ਪ੍ਰਸ਼ਨ ਡੱਬੀ
◼ ਕੀ ਥੀਓਕ੍ਰੈਟਿਕ ਮਿਨਿਸਟਰੀ ਸਕੂਲ ਵਿਚ ਪੂਰੇ ਸਾਲ ਦੌਰਾਨ ਪੇਸ਼ ਕੀਤੀ ਜਾਣ ਵਾਲੀ ਜਾਣਕਾਰੀ ਇਕੱਠੀ ਕਰ ਕੇ ਹੋਰਨਾਂ ਨੂੰ ਦਿੱਤੀ ਜਾ ਸਕਦੀ ਹੈ?
ਆਪਣੇ ਪਰਿਵਾਰ ਜਾਂ ਨਜ਼ਦੀਕੀ ਦੋਸਤਾਂ ਨੂੰ ਇਹ ਜਾਣਕਾਰੀ ਦਿੱਤੀ ਜਾ ਸਕਦੀ ਹੈ। ਪਰ ਇਹ ਜਾਣਕਾਰੀ ਹੋਰਨਾਂ ਲੋਕਾਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਜਾਂ ਵੇਚੀ ਨਹੀਂ ਜਾਣੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਕਰਨਾ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਹੋਵੇਗੀ।—ਰੋਮੀ. 13:1.
ਥੀਓਕ੍ਰੈਟਿਕ ਮਿਨਿਸਟਰੀ ਸਕੂਲ ਵਿਚ ਕੁਝ ਪੇਸ਼ਕਾਰੀਆਂ ਦਾ ਸਿਰਫ਼ ਵਿਸ਼ਾ ਦਿੱਤਾ ਜਾਂਦਾ ਹੈ, ਪਰ ਕਿਸੇ ਪ੍ਰਕਾਸ਼ਨ ਦਾ ਹਵਾਲਾ ਨਹੀਂ ਦਿੱਤਾ ਜਾਂਦਾ। ਕੀ ਇਨ੍ਹਾਂ ਵਿਸ਼ਿਆਂ ਉੱਤੇ ਚਰਚਾ ਕਰਨ ਵਾਲੇ ਲੇਖਾਂ ਦੇ ਹਵਾਲਿਆਂ ਦੀ ਸੂਚੀ ਬਣਾ ਕੇ ਜਾਂ ਲੇਖ ਕਾਪੀ ਕਰ ਕੇ ਵੰਡਣਾ ਸਹੀ ਹੋਵੇਗਾ? ਨਹੀਂ। ਨਾਲੇ ਥੀਓਕ੍ਰੈਟਿਕ ਮਿਨਿਸਟਰੀ ਸਕੂਲ ਦੇ ਪੁਨਰ-ਵਿਚਾਰ ਲਈ ਦਿੱਤੇ ਸਵਾਲਾਂ ਦੇ ਜਵਾਬ ਤਿਆਰ ਕਰ ਕੇ ਦੇਣੇ ਵੀ ਚੰਗੀ ਗੱਲ ਨਹੀਂ ਹੋਵੇਗੀ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਦੂਸਰਿਆਂ ਨੂੰ ਜ਼ਰੂਰੀ ਗੱਲਾਂ ਚੇਤੇ ਰੱਖਣ ਵਿਚ ਕੋਈ ਮਦਦ ਨਹੀਂ ਮਿਲੇਗੀ। ਵਿਦਿਆਰਥੀਆਂ ਨੂੰ ਆਪ ਰਿਸਰਚ ਕਰਨੀ ਚਾਹੀਦੀ ਹੈ। ਇਹ ਯਹੋਵਾਹ ਦੁਆਰਾ ਸਕੂਲ ਦੇ ਜ਼ਰੀਏ ਦਿੱਤੀ ਜਾਂਦੀ ਸਿਖਲਾਈ ਦਾ ਮਹੱਤਵਪੂਰਣ ਪਹਿਲੂ ਹੈ ਤੇ ਉਹ ਚਾਹੁੰਦਾ ਹੈ ਕਿ ਅਸੀਂ ਆਪ ਰਿਸਰਚ ਕਰ ਕੇ ‘ਚੇਲਿਆਂ ਦੀ ਜ਼ਬਾਨ’ ਬੋਲਣੀ ਸਿੱਖੀਏ।—ਯਸਾ. 50:4.