ਸੇਵਾ ਸਭਾ ਅਨੁਸੂਚੀ
11-17 ਸਤੰਬਰ
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਾਰਿਆਂ ਨੂੰ ਨੌਜਵਾਨ ਪੁੱਛਦੇ ਹਨ—ਮੈਂ ਚੰਗੇ ਮਿੱਤਰ ਕਿਵੇਂ ਬਣਾ ਸਕਦਾ ਹਾਂ? (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਦਾ ਉਤਸ਼ਾਹ ਦਿਓ ਤਾਂਕਿ ਉਹ 25 ਸਤੰਬਰ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਸਤੰਬਰ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਅਜਿਹੇ ਵਿਅਕਤੀ ਨੂੰ ਕਿਵੇਂ ਜਵਾਬ ਦੇਣਾ ਹੈ ਜੋ ਵਿਚਕਾਰੋਂ ਗੱਲ ਟੋਕ ਕੇ ਕਹਿੰਦਾ ਹੈ, “ਮੇਰਾ ਆਪਣਾ ਧਰਮ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ, ਸਫ਼ੇ 10-11 ਦੇਖੋ।
20 ਮਿੰਟ: ਸੇਵਾ ਸਭਾ ਅਤੇ ਦੈਵ-ਸ਼ਾਸਕੀ ਸੇਵਾ ਸਕੂਲ ਤੋਂ ਫ਼ਾਇਦਾ ਲਓ। ਕਿਤਾਬ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ), ਸਫ਼ਾ 64 ਉੱਤੇ ਦਿੱਤੇ ਸਿਰਲੇਖ ਤੋਂ ਸਫ਼ਾ 69 ਉੱਤੇ ਦਿੱਤੇ ਸਿਰਲੇਖ ਤਕ ਦੀ ਸਾਮੱਗਰੀ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
15 ਮਿੰਟ: ਬ੍ਰਾਂਚ ਵੱਲੋਂ ਚਿੱਠੀ। ਸਾਡੀ ਰਾਜ ਸੇਵਕਾਈ ਦੇ ਇਸ ਅੰਕ ਦੇ ਪਹਿਲੇ ਸਫ਼ੇ ਉੱਤੇ ਦਿੱਤੀ ਚਿੱਠੀ ਤੇ ਆਧਾਰਿਤ ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ।
ਗੀਤ 126 ਅਤੇ ਸਮਾਪਤੀ ਪ੍ਰਾਰਥਨਾ।
18-24 ਸਤੰਬਰ
ਗੀਤ 213
5 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਪਿਛਲੇ ਸਾਲ ਸਾਡੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ? ਸੇਵਾ ਨਿਗਾਹਬਾਨ ਪਿਛਲੇ ਸੇਵਾ ਸਾਲ ਦੌਰਾਨ ਕਲੀਸਿਯਾ ਦੀ ਕਾਰਗੁਜ਼ਾਰੀ ਉੱਤੇ ਵਿਚਾਰ ਕਰਦਾ ਹੈ। ਭੈਣ-ਭਰਾਵਾਂ ਦੀ ਸ਼ਲਾਘਾ ਕਰੋ। ਇਕ ਜਾਂ ਦੋ ਗੱਲਾਂ ਦੱਸੋ ਜਿਨ੍ਹਾਂ ਵਿਚ ਕਲੀਸਿਯਾ ਇਸ ਨਵੇਂ ਸੇਵਾ ਸਾਲ ਦੌਰਾਨ ਹੋਰ ਸੁਧਾਰ ਕਰ ਸਕਦੀ ਹੈ। ਪਾਇਨੀਅਰਾਂ ਦੇ ਕੰਮ ਬਾਰੇ ਟਿੱਪਣੀ ਕਰੋ ਤੇ ਉਨ੍ਹਾਂ ਦੇ ਚੰਗੇ ਕੰਮ ਲਈ ਉਨ੍ਹਾਂ ਦੀ ਸ਼ਲਾਘਾ ਕਰੋ। ਦੱਸੋ ਕਿ ਪ੍ਰਚਾਰ ਦੇ ਕੰਮ ਵਿਚ ਠੰਢੇ ਪੈ ਚੁੱਕੇ ਪ੍ਰਕਾਸ਼ਕਾਂ ਦੀ ਮਦਦ ਕਰਨ ਦੇ ਕਿਹੜੇ ਚੰਗੇ ਨਤੀਜੇ ਨਿਕਲੇ।
25 ਮਿੰਟ: “16 ਅਕਤੂਬਰ ਤੋਂ 12 ਨਵੰਬਰ ਤਕ ਖ਼ਾਸ ਮੁਹਿੰਮ!” ਇਕ ਬਜ਼ੁਰਗ ਦੁਆਰਾ ਜੋਸ਼ੀਲੀ ਚਰਚਾ। ਬਜ਼ੁਰਗਾਂ ਦੇ ਸਮੂਹਾਂ ਨੂੰ ਭੇਜੀ 6 ਜੂਨ 2006 ਦੀ ਚਿੱਠੀ ਵਿੱਚੋਂ ਘੋਸ਼ਣਾ ਪੜ੍ਹਨ ਤੋਂ ਬਾਅਦ ਸਭਾ ਵਿਚ ਹਾਜ਼ਰ ਹਰ ਵਿਅਕਤੀ ਨੂੰ ਕਿੰਗਡਮ ਨਿਊਜ਼ ਨੰ. 37 ਦੀ ਇਕ-ਇਕ ਕਾਪੀ ਦਿਓ। ਫਿਰ ਲੇਖ ਉੱਤੇ ਸਵਾਲ-ਜਵਾਬ ਦੁਆਰਾ ਚਰਚਾ ਕਰੋ। ਦੱਸੋ ਕਿ ਕਲੀਸਿਯਾ ਦੇ ਪੂਰੇ ਇਲਾਕੇ ਵਿਚ ਟ੍ਰੈਕਟ ਵੰਡਣ ਵਾਸਤੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਸਾਰੇ ਪ੍ਰਕਾਸ਼ਕਾਂ ਨੂੰ ਇਸ ਮੁਹਿੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਉਤਸ਼ਾਹ ਦਿਓ। ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ।
ਗੀਤ 50 ਅਤੇ ਸਮਾਪਤੀ ਪ੍ਰਾਰਥਨਾ।
25 ਸਤੰਬਰ ਤੋਂ 1 ਅਕਤੂਬਰ
ਗੀਤ 94
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਪ੍ਰਕਾਸ਼ਕਾਂ ਨੂੰ ਆਪਣੀਆਂ ਸਤੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਅਕਤੂਬਰ ਦਾ ਪਹਿਰਾਬੁਰਜ ਜਾਂ ਅਕਤੂਬਰ-ਦਸੰਬਰ ਦਾ ਜਾਗਰੂਕ ਬਣੋ! ਰਸਾਲਾ ਸੜਕਾਂ ਤੇ ਗਵਾਹੀ ਦਿੰਦਿਆਂ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
25 ਮਿੰਟ: “ਵਿਡਿਓ ਜੋ ਸਾਨੂੰ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦਾ ਹੈ।”a ਪਹਿਲੇ ਪੈਰੇ ਤੇ ਚਰਚਾ ਕਰਦੇ ਸਮੇਂ ਵਿਡਿਓ ਨੌਜਵਾਨ ਪੁੱਛਦੇ ਹਨ—ਮੈਂ ਚੰਗੇ ਮਿੱਤਰ ਕਿਵੇਂ ਬਣਾ ਸਕਦਾ ਹਾਂ? ਉੱਤੇ ਕਲੀਸਿਯਾ ਨੂੰ ਸੰਖੇਪ ਵਿਚ ਆਪਣੇ ਕੁਝ ਵਿਚਾਰ ਪ੍ਰਗਟਾਉਣ ਲਈ ਕਹੋ। ਫਿਰ ਪੈਰੇ 2-7 ਵਿਚ ਦਿੱਤੇ ਹਰ ਸਵਾਲ ਉੱਤੇ ਚਰਚਾ ਕਰੋ। ਅਖ਼ੀਰ ਵਿਚ ਸਾਰਿਆਂ ਨੂੰ ਆਉਣ ਵਾਲੇ ਦਿਨਾਂ ਵਿਚ ਡੀ. ਵੀ. ਡੀ. ਨੌਜਵਾਨ ਪੁੱਛਦੇ ਹਨ—ਮੈਂ ਜ਼ਿੰਦਗੀ ਵਿਚ ਕੀ ਬਣਾਂ? ਦੇਖਣ ਦੀ ਵੀ ਹੱਲਾਸ਼ੇਰੀ ਦਿਓ।
10 ਮਿੰਟ: ਤਜਰਬੇ। ਹਾਜ਼ਰੀਨ ਨੂੰ ਜਾਗਰੂਕ ਬਣੋ! ਰਸਾਲੇ ਦਾ ਖ਼ਾਸ ਅੰਕ ਵੰਡਣ ਜਾਂ ਪਹਿਲੀ ਹੀ ਮੁਲਾਕਾਤ ਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਬਾਈਬਲ ਸਟੱਡੀ ਸ਼ੁਰੂ ਕਰਨ ਦੇ ਤਜਰਬੇ ਦੱਸਣ ਲਈ ਕਹੋ। ਇਕ-ਦੋ ਵਧੀਆ ਤਜਰਬਿਆਂ ਦਾ ਪ੍ਰਦਰਸ਼ਨ ਵੀ ਦਿਖਾਇਆ ਜਾ ਸਕਦਾ ਹੈ।
ਗੀਤ 183 ਅਤੇ ਸਮਾਪਤੀ ਪ੍ਰਾਰਥਨਾ।
2-8 ਅਕਤੂਬਰ
ਗੀਤ 36
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਸ਼ਨ ਡੱਬੀ ਤੇ ਵਿਚਾਰ ਕਰੋ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਘਰ-ਘਰ ਪ੍ਰਚਾਰ ਕਰੋ।”b ਜੇ ਸਮਾਂ ਹੈ, ਤਾਂ ਹਾਜ਼ਰੀਨ ਨੂੰ ਹਵਾਲਿਆਂ ਉੱਤੇ ਟਿੱਪਣੀ ਕਰਨ ਲਈ ਕਹੋ।
ਗੀਤ 127 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।