੀ ਕਰਨ ਲਈ ਕਹੋ। ਇਸ ਗੱਲ ਤੇ ਜ਼ੋਰ ਦਿਓ ਕਿ ਦਿੱਤੀ ਗਈ ਜਾਣਕਾਰੀ ਤੋਂ ਸਾਨੂੰ ਕੀ ਲਾਭ ਹੋ ਸਕਦਾ ਹੈ। ਸਾਰਿਆਂ ਨੂੰ ਧਿਆਨ ਨਾਲ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੜ੍ਹਨ ਦਾ ਉਤਸ਼ਾਹ ਦਿਓ।
20 ਮਿੰਟ: “ਦਰਵਾਜ਼ੇ ਤੇ ਖੜ੍ਹ ਕੇ ਜਾਂ ਫ਼ੋਨ ਤੇ ਬਾਈਬਲ ਸਟੱਡੀਆਂ ਸ਼ੁਰੂ ਕਰਨੀਆਂ।”b ਇਕ ਛੋਟੇ ਜਿਹੇ ਪ੍ਰਦਰਸ਼ਨ ਵਿਚ ਦਿਖਾਓ ਕਿ ਪਹਿਲੀ ਵਾਰ ਘਰ-ਸੁਆਮੀ ਨੂੰ ਮਿਲਣ ਵੇਲੇ ਮੰਗ ਬਰੋਸ਼ਰ ਦੇ ਇਕ-ਦੋ ਪੈਰਿਆਂ ਨੂੰ ਵਰਤ ਕੇ ਬਾਈਬਲ ਸਟੱਡੀ ਕਰਨ ਦੇ ਤਰੀਕੇ ਬਾਰੇ ਕਿਵੇਂ ਸਮਝਾਇਆ ਜਾ ਸਕਦਾ ਹੈ। ਫ਼ੋਨ ਤੇ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਇਕ-ਦੋ ਵਧੀਆ ਤਜਰਬੇ ਦੱਸੋ।
ਗੀਤ 30 ਅਤੇ ਸਮਾਪਤੀ ਪ੍ਰਾਰਥਨਾ।
22 ਅਗਸਤ ਦਾ ਹਫ਼ਤਾ
ਗੀਤ 161
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫ਼ਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ—ਇਕ ਵਿਸ਼ੇਸ਼ ਸਨਮਾਨ।”c ਪੈਰਾ 4 ਤੇ ਚਰਚਾ ਕਰਦੇ ਸਮੇਂ ਉਸ ਖ਼ਾਸ ਪ੍ਰਬੰਧ ਤੇ ਪੁਨਰ-ਵਿਚਾਰ ਕਰੋ ਜਿਸ ਅਧੀਨ ਬਹੁਤ ਹੀ ਬਿਰਧ ਜਾਂ ਬੀਮਾਰ ਭੈਣ-ਭਰਾ 15-15 ਮਿੰਟਾਂ ਦੀ ਖੇਤਰ ਸੇਵਾ ਦੀ ਰਿਪੋਰਟ ਦੇ ਸਕਦੇ ਹਨ।—ਅਕਤੂਬਰ 2002 ਦੀ ਸਾਡੀ ਰਾਜ ਸੇਵਕਾਈ, ਸਫ਼ਾ 8, ਪੈਰਾ 6 ਦੇਖੋ।
ਗੀਤ 204 ਅਤੇ ਸਮਾਪਤੀ ਪ੍ਰਾਰਥਨਾ।
29 ਅਗਸਤ ਦਾ ਹਫ਼ਤਾ
ਗੀਤ 45
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਅਗਸਤ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਸਤੰਬਰ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਉਸ ਵਿਅਕਤੀ ਨਾਲ ਪੁਨਰ-ਮੁਲਾਕਾਤ ਕਰਦਾ ਹੈ ਜਿਸ ਨੂੰ ਉਹ ਬਾਕਾਇਦਾ ਰਸਾਲੇ ਦਿੰਦਾ ਹੈ।
15 ਮਿੰਟ: “ਬਿਨਾਂ ਬੋਲੇ ਗਵਾਹੀ ਦੇਣੀ।”d ਪਹਿਲਾਂ ਤੋਂ ਚੁਣੇ ਕੁਝ ਪ੍ਰਕਾਸ਼ਕਾਂ ਨੂੰ ਪੁੱਛੋ ਕਿ ਪਰਮੇਸ਼ੁਰ ਦੇ ਲੋਕਾਂ ਦੇ ਚੰਗੇ ਆਚਰਣ ਨੂੰ ਦੇਖ ਕੇ ਉਨ੍ਹਾਂ ਨੂੰ ਯਹੋਵਾਹ ਦੇ ਸੇਵਕ ਬਣਨ ਵਿਚ ਕਿਵੇਂ ਮਦਦ ਮਿਲੀ।
20 ਮਿੰਟ: ਪਹਿਲੀ ਵਾਰ ਮਿਲਣ ਤੇ ਹੀ ਲੋਕਾਂ ਨੂੰ ਬਾਈਬਲ ਵਿੱਚੋਂ ਹਵਾਲੇ ਦਿਖਾਓ। ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਪਹਿਲੀ ਵਾਰ ਮਿਲਣ ਤੇ ਲੋਕਾਂ ਦਾ ਧਿਆਨ ਪਰਮੇਸ਼ੁਰ ਦੇ ਬਚਨ ਵੱਲ ਦਿਵਾਉਣ ਬਾਰੇ ਸਤੰਬਰ 2004 ਦੀ ਸਾਡੀ ਰਾਜ ਸੇਵਕਾਈ, ਸਫ਼ਾ 4, ਪੈਰਾ 2 ਵਿਚ ਦਿੱਤੇ ਸੁਝਾਵਾਂ ਤੇ ਵਿਚਾਰ ਕਰੋ। ਪ੍ਰਦਰਸ਼ਨ ਕਰ ਕੇ ਦਿਖਾਓ ਕਿ ਸੁਝਾਈਆਂ ਗਈਆਂ ਪੇਸ਼ਕਾਰੀਆਂ ਵਿੱਚੋਂ ਇਕ ਜਾਂ ਦੋ ਪੇਸ਼ਕਾਰੀਆਂ ਵਰਤ ਕੇ ਕਿਵੇਂ ਸਤੰਬਰ ਮਹੀਨੇ ਦੇ ਸਾਹਿੱਤ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਸਾਹਿੱਤ ਪੇਸ਼ਕਸ਼ ਸੰਬੰਧੀ ਜਨਵਰੀ 2005 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੇ ਸੁਝਾਵਾਂ ਤੇ ਵੀ ਚਰਚਾ ਕੀਤੀ ਜਾ ਸਕਦੀ ਹੈ ਤੇ ਜੇ ਸਮਾਂ ਹੈ ਤਾਂ ਪ੍ਰਦਰਸ਼ਨ ਵੀ ਕੀਤਾ ਜਾ ਸਕਦਾ ਹੈ।
ਗੀਤ 71 ਅਤੇ ਸਮਾਪਤੀ ਪ੍ਰਾਰਥਨਾ।
5 ਸਤੰਬਰ ਦਾ ਹਫ਼ਤਾ
ਗੀਤ 98
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ—ਭਾਗ 12.”e ਇਕ ਜਾਂ ਦੋ ਪ੍ਰਕਾਸ਼ਕਾਂ ਨੂੰ ਦੱਸਣ ਲਈ ਕਹੋ ਕਿ ਕਿਹੜੀ ਗੱਲ ਨੇ ਹੋਰ ਚੰਗੀ ਤਰ੍ਹਾਂ ਨਾਲ ਬਾਈਬਲ ਸਟੱਡੀਆਂ ਸ਼ੁਰੂ ਕਰਨ ਤੇ ਜਾਰੀ ਰੱਖਣ ਵਿਚ ਉਨ੍ਹਾਂ ਦੀ ਮਦਦ ਕੀਤੀ।
20 ਮਿੰਟ: ਬਿਰਧ ਭੈਣਾਂ-ਭਰਾਵਾਂ ਦੀ ਮਦਦ ਕਰਨ ਦਾ ਪ੍ਰਬੰਧ ਕਰਨਾ। ਪਹਿਰਾਬੁਰਜ (ਅੰਗ੍ਰੇਜ਼ੀ), 15 ਅਗਸਤ 1993, ਸਫ਼ੇ 28-9 ਉੱਤੇ ਸਿਰਲੇਖ “ਪ੍ਰਬੰਧ ਕਰਨੇ ਜ਼ਰੂਰੀ ਹਨ” ਤੇ ਆਧਾਰਿਤ ਇਕ ਬਜ਼ੁਰਗ ਭਾਸ਼ਣ ਦੇਵੇਗਾ। ਦੱਸੋ ਕਿ ਬੀਮਾਰ ਅਤੇ ਬੁੱਢੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਕਲੀਸਿਯਾ ਨੇ ਕਿਹੜੇ ਪ੍ਰਬੰਧ ਕੀਤੇ ਹਨ।
ਗੀਤ 164 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।