ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 1/06 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2006
  • ਸਿਰਲੇਖ
  • 9 ਜਨਵਰੀ ਦਾ ਹਫ਼ਤਾ
  • 16 ਜਨਵਰੀ ਦਾ ਹਫ਼ਤਾ
  • 23 ਜਨਵਰੀ ਦਾ ਹਫ਼ਤਾ
  • 30 ਜਨਵਰੀ ਦਾ ਹਫ਼ਤਾ
  • 6 ਫਰਵਰੀ ਦਾ ਹਫ਼ਤਾ
ਸਾਡੀ ਰਾਜ ਸੇਵਕਾਈ—2006
km 1/06 ਸਫ਼ਾ 2

ਸੇਵਾ ਸਭਾ ਅਨੁਸੂਚੀ

9 ਜਨਵਰੀ ਦਾ ਹਫ਼ਤਾ

ਗੀਤ 10

10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਜਨਵਰੀ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਨੂੰ ਕਾਰੋਬਾਰੀ ਇਲਾਕੇ ਵਿਚ ਪ੍ਰਚਾਰ ਕਰਦਿਆਂ ਦਿਖਾਓ।

15 ਮਿੰਟ: “ਸਟੱਡੀਆਂ ਕਰਾਉਣ ਲਈ ਮੁੱਖ ਕਿਤਾਬ​—ਬਾਈਬਲ ਸਿਖਾਉਂਦੀ ਹੈ।”a ਨਵੀਂ ਕਿਤਾਬ ਵਿੱਚੋਂ ਸਟੱਡੀਆਂ ਸ਼ੁਰੂ ਕਰਨ ਦਾ ਸਾਰਿਆਂ ਵਿਚ ਜੋਸ਼ ਪੈਦਾ ਕਰੋ।

20 ਮਿੰਟ: “ਬਾਈਬਲ ਸਿਖਾਉਂਦੀ ਹੈ ਕਿਤਾਬ ਵਿੱਚੋਂ ਸਟੱਡੀਆਂ ਕਿਵੇਂ ਸ਼ੁਰੂ ਕਰਾਈਏ?” ਹਾਜ਼ਰੀਨ ਨਾਲ ਚਰਚਾ ਅਤੇ ਅੰਤਰ-ਪੱਤਰ ਦੇ ਤੀਜੇ ਸਫ਼ੇ ਤੇ ਆਧਾਰਿਤ ਪ੍ਰਦਰਸ਼ਨ। ਲੋਕਾਂ ਨਾਲ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਅਸੀਂ ਹੁਣੇ ਤੋਂ ਇਹ ਨਵੀਂ ਕਿਤਾਬ ਵਰਤਣੀ ਸ਼ੁਰੂ ਕਰ ਸਕਦੇ ਹਾਂ। ਚੰਗੀ ਤਰ੍ਹਾਂ ਤਿਆਰ ਕੀਤੇ ਤਿੰਨ ਪ੍ਰਦਰਸ਼ਨਾਂ ਵਿਚ ਦਿਖਾਓ ਕਿ ਦੂਜੀ ਵਾਰ ਘਰ-ਸੁਆਮੀ ਨੂੰ ਮਿਲਣ ਤੇ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਅਸੀਂ (1) ਸਫ਼ੇ 4-5, (2) ਸਫ਼ਾ 6 ਅਤੇ (3) ਸਫ਼ਾ 7 ਦੇ ਪਹਿਲੇ ਪੈਰੇ ਨੂੰ ਕਿਵੇਂ ਵਰਤਾਂਗੇ। ਪ੍ਰਦਰਸ਼ਨ ਤੋਂ ਪਹਿਲਾਂ ਦੱਸੋ ਕਿ ਇਸ ਵਿਚ ਕੀ ਦਿਖਾਇਆ ਜਾਵੇਗਾ ਅਤੇ ਪ੍ਰਦਰਸ਼ਨ ਤੋਂ ਬਾਅਦ ਮੁੱਖ ਗੱਲਾਂ ਨੂੰ ਦੁਹਰਾਓ। ਬਾਈਬਲ ਸਿਖਾਉਂਦੀ ਹੈ ਕਿਤਾਬ ਵਿੱਚੋਂ ਪੈਰਿਆਂ ਦੀ ਚਰਚਾ ਨੂੰ ਲੋੜ ਅਨੁਸਾਰ ਛੋਟਾ ਕੀਤਾ ਜਾ ਸਕਦਾ ਹੈ। ਹਰ ਪ੍ਰਦਰਸ਼ਨ ਦੇ ਅਖ਼ੀਰ ਵਿਚ ਪ੍ਰਕਾਸ਼ਕ ਅਗਲੀ ਮੁਲਾਕਾਤ ਦਾ ਇੰਤਜ਼ਾਮ ਕਰਦਾ ਹੈ।

ਗੀਤ 125 ਅਤੇ ਸਮਾਪਤੀ ਪ੍ਰਾਰਥਨਾ।

16 ਜਨਵਰੀ ਦਾ ਹਫ਼ਤਾ

ਗੀਤ 178

10 ਮਿੰਟ: ਸਥਾਨਕ ਘੋਸ਼ਣਾਵਾਂ ਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਾਰਿਆਂ ਨੂੰ ਖ਼ੂਨ ਬਿਨਾਂ ਇਲਾਜ​—⁠ਮਰੀਜ਼ਾਂ ਦੀਆਂ ਲੋੜਾਂ ਅਤੇ ਹੱਕਾਂ ਨੂੰ ਪੂਰਾ ਕਰਨਾ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਦਾ ਉਤਸ਼ਾਹ ਦਿਓ ਤਾਂਕਿ ਉਹ ਦੋ ਹਫ਼ਤਿਆਂ ਬਾਅਦ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ।

15 ਮਿੰਟ: ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ। ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ੇ 4-7 ਤੇ ਆਧਾਰਿਤ ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਸਫ਼ਾ 4 ਤੇ ਆਧਾਰਿਤ ਤਿੰਨ ਮਿੰਟਾਂ ਤੋਂ ਵੀ ਘੱਟ ਸਮੇਂ ਵਿਚ ਪਰਿਚੈ ਦੇਣ ਤੋਂ ਬਾਅਦ ਹਾਜ਼ਰੀਨ ਨਾਲ ਸਫ਼ਾ 5 ਤੋਂ ਲੈ ਕੇ ਸਫ਼ਾ 7 ਉੱਤੇ ਦਿੱਤੇ ਉਪ-ਸਿਰਲੇਖ ਤਕ ਚਰਚਾ ਕਰੋ। ਭਵਿੱਖ ਵਿਚ ਹੋਣ ਵਾਲੀਆਂ ਸੇਵਾ ਸਭਾਵਾਂ ਵਿਚ ਸੰਗਠਿਤ ਕਿਤਾਬ ਦੇ ਹੋਰ ਹਿੱਸਿਆਂ ਉੱਤੇ ਚਰਚਾ ਕੀਤੀ ਜਾਵੇਗੀ।

20 ਮਿੰਟ: “ਨੌਜਵਾਨ ਜੋ ਜੋਤਾਂ ਵਾਂਗ ਦਿੱਸਦੇ ਹਨ।”b ਨੌਜਵਾਨਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਸਕੂਲ ਵਿਚ ਕਿਵੇਂ ਗਵਾਹੀ ਦਿੱਤੀ ਹੈ। ਇਕ-ਦੋ ਨੌਜਵਾਨਾਂ ਨੂੰ ਟਿੱਪਣੀਆਂ ਕਰਨ ਲਈ ਸ਼ਾਇਦ ਪਹਿਲਾਂ ਤੋਂ ਹੀ ਤਿਆਰ ਕੀਤਾ ਜਾ ਸਕਦਾ ਹੈ।

ਗੀਤ 107 ਅਤੇ ਸਮਾਪਤੀ ਪ੍ਰਾਰਥਨਾ।

23 ਜਨਵਰੀ ਦਾ ਹਫ਼ਤਾ

ਗੀਤ 60

10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਫਰਵਰੀ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਨੌਜਵਾਨ ਭੈਣ ਜਾਂ ਭਰਾ ਪੇਸ਼ ਕਰੇਗਾ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

20 ਮਿੰਟ: “ਲੋਕਾਂ ਵਿਚ ਦਿਲਚਸਪੀ ਲਓ​—ਸਵਾਲ ਪੁੱਛੋ ਤੇ ਉਨ੍ਹਾਂ ਦੀ ਗੱਲ ਸੁਣੋ।”c ਪੈਰਾ 2 ਤੇ ਚਰਚਾ ਕਰਦੇ ਸਮੇਂ ਹਾਜ਼ਰੀਨ ਨੂੰ ਪੁੱਛੋ ਕਿ ਗੱਲਬਾਤ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਕਿਹੜੇ ਸਵਾਲ ਅਸਰਦਾਰ ਲੱਗੇ ਹਨ। ਪ੍ਰਦਰਸ਼ਨ ਵਿਚ ਦਿਖਾਓ ਕਿ ਸਵਾਲ ਪੁੱਛ ਕੇ ਅਤੇ ਲੋਕਾਂ ਦੀ ਗੱਲ ਧਿਆਨ ਨਾਲ ਸੁਣ ਕੇ ਕਿਵੇਂ ਉਨ੍ਹਾਂ ਨੂੰ ਆਪਣੀ ਰਾਇ ਦੱਸਣ ਲਈ ਪ੍ਰੇਰਿਆ ਜਾ ਸਕਦਾ ਹੈ।

ਗੀਤ 205 ਅਤੇ ਸਮਾਪਤੀ ਪ੍ਰਾਰਥਨਾ।

30 ਜਨਵਰੀ ਦਾ ਹਫ਼ਤਾ

ਗੀਤ 197

10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਜਨਵਰੀ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਫਰਵਰੀ ਦੀ ਸਾਹਿੱਤ ਪੇਸ਼ਕਸ਼ ਬਾਰੇ ਦੱਸੋ ਅਤੇ ਇਸ ਸੰਬੰਧੀ ਇਕ ਪ੍ਰਦਰਸ਼ਨ ਦਿਖਾਓ।

15 ਮਿੰਟ: ਸਾਡੇ ਫ਼ਾਇਦੇ ਲਈ ਪਿਆਰ ਨਾਲ ਕੀਤੇ ਪ੍ਰਬੰਧ। ਇਹ ਭਾਸ਼ਣ ਇਕ ਬਜ਼ੁਰਗ ਦੇਵੇਗਾ। ਬ੍ਰਾਂਚ ਆਫਿਸ ਵੱਲੋਂ ਸਾਰੀਆਂ ਕਲੀਸਿਯਾਵਾਂ ਨੂੰ ਭੇਜੀ 3 ਜਨਵਰੀ 2006 ਦੀ ਚਿੱਠੀ ਪੜ੍ਹੋ ਜਿਸ ਵਿਚ ਦੱਸਿਆ ਹੈ ਕਿ ਹਸਪਤਾਲ ਸੰਪਰਕ ਕਮੇਟੀ (Hospital Liaison Committee) ਅਤੇ ਹਸਪਤਾਲ ਵਿਚ ਮਰੀਜ਼ ਨੂੰ ਮਿਲਣ ਵਾਲਾ ਸਮੂਹ (Patient Visitation Group) ਸਾਡੀ ਕਿਨ੍ਹਾਂ ਤਰੀਕਿਆਂ ਨਾਲ ਮਦਦ ਕਰਦਾ ਹੈ।

20 ਮਿੰਟ: “ਵਿਡਿਓ ਜੋ ਮੈਡੀਕਲ ਖੇਤਰ ਵਿਚ ਇਕ ਵਧਦੇ ਰੁਝਾਨ ਬਾਰੇ ਦੱਸਦਾ ਹੈ।” ਰਸੂਲਾਂ ਦੇ ਕਰਤੱਬ 15:28, 29 ਪੜ੍ਹੋ ਅਤੇ ਸੰਖੇਪ ਵਿਚ ਦੱਸੋ ਕਿ ਖ਼ੂਨ ਨਾ ਲੈਣ ਦੀ ਮੁੱਖ ਵਜ੍ਹਾ ਲਹੂ ਦੀ ਪਵਿੱਤਰਤਾ ਸੰਬੰਧੀ ਪਰਮੇਸ਼ੁਰ ਦੇ ਨਿਯਮ ਦੀ ਪਾਲਣਾ ਕਰਨੀ ਹੈ। ਫਿਰ ਲੇਖ ਵਿਚ ਦਿੱਤੇ ਸਵਾਲ ਪੁੱਛ ਕੇ ਮਰੀਜ਼ ਦੀਆਂ ਲੋੜਾਂ ਅਤੇ ਹੱਕ ਵਿਡਿਓ ਦੀ ਚਰਚਾ ਕਰੋ। ਆਖ਼ਰੀ ਪੈਰਾ ਪੜ੍ਹ ਕੇ ਚਰਚਾ ਸਮਾਪਤ ਕਰੋ।

ਗੀਤ 45 ਅਤੇ ਸਮਾਪਤੀ ਪ੍ਰਾਰਥਨਾ।

6 ਫਰਵਰੀ ਦਾ ਹਫ਼ਤਾ

ਗੀਤ 74

10 ਮਿੰਟ: ਸਥਾਨਕ ਘੋਸ਼ਣਾਵਾਂ।

25 ਮਿੰਟ: ਨਵੀਂ ਕਿਤਾਬ ਤੋਂ ਵਾਕਫ਼ ਹੋਣਾ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਹਾਜ਼ਰੀਨਾਂ ਤੋਂ ਪੁੱਛੋ ਕਿ ਉਨ੍ਹਾਂ ਨੂੰ ਬਾਈਬਲ ਸਿਖਾਉਂਦੀ ਹੈ ਕਿਤਾਬ ਦੇ ਕਿਹੜੇ ਪਹਿਲੂ ਚੰਗੇ ਲੱਗਦੇ ਹਨ, ਜਿਵੇਂ ਹਰ ਅਧਿਆਇ ਦੇ ਸ਼ੁਰੂ ਵਿਚ ਦਿੱਤੇ ਸਵਾਲ ਅਤੇ ਮੁੱਖ ਗੱਲਾਂ ਤੇ ਪੁਨਰ-ਵਿਚਾਰ ਕਰਨ ਵਾਸਤੇ ਦਿੱਤੀ ਡੱਬੀ (ਸਫ਼ੇ 106, 114), ਚਾਰਟ ਤੇ ਤਸਵੀਰਾਂ (ਸਫ਼ੇ 122-3, 147, 198) ਅਤੇ ਅਪੈਂਡਿਕਸ (ਸਫ਼ਾ 197, ਪੈਰੇ 1-2)। ਕਿਤਾਬ ਬਹੁਤ ਵਧੀਆ ਤੇ ਸੋਹਣੇ ਢੰਗ ਨਾਲ ਸਿਖਾਉਂਦੀ ਹੈ। (ਸਫ਼ਾ 12, ਪੈਰਾ 12) ਇਹ ਸੌਖੇ ਤੇ ਸਪੱਸ਼ਟ ਢੰਗ ਨਾਲ ਗੱਲਾਂ ਸਮਝਾਉਂਦੀ ਹੈ (ਸਫ਼ਾ 58, ਪੈਰਾ 5) ਤੇ ਅਸਰਕਾਰੀ ਉਦਾਹਰਣਾਂ ਵਰਤਦੀ ਹੈ। (ਸਫ਼ਾ 159 ਪੈਰਾ 12) ਇਸ ਦਾ ਮੁਖਬੰਧ ਬਾਈਬਲ ਸਟੱਡੀਆਂ ਸ਼ੁਰੂ ਕਰਨ ਵਿਚ ਸਾਡੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। (ਸਫ਼ੇ 3-7) ਪ੍ਰਦਰਸ਼ਨ ਵਿਚ ਦਿਖਾਓ ਕਿ ਨਵੇਂ ਬਾਈਬਲ ਵਿਦਿਆਰਥੀ ਨਾਲ 7ਵੇਂ ਸਫ਼ੇ ਉੱਤੇ ਦਿੱਤੀ ਡੱਬੀ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਨਵੀਂ ਕਿਤਾਬ ਵਰਤਣ ਨਾਲ ਹੋਏ ਤਜਰਬੇ ਦੱਸੋ।

10 ਮਿੰਟ: ਸਹਿਯੋਗੀ ਪਾਇਨੀਅਰੀ ਕਰਨ ਨਾਲ ਬਰਕਤਾਂ ਮਿਲਦੀਆਂ ਹਨ। (ਕਹਾ. 10:22) ਜਿਨ੍ਹਾਂ ਨੇ ਪਿਛਲੇ ਸਾਲ ਮਾਰਚ, ਅਪ੍ਰੈਲ ਜਾਂ ਮਈ ਵਿਚ ਸਹਿਯੋਗੀ ਪਾਇਨੀਅਰੀ ਕੀਤੀ ਸੀ, ਉਨ੍ਹਾਂ ਤੋਂ ਪੁੱਛੋ ਕਿ ਉਹ ਪਾਇਨੀਅਰੀ ਕਿਵੇਂ ਕਰ ਪਾਏ ਅਤੇ ਇਸ ਨਾਲ ਉਨ੍ਹਾਂ ਨੂੰ ਕੀ ਖ਼ੁਸ਼ੀਆਂ ਤੇ ਬਰਕਤਾਂ ਮਿਲੀਆਂ। ਸਾਰਿਆਂ ਨੂੰ ਇਸ ਸਾਲ ਮਾਰਚ, ਅਪ੍ਰੈਲ ਅਤੇ ਮਈ ਦੌਰਾਨ ਸਹਿਯੋਗੀ ਪਾਇਨੀਅਰੀ ਕਰਨ ਬਾਰੇ ਪ੍ਰਾਰਥਨਾਪੂਰਵਕ ਸੋਚਣ ਦਾ ਉਤਸ਼ਾਹ ਦਿਓ।

ਗੀਤ 16 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ